ਹਾਈਕੋਰਟ ਵੱਲੋਂ CWP No. 17064 of 2017- ਅਜੈ ਕੁਮਾਰ ਸਿੰਗਲਾ ਅਤੇ ਹੋਰ ਵਿੱਚ ਮਿਤੀ 16.02.2023 ਨੂੰ ਕੀਤੇ ਹੁਕਮਾਂ ਦੇ ਅਧਾਰ ਤੇ ਵੱਖ-ਵੱਖ ਕੋਰਟ ਕੇਸਾਂ ਵਿੱਚ ਕੀਤੇ ਜਾ ਰਹੇ ਫੈਸਲਿਆਂ ਸਬੰਧੀ (ਬਾਬਤ ਹਦਾਇਤਾਂ ਮਿਤੀ 15.01.2015 ਅਨੁਸਾਰ ਪਰਖਕਾਲ ਸਮੇਂ ਦੌਰਾਨ ਬੱਝਵੀ ਤਨਖਾਹ ਦੇਣ ਸਬੰਧੀ)।
ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਪੱਤਰ ਮਿਤੀ 15.01.2015 ਨੂੰ (ਪਰਖਕਾਲ ਸਮੇਂ ਦੌਰਾਨ ਬੱਝਵੀ ਤਨਖਾਹ (fixed emoluments) ਦੇਣ ਬਾਰੇ) ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਵੱਖ-ਵੱਖ ਕੋਰਟ ਕੇਸਾਂ ਰਾਹੀਂ ਚੈਲਿੰਜ ਕਰਦੇ ਹੋਏ ਰਿੱਟ ਪਟੀਸ਼ਨਾਂ ਦਾਇਰ ਕੀਤੀਆਂ ਜਾ ਰਹੀਆਂ ਹਨ ਅਤੇ ਮਾਨਯੋਗ ਹਾਈਕੋਰਟ ਵੱਲੋਂ ਸਿ..ਪ. ਨੰ. 17064 ਆਫ 2017 ਕੇਸ ਵਿੱਚ ਮਿਤੀ 16.02.2023 ਨੂੰ ਪਾਸ ਕੀਤੇ ਹੁਕਮਾਂ ਦੇ ਆਧਾਰ ਤੇ ਹੁਣ ਹੋਰ ਰਿੱਟ ਪਟੀਸ਼ਨਾ Allow ਕੀਤੀਆਂ ਜਾ ਰਹੀਆਂ ਹਨ। PBJOBSOFTODAY
ਇਸ ਸਬੰਧੀ ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਵਿਭਾਗ ਵੱਲੋਂ ਮਾਨਯੋਗ ਹਾਈਕੋਰਟ ਦੇ ਉਕਤ ਹੁਕਮਾਂ ਮਿਤੀ 16.02.2023 ਰਾਹੀਂ Allow ਰਿੱਟ ਪਟੀਸ਼ਨਾਂ ਵਿੱਚੋਂ ਸਿ..ਪ. ਨੰ. 31056 ਆਫ 2018 ਅਨੀਤਾ ਅਤੇ ਹੋਰ ਬਨਾਮ ਪੰਜਾਬ ਸਰਕਾਰ ਅਤੇ ਹੋਰ ਵਿੱਚ ਮਾਨਯੋਗ ਸੁਪਰੀਮ ਕੋਰਟ ਆਫ ਇੰਡਿਆ ਵਿੱਚ SLP diary no. 27201 of 2023 ਦਾਇਰ ਕੀਤੀ ਹੋਈ ਹੈ। ਜਿਸਦੀ ਅਗਲੀ ਸੁਣਵਾਈ ਮਿਤੀ 04.09.2023 ਨੂੰ ਮੁੱਕਰਰ ਹੈ।
ਇਸ ਲਈ ਸਮੂਹ ਪ੍ਰਬੰਧਕੀ ਵਿਭਾਗਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਮਾਨਯੋਗ ਹਾਈਕੋਰਟ ਵੱਲੋਂ ਵੱਖ- ਵੱਖ ਕੋਰਟ ਕੇਸਾਂ ਵਿੱਚ ਹੁਕਮਾਂ ਮਿਤੀ 16.02.2013 ਦੇ ਆਧਾਰ ਤੇ Allow ਕੀਤੇ ਜਾ ਰਹੇ ਕੇਸਾਂ ਵਿੱਚ ਸਬੰਧਤ ਵਿਭਾਗਾਂ ਵੱਲੋਂ SLP ਦਾਇਰ ਕਰਨ ਲਈ ਬਣਦੀ ਕਾਰਵਾਈ ਤੁਰੰਤ ਅਮਲ ਵਿੱਚ ਲਿਆਂਦੀ ਜਾਵੇ।
ਹਾਈਕੋਰਟ ਦਾ ਫੈਸਲਾ, ਪਰਖ਼ ਕਾਲ ਸਮੇਂ ਦੌਰਾਨ ਮਿਲੇਗੀ ਪੂਰੀ ਤਨਖਾਹ,ਪੜੋ ਇਥੇ