BREAKING NEWS : 600 ਦੇ ਲਗਭਗ ਮਾਸਟਰ ਕੇਡਰ ਪਦ ਉਨਤੀਆਂ ਲਈ ਡੀਬਾਰ
ਚੰਡੀਗੜ੍ਹ, 14 ਜਨਵਰੀ 2025 - ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਮਾਸਟਰ/ਮਿਸਟ੍ਰੈਸ ਕਾਡਰ ਦੇ ਉਨ੍ਹਾਂ ਕਰਮਚਾਰੀਆਂ ਨੂੰ ਦੋ ਸਾਲਾਂ ਲਈ ਡੀਬਾਰ ਕਰਨ ਦਾ ਹੁਕਮ ਸੁਣਾਇਆ ਹੈ, ਜਿਨ੍ਹਾਂ ਨੇ ਲੈਕਚਰਾਰ ਦੇ ਅਹੁਦੇ ਲਈ ਤਰੱਕੀ ਲੈਣ ਤੋਂ ਇਨਕਾਰ ਕੀਤਾ ਸੀ। ਇਹ ਕਾਰਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਤਹਿਤ ਕੀਤੀ ਗਈ ਹੈ।
BREAKING NEWS : 600 ਦੇ ਲਗਭਗ ਮਾਸਟਰ ਕੇਡਰ ਪਦ ਉਨਤੀਆਂ ਲਈ ਡੀਬਾਰ
ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਮਾਸਟਰ/ਮਿਸਟ੍ਰੈਸ ਕਾਡਰ ਦੇ ਕਰਮਚਾਰੀਆਂ ਨੂੰ 29 ਮਈ 2024 ਅਤੇ 5 ਅਗਸਤ 2024 ਨੂੰ ਲੈਕਚਰਾਰ ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਸੀ। ਪਰ ਕੁਝ ਕਰਮਚਾਰੀਆਂ ਨੇ ਤਰੱਕੀ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਤੋਂ ਇਲਾਵਾ ਕੁਝ ਕਰਮਚਾਰੀਆਂ ਨੇ ਤਰੱਕੀ ਲੈਣ ਤੋਂ ਬਾਅਦ ਆਪਣੇ ਅਲਾਟ ਕੀਤੇ ਗਏ ਸਕੂਲਾਂ ਵਿੱਚ ਹਾਜ਼ਰ ਨਹੀਂ ਹੋਏ।