PSEB CLASS 8 SOCIAL SCIENCE GUESS PAPER MARCH 2026 SET 3 ( Punjabi Medium)

ਅਭਿਆਸ ਪ੍ਰਸ਼ਨ ਪੱਤਰ - 3: ਸਮਾਜਿਕ ਵਿਗਿਆਨ (ਜਮਾਤ 8ਵੀਂ)

ਅਭਿਆਸ ਪ੍ਰਸ਼ਨ ਪੱਤਰ - 3: ਸਮਾਜਿਕ ਵਿਗਿਆਨ (ਜਮਾਤ 8ਵੀਂ)

ਸਮਾਂ: 3 ਘੰਟੇ ਕੁੱਲ ਅੰਕ: 80
ਨੋਟ: ਸਾਰੇ ਪ੍ਰਸ਼ਨ ਜ਼ਰੂਰੀ ਹਨ। ਪ੍ਰਸ਼ਨ ਪੱਤਰ ਛੇ ਭਾਗਾਂ (ੳ, ਅ, ੲ, ਸ, ਹ ਅਤੇ ਕ) ਵਿੱਚ ਵੰਡਿਆ ਹੋਇਆ ਹੈ।
ਭਾਗ – ੳ (ਬਹੁ-ਵਿਕਲਪੀ ਪ੍ਰਸ਼ਨ)
  1. ਧਰਤੀ ਦਾ ਕਿੰਨ੍ਹੇ ਪ੍ਰਤੀਸ਼ਤ ਹਿੱਸਾ ਪਾਣੀ ਹੈ?(1 ਅੰਕ)
    (ੳ) 80% (ਅ) 71% (ੲ) 65% (ਸ) 55%
  2. ਕਿਸ ਖਣਿਜ ਦੀ ਵਰਤੋਂ ਕੰਡੈਂਸਰ, ਇੰਸੂਲੇਟਰ, ਬਿਜਲੀ ਦੀਆਂ ਪ੍ਰੈਸਾਂ ਵਿੱਚ ਕੁਚਾਲਕ ਵੱਜੋਂ ਕੀਤੀ ਜਾਂਦੀ ਹੈ?(1 ਅੰਕ)
    (ੳ) ਮੈਂਗਨੀਜ਼ (ਅ) ਅਬਰਕ (ੲ) ਬਾਕਸਾਈਟ (ਸ) ਤਾਂਬਾ
  3. ਭੂਚਾਲ ਦੀ ਤੀਬਰਤਾ ਨੂੰ ਮਾਪਣ ਵਾਲਾ ਖੁੱਲ੍ਹਾ ਪੈਮਾਨਾ ਕਿਹੜਾ ਹੈ?(1 ਅੰਕ)
    (ੳ) ਮਰਕਾਲੀ (ਅ) ਰਿਕਟਰ (ੲ) ਥਰਮਾਮੀਟਰ (ਸ) ਸਿਜਮੋਗ੍ਰਾਫ਼
  4. ਜਦੋਂ ਕੋਈ ਇੱਕ ਬਿਮਾਰੀ ਫੈਲਣ ਨਾਲ ਵੱਡੇ ਪੱਧਰ ਤੇ ਲੋਕਾਂ ਉੱਤੇ ਮਾਰੂ ਹਮਲਾ ਕਰ ਦੇਵੇ ਤਾਂ ਇਸਨੂੰ ਕੀ ਆਖਦੇ ਹਨ?(1 ਅੰਕ)
    (ੳ) ਹੈਜਾ (ਅ) ਮਹਾਂਮਾਰੀ (ੲ) ਡੇਂਗੂ (ਸ) ਕਰੋਨਾ ਵਾਇਰਸ
  5. ਭਾਰਤ ਵਿੱਚ ਆਧੁਨਿਕ ਕਾਲ ਦਾ ਆਰੰਭ ਕਦੋਂ ਹੋਇਆ?(1 ਅੰਕ)
    (ੳ) 19ਵੀਂ ਸਦੀ (ਅ) 18ਵੀਂ ਸਦੀ (ੲ) 16ਵੀਂ ਸਦੀ (ਸ) 20ਵੀਂ ਸਦੀ
  6. ਕਰਨਾਟਕ ਦਾ ਪਹਿਲਾ ਯੁੱਧ ਕਦੋਂ ਹੋਇਆ?(1 ਅੰਕ)
    (ੳ) 1746-48 ਈ. (ਅ) 1756-58 ਈ. (ੲ) 1736-38 ਈ. (ਸ) 1764-66 ਈ.
  7. ਕਿਸ ਅੰਗਰੇਜ਼ ਗਵਰਨਰ ਜਨਰਲ ਨੇ ਸਤੀ ਪ੍ਰਥਾ ਨੂੰ ਗੈਰ-ਕਾਨੂੰਨੀ ਘੋਸ਼ਿਤ ਕੀਤਾ?(1 ਅੰਕ)
    (ੳ) ਲਾਰਡ ਵਿਲੀਅਮ ਬੈਂਟਿਕ (ਅ) ਲਾਰਡ ਮੁਨਰੋ (ੲ) ਲਾਰਡ ਕਾਰਨਵਾਲਿਸ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ
  8. ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਹੜੇ ਭਾਗ ਵਿਚ ਹਨ?(1 ਅੰਕ)
    (ੳ) ਪਹਿਲਾ ਭਾਗ (ਅ) ਦੂਸਰਾ ਭਾਗ (ੲ) ਤੀਸਰਾ ਭਾਗ (ਸ) ਚੌਥਾ ਭਾਗ
  9. ਮਨੁੱਖ ਦਾ ਵਪਾਰ ਕਰਨ ਦੀ ਮਨਾਹੀ ਕਿਸ ਅਧਿਕਾਰ ਅਧੀਨ ਦਰਜ ਹੈ?(1 ਅੰਕ)
    (ੳ) ਸੰਵਿਧਾਨਿਕ ਉਪਚਾਰਾਂ ਦਾ ਅਧਿਕਾਰ (ਅ) ਸਮਾਨਤਾ ਦਾ ਅਧਿਕਾਰ (ੲ) ਸੋਸ਼ਣ ਵਿਰੁੱਧ ਅਧਿਕਾਰ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ
  10. ਭਾਰਤੀਆਂ ਨੂੰ ਸਮਾਜਿਕ ਨਿਆਂ ਦੇਣ ਦੇ ਉਦੇਸ਼ ਨਾਲ ਸੰਵਿਧਾਨ 'ਚ ਕਿਹੜਾ ਮੌਲਿਕ ਅਧਿਕਾਰ ਦਰਜ ਕੀਤਾ ਗਿਆ ਹੈ?(1 ਅੰਕ)
    (ੳ) ਸੁਤੰਤਰਤਾ ਦਾ ਅਧਿਕਾਰ (ਅ) ਸ਼ੋਸ਼ਣ ਵਿਰੁੱਧ ਅਧਿਕਾਰ (ੲ) ਸਮਾਨਤਾ ਦਾ ਅਧਿਕਾਰ (ਸ) ਇਹਨਾਂ 'ਚੋਂ ਕੋਈ ਨਹੀਂ
ਭਾਗ – ਅ (ਵਸਤੁਨਿਸ਼ਠ ਪ੍ਰਸ਼ਨ)
ਖਾਲੀ ਥਾਵਾਂ ਭਰੋ:
  1. ਜਨਤਕ ਖੇਤਰ ਦੇ ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਦੇ ਹੱਥ ਹੁੰਦਾ ਹੈ।(1 ਅੰਕ)
  2. ਭਾਰਤ ਦਾ ਰਾਜ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਰਾਜ ਹੈ।(1 ਅੰਕ)
  3. ਕਬਾਇਲੀ ਸਮਾਜ ਭਾਰਤ ਦੀ ਅਬਾਦੀ ਦਾ ਇੱਕ ਹਿੱਸਾ ਹੈ।(1 ਅੰਕ)
  4. ਭਾਰਤੀ ਸੰਵਿਧਾਨ ਦੇ ਅਨੁਛੇਦ ਤੱਕ ਮੌਲਿਕ ਅਧਿਕਾਰ ਦਰਜ ਹਨ।(1 ਅੰਕ)
  5. ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ਵਿੱਚ ਕੀਤਾ ਗਿਆ ਹੈ।(1 ਅੰਕ)
ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ:
  1. ਪੈਟਰੋਲੀਅਮ ਕੱਚੇ ਤੇਲ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। (1 ਅੰਕ)
  2. ਮੈਰੀਨਾ ਬੀਚ (ਸਮੁੰਦਰੀ ਕਿਨਾਰਾ) 10 ਕਿਲੋਮੀਟਰ ਲੰਬਾ ਹੈ। (1 ਅੰਕ)
  3. ਭਾਰਤ ਵਿੱਚ ਦੋਹਰੀ ਨਿਆਂਇਕ ਪ੍ਰਣਾਲੀ ਲਾਗੂ ਹੈ। (1 ਅੰਕ)
ਇੱਕ ਤੋਂ 15 ਸ਼ਬਦਾਂ ਵਿੱਚ ਉੱਤਰ ਲਿਖੋ:
  1. ਐੱਫ.ਆਈ.ਆਰ ਕੀ ਹੈ?(1 ਅੰਕ)
  2. ਭਾਰਤ ਵਿੱਚ ਸਭ ਤੋਂ ਪਹਿਲਾ ਛਾਪਾਖਾਨਾ ਕਦੋਂ ਅਤੇ ਕਿਸ ਦੁਆਰਾ ਸ਼ੁਰੂ ਕੀਤਾ ਗਿਆ ਸੀ?(1 ਅੰਕ)
ਭਾਗ – ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਨੋਟ: ਹਰੇਕ ਪ੍ਰਸ਼ਨ ਦਾ ਉੱਤਰ 30 ਤੋਂ 50 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ। (6 x 3 = 18 ਅੰਕ)

  1. ਪੁਸਤਕਾਂ ਇਤਿਹਾਸਕ ਸ੍ਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਹਨ?
  2. ਸਵਾਮੀ ਦਯਾਨੰਦ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਲਈ ਕੀ ਯੋਗਦਾਨ ਦਿੱਤਾ ਗਿਆ?
  3. ਕੋਲੇ ਦੀਆਂ ਚਾਰ ਕਿਸਮਾਂ ਦੇ ਨਾਮ ਲਿਖੋ?
  4. ਭਾਰਤ 'ਚ ਨਿਆਂਪਾਲਿਕਾ ਨੂੰ ਸੁਤੰਤਰ ਤੇ ਨਿਰਪੱਖ ਕਿਵੇਂ ਬਣਾਇਆ ਗਿਆ ਹੈ?
  5. ਸਮਾਜਿਕ ਅਸਮਾਨਤਾ ਤੋਂ ਤੁਸੀਂ ਕੀ ਸਮਝਦੇ ਹੋ?
  6. ਰਾਖਵੇਂਕਰਨ ਦਾ ਕੀ ਅਰਥ ਹੈ?
ਭਾਗ – ਸ (ਲੰਬੇ ਉੱਤਰਾਂ ਵਾਲੇ ਪ੍ਰਸ਼ਨ)

ਨੋਟ: ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ। (4 x 5 = 20 ਅੰਕ)

  1. ਕਿਹੜੇ-ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾਅ ਸਕਦੇ ਹਨ? ਜਾਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ?
  2. ਪਿਟਸ ਇੰਡੀਆ ਐਕਟ ਤੇ ਨੋਟ ਲਿਖੋ। ਜਾਂ 1858 ਈ. ਤੋਂ ਬਾਅਦ ਸੈਨਾ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ?
  3. ਜੋਤਿਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕਾਰਜ ਕੀਤੇ? ਜਾਂ ਮਹਾਤਮਾ ਗਾਂਧੀ ਜੀ ਦੁਆਰਾ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕੀਤੇ ਗਏ ਕਾਰਜਾਂ ਦਾ ਵਰਣਨ ਕਰੋ?
  4. 'ਅਧਿਕਾਰ ਅਤੇ ਕਰਤੱਵ ਇਕ ਸਿੱਕੇ ਦੇ ਦੋ ਪਾਸੇ ਹਨ' ਕਿਵੇਂ? ਜਾਂ ਭਾਰਤੀ ਸੰਸਦ ਦੀ ਬਣਤਰ ਲਿਖੋ।
ਭਾਗ – ਹ (ਸਰੋਤ ਅਧਾਰਿਤ ਪ੍ਰਸ਼ਨ)

ਨੋਟ: ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। (2 x 6 = 12 ਅੰਕ)

(ੳ) ਸਰੋਤ: ਮਾਨਸੂਨੀ ਪੌਣਾਂ

ਮਾਨਸੂਨ ਨੂੰ ਦੇਸ਼ ਦਾ ਉਹ ਕੇਂਦਰੀ ਧੁਰਾ ਮੰਨਿਆ ਜਾਂਦਾ ਹੈ ਜਿਸ ਉੱਤੇ ਖੇਤੀਬਾੜੀ ਦਾ ਸਮੁੱਚਾ ਆਰਥਿਕ ਢਾਂਚਾ ਨਿਰਭਰ ਕਰਦਾ ਹੈ। ਮਾਨਸੂਨੀ ਵਰਖਾ ਜਦੋਂ ਸਮੇਂ ਸਿਰ ‘ਤੇ ਸਹੀ ਮਾਤਰਾ ਵਿੱਚ ਹੋ ਜਾਂਦੀ ਹੈ ਤਾਂ ਖੇਤੀ ਦਾ ਉਤਪਾਦਨ ਵੱਧ ਜਾਂਦਾ ਹੈ ਤੇ ਹਰ ਪਾਸੇ ਹਰਿਆਲੀ ਨਜ਼ਰ ਆਉਂਦੀ ਹੈ। ਮਾਨਸੂਨ ਪੌਣਾਂ ਦੀ ਅਸਫ਼ਲਤਾ ਦੇ ਕਾਰਨ ਫ਼ਸਲਾਂ ਸੁੱਕ ਜਾਂਦੀਆਂ ਹਨ। ਇਸ ਪ੍ਰਕਾਰ ਖੇਤੀਬਾੜੀ ਦੇ ਵਿਕਾਸ ਅਤੇ ਮਾਨਸੂਨੀ ਪੌਣਾਂ ਦਾ ਦੇਸ਼ ਅੰਦਰ ਬਹੁਤ ਗੂੜ੍ਹਾ ਸੰਬੰਧ ਬਣ ਜਾਂਦਾ ਹੈ। ਭਾਰਤ ਦੇ ਸਮਾਜ ਅਤੇ ਸੱਭਿਆਚਾਰ ਤੇ ਮਾਨਸੂਨ ਪੌਣਾਂ ਦਾ ਅਸਰ ਦੇਖਣ ਨੂੰ ਮਿਲਦਾ ਹੈ। ਲੋਕਾਂ ਦੇ ਪਹਿਰਾਵੇ, ਖਾਣ-ਪੀਣ ਅਤੇ ਰੀਤੀ ਰਿਵਾਜ ‘ਤੇ ਮਾਨਸੂਨ ਪੌਣਾਂ ਦਾ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਦੇ ਆਉਣ ਦੀ ਉਡੀਕ ਵਿੱਚ ਲੋਕ-ਗੀਤ ਗਾਏ ਜਾਂਦੇ ਹਨ ਜਿਵੇਂ ਪੰਜਾਬ ਵਿੱਚ ਸਾਉਣ ਦੀਆਂ ਤੀਆਂ, ਹਰਿਆਣੇ ਦਾ ਸਾਵਣ, ਭੋਜਪੁਰ ਵਿੱਚ ਕਜਰੀ ਤੇ ਬ੍ਰਿਜ ਵਿੱਚ ਮਲ੍ਹਾਰ ਆਦਿ।
  1. ਖੇਤੀਬਾੜੀ ਦਾ ਸਮੁੱਚਾ ਆਰਥਿਕ ਢਾਂਚਾ ਕਿਸ ਚੀਜ਼ ਉੱਪਰ ਨਿਰਭਰ ਕਰਦਾ ਹੈ? (2 ਅੰਕ)
  2. ਮਾਨਸੂਨ ਦੇ ਆਉਣ ਦੀ ਉਡੀਕ ਵਿੱਚ ਕਿਹੜੇ-ਕਿਹੜੇ ਲੋਕ-ਗੀਤ ਗਾਏ ਜਾਂਦੇ ਹਨ? (2 ਅੰਕ)
  3. ਮਾਨਸੂਨ ਵਰਖਾ ਦੇ ਖੇਤੀਬਾੜੀ ਨੂੰ ਕਿਹੜੇ-ਕਿਹੜੇ ਫਾਇਦੇ ਹੁੰਦੇ ਹਨ? (2 ਅੰਕ)

(ਅ) ਸਰੋਤ: ਮੌਲਿਕ ਅਧਿਕਾਰ

ਮਨੁੱਖੀ ਵਿਕਾਸ ਲਈ ਕੁੱਝ ਸਹੂਲਤਾਂ ਦੀ ਲੋੜ ਹੁੰਦੀ ਹੈ ਇਹ ਸਹੂਲਤਾਂ ਸਾਨੂੰ ਸਮਾਜ ਵਿੱਚੋਂ ਮਿਲ ਸਕਦੀਆਂ ਹਨ। ਇਹਨਾਂ ਸਹੂਲਤਾਂ ਨੂੰ ਹੀ ਅਧਿਕਾਰ ਕਿਹਾ ਜਾਂਦਾ ਹੈ ਅਤੇ ਅਧਿਕਾਰ ਮਨੁੱਖ ਨੂੰ ਮਾਨਵੀ ਜੀਵਨ ਜਿਉਣ ਦੇ ਯੋਗ ਬਣਾਉਂਦੇ ਹਨ। ਹਰ ਵਿਅਕਤੀ ਜੀਵਨ ਜਿਉਣ ਦੇ ਨਾਲ-ਨਾਲ ਸਤਿਕਾਰ ਵਾਲਾ ਜੀਵਨ ਵੀ ਜਿਉਣਾ ਚਾਹੁੰਦਾ ਹੈ ਇਸ ਲਈ ਉਹ ਅਧਿਕਾਰਾਂ ਦੀ ਮੰਗ ਕਰਦਾ ਹੈ। ਭਾਰਤ ਦੇ ਸੰਵਿਧਾਨ ਦੇ ਰਚਨਹਾਰਿਆਂ ਨੇ ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੰਵਿਧਾਨ ਵਿੱਚ ਸ਼ਾਮਲ ਕਰਕੇ ਨਾਗਰਿਕਾਂ ਦੀ ਸ਼ਖ਼ਸੀਅਤ ਦਾ ਵਿਕਾਸ ਕਰਨ ਅਤੇ ਹਰ ਨਾਗਰਿਕ ਦੇ ਗੌਰਵ ਨੂੰ ਯਕੀਨੀ ਬਣਾਉਣ ਦੇ ਉਦੇਸ਼ਾਂ ਨੂੰ ਪੂਰੇ ਕਰਨ ਦਾ ਯਤਨ ਕੀਤਾ ਹੈ। ਕਿਸੇ ਵੀ ਦੇਸ਼ ਦੇ ਲੋਕਤੰਤਰੀ ਸਰੂਪ ਦੀ ਪੁਸ਼ਟੀ ਸਾਨੂੰ ਉਸ ਦੇਸ਼ ਵਜੋਂ ਦਿੱਤੇ ਜਾਣ ਵਾਲੇ ਨਾਗਰਿਕਾਂ ਦੇ ਮੌਲਿਕ ਅਧਿਕਾਰ ਤੋਂ ਹੋ ਜਾਂਦੀ ਹੈ। 1895 ਵਿੱਚ ਬਾਲ ਗੰਗਾਧਰ ਤਿਲਕ ਨੇ ਅੰਗਰੇਜ਼ਾਂ ਨੂੰ ਸਵਰਾਜ ਬਿਲ ਪਾਸ ਕਰਨ ਲਈ ਕਿਹਾ। ਜਿਸ ਵਿਚ ਭਾਰਤੀ ਲੋਕਾਂ ਲਈ ਵਿਚਾਰ ਪ੍ਰਗਟਾਉਣ, ਕਾਨੂੰਨ ਦੇ ਸਾਹਮਣੇ ਸਮਾਨਤਾ ਅਤੇ ਕੁੱਝ ਹੋਰ ਅਧਿਕਾਰਾਂ ਦੀ ਮੰਗ ਕੀਤੀ ਗਈ।
  1. ਮਨੁੱਖ ਅਧਿਕਾਰਾਂ ਦੀ ਮੰਗ ਕਿਉਂ ਕਰਦਾ ਹੈ? (2 ਅੰਕ)
  2. ਕਿਸੇ ਦੇਸ਼ ਦੇ ਲੋਕਤੰਤਰੀ ਸਰੂਪ ਦੀ ਪੁਸ਼ਟੀ ਅਸੀਂ ਕਿਵੇਂ ਕਰ ਸਕਦੇ ਹਾਂ? (2 ਅੰਕ)
  3. ਬਾਲ ਗੰਗਾਧਰ ਤਿਲਕ ਨੇ ਸਵਰਾਜ ਬਿ`ਲ ਵਿੱਚ ਕਿਹੜੇ ਅਧਿਕਾਰਾਂ ਦੀ ਮੰਗ ਕੀਤੀ ਸੀ? (2 ਅੰਕ)
ਭਾਗ – ਕ (ਨਕਸ਼ਾ ਕਾਰਜ)

ਨੋਟ: ਹੇਠ ਲਿਖਿਆਂ ਵਿੱਚੋਂ ਕੋਈ 7 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (7 x 1 = 7 ਅੰਕ)

  1. ਸਦਾਬਹਾਰ ਜੰਗਲਾਂ ਵਾਲਾ ਇੱਕ ਖੇਤਰ
  2. ਪਰਬਤੀ ਬਨਸਪਤੀ ਦਾ ਖੇਤਰ
  3. ਭਾਰਤ ਦਾ ਇੱਕ ਉੱਤਰੀ ਮੈਦਾਨ
  4. ਡੈਲਟਾ ਕਿਸਮ ਦੀ ਬਨਸਪਤੀ ਵਾਲਾ ਖੇਤਰ
  5. ਕਣਕ ਪੈਦਾ ਕਰਨ ਵਾਲਾ ਇੱਕ ਰਾਜ
  6. ਚਾਵਲ ਪੈਦਾ ਕਰਨ ਵਾਲਾ ਇੱਕ ਰਾਜ
  7. ਰੱਈਅਤਵਾੜੀ ਪ੍ਰਬੰਧ ਵਾਲਾ ਕੋਈ ਰਾਜ
  8. ਮਹਿਲਵਾੜੀ ਪ੍ਰਬੰਧ ਵਾਲਾ ਕੋਈ ਰਾਜ

ਨੋਟ: ਹੇਠ ਲਿਖਿਆਂ ਵਿੱਚੋਂ ਕੋਈ 3 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (3 x 1 = 3 ਅੰਕ)

  1. ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ (ਬੰਬਈ)
  2. ਕੌਫੀ ਦਾ ਪਹਿਲਾ ਬਾਗ
  3. ਫੋਰਟ ਸੇਂਟ ਜਾਰਜ (ਮਦਰਾਸ/ਚੇਨੱਈ)
  4. ਨੀਲ ਉਦਯੋਗ ਵਾਲਾ ਇੱਕ ਸਥਾਨ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends