PSEB CLASS 9 SOCIAL SCIENCE GUESS PAPER MARCH 2026 SET 1

PSEB Class 9 Social Science Sample Paper 2025-26 | Based on Class 10 Pattern

ਪ੍ਰਸ਼ਨ ਪੱਤਰ: ਜਮਾਤ ਨੌਵੀਂ ਸਮਾਜਿਕ ਵਿਗਿਆਨ (2025-26)

(ਦਸਵੀਂ ਜਮਾਤ ਦੇ ਬੋਰਡ ਪੈਟਰਨ 'ਤੇ ਆਧਾਰਿਤ)

ਵਿਸ਼ਾ: ਸਮਾਜਿਕ ਵਿਗਿਆਨ (Social Science) ਕੁੱਲ ਅੰਕ: 80 | ਸਮਾਂ: 3 ਘੰਟੇ

ਪ੍ਰਸ਼ਨ ਪੱਤਰ ਦੀ ਰੂਪ-ਰੇਖਾ ਲਈ ਜ਼ਰੂਰੀ ਹਦਾਇਤਾਂ (Exam Instructions):

  • (i) ਪ੍ਰਸ਼ਨ-ਪੱਤਰ 6 ਭਾਗਾਂ (ੳ, ਅ, ੲ, ਸ, ਹ, ਕ) ਵਿੱਚ ਵੰਡਿਆ ਗਿਆ ਹੈ।
  • (ii) ਭਾਗ- ੳ: ਪ੍ਰਸ਼ਨ ਨੰਬਰ 1 ਦੇ 10 ਉਪ-ਭਾਗ ਹਨ ਅਤੇ ਹਰ ਪ੍ਰਸ਼ਨ 1 ਅੰਕ ਦਾ ਹੈ।
  • (iii) ਭਾਗ- ਅ: ਪ੍ਰਸ਼ਨ ਨੰਬਰ 2 ਦੇ 10 ਉਪ-ਭਾਗ ਹਨ (ਖਾਲੀ ਥਾਵਾਂ, ਸਹੀ/ਗਲਤ ਜਾਂ ਇੱਕ ਸ਼ਬਦ/ਵਾਕ)। ਹਰ ਪ੍ਰਸ਼ਨ 1 ਅੰਕ ਦਾ ਹੈ।
  • (iv) ਭਾਗ- ੲ: ਪ੍ਰਸ਼ਨ ਨੰਬਰ 3 ਦੇ 8 ਉਪ-ਭਾਗ ਹਨ। ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦੇਣਾ ਹੈ (ਹਰ ਪ੍ਰਸ਼ਨ 3 ਅੰਕ)।
  • (v) ਭਾਗ- ਸ: ਪ੍ਰਸ਼ਨ ਨੰਬਰ 4 ਦੇ 4 ਉਪ-ਭਾਗ (100% ਅੰਦਰੂਨੀ ਛੋਟ) ਹਨ। ਉੱਤਰ 80-100 ਸ਼ਬਦਾਂ ਵਿੱਚ (ਹਰ ਪ੍ਰਸ਼ਨ 5 ਅੰਕ)।
  • (vi) ਭਾਗ- ਹ: ਪ੍ਰਸ਼ਨ ਨੰਬਰ 5 ਸਰੋਤ ਆਧਾਰਿਤ (Source-based) ਹੈ। 4-4 ਅੰਕ ਦੇ ਦੋ ਪ੍ਰਸ਼ਨ।
  • (vii) ਭਾਗ- ਕ: ਪ੍ਰਸ਼ਨ ਨੰਬਰ 6 ਮਾਨ-ਚਿੱਤਰ (ਨਕਸ਼ੇ) ਨਾਲ ਸੰਬੰਧਿਤ ਹੈ। 4-4 ਅੰਕ ਦੇ ਦੋ ਪ੍ਰਸ਼ਨ।

ਭਾਗ (ੳ) - ਬਹੁ-ਵਿਕਲਪੀ ਪ੍ਰਸ਼ਨ (MCQs)

1. ਸਹੀ ਵਿਕਲਪ ਦੀ ਚੋਣ ਕਰੋ। ਸਾਰੇ ਪ੍ਰਸ਼ਨ ਜ਼ਰੂਰੀ ਹਨ। (10x1=10)

  1. ਭਾਰਤ ਵਿੱਚ ਅਧਿਕਤਮ ਵਰਖਾ ਵਾਲਾ ਸ਼ਹਿਰ ਇਨ੍ਹਾਂ ਵਿੱਚੋਂ ਕਿਹੜਾ ਹੈ?
    • ਮੁੰਬਈ
    • ਧਰਮਸ਼ਾਲਾ
    • ਮਸੀਨਰਮ
    • ਕੋਲਕਾਤਾ
  2. ਪੰਜਾਬ ਦਾ ਸ਼ਾਬਦਿਕ ਅਰਥ ਕੀ ਹੈ?
    • ਪੰਜ ਦਰਿਆਵਾਂ ਦੀ ਧਰਤੀ
    • ਪਹਾੜਾਂ ਦੀ ਧਰਤੀ
    • ਰੇਤਲੀ ਧਰਤੀ
    • ਇਹਨਾਂ ਵਿੱਚੋਂ ਕੋਈ ਨਹੀਂ
  3. ਉਤਪਾਦਨ ਦਾ ਕਿਹੜਾ ਕਾਰਕ ਅਚਲ ਹੈ?
    • ਭੂਮੀ
    • ਉੱਦਮੀ
    • ਪੂੰਜੀ
    • ਕਿਰਤ
  4. ਭਾਰਤ ਵਿੱਚ ਜਨਸੰਖਿਆ ਦੀ ਕਾਰਜਸ਼ੀਲਤਾ ਉਮਰ ਹੱਦ ਕੀ ਹੈ?
    • 15 ਤੋਂ 59 ਸਾਲ
    • 18 ਤੋਂ 58 ਸਾਲ
    • 16 ਤੋਂ 60 ਸਾਲ
    • 20 ਤੋਂ 60 ਸਾਲ
  5. ਫਸਲਾਂ ਦੀ ਪਹਿਲਾਂ ਐਲਾਨ ਕੀਤੀ ਕੀਮਤ ਨੂੰ ਕੀ ਕਿਹਾ ਜਾਂਦਾ ਹੈ?
    • ਨਿਊਨਤਮ ਸਮਰਥਨ ਕੀਮਤ
    • ਈਸ਼ੂ ਕੀਮਤ
    • ਘੱਟ ਤੋਂ ਘੱਟ ਕੀਮਤ
    • ਉਚਿੱਤ ਕੀਮਤ
  6. ਰਿਗਵੇਦ ਦੇ ਅਨੁਸਾਰ ਪੰਜਾਬ ਦਾ ਨਾਂ ਕੀ ਸੀ?
    • ਹੜੱਪਾ
    • ਸਪਤ ਸਿੰਧੂ
    • ਪੰਚਨਦ
    • ਪੈਂਟਾਪੋਟਾਮੀਆ
  7. ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿਚ ਕਦੋਂ ਮਿਲਾਇਆ ਗਿਆ?
    • 1849 ਈ.
    • 1887 ਈ.
    • 1889 ਈ.
    • 1901 ਈ.
  8. ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਜਹਾਂਗੀਰ ਦੁਆਰਾ ਕਦੋਂ ਸ਼ਹੀਦ ਕੀਤਾ ਗਿਆ?
    • 24 ਮਈ, 1606 ਈ
    • 30 ਮਈ, 1606 ਈ.
    • 30 ਮਈ, 1581 ਈ.
    • 24 ਮਈ, 1675 ਈ.
  9. ਫਰਾਂਸ ਵਿੱਚ ਟੈਨਿਸ ਕੋਰਟ ਸਹੁੰ ਕਦੋਂ ਚੁੱਕੀ ਗਈ?
    • 4 ਜੁਲਾਈ, 1789 ਈ.
    • 20 ਜੂਨ, 1789 ਈ.
    • 4 ਅਗਸਤ, 1789 ਈ.
    • 5 ਮਈ, 1789 ਈ.
  10. ਲੋਕਤੰਤਰ ਦੀ ਸਫ਼ਲਤਾ ਲਈ ਹੇਠ ਲਿਖਿਆਂ ਵਿੱਚੋਂ ਕਿਹੜੀ ਸ਼ਰਤ ਜ਼ਰੂਰੀ ਹੈ?
    • ਪੜ੍ਹੇ-ਲਿਖੇ ਲੋਕ
    • ਸੁਚੇਤ ਨਾਗਰਿਕ
    • ਬਾਲਗ-ਮਤ ਅਧਿਕਾਰ
    • ਉਕਤ ਸਾਰੀਆਂ

ਭਾਗ (ਅ) - ਵਸਤੂਨਿਸ਼ਠ ਪ੍ਰਸ਼ਨ (Objective Type Questions)

2. ਸਹੀ/ਗਲਤ, ਖਾਲੀ ਥਾਵਾਂ ਅਤੇ ਇੱਕ ਸ਼ਬਦ/ਵਾਕ ਵਾਲੇ ਪ੍ਰਸ਼ਨ: (10x1=10)

  1. ਖਾਡਰ ਜਾਂ ਬੇਟ ..................... ਦਾ ਹੇਠਲਾ ਇਲਾਕਾ ਹੁੰਦਾ ਹੈ। (ਖਾਲੀ ਥਾਂ ਭਰੋ)
  2. ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿੱਚ ਲੋਕਤੰਤਰ ਲਗਾਤਾਰ ਚੱਲ ਰਿਹਾ ਹੈ। (ਸਹੀ/ਗਲਤ)
  3. ਭੂਮੀ ਦੀ ਪੂਰਤੀ ਸੀਮਤ ਹੈ। (ਸਹੀ/ਗਲਤ)
  4. ਸੁਨਾਮੀ ਕਿਹੜੀ ਭਾਸ਼ਾ ਦਾ ਸ਼ਬਦ ਹੈ?
  5. ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲ ਮਿਲਦੇ ਹਨ?
  6. ਭਾਰਤ ਦੇ ਪਿੰਡਾਂ ਦੀ ਮੁੱਖ ਉਤਪਾਦਨ ਕਿਰਿਆ ਕਿਹੜੀ ਹੈ?
  7. ਪਾਣੀਪਤ ਦੀ ਪਹਿਲੀ ਲੜਾਈ ਕਦੋਂ ਅਤੇ ਕਿਨ੍ਹਾਂ ਵਿਚਕਾਰ ਹੋਈ?
  8. ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਕਿਸ ਨੇ ਰੱਖੀ?
  9. ‘ਪੰਜਾਬ’ ਸ਼ਬਦ ਤੋਂ ਕੀ ਭਾਵ ਹੈ?
  10. ਸੰਵਿਧਾਨ ਬਣਾਉਣ ਵਾਲੀ ਸਭਾ ਦੇ ਕੁੱਲ ਮੈਂਬਰ ਕਿੰਨੇ ਸਨ?

ਭਾਗ (ੲ) - ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type)

3. ਹਰੇਕ ਪ੍ਰਸ਼ਨ ਦਾ ਉੱਤਰ 30-50 ਸ਼ਬਦਾਂ ਵਿੱਚ ਦਿਓ:- (8x3=24)

  1. ਪੂਰਬੀ ਤੇ ਪੱਛਮੀ ਘਾਟਾਂ ਵਿੱਚ ਕੀ ਅੰਤਰ ਹਨ? (ਕੋਈ ਤਿੰਨ ਅੰਤਰ ਲਿਖੋ)
  2. ਜਲਵਾਯੂ ਅਤੇ ਮੌਸਮ ਵਿੱਚ ਕੀ ਅੰਤਰ ਹੈ, ਸਪੱਸ਼ਟ ਕਰੋ।
  3. ਬਹੁ-ਫ਼ਸਲੀ ਵਿਧੀ ਕੀ ਹੈ? ਸਪੱਸ਼ਟ ਕਰੋ।
  4. ਮਨੁੱਖੀ ਸੰਸਾਧਨਾਂ ਤੋਂ ਤੁਸੀਂ ਕੀ ਸਮਝਦੇ ਹੋ?
  5. ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਕਿਉਂ ਕਿਹਾ ਜਾਂਦਾ ਹੈ?
  6. ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਤਤਕਾਲੀ ਕਾਰਨ ਕੀ ਸੀ?
  7. ਝੂਮ ਪ੍ਰਥਾ 'ਤੇ ਨੋਟ ਲਿਖੋ।
  8. ਵੀਟੋ ਸ਼ਕਤੀ ਤੋਂ ਕੀ ਭਾਵ ਹੈ? ਸੰਯੁਕਤ ਰਾਸ਼ਟਰ ਸੰਘ ਵਿਚ ਵੀਟੋ ਸ਼ਕਤੀ ਕਿਹੜੇ-ਕਿਹੜੇ ਦੇਸ਼ਾਂ ਕੋਲ ਹੈ?

ਭਾਗ (ਸ) - ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type)

4. ਕਿਸੇ ਇੱਕ ਪ੍ਰਸ਼ਨ ਦਾ ਉੱਤਰ 80-100 ਸ਼ਬਦਾਂ ਵਿੱਚ ਦਿਓ (ਹਰੇਕ ਭਾਗ ਵਿੱਚੋਂ ਅੰਦਰੂਨੀ ਛੋਟ):- (4x5=20)

  1. ਗੰਗਾ ਦਾ ਪ੍ਰਦੂਸ਼ਣ ਵੱਧਦਾ ਜਾ ਰਿਹਾ ਹੈ। ਇਸ ਦੀ ਰੋਕਥਾਮ ਲਈ ਕੀ ਕੀਤਾ ਗਿਆ ਹੈ?
    ਜਾਂ (OR)
    ਵਣਾਂ ਦੀ ਰੱਖਿਆ ਕਿਉਂ ਜ਼ਰੂਰੀ ਹੈ? ਲਿਖ ਕੇ ਸਮਝਾਓ।

  2. ਆਰਥਿਕ ਅਤੇ ਅਣ-ਆਰਥਿਕ ਕਿਰਿਆਵਾਂ ਵਿੱਚ ਅੰਤਰ ਲਿਖੋ।
    ਜਾਂ (OR)
    ਭਾਰਤ ਵਿੱਚ ਗ਼ਰੀਬੀ ਦੇ ਤਿੰਨ ਮੁੱਖ ਕਾਰਨ ਕਿਹੜੇ ਹਨ?

  3. ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਬਾਰੇ ਤੁਸੀਂ ਕੀ ਜਾਣਦੇ ਹੋ? ਨੋਟ ਲਿਖੋ।
    ਜਾਂ (OR)
    ਫਰਾਂਸ ਦੀ ਕ੍ਰਾਂਤੀ ਤੋਂ ਪਹਿਲਾਂ ਸਮਾਜ ਕਿਸ ਤਰ੍ਹਾਂ ਵੰਡਿਆ ਹੋਇਆ ਸੀ?

  4. ਰਾਜਨੀਤਿਕ ਦਲ ਲੋਕਤੰਤਰ ਦੀ ਗੱਡੀ ਦੇ ਪਹੀਏ ਹੁੰਦੇ ਹਨ। ਇਸ ਕਥਨ ਦੀ ਵਿਆਖਿਆ ਕਰੋ।
    ਜਾਂ (OR)
    ਭਾਰਤ ਦੇ ਧਰਮ ਨਿਰਪੱਖ ਦੇਸ਼ ਹੋਣ ਦੇ ਪੱਖ ਵਿੱਚ ਦਲੀਲਾਂ ਦਿਓ।

ਭਾਗ (ਹ) - ਸਰੋਤ ਅਧਾਰਿਤ ਪ੍ਰਸ਼ਨ (Source Based Questions)

5. ਹੇਠਾਂ ਦਿੱਤੇ ਪੈਰ੍ਹਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ:- (4x2=8)

(ਓ) ਅਰਥ ਸ਼ਾਸਤਰ (Economics)

ਅਲਪ-ਵਿਕਸਤ ਦੇਸ਼ਾਂ ਵਿੱਚ ਵਧੇਰੇ ਲੋਕ ਉਦਯੋਗ ਅਤੇ ਦੂਜੇ ਖੇਤਰਾਂ ਵਿੱਚ ਰੁਜ਼ਗਾਰ ਦੀ ਘਾਟ ਕਾਰਨ ਆਪਣੇ ਪਰਿਵਾਰ ਦੇ ਖੇਤਾਂ ਵਿੱਚ ਹੀ ਕੰਮ ਕਰਦੇ ਰਹਿੰਦੇ ਹਨ। ਜੇਕਰ ਇਹਨਾਂ ਵਿੱਚੋਂ ਕੁੱਝ ਲੋਕਾਂ ਨੂੰ ਕੰਮ ਤੋਂ ਹਟਾ ਵੀ ਲਿਆ ਜਾਵੇ ਤਾਂ ਉਤਪਾਦਨ ਵਿੱਚ ਕੋਈ ਅੰਤਰ ਨਹੀਂ ਆਉਂਦਾ। ਇਸ ਲਈ ਉਹ ਲੋਕ ਵੇਖਣ ਵਿੱਚ ਤਾਂ ਰੁਜ਼ਗਾਰ ਵਿੱਚ ਲੱਗੇ ਹੋਏ ਨਜ਼ਰ ਆਉਂਦੇ ਹਨ, ਪਰੰਤੂ ਉਹਨਾਂ ਦੀ ਬੇਰੁਜ਼ਗਾਰੀ ਛੁਪੀ ਹੋਈ ਹੁੰਦੀ ਹੈ।... ਅਣ-ਇੱਛੁਕ ਬੇਰੁਜ਼ਗਾਰੀ, ਉਹ ਹਾਲਾਤ ਹੈ ਜਿਸ ਵਿੱਚ ਕਿਰਤੀ ਮਜ਼ਦੂਰੀ ਦੀ ਵਰਤਮਾਨ ਦਰ 'ਤੇ ਕੰਮ ਕਰਨ ਲਈ ਤਿਆਰ ਹੋਣ ਪਰ ਉਹਨਾਂ ਨੂੰ ਕੰਮ ਨਾ ਮਿਲੇ।... ਸੰਘਰਸ਼ਾਤਮਿਕ ਬੇਰੁਜ਼ਗਾਰੀ ਵਿੱਚ ਕੱਚੇ ਮਾਲ ਦੀ ਘਾਟ, ਮਜ਼ਦੂਰਾਂ ਦੀ ਗਤੀਹੀਣਤਾ, ਵਿਸ਼ੇਸ਼ ਕਿਸਮਾਂ ਦੇ ਰੁਜ਼ਗਾਰ ਸੰਬੰਧੀ ਮੌਕਿਆਂ ਦੀ ਘਾਟ ਹੋਣ ਕਾਰਨ ਜਾਂ ਮਸ਼ੀਨਾਂ ਦੀ ਟੁੱਟ-ਭੱਜ ਕਾਰਨ ਪੈਦਾ ਹੁੰਦੀ ਹੈ।

  • (i) ਛੁਪੀ ਬੇਰੁਜ਼ਗਾਰੀ ਤੋਂ ਤੁਸੀਂ ਕੀ ਸਮਝਦੇ ਹੋ? (2 ਅੰਕ)
  • (ii) ਅਣ-ਇੱਛੁਕ ਬੇਰੁਜ਼ਗਾਰੀ ਕੀ ਹੈ? (1 ਅੰਕ)
  • (iii) ਸੰਘਰਸ਼ਾਤਮਿਕ ਬੇਰੁਜ਼ਗਾਰੀ ਦੇ ਕੀ ਕਾਰਨ ਹੋ ਸਕਦੇ ਹਨ? (1 ਅੰਕ)

(ਅ) ਨਾਗਰਿਕ ਸ਼ਾਸਤਰ (Civics)

ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਭਾਰਤ ਨੂੰ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਘੋਸ਼ਿਤ ਕੀਤਾ ਗਿਆ ਹੈ। ਲੋਕਤੰਤਰ ਨੂੰ ਅੰਗਰੇਜ਼ੀ ਵਿਚ ਡੈਮੋਕਰੇਸੀ ਕਿਹਾ ਜਾਂਦਾ ਹੈ। ਡੈਮੋਕਰੇਸੀ ਗਰੀਕ ਭਾਸ਼ਾ ਦੇ ਦੋ ਸ਼ਬਦਾਂ-ਡਿਮੋਸ ਅਤੇ ਕਰੇਤੀਆ ਨਾਲ ਮਿਲ ਕੇ ਬਣਿਆ ਹੈ। ਡਿਮੋਸ ਦਾ ਅਰਥ ਲੋਕ ਅਤੇ ਕਰੇਤੀਆ ਦਾ ਭਾਵ ਸ਼ਾਸਨ ਹੁੰਦਾ ਹੈ। ਡੈਮੋਕਰੇਸੀ ਦਾ ਸ਼ਾਬਦਿਕ ਅਰਥ ਲੋਕਾਂ ਦਾ ਸ਼ਾਸਨ ਹੈ। ਲੋਕਤੰਤਰ ਵਿੱਚ ਲੋਕ, ਆਪਣੇ ਆਪ 'ਤੇ ਸ਼ਾਸਨ ਆਪ ਕਰਦੇ ਹਨ।... ਲੋਕਤੰਤਰ ਇੱਕ ਅਜਿਹੀ ਸਰਕਾਰ ਹੈ ਜਿਸ ਵਿੱਚ ਪ੍ਰਭੂਸੱਤਾ ਜਨਤਾ ਕੋਲ ਹੁੰਦੀ ਹੈ।... ਲੋਕਤੰਤਰ ਵਿੱਚ ਝਗੜਿਆਂ ਦਾ ਹੱਲ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਪ੍ਰੇਰਨਾ ਅਤੇ ਸ਼ਾਂਤੀਪੂਰਨ ਢੰਗਾਂ ਦੁਆਰਾ ਲੱਭਿਆ ਜਾਂਦਾ ਹੈ।

  • (i) ਲੋਕਤੰਤਰ ਸ਼ਬਦ ਕਿਸ ਭਾਸ਼ਾ ਦੇ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ? ਇਸ ਦਾ ਸ਼ਾਬਦਿਕ ਅਰਥ ਕੀ ਹੈ? (2 ਅੰਕ)
  • (ii) ਲੋਕਤੰਤਰੀ ਸਰਕਾਰ ਵਿੱਚ ਪ੍ਰਭੂਸੱਤਾ ਕਿਨ੍ਹਾਂ ਕੋਲ ਹੁੰਦੀ ਹੈ? (1 ਅੰਕ)
  • (iii) ਲੋਕਤੰਤਰੀ ਸਰਕਾਰ ਵਿੱਚ ਝਗੜਿਆਂ ਦਾ ਹੱਲ ਕਿਵੇਂ ਲੱਭਿਆ ਜਾਂਦਾ ਹੈ? (1 ਅੰਕ)

ਭਾਗ (ਕ) - ਮਾਨ-ਚਿੱਤਰ (Map Work)

6. ਨਕਸ਼ੇ ਸੰਬੰਧੀ ਪ੍ਰਸ਼ਨ:- (4x2=8)

  • (ਓ) ਭੂਗੋਲ (Geography): ਭਾਰਤ ਦੇ ਮਾਨ-ਚਿੱਤਰ ਵਿੱਚ 6 ਵਿੱਚੋਂ ਕੋਈ 4 ਸਥਾਨ ਭਰੋ:
    ਕਰਕ ਰੇਖਾ, ਚੰਡੀਗੜ੍ਹ, ਮਾਲਵਾ ਪਠਾਰ, ਸਭ ਤੋਂ ਵੱਧ ਜਨਸੰਖਿਆ ਵਾਲਾ ਰਾਜ, ਕੰਚਨਜੰਗਾ, ਨਾਥੂਲਾ ਦੱਰਾ। (4 ਅੰਕ)

  • (ਅ) ਇਤਿਹਾਸ (History): 1947 ਤੋਂ ਪਹਿਲਾਂ ਦੇ ਪੰਜਾਬ ਦੇ ਮਾਨ-ਚਿੱਤਰ ਵਿੱਚ 6 ਵਿੱਚੋਂ ਕੋਈ 4 ਸਥਾਨ (ਨਦੀਆਂ/ਦੱਰੇ) ਭਰੋ:
    ਸਤਲੁਜ, ਰਾਵੀ, ਬਿਆਸ, ਖੈਬਰ, ਕੁਰਮ, ਟੋਚੀ। (4 ਅੰਕ)
```

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends