PSEB Class 9 Social Science Sample Paper Set 2 (2025-26) | Latest Board Pattern

PSEB Class 9 Social Science Sample Paper Set 2 (2025-26) | Latest Board Pattern

ਨਮੂਨਾ ਪ੍ਰਸ਼ਨ ਪੱਤਰ (Set-2): ਜਮਾਤ ਨੌਵੀਂ ਸਮਾਜਿਕ ਵਿਗਿਆਨ

(ਅਕਾਦਮਿਕ ਸਾਲ 2025-26 | ਦਸਵੀਂ ਜਮਾਤ ਦੇ ਬੋਰਡ ਪੈਟਰਨ 'ਤੇ ਆਧਾਰਿਤ)

ਵਿਸ਼ਾ: ਸਮਾਜਿਕ ਵਿਗਿਆਨ (Social Science) ਸਮਾਂ: 3 ਘੰਟੇ ਕੁੱਲ ਅੰਕ: 80

ਪ੍ਰਸ਼ਨ ਪੱਤਰ ਦੀ ਰੂਪ-ਰੇਖਾ ਲਈ ਜ਼ਰੂਰੀ ਹਦਾਇਤਾਂ:

  • (i) ਪ੍ਰਸ਼ਨ-ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿੱਚ ਵੰਡਿਆ ਗਿਆ ਹੈ ਅਤੇ ਸਾਰੇ ਪ੍ਰਸ਼ਨ ਲਾਜ਼ਮੀ ਹਨ।
  • (ii) ਭਾਗ- ੳ: ਬਹੁਵਿਕਲਪੀ ਪ੍ਰਸ਼ਨ। ਇਸ ਵਿੱਚ ਕੁੱਲ 10 ਪ੍ਰਸ਼ਨ ਹਨ ਅਤੇ ਹਰ ਪ੍ਰਸ਼ਨ 1 ਅੰਕ ਦਾ ਹੈ।
  • (iii) ਭਾਗ- ਅ: ਵਸਤੂਨਿਸ਼ਠ ਪ੍ਰਸ਼ਨ (ਖਾਲੀ ਥਾਵਾਂ, ਸਹੀ/ਗਲਤ, ਇੱਕ ਸ਼ਬਦ)। ਕੁੱਲ 10 ਪ੍ਰਸ਼ਨ, ਹਰੇਕ ਦਾ 1 ਅੰਕ।
  • (iv) ਭਾਗ- ੲ: ਛੋਟੇ ਉੱਤਰਾਂ ਵਾਲੇ 8 ਪ੍ਰਸ਼ਨ ਹਨ। ਉੱਤਰ 30-50 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 3 ਅੰਕ ਦਾ ਹੈ।
  • (v) ਭਾਗ- ਸ: ਵੱਡੇ ਉੱਤਰਾਂ ਵਾਲੇ 4 ਪ੍ਰਸ਼ਨ (100% ਅੰਦਰੂਨੀ ਛੋਟ)। ਉੱਤਰ 80-100 ਸ਼ਬਦਾਂ ਵਿੱਚ ਦੇਣਾ ਹੈ। ਹਰ ਪ੍ਰਸ਼ਨ 5 ਅੰਕ ਦਾ ਹੈ।
  • (vi) ਭਾਗ- ਹ: 2 ਸਰੋਤ ਆਧਾਰਿਤ (Source-based) ਪ੍ਰਸ਼ਨ ਹਨ। ਹਰ ਪ੍ਰਸ਼ਨ ਦੇ 4 ਅੰਕ ਹਨ।
  • (vii) ਭਾਗ- ਕ: ਨਕਸ਼ੇ (Map) ਸੰਬੰਧੀ ਪ੍ਰਸ਼ਨ। ਭੂਗੋਲ ਅਤੇ ਇਤਿਹਾਸ ਵਿੱਚੋਂ 4-4 ਸਥਾਨ ਭਰਨੇ ਹਨ (ਕੁੱਲ 8 ਅੰਕ)।

ਭਾਗ (ੳ) - ਬਹੁ-ਵਿਕਲਪੀ ਪ੍ਰਸ਼ਨ (Multiple Choice Questions)

1. ਸਹੀ ਵਿਕਲਪ ਦੀ ਚੋਣ ਕਰੋ। 10 x 1 = 10 ਅੰਕ

  1. ਸੌਰਾਸ਼ਟਰ ਹੇਠ ਲਿਖਿਆਂ ਵਿੱਚੋਂ ਕਿਸ ਰਾਜ ਦਾ ਹਿੱਸਾ ਹੈ?
    • ਮਨੀਪੁਰ
    • ਗੁਜਰਾਤ
    • ਮਹਾਰਾਸ਼ਟਰ
    • ਨਾਗਾਲੈਂਡ
  2. ਭਾਰਤ ਵਿੱਚ ਸਭ ਤੋਂ ਵੱਡਾ ਨਦੀ ਤੰਤਰ ਕਿਹੜਾ ਹੈ?
    • ਗੰਗਾ ਜਲਤੰਤਰ
    • ਗੋਦਾਵਰੀ ਤੰਤਰ
    • ਬ੍ਰਹਮਪੁੱਤਰ ਤੰਤਰ
    • ਸਿੰਧ ਜਲਤੰਤਰ
  3. ਇੰਗਲੈਂਡ ਦੀ ਮੁਦਰਾ ਕਿਹੜੀ ਹੈ?
    • ਰੁਪਏ
    • ਡਾਲਰ
    • ਯਾਨ
    • ਪੌਂਡ
  4. 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਜਨਸੰਖਿਆ …… ਹੈ ।
    • 1210.19 ਮਿਲੀਅਨ
    • 130 ਮਿਲੀਅਨ
    • 121.19 ਮਿਲੀਅਨ
    • 130.19 ਮਿਲੀਅਨ
  5. ਭਾਰਤ ਵਿੱਚ ਸਭ ਤੋਂ ਜ਼ਿਆਦਾ ਗ਼ਰੀਬ ਰਾਜ ਕਿਹੜਾ ਹੈ ?
    • ਬਿਹਾਰ
    • ਉੱਤਰ ਪ੍ਰਦੇਸ਼
    • ਪੰਜਾਬ
    • ਰਾਜਸਥਾਨ
  6. ਚੀਨੀ ਯਾਤਰੀ ਕੌਣ ਸੀ?
    • ਚਾਣਕਯ
    • ਲਾਰਡ ਕਰਜ਼ਨ
    • ਹਿਊਨਸਾਂਗ
    • ਕੋਈ ਵੀ ਨਹੀਂ
  7. ਸੱਚਾ ਸੌਦਾ ਦੀ ਘਟਨਾ ਕਿੱਥੇ ਘਟੀ?
    • ਚੂਹੜਕਾਨੇ
    • ਰਾਇ ਭੋਂਇ
    • ਹਰਿਦੁਆਰ
    • ਸੱਯਦਪੁਰ
  8. ਨੈਪੋਲੀਅਨ ਨੇ ਆਪਣੇ ਆਪ ਨੂੰ ਫਰਾਂਸ ਦਾ ਰਾਜਾ ਕਦੋਂ ਬਣਾਇਆ?
    • 1805 ਈ.
    • 1804 ਈ.
    • 1803 ਈ.
    • 1806 ਈ.
  9. ਉਦਯੋਗਿਕ ਕ੍ਰਾਂਤੀ ਕਿਸ ਮਹਾਂਦੀਪ ਤੋਂ ਸ਼ੁਰੂ ਹੋਈ?
    • ਏਸ਼ੀਆ
    • ਯੂਰਪ
    • ਆਸਟਰੇਲੀਆ
    • ਉੱਤਰੀ ਅਮਰੀਕਾ
  10. ਸੰਵਿਧਾਨ ਸਭਾ ਦੇ ਪ੍ਰਧਾਨ ਕੌਣ ਸਨ?
    • ਪੰਡਿਤ ਜਵਾਹਰ ਲਾਲ ਨਹਿਰੂ
    • ਮਹਾਤਮਾ ਗਾਂਧੀ
    • ਡਾ. ਰਾਜਿੰਦਰ ਪ੍ਰਸਾਦ
    • ਡਾ. ਬੀ.ਆਰ.ਅੰਬੇਦਕਰ

ਭਾਗ (ਅ) - ਵਸਤੂਨਿਸ਼ਠ ਪ੍ਰਸ਼ਨ (Objective Questions)

2. ਖਾਲੀ ਥਾਵਾਂ, ਸਹੀ/ਗਲਤ ਅਤੇ ਇੱਕ ਸ਼ਬਦ/ਵਾਕ ਵਾਲੇ ਪ੍ਰਸ਼ਨ: 10 x 1 = 10 ਅੰਕ

  1. ਸੰਸਾਰ ਦਾ ਸਭ ਤੋਂ ਵੱਡਾ ਡੈਲਟਾ .......................... ਹੈ। (ਖਾਲੀ ਥਾਂ ਭਰੋ)
  2. ਮਨੁੱਖ ਦੀਆਂ ਲੋੜਾਂ .......................... ਹਨ। (ਖਾਲੀ ਥਾਂ ਭਰੋ)
  3. ਹੜੱਪਾ ਸੱਭਿਅਤਾ ਦਾ ਜਨਮ .......................... ਵਿੱਚ ਹੋਇਆ ਸੀ। (ਖਾਲੀ ਥਾਂ ਭਰੋ)
  4. ਡੈਮੋਕ੍ਰੇਸੀ ਯੂਨਾਨੀ ਭਾਸ਼ਾ ਦੇ ਦੋ ਸ਼ਬਦਾਂ Demos ਅਤੇ .......................... ਤੋਂ ਮਿਲ ਕੇ ਬਣਿਆ ਹੈ। (ਖਾਲੀ ਥਾਂ ਭਰੋ)
  5. ਮਨੁੱਖੀ ਪੂੰਜੀ ਵਿੱਚ ਨਿਵੇਸ਼ ਕਰਨ ਨਾਲ ਦੇਸ਼ ਵਿਕਸਿਤ ਹੁੰਦਾ ਹੈ। (ਸਹੀ/ਗਲਤ)
  6. 'ਸੋਸ਼ਲ ਕੰਟਰੈਕਟ' ਪੁਸਤਕ ਦਾ ਲੇਖਕ ਰੂਸੋ ਹੈ। (ਸਹੀ/ਗਲਤ)
  7. ਭਾਰਤ ਸੰਯੁਕਤ ਰਾਸ਼ਟਰ ਸੰਘ ਦੀ ਸੁਰੱਖਿਆ ਪ੍ਰੀਸ਼ਦ ਦਾ ਸਥਾਈ ਮੈਂਬਰ ਹੈ। (ਸਹੀ/ਗਲਤ)
  8. ਪੈਪਸੂ (PEPSU) ਦਾ ਪੂਰਾ ਨਾਮ ਕੀ ਹੈ?
  9. ਚੰਗਰ ਕਿਸ ਨੂੰ ਕਹਿੰਦੇ ਹਨ?
  10. ਮਸੰਦਦਾਰ ਕਿਸਨੂੰ ਕਿਹਾ ਜਾਂਦਾ ਸੀ?

ਭਾਗ (ੲ) - ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Questions)

3. ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦਿਓ:- 8 x 3 = 24 ਅੰਕ

  1. ਕੰਢੀ ਇਲਾਕੇ ਦੀਆਂ ਵਿਸ਼ੇਸ਼ਤਾਵਾਂ ਲਿਖੋ।
  2. ਪਰਵਾਸ ਦੇ ਕੀ-ਕੀ ਮੁੱਖ ਕਾਰਨ ਹੋ ਸਕਦੇ ਹਨ?
  3. ਹਰੀ ਕ੍ਰਾਂਤੀ ਤੋਂ ਕੀ ਭਾਵ ਹੈ? ਇਹ ਕਿਵੇਂ ਸੰਭਵ ਹੋਈ।
  4. ਅੰਨ ਸੁਰੱਖਿਆ ਤੋਂ ਕੀ ਭਾਵ ਹੈ?
  5. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?
  6. ਅੰਮ੍ਰਿਤਸਰ ਦੀ ਸਥਾਪਨਾ ‘ਤੇ ਨੋਟ ਲਿਖੋ।
  7. 1878 ਦੇ ਵਣ ਕਾਨੂੰਨ ਅਨੁਸਾਰ ਜੰਗਲਾਂ ਦੀਆਂ ਵੱਖ-ਵੱਖ ਸ਼੍ਰੇਣੀਆਂ ਬਾਰੇ ਦੱਸੋ।
  8. ਲੋਕਤੰਤਰ ਦੀ ਕੋਈ ਇੱਕ ਪਰਿਭਾਸ਼ਾ ਲਿਖੋ।

ਭਾਗ (ਸ) - ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Questions)

4. ਕਿਸੇ ਇੱਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ (ਹਰੇਕ ਭਾਗ ਵਿੱਚ 100% ਅੰਦਰੂਨੀ ਛੋਟ ਹੈ):- 4 x 5 = 20 ਅੰਕ

  1. ਪੰਜਾਬ ਦੀ ਪੇਂਡੂ-ਸ਼ਹਿਰੀ ਵਸੋਂ ਵੰਡ ‘ਤੇ ਨੋਟ ਲਿਖੋ।
    ਜਾਂ (OR)
    ਸਦਾ ਬਹਾਰ ਵਣਾਂ ਦੀਆਂ ਵਿਸ਼ੇਸ਼ਤਾਵਾਂ ਲਿਖੋ।

  2. ਗਰੀਬੀ ਤੋਂ ਕੀ ਭਾਵ ਹੈ? ਵਿਆਖਿਆ ਕਰੋ।
    ਜਾਂ (OR)
    ਸਸਤੇ ਮੁੱਲ ਦੀਆਂ ਦੁਕਾਨਾਂ ਦੀਆਂ ਸਮੱਸਿਆਵਾਂ ਦੀ ਵਿਆਖਿਆ ਕਰੋ।

  3. ਰੂਸ ਵਿਚ ਅਸਥਾਈ ਸਰਕਾਰ ਦੀ ਅਸਫ਼ਲਤਾ ਦੇ ਕੀ ਕਾਰਨ ਸਨ?
    ਜਾਂ (OR)
    ਸ੍ਰੀ ਗੁਰੂ ਅਮਰਦਾਸ ਜੀ ਦੁਆਰਾ ਕੀਤੇ ਸਮਾਜ ਸੁਧਾਰਕ ਕੰਮਾਂ ‘ਤੇ ਨੋਟ ਲਿਖੋ।

  4. ਭਾਰਤ ਦੇ ਸੰਵਿਧਾਨ ਦੀਆਂ ਕੋਈ ਚਾਰ ਇਕਾਤਮਕ ਵਿਸ਼ੇਸ਼ਤਾਵਾਂ ਲਿਖੋ।
    ਜਾਂ (OR)
    ਧਾਰਮਿਕ ਆਜ਼ਾਦੀ ਦੇ ਮੌਲਿਕ ਅਧਿਕਾਰ ਦੀ ਵਿਆਖਿਆ ਕਰੋ।

ਭਾਗ (ਹ) - ਸਰੋਤ ਅਧਾਰਿਤ ਪ੍ਰਸ਼ਨ (Source-Based Questions)

5. ਹੇਠਾਂ ਦਿੱਤੇ ਪੈਰ੍ਹਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:- 2 x 4 = 8 ਅੰਕ

(ਓ) ਅਰਥ ਸ਼ਾਸਤਰ (Economics)

ਭਾਰਤੀ ਖਾਦ ਨਿਗਮ (Food Corporation Of India, FCI) ਰਾਹੀਂ ਪ੍ਰਾਪਤ ਗਏ ਚਾਵਲ ਅਤੇ ਕਣਕ ਦੇ ਭੰਡਾਰ ਨੂੰ ਬਫਰ ਭੰਡਾਰ ਕਹਿੰਦੇ ਹਨ। ਸਰਕਾਰ ਵੱਲੋਂ ਬਫਰ ਭੰਡਾਰ ਇਸ ਲਈ ਸਥਾਪਿਤ ਕੀਤਾ ਜਾਂਦਾ ਹੈ ਤਾਂ ਕਿ ਅਨਾਜ ਦੀ ਘਾਟ ਵਾਲੇ ਖੇਤਰ ਵਿੱਚ ਤੇ ਸਮਾਜ ਦੇ ਗਰੀਬ ਵਰਗ ਦੇ ਲੋਕਾਂ ਨੂੰ ਬਾਜ਼ਾਰ ਮੁੱਲ ਤੋਂ ਘੱਟ ਮੁੱਲ ਤੇ ਅਨਾਜ ਵੰਡਿਆ ਜਾ ਸਕੇ। ਬਫਰ ਭੰਡਾਰ ਅਣਸੁਖਾਵੇਂ ਹਾਲਾਤਾਂ ਵਿੱਚ ਜਾਂ ਆਫ਼ਤ ਦੀ ਘੜੀ ਵਿੱਚ ਅੰਨ ਦੀ ਘਾਟ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਮਦਦ ਕਰਦਾ ਹੈ। ਸਰਕਾਰ ਨੇ ਗਰੀਬਾਂ ਨੂੰ ਵਾਜਿਬ ਕੀਮਤ ‘ਤੇ ਅੰਨ ਉਪਲੱਬਧ ਕਰਵਾਉਣ ਲਈ ਜਨਤਕ ਵੰਡ ਪ੍ਰਣਾਲੀ ਸ਼ੁਰੂ ਕੀਤੀ ਹੈ।
  • (i) ਬਫਰ ਭੰਡਾਰ ਤੋਂ ਕੀ ਭਾਵ ਹੈ? (2 ਅੰਕ)
  • (ii) ਬਫਰ ਭੰਡਾਰ ਕਿਉਂ ਸਥਾਪਿਤ ਕੀਤਾ ਜਾਂਦਾ ਹੈ? (1 ਅੰਕ)
  • (iii) ਜਨਤਕ ਵੰਡ ਪ੍ਰਣਾਲੀ ਦਾ ਕੀ ਉਦੇਸ਼ ਹੈ? (1 ਅੰਕ)

(ਅ) ਨਾਗਰਿਕ ਸ਼ਾਸਤਰ (Civics)

ਸਾਡੇ ਸੰਵਿਧਾਨ ਦੀ ਇੱਕ ਮਹੱਤਵਪੂਰਨ ਵਿਸ਼ੇਸਤਾ ਇਹ ਹੈ ਕਿ ਇਸ ਦੇ ਅਧੀਨ ਸੰਘੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ। ਸੰਘਾਤਮਕ ਸ਼ਾਸਨ ਪ੍ਰਬੰਧ ਵਿੱਚ ਸ਼ਕਤੀਆਂ ਦੀ ਵੰਡ, ਲਿਖਤੀ ਤੇ ਕਠੋਰ ਸੰਵਿਧਾਨ, ਸੰਵਿਧਾਨ ਦੀ ਸਰਵਉੱਚਤਾ, ਸੁਤੰਤਰ ਨਿਆਪਾਂਲਿਕਾ ਅਤੇ ਦੋ ਸਦਨੀ ਵਿਧਾਨਪਾਲਿਕਾ ਅਜਿਹੇ ਲੱਛਣਾਂ ਦਾ ਹੋਣਾ ਜ਼ਰੂਰੀ ਹੁੰਦਾ ਹੈ ਅਤੇ ਭਾਰਤੀ ਸੰਵਿਧਾਨ ਵਿੱਚ ਇਹ ਸਾਰੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ।... ਭਾਰਤੀ ਸੰਵਿਧਾਨ ਵਿੱਚ ਸੁਤੰਤਰ ਨਿਆਪਾਂਲਿਕਾ ਦੀ ਵਿਵਸਥਾ ਕੀਤੀ ਗਈ ਹੈ ਅਤੇ ਨਿਆਪਾਂਲਿਕਾ ਨੂੰ ਨਿਆਇਕ ਪੁਨਰ-ਨਿਰੀਖਣ ਦਾ ਅਧਿਕਾਰ ਵੀ ਦਿੱਤਾ ਗਿਆ ਹੈ।
  • (i) ਭਾਰਤੀ ਸੰਵਿਧਾਨ ਅਨੁਸਾਰ ਭਾਰਤ ਵਿੱਚ ਕਿਹੜੀ ਸ਼ਾਸਨ ਪ੍ਰਣਾਲੀ ਦੀ ਸਥਾਪਨਾ ਕੀਤੀ ਗਈ ਹੈ? (1 ਅੰਕ)
  • (ii) ਸੰਘਾਤਮਕ ਸ਼ਾਸਨ ਪ੍ਰਬੰਧ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ ਹਨ? (2 ਅੰਕ)
  • (iii) ਨਿਆਇਕ ਪੁਨਰ-ਨਿਰੀਖਣ ਦੀ ਸ਼ਕਤੀ ਤੋਂ ਕੀ ਭਾਵ ਹੈ? (1 ਅੰਕ)

ਭਾਗ (ਕ) - ਮਾਨ-ਚਿੱਤਰ (Map Work)

6. ਨਕਸ਼ੇ ਸੰਬੰਧੀ ਪ੍ਰਸ਼ਨ:- 2 x 4 = 8 ਅੰਕ

  • (ਓ) ਭੂਗੋਲ (Geography): ਭਾਰਤ ਦੇ ਨਕਸ਼ੇ ਵਿੱਚ 6 ਵਿੱਚੋਂ ਕੋਈ 4 ਸਥਾਨ ਭਰੋ:
    ਕਰਕ ਰੇਖਾ, ਪੰਜਾਬੀ ਭਾਸ਼ਾ ਬੋਲਣ ਵਾਲੇ ਦੋ ਰਾਜ, ਸਾਰਕ ਦੇਸ਼, ਚੰਡੀਗੜ੍ਹ, ਮਾਲਵਾ ਪਠਾਰ, ਸਭ ਤੋਂ ਘੱਟ ਜਨਸੰਖਿਆ ਵਾਲਾ ਰਾਜ। (4 ਅੰਕ)

  • (ਅ) ਇਤਿਹਾਸ (History): 1947 ਈ. ਤੋਂ ਪਹਿਲਾਂ ਦੇ ਪੰਜਾਬ ਦੇ ਨਕਸ਼ੇ ਵਿੱਚ 6 ਵਿੱਚੋਂ ਕੋਈ 4 ਸਥਾਨ (ਨਦੀਆਂ/ਦੱਰੇ) ਭਰੋ:
    ਖੈਬਰ, ਕੁਰਮ, ਟੋਚੀ, ਸਤਲੁਜ, ਰਾਵੀ, ਚਿਨਾਬ। (4 ਅੰਕ)

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends