ਮਿਡ-ਡੇ ਮੀਲ 'ਚ ਘਪਲੇ ਰੋਕਣ ਲਈ ਸਖ਼ਤ ਹੁਕਮ
ਚੰਡੀਗੜ੍ਹ, 28 ਨਵੰਬਰ 2024 ( ਜਾਬਸ ਆਫ ਟੁਡੇ)
ਪੰਜਾਬ ਸਟੇਟ ਮਿਡ-ਡੇ ਮੀਲ ਸੁਸਾਇਟੀ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਸਕੂਲਾਂ ਵਿੱਚ ਮਿਡ-ਡੇ ਮੀਲ ਸਕੀਮ ਅਧੀਨ ਬਣਾਏ ਜਾ ਰਹੇ ਖਾਣੇ ਵਿੱਚ ਘਪਲੇ ਨਾ ਹੋਣ। ਇਹ ਹੁਕਮ ਉਸ ਸ਼ਿਕਾਇਤਾਂ ਦੇ ਆਧਾਰ 'ਤੇ ਜਾਰੀ ਕੀਤੇ ਗਏ ਹਨ ਕਿ ਕਈ ਸਕੂਲਾਂ ਵਿੱਚ ਮੀਨੂ ਅਨੁਸਾਰ ਖਾਣਾ ਨਹੀਂ ਬਣਾਇਆ ਜਾ ਰਿਹਾ ਅਤੇ ਵਿਦਿਆਰਥੀਆਂ ਨੂੰ ਮੌਸਮੀ ਫਲ ਵੀ ਨਹੀਂ ਦਿੱਤੇ ਜਾ ਰਹੇ।
- PARAKH SURVEY 2024: 4 ਦਸੰਬਰ ਨੂੰ ਇਹਨਾਂ ਸਕੂਲਾਂ ਵਿੱਚ ਹੋਵੇਗਾ ਪਰਖ ਸਰਵੇਖਣ
ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਸਾਰੇ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਹਾਜ਼ਰੀ ਮੁਤਾਬਕ ਹੀ ਮਿਡ-ਡੇ ਮੀਲ ਬਣਾਇਆ ਜਾਵੇ। ਜੇਕਰ ਕਿਸੇ ਸਕੂਲ ਵਿੱਚ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਮਿਲਦੀ ਹੈ ਤਾਂ ਸਕੂਲ ਮੁੱਖੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
THE TEACHER APP : ਸਿੱਖਿਆ ਮੰਤਰੀ ਵੱਲੋਂ ਟੀਚਰ ਐਪ ਲਾਂਚ, 260 ਘੰਟਿਆਂ ਦੇ ਕੋਰਸ ਨਾਲ ਟੀਚਰ ਬਣਨਗੇ ਇਨੋਵੇਟਿਵ
ਸੁਸਾਇਟੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਕੂਲ ਮੁੱਖੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਪੌਸ਼ਟਿਕ ਖਾਣਾ ਮਿਲੇ।