PSEB CLASS 8 SOCIAL SCIENCE GUESS PAPER/ MIDEL / SAMPLE PAPER MARCH 2026 SET 2 ( PUNJABI MEDIUM)

ਅਭਿਆਸ ਪ੍ਰਸ਼ਨ ਪੱਤਰ - 2: ਸਮਾਜਿਕ ਵਿਗਿਆਨ (ਜਮਾਤ 8ਵੀਂ)

ਅਭਿਆਸ ਪ੍ਰਸ਼ਨ ਪੱਤਰ - 2: ਸਮਾਜਿਕ ਵਿਗਿਆਨ (ਜਮਾਤ 8ਵੀਂ)

ਸਮਾਂ: 3 ਘੰਟੇ ਕੁੱਲ ਅੰਕ: 80
ਨੋਟ: ਸਾਰੇ ਪ੍ਰਸ਼ਨ ਜ਼ਰੂਰੀ ਹਨ। ਪ੍ਰਸ਼ਨ ਪੱਤਰ ਛੇ ਭਾਗਾਂ (ੳ, ਅ, ੲ, ਸ, ਹ ਅਤੇ ਕ) ਵਿੱਚ ਵੰਡਿਆ ਹੋਇਆ ਹੈ।
ਭਾਗ – ੳ (ਬਹੁ-ਵਿਕਲਪੀ ਪ੍ਰਸ਼ਨ)
  1. ਬਾਕੀ ਸਾਧਨਾਂ ਦੇ ਵਿਕਾਸ ਲਈ ਕਿਹੜਾ ਸਾਧਨ ਪੂਰੀ ਤਰ੍ਹਾਂ ਵਿਕਸਿਤ ਹੋਣਾ ਚਾਹੀਦਾ ਹੈ?(1 ਅੰਕ)
    (ੳ) ਖਣਿਜ ਸਾਧਨ (ਅ) ਨਾ-ਮੁੱਕਣਯੋਗ ਸਾਧਨ (ੲ) ਮੁੱਕਣਯੋਗ ਸਾਧਨ (ਸ) ਮਨੁੱਖੀ ਸਾਧਨ
  2. ਕਿਹੜੀ ਮਿੱਟੀ ਕਪਾਹ ਦੀ ਫਸਲ ਲਈ ਢੁੱਕਵੀਂ ਹੁੰਦੀ ਹੈ?(1 ਅੰਕ)
    (ੳ) ਜਲੌਢ ਮਿੱਟੀ (ਅ) ਲੈਟਰਾਈਟ ਮਿੱਟੀ (ੲ) ਮਾਰੂਥਲੀ ਮਿੱਟੀ (ਸ) ਕਾਲੀ ਮਿੱਟੀ
  3. ਲੋਹੇ ਤੋਂ ਸਟੀਲ ਬਣਾਉਣ ਲਈ ਕਿਹੜਾ ਖਣਿਜ ਪਦਾਰਥ ਕੰਮ ਆਉਂਦਾ ਹੈ?(1 ਅੰਕ)
    (ੳ) ਐਲੂਮੀਨੀਅਮ (ਅ) ਅਬਰਕ (ੲ) ਮੈਂਗਨੀਜ਼ (ਸ) ਚੂਨੇ ਦਾ ਪੱਥਰ
  4. ਕੋਲੇ ਦੀ ਸਭ ਤੋਂ ਵਧੀਆ ਕਿਸਮ ਕਿਹੜੀ ਹੈ?(1 ਅੰਕ)
    (ੳ) ਲਿਗਨਾਈਟ (ਅ) ਐਂਥਰੇਸਾਈਟ (ੲ) ਬਿਟੂਮੀਨਸ (ਸ) ਪੀਟ
  5. ਭੂਚਾਲ ਆਉਣ ਕਾਰਨ ਕਿੰਨ੍ਹਾ ਨੁਕਸਾਨ ਹੋਇਆ ਹੈ, ਇਸਨੂੰ ਮਾਪਣ ਵਾਲੇ ਪੈਮਾਨੇ ਨੂੰ ਕੀ ਕਹਿੰਦੇ ਹਨ?(1 ਅੰਕ)
    (ੳ) ਰਿਕਟਰ (ਅ) ਮਰਕਾਲੀ (ੲ) ਥਰਮਾਮੀਟਰ (ਸ) ਸਿਜਮੋਗ੍ਰਾਫ਼
  6. ਈਸਟ ਇੰਡੀਆ ਕੰਪਨੀ ਨੇ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਕਦੋਂ ਪ੍ਰਾਪਤ ਕੀਤੀ?(1 ਅੰਕ)
    (ੳ) 1777 ਈ: (ਅ) 1780 ਈ: (ੲ) 1765 ਈ: (ਸ) 1787 ਈ:
  7. ਕਿਸ ਮੁਗਲ ਬਾਦਸ਼ਾਹ ਨੇ ਈਸਟ ਇੰਡੀਆ ਕੰਪਨੀ ਨੂੰ 3000 ਸਲਾਨਾ ਕਰ ਦੇਣ ਦੇ ਬਦਲੇ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਬਿਨ੍ਹਾਂ ਕਰ ਦਿੱਤੇ ਵਪਾਰ ਕਰਨ ਦੀ ਰਿਆਇਤ ਦਿੱਤੀ ਸੀ?(1 ਅੰਕ)
    (ੳ) ਅਕਬਰ (ਅ) ਫਰੁਖ਼ਸੀਅਰ (ੲ) ਜਹਾਂਗੀਰ (ਸ) ਸ਼ਾਹਜਹਾਂ
  8. 1857 ਈ: ਦੀ ਕ੍ਰਾਂਤੀ ਦਾ ਤੱਤਕਾਲੀਨ ਕਾਰਨ ਕੀ ਸੀ?(1 ਅੰਕ)
    (ੳ) ਚਰਬੀ ਵਾਲੇ ਕਾਰਤੂਸ (ਅ) ਅੰਗਰੇਜ਼ਾਂ ਦੀ ਵਿਤਕਰਾ ਨੀਤੀ (ੲ) ਈਸਾਈ ਧਰਮ ਦਾ ਪ੍ਰਚਾਰ (ਸ) ਉਪਰੋਕਤ ਸਾਰੇ
  9. ਸੰਵਿਧਾਨ ਸਭਾ ਦੀ ਮਸੌਦਾ ਕਮੇਟੀ ਦੇ ਕੌਣ ਪ੍ਰਧਾਨ ਸਨ?(1 ਅੰਕ)
    (ੳ) ਡਾ.ਰਾਜਿੰਦਰ ਪ੍ਰਸਾਦ (ਅ) ਡਾ.ਬੀ.ਆਰ.ਅੰਬੇਡਕਰ (ੲ) ਮਹਾਤਮਾ ਗਾਂਧੀ (ਸ) ਪੰਡਿਤ ਜਵਾਹਰ ਲਾਲ ਨਹਿਰੂ
  10. ਸੁਪਰੀਮ ਕੋਰਟ ਨੂੰ ਵਿਸ਼ੇਸ਼ ਅਧਿਕਾਰ ਸੰਵਿਧਾਨ ਦੀ ਕਿਸ ਧਾਰਾ ਅਧੀਨ ਪ੍ਰਾਪਤ ਹਨ?(1 ਅੰਕ)
    (ੳ) ਧਾਰਾ 134 (ਅ) ਧਾਰਾ 135 (ੲ) ਧਾਰਾ 136 (ਸ) ਧਾਰਾ 137
ਭਾਗ – ਅ (ਵਸਤੁਨਿਸ਼ਠ ਪ੍ਰਸ਼ਨ)
ਖਾਲੀ ਥਾਵਾਂ ਭਰੋ:
  1. MICR ਕੋਡ ਨੂੰ ਫੰਡ ਲੈਣ ਵਾਲੇ ਖਾਤੇ ਤੱਕ ਭੇਜਨ ਵਿੱਚ ਸਹਾਈ ਹੁੰਦਾ ਹੈ।(1 ਅੰਕ)
  2. ਪੈਟਰੋਲੀਅਮ ਨੂੰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।(1 ਅੰਕ)
  3. ਜਲੌਢੀ ਮਿੱਟੀ ਭਾਰਤ ਦੇ ਲਗਭਗ ਪ੍ਰਤੀਸ਼ਤ ਹਿੱਸੇ ਵਿੱਚ ਮਿਲਦੀ ਹੈ।(1 ਅੰਕ)
ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ:
  1. ਲਿਗਨਾਈਟ ਕੋਲੇ ਦੀ ਸਭ ਤੋਂ ਵਧੀਆ ਕਿਸਮ ਹੁੰਦੀ ਹੈ। (1 ਅੰਕ)
  2. ਪ੍ਰਸਤਾਵਨਾ ਨੂੰ ਭਾਰਤੀ ਸੰਵਿਧਾਨ ਦੇ ਅੰਤ ਵਿੱਚ ਲਿਖਿਆ ਗਿਆ ਹੈ। (1 ਅੰਕ)
  3. ਵੋਟ ਦਾ ਅਧਿਕਾਰ ਰਾਜਨੀਤਿਕ ਨਿਆਂ ਪ੍ਰਦਾਨ ਕਰਦਾ ਹੈ। (1 ਅੰਕ)
  4. ਆਦਿਵਾਸੀ ਕਬੀਲਿਆਂ ਵਿੱਚੋਂ ਗੌਂਡ ਕਬੀਲੇ ਦੀ ਗਿਣਤੀ ਸਭ ਤੋਂ ਘੱਟ ਹੈ। (1 ਅੰਕ)
ਇੱਕ ਤੋਂ 15 ਸ਼ਬਦਾਂ ਵਿੱਚ ਉੱਤਰ ਲਿਖੋ:
  1. ਕਿਸੇ ਵਪਾਰੀ ਵੱਲੋਂ ਆਪਣੇ ਰੋਜ਼ਾਨਾ ਕੰਮ-ਕਾਰ ਸੰਬੰਧੀ ਖੋਲ੍ਹੇ ਗਏ ਖਾਤੇ ਨੂੰ ਕੀ ਆਖਦੇ ਹਨ?(1 ਅੰਕ)
  2. ਛੂਤ ਛਾਤ ਦੀ ਸਮਾਪਤੀ ਕਿਹੜੇ ਅਨੁਛੇਦ ਰਾਹੀਂ ਹੋਈ?(1 ਅੰਕ)
  3. ਭਾਰਤ ਵਿੱਚ ਅੰਗਰੇਜਾਂ ਦੁਆਰਾ ਪਹਿਲਾ ਚਾਹ ਦਾ ਬਾਗ ਕਿੱਥੇ ਲਗਾਇਆ ਗਿਆ?(1 ਅੰਕ)
  4. ATM ਦਾ ਪੂਰਾ ਨਾਂ ਕੀ ਹੈ?(1 ਅੰਕ)
ਭਾਗ – ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ)

ਨੋਟ: ਹਰੇਕ ਪ੍ਰਸ਼ਨ ਦਾ ਉੱਤਰ 30 ਤੋਂ 50 ਸ਼ਬਦਾਂ ਵਿੱਚ ਹੋਣਾ ਚਾਹੀਦਾ ਹੈ। (6 x 3 = 18 ਅੰਕ)

  1. ਜੀਵ ਅਤੇ ਨਿਰਜੀਵ ਸਾਧਨਾਂ ਵਿੱਚ ਅੰਤਰ ਸਪੱਸ਼ਟ ਕਰੋ।
  2. ਮੁੱਕਣਯੋਗ ਸਾਧਨਾਂ ਦੀ ਵਰਤੋ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ?
  3. ਆਫ਼ਤ ਕਿਸਨੂੰ ਕਿਹਾ ਜਾਂਦਾ ਹੈ? ਕੁਦਰਤੀ ਆਫ਼ਤਾਂ ਮੁੱਖ ਤੌਰ 'ਤੇ ਕਿਹੜੀਆਂ-ਕਿਹੜੀਆਂ ਹਨ?
  4. ਰੱਈਅਤਵਾੜੀ ਪ੍ਰਬੰਧ ਕਿਸ ਅੰਗਰੇਜ਼ ਅਫ਼ਸਰ ਵੱਲੋਂ ਸ਼ੁਰੂ ਕੀਤਾ ਗਿਆ? ਇਸ ਪ੍ਰਬੰਧ ਨੂੰ ਕਿਹੜੇ ਰਾਜਾਂ ਵਿੱਚ ਸ਼ੁਰੂ ਕੀਤਾ ਗਿਆ ਸੀ?
  5. ਪੱਛਮੀ ਸਿੱਖਿਆ ਪ੍ਰਣਾਲੀ ਦੇ ਪ੍ਰਭਾਵ ਲਿਖੋ।
  6. ਸੰਵਿਧਾਨਿਕ ਉਪਚਾਰਾਂ ਦੇ ਅਧਿਕਾਰ ਤੋਂ ਕੀ ਭਾਵ ਹੈ?
ਭਾਗ – ਸ (ਲੰਬੇ ਉੱਤਰਾਂ ਵਾਲੇ ਪ੍ਰਸ਼ਨ)

ਨੋਟ: ਹਰੇਕ ਪ੍ਰਸ਼ਨ ਦਾ ਉੱਤਰ 80 ਤੋਂ 100 ਸ਼ਬਦਾਂ ਵਿੱਚ ਦਿਓ। (4 x 5 = 20 ਅੰਕ)

  1. ਮਿੱਟੀ ਦੀਆਂ ਕਿਸਮਾਂ ਦੱਸ ਕੇ ਦੇਸ਼ ਵਿੱਚ ਜਲੌਢੀ ਮਿੱਟੀ ਦੀ ਮਹੱਤਤਾ ਬਾਰੇ ਲਿਖੋ। ਜਾਂ ਪਾਣੀ ਦੇ ਸੋਮਿਆਂ ਵਿੱਚੋਂ ਦਰਿਆ ਅਤੇ ਨਦੀਆਂ ਦੀ ਮਹੱਤਤਾ ਬਾਰੇ ਲਿਖੋ।
  2. ਭਾਰਤ ਦੇ ਲਘੂ (ਛੋਟੇ) ਉਦਯੋਗਾਂ ਦੇ ਪਤਨ ਦੇ ਕਾਰਣ ਲਿਖੋ। ਜਾਂ ਆਜ਼ਾਦ ਹਿੰਦ ਫੌਜ 'ਤੇ ਨੋਟ ਲਿਖੋ।
  3. ਸੋਸ਼ਣ ਵਿਰੁੱਧ ਅਧਿਕਾਰ ਦੀ ਵਿਆਖਿਆ ਕਰੋ। ਜਾਂ ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ?
  4. ਰਾਜਾ ਰਾਮ ਮੋਹਨ ਰਾਏ ਦੁਆਰਾ ਇਸਤਰੀਆਂ ਦੀ ਦਸ਼ਾ ਸੁਧਾਰਨ ਬਾਰੇ ਪਾਏ ਗਏ ਯੋਗਦਾਨ ਦਾ ਸੰਖੇਪ ਵਰਨਣ ਕਰੋ। ਜਾਂ ਸਿੱਖਿਆ ਦੇ ਅਧਿਕਾਰ 'ਤੇ ਸੰਖੇਪ ਨੋਟ ਲਿਖੋ।
ਭਾਗ – ਹ (ਸਰੋਤ ਅਧਾਰਿਤ ਪ੍ਰਸ਼ਨ)

ਨੋਟ: ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ। (2 x 6 = 12 ਅੰਕ)

(ੳ) ਸਰੋਤ: ਲੋਕਤੰਤਰੀ ਸਰਕਾਰ

ਲੋਕਤੰਤਰ ਲੋਕਾਂ ਦੀ ਆਪਣੀ ਸਰਕਾਰ ਹੁੰਦੀ ਹੈ। ਇਬਰਾਹਿਮ ਲਿੰਕਨ ਦੇ ਸ਼ਬਦਾਂ ਵਿੱਚ ਲੋਕਤੰਤਰੀ ਸਰਕਾਰ, “ਲੋਕਾਂ ਦੀ, ਲੋਕਾਂ ਲਈ ਅਤੇ ਲੋਕਾਂ ਦੁਆਰਾ" ਹੁੰਦੀ ਹੈ। ਲੋਕਤੰਤਰ ਦਾ ਆਰੰਭ ਯੂਨਾਨ ਦੇ ਸ਼ਹਿਰ ਏਥਨਜ਼ ਵਿੱਚ ਹੋਇਆ। ਆਧੁਨਿਕ ਲੋਕਤੰਤਰ ਦੀ ਸਥਾਪਨਾ ਪਹਿਲਾਂ ਯੂਰਪ ਦੇ ਦੇਸ਼ਾਂ ਦੇ ਵਿੱਚ ਹੋਈ ਸੀ। ਲੋਕਤੰਤਰੀ ਸਮਾਜ ਵਿੱਚ ਕਿਸੇ ਵੀ ਆਧਾਰ 'ਤੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ। ਕਾਨੂੰਨ ਦੀ ਨਜ਼ਰ ਵਿੱਚ ਅਮੀਰ, ਗਰੀਬ, ਆਦਮੀ ਅਤੇ ਔਰਤ ਸਭ ਬਰਾਬਰ ਹਨ। ਲੋਕਤੰਤਰੀ ਦੇਸ਼ ਵਿੱਚ ਜਾਤ- ਰੰਗ, ਨਸਲ ਜਾਂ ਜਨਮ ਦੇ ਅਧਾਰ 'ਤੇ ਕਿਸੇ ਨੂੰ ਵਿਸ਼ੇਸ਼ ਸਹੂਲਤਾਂ ਨਹੀਂ ਦਿੱਤੀਆਂ ਜਾਂਦੀਆਂ। ਆਧੁਨਿਕ ਯੁੱਗ ਵਿੱਚ ਲੋਕਤੰਤਰੀ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
  1. ਇਬਰਾਹਿਮ ਲਿੰਕਨ ਨੇ ਲੋਕਤੰਤਰ ਦੀ ਕੀ ਪ੍ਰੀਭਾਸ਼ਾ ਦਿੱਤੀ ਹੈ? (2 ਅੰਕ)
  2. ਲੋਕਤੰਤਰ ਦਾ ਆਰੰਭ ਕਿਹੜੇ ਸ਼ਹਿਰ ਵਿੱਚ ਹੋਇਆ? (2 ਅੰਕ)
  3. ਆਧੁਨਿਕ ਯੁੱਗ ਵਿੱਚ ਕਿਹੜੀ ਸਰਕਾਰ ਨੂੰ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ ਕਿਉਂ? (2 ਅੰਕ)

(ਅ) ਸਰੋਤ: ਕਾਲੀ ਮਿੱਟੀ

ਕਾਲੀ ਮਿੱਟੀ ਵਿੱਚ ਨਾਈਟ੍ਰੋਜਨ, ਫਾਸਫੋਰਸ ਤੇ ਜੀਵਾਂਸ਼ਾਂ ਦੀ ਘਾਟ ਹੁੰਦੀ ਹੈ ਪਰ ਲੋਹਾ, ਐਲੂਮੀਨੀਅਮ, ਪੋਟਾਸ਼, ਚੂਨਾ ਅਤੇ ਮੈਗਨੀਸ਼ੀਅਮ ਜਿਹੇ ਤੱਤ ਭਾਰੀ ਮਾਤਰਾ ਵਿੱਚ ਮਿਲਦੇ ਹਨ। ਇਹ ਮਿੱਟੀਆਂ ਜਵਾਲਾਮੁਖੀ ਲਾਵੇ ਦੇ ਫ਼ਟਣ ਤੋਂ ਬਾਅਦ ਬਣੀਆਂ ਅਗਨੀ ਚਟਾਨਾ ਤੋਂ ਟੁੱਟ ਕੇ ਬਣਦੀਆਂ ਹਨ। ਇਸ ਵਿੱਚ ਲੋਹੇ ਤੇ ਐਲੂਮੀਨੀਅਮ ਦੀ ਮਾਤਰਾ ਜ਼ਿਆਦਾ ਹੋਣ ਕਰਕੇ ਰੰਗ ਕਾਲਾ ਹੁੰਦਾ ਹੈ। ਇਸ ਕਰਕੇ ਇਹਨਾਂ ਵਿੱਚ ਗੰਨਾ, ਅਲਸੀ, ਸੂਰਜਮੁਖੀ, ਬਾਜਰਾ, ਕਪਾਹ ਅਜਿਹੀਆਂ ਫ਼ਸਲਾਂ ਦਾ ਭਰਪੂਰ ਝਾੜ ਲਿਆ ਜਾਂਦਾ ਹੈ। ਕਪਾਹ ਦੀ ਪੈਦਾਵਾਰ ਜ਼ਿਆਦਾ ਹੋਣ ਕਰਕੇ ਅਤੇ ਇਸ ਦਾ ਰੰਗ ਕਾਲਾ ਹੋਣ ਕਰਕੇ ਕਈ ਵਾਰ ਇਸ ਮਿੱਟੀ ਨੂੰ ਕਪਾਹੀ ਜਾਂ ਕਾਲੀ ਮਿੱਟੀ ਵੀ ਕਿਹਾ ਜਾਂਦਾ ਹੈ।
  1. ਕਾਲੀ ਮਿੱਟੀ ਦਾ ਨਿਰਮਾਣ ਕਿਵੇਂ ਹੁੰਦਾ ਹੈ? (2 ਅੰਕ)
  2. ਕਾਲੀ ਮਿੱਟੀ ਵਿੱਚ ਕਿਹੜੀਆਂ ਫਸਲਾਂ ਵੱਧ ਉਗਾਈਆਂ ਜਾਂਦੀਆਂ ਹਨ? (2 ਅੰਕ)
  3. ਕਾਲੀ ਮਿੱਟੀ ਨੂੰ ਹੋਰ ਕਿਹੜੇ-ਕਿਹੜੇ ਨਾਵਾਂ ਨਾਲ ਜਾਣਿਆ ਜਾਂਦਾ ਹੈ? (2 ਅੰਕ)
ਭਾਗ – ਕ (ਨਕਸ਼ਾ ਕਾਰਜ)

ਨੋਟ: ਹੇਠ ਲਿਖਿਆਂ ਵਿੱਚੋਂ ਕੋਈ 7 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (7 x 1 = 7 ਅੰਕ)

  1. ਜਲੌਢੀ ਮਿੱਟੀ ਵਾਲਾ ਇੱਕ ਖੇਤਰ
  2. ਬ੍ਰਹਮਪੁੱਤਰ ਨਦੀ
  3. ਕਾਲੀ ਮਿੱਟੀ ਵਾਲਾ ਇੱਕ ਰਾਜ
  4. ਕੱਚੇ ਲੋਹੇ ਵਾਲਾ ਇੱਕ ਖੇਤਰ
  5. ਅਬਰਕ ਵਾਲਾ ਇੱਕ ਰਾਜ
  6. ਚਾਹ ਪੈਦਾ ਕਰਨ ਵਾਲਾ ਇੱਕ ਰਾਜ
  7. ਪਟਸਨ ਪੈਦਾ ਕਰਨ ਵਾਲਾ ਇੱਕ ਰਾਜ
  8. ਸੋਨਾ ਪੈਦਾ ਕਰਨ ਵਾਲਾ ਇੱਕ ਰਾਜ

ਨੋਟ: ਹੇਠ ਲਿਖਿਆਂ ਵਿੱਚੋਂ ਕੋਈ 3 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (3 x 1 = 3 ਅੰਕ)

  1. ਬੰਬਈ/ਮੁੰਬਈ
  2. ਮਦਰਾਸ/ਚੇਨੱਈ
  3. ਪਲਾਸੀ ਦੀ ਲੜਾਈ ਦਾ ਸਥਾਨ (1757 ਈ.)
  4. ਸਥਾਈ ਬੰਦੋਬਸਤ ਵਾਲਾ ਕੋਈ ਰਾਜ (ਬੰਗਾਲ/ਬਿਹਾਰ)

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends