PSTET ਪ੍ਰੀਖਿਆ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ, ਲੁਧਿਆਣਾ ਵੱਲੋਂ ਮਹੱਤਵਪੂਰਨ ਹਦਾਇਤਾਂ
ਲੁਧਿਆਣਾ, 28 ਨਵੰਬਰ, 2024( ਜਾਬਸ ਆਫ ਟੁਡੇ) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) 2024 ਦੀ ਪ੍ਰੀਖਿਆ 01 ਦਸੰਬਰ, 2024 ਨੂੰ ਸਵੇਰ ਅਤੇ ਸ਼ਾਮ ਦੇ ਦੋ ਸੈਸ਼ਨਾਂ ਵਿੱਚ ਕਰਵਾਈ ਜਾ ਰਹੀ ਹੈ। ਪ੍ਰੀਖਿਆ ਦੇ ਸਹੀ ਢੰਗ ਨਾਲ ਸੰਚਾਲਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.), ਲੁਧਿਆਣਾ ਵੱਲੋਂ ਅਧਿਆਪਕਾਂ ਦੀਆਂ ਵੱਖ-ਵੱਖ ਪੱਧਰ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ।
- PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਾਰੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ 28 ਨਵੰਬਰ ਤੋਂ 01 ਦਸੰਬਰ, 2024 ਤੱਕ ਕਿਸੇ ਵੀ ਕਰਮਚਾਰੀ ਦੀ ਛੁੱਟੀ (ਸਿਵਾਏ ਮੈਡੀਕਲ ਐਮਰਜੈਂਸੀ ਤੋਂ ਬਿਨਾਂ) ਮਨਜ਼ੂਰ ਨਹੀਂ ਕੀਤੀ ਜਾਵੇਗੀ। ਸਾਰੇ ਕਰਮਚਾਰੀਆਂ ਨੂੰ ਪ੍ਰੀਖਿਆ ਸਬੰਧੀ ਸੂਚਿਤ ਕਰਨਾ ਅਤੇ ਡਿਊਟੀ ਸਬੰਧੀ ਜਾਣਕਾਰੀ ਮਿਲਣ 'ਤੇ ਤੁਰੰਤ ਡਿਊਟੀ ਨੋਟ ਕਰਵਾਉਣ ਲਈ ਕਿਹਾ ਗਿਆ ਹੈ।
- PM POSHAN Scheme: ਕੁਕਿੰਗ ਕਾਸਟ ਵਿੱਚ ਵਾਧਾ, 1 ਦਸੰਬਰ 2024 ਤੋਂ ਲਾਗੂ
ਬੋਰਡ ਵੱਲੋਂ ਲਗਾਈਆਂ ਗਈਆਂ ਡਿਊਟੀਆਂ ਕਰਮਚਾਰੀਆਂ ਦੇ ਮੋਬਾਈਲ ਨੰਬਰਾਂ ਰਾਹੀਂ ਅਤੇ ਸਕੂਲ ਦੀ ਈ-ਮੇਲ ਰਾਹੀਂ ਭੇਜੀਆਂ ਜਾ ਚੁੱਕੀਆਂ ਹਨ। ਅਧਿਆਪਕਾਂ ਨੂੰ ਪ੍ਰੀਖਿਆ ਦੀ ਸੰਵੇਦਨਸ਼ੀਲਤਾ ਨੂੰ ਮੁੱਖ ਰੱਖਦੇ ਹੋਏ ਆਪਣੀ ਡਿਊਟੀ ਸੰਜੀਦਗੀ ਨਾਲ ਨਿਭਾਉਣ ਦੀ ਅਪੀਲ ਕੀਤੀ ਗਈ ਹੈ।
- COOK CUM HELPER HONORIUM: ਵੱਖ ਵੱਖ ਸੂਬਿਆਂ ਵਿੱਚ ਕੁੱਕ-ਕਮ-ਹੈਲਪਰਾਂ ਨੂੰ ਇਨ੍ਹਾਂ ਮਿਲਦਾ ਹੈ ਮਾਣਭੱਤਾ, ਪੜ੍ਹੋ ਪੂਰੀ ਰਿਪੋਰਟ
- PSPCL RECRUITMENT 2024: ਪੰਜਾਬ ਪਾਵਰ ਕਾਰਪੋਰੇਸ਼ਨ ਵੱਲੋਂ 12 ਦਸੰਬਰ ਤੱਕ ਅਰਜ਼ੀਆਂ ਦੀ ਮੰਗ, ਨੋਟੀਫਿਕੇਸ਼ਨ ਜਾਰੀ