ਸਾਲਾਨਾ ਵਾਧਾ ਨਾ ਲੱਗਣ ਦੀ ਸਮੱਸਿਆ: ਸਿੱਖਿਆ ਮੰਤਰੀ ਦੇ ਹੁਕਮਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਭੇਜਿਆ ਪੱਤਰ
ਰੋਪੜ, ਅੰਮ੍ਰਿਤਸਰ, ਫ਼ਰੀਦਕੋਟ, ਬਠਿੰਡਾ, ਜਲੰਧਰ, ਲੁਧਿਆਣਾ, ਫ਼ਿਰੋਜ਼ਪੁਰ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ
ਚੰਡੀਗੜ੍ਹ 18 ਦਸੰਬਰ 2024 ( ਜਾਬਸ ਆਫ ਟੁਡੇ)
ਸਿੱਖਿਆ ਮੰਤਰੀ ਵੱਲੋਂ ਜਾਰੀ ਹੁਕਮਾਂ ਮੁਤਾਬਿਕ ਕੁਝ ਜ਼ਿਲ੍ਹਿਆਂ ਵਿੱਚ ਅਧਿਆਪਕਾਂ ਨੂੰ ਸਾਲਾਨਾ ਵਾਧਾ ਨਾ ਲੱਗਣ ਦੀ ਸਮੱਸਿਆ ਸਬੰਧੀ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਐਲੀਮੈਂਟਰੀ) ਪੰਜਾਬ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਡਾਇਰੈਕਟੋਰੇਟ ਨੇ ਇਸ ਸਬੰਧੀ ਪੱਤਰ ਜਾਰੀ ਕਰਕੇ ਸਬੰਧਤ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਦਿੱਤੇ ਹਨ।
ਪੱਤਰ ਵਿੱਚ ਦੱਸਿਆ ਗਿਆ ਹੈ ਕਿ ਸਰਕਾਰ ਵੱਲੋਂ ਜਾਰੀ ਪਾਲਿਸੀ ਮਿਤੀ 07-10-2022 ਅਨੁਸਾਰ ਐਸੋਸੀਏਟ ਅਧਿਆਪਕਾਂ ਨੂੰ 28 ਜੁਲਾਈ, 2023 ਨੂੰ ਪੱਕਾ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ 5% ਸਾਲਾਨਾ ਵਾਧਾ ਦੇਣਾ ਸੀ। ਪਰੰਤੂ ਕੁਝ ਜ਼ਿਲ੍ਹਿਆਂ ਵਿੱਚ ਅਜਿਹਾ ਨਹੀਂ ਕੀਤਾ ਗਿਆ ਜਦੋਂ ਕਿ ਬਾਕੀ ਜ਼ਿਲ੍ਹਿਆਂ ਵਿੱਚ ਇਹ ਲਾਗੂ ਕਰ ਦਿੱਤਾ ਗਿਆ ਹੈ।
SNA SPARSH MODEL : ਹੁਣ ਸਕੂਲਾਂ ਵਿੱਚ ਮਿਡ ਡੇਅ ਮੀਲ ਦੀਆਂ ਅਦਾਇਗੀਆਂ ਲਈ ਨਵਾਂ ਮਾਡਲ ਹੋਵੇਗਾ ਲਾਗੂ, PFMS ਸਿਸਟਮ ਹੋਵੇਗਾ ਬੰਦ , ਨਵੀਆਂ ਹਦਾਇਤਾਂ ਜਾਰੀ
ਡਾਇਰੈਕਟੋਰੇਟ ਵੱਲੋਂ ਪਹਿਲਾਂ ਹੀ ਪੰਜਾਬ ਰਾਜ ਦੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਲਿਖ ਕੇ ਇਹ ਹਦਾਇਤ ਕੀਤੀ ਗਈ ਸੀ ਕਿ ਉਹ ਸਰਕਾਰ ਦੀ ਪਾਲਿਸੀ ਮੁਤਾਬਿਕ ਰੈਗੂਲਰ ਕੀਤੇ ਗਏ ਅਧਿਆਪਕਾਂ ਨੂੰ ਬਣਦੀ ਤਾਰੀਖ ਤੋਂ ਸਾਲਾਨਾ ਵਾਧਾ ਦੇਣ।
ਹੁਣ ਸਿੱਖਿਆ ਮੰਤਰੀ ਦੇ ਹੁਕਮਾਂ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਜ਼ਿਲ੍ਹੇ ਵਿੱਚ ਅਜਿਹਾ ਨਾ ਕਰਨ ਵਾਲੇ ਅਧਿਕਾਰੀਆਂ/ਕਰਮਚਾਰੀਆਂ ਦੀ ਸੂਚੀ ਤੁਰੰਤ ਭੇਜਣ ਤਾਂ ਜੋ ਉਨ੍ਹਾਂ ਨੂੰ ਸ਼ੋਅ ਕਾਜ਼ ਨੋਟਿਸ ਜਾਰੀ ਕੀਤਾ ਜਾ ਸਕੇ।
ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਐਡਹਾਕ, ਠੇਕੇ ਦੇ ਆਧਾਰ 'ਤੇ ਅਤੇ ਅਰਜ਼ੀ ਤੌਰ 'ਤੇ ਕੰਮ ਕਰਦੇ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਸੀ। ਇਸ ਸਬੰਧੀ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਅਨੁਸਾਰ, ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਦੇ ਕਰਮਚਾਰੀਆਂ ਨੂੰ ਵੱਖ-ਵੱਖ ਪੱਧਰਾਂ 'ਤੇ ਤਨਖਾਹ ਵਾਧਾ ਦਿੱਤਾ ਜਾਵੇਗਾ।
- PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ,
ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਹੈ ਕਿ ਸਿੱਖਿਆ ਪ੍ਰੋਵਾਈਡਰ (ਐਸੋਸੀਏਟ ਟੀਚਰ) ਦੀ ਤਨਖਾਹ 9500 ਰੁਪਏ ਤੋਂ ਵਧਾ ਕੇ 20500 ਰੁਪਏ ਕੀਤੀ ਗਈ ਹੈ। ਇਸੇ ਤਰ੍ਹਾਂ, ਈਟੀਟੀ ਅਤੇ ਐਨਟੀਟੀ ਅਧਿਆਪਕਾਂ (ਵਿਸ਼ੇਸ਼ ਸਮਾਵੇਸ਼ੀ ਅਧਿਆਪਕ) ਦੀ ਤਨਖਾਹ 10250 ਰੁਪਏ ਤੋਂ ਵਧਾ ਕੇ 22000 ਰੁਪਏ ਕੀਤੀ ਗਈ ਹੈ। ਬੀਐਡ ਅਧਿਆਪਕਾਂ (ਵਿਸ਼ੇਸ਼ ਸਮਾਵੇਸ਼ੀ ਅਧਿਆਪਕ) ਦੀ ਤਨਖਾਹ 11000 ਰੁਪਏ ਤੋਂ ਵਧਾ ਕੇ 23500 ਰੁਪਏ ਕੀਤੀ ਗਈ ਹੈ। ਆਈਈ ਵਲੰਟੀਅਰ (ਹੈਲਪਰ ਅਧਿਆਪਕ) ਦੀ ਤਨਖਾਹ 5500 ਰੁਪਏ ਤੋਂ ਵਧਾ ਕੇ 15000 ਰੁਪਏ ਕੀਤੀ ਗਈ ਹੈ।
VEER BAL DIWAS 2024: ਸਰਕਾਰ ਵੱਲੋਂ ਸਕੂਲਾਂ ਵਿੱਚ ਵੀਰ ਬਾਲ ਦਿਵਸ ਮਨਾਉਣ ਸਬੰਧੀ ਹਦਾਇਤਾਂ ਜਾਰੀ
ਨੋਟੀਫਿਕੇਸ਼ਨ ਵਿੱਚ ਇਹ ਵੀ ਦੱਸਿਆ ਗਿਆ ਸੀ ਕਿ ਬਾਕੀ ਦੀਆਂ ਵੱਖ-ਵੱਖ ਕੈਟਾਗਿਰੀਆਂ ਦੇ ਕਰਮਚਾਰੀਆਂ ਨੂੰ ਮੌਜੂਦਾ ਤਨਖਾਹ ਅਨੁਸਾਰ ਹੀ ਅਦਾਇਗੀ ਕੀਤੀ ਜਾਵੇਗੀ। ਇਸ ਤੋਂ ਇਲਾਵਾ, ਸਾਰੇ ਲਾਭਪਾਤਰੀ ਕਰਮਚਾਰੀਆਂ ਨੂੰ 5% ਦਾ ਸਾਲਾਨਾ ਵਾਧਾ ਵੀ ਦਿੱਤਾ ਜਾਵੇਗਾ।
Sr. No. | Category | Present Emolument | Increased Emolument |
---|---|---|---|
1. | Education Provider (Associate Teacher) | 9500 | 20500 |
2. | ETT and NTT Teacher (Special Inclusive Teacher) | 10250 | 22000 |
3. | B.Ed Teacher (Special Inclusive Teacher) | 11000 | 23500 |
4. | IE Volunteer (Helper Teacher) | 5500 | 15000 |
. |
---|