ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇਣ ਲਈ ਇਲਾਕੇ ਵਿੱਚ ਨਮੂਨੇ ਦਾ ਕਾਲਜ ਖੋਲਿਆ ਜਾਵੇਗਾ-ਹਰਜੋਤ ਬੈਂਸ
ਸਾਡਾ.ਐਮ.ਐਲ.ਏ.ਸਾਡੇ.ਵਿੱਚ ਪ੍ਰੋਗਰਾਮ ਤਹਿਤ ਕੈਬਨਿਟ ਮੰਤਰੀ ਵੱਲੋਂ ਵੱਖ ਵੱਖ ਪਿੰਡਾਂ ਵਿੱਚ ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਹਲਕੇ ਦੇ ਸਰਵਪੱਖੀ ਵਿਕਾਸ ਦਾ ਵਾਅਦਾ ਪੂਰਾ ਕਰਨ ਦਾ ਕੀਤਾ ਦਾਅਵਾ
ਸ੍ਰੀ ਅਨੰਦਪੁਰ ਸਾਹਿਬ 08 ਜਨਵਰੀ (ਅੰਜੂ ਸੂਦ)
ਸ.ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ, ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਹਲਕੇ ਵਿੱਚ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ ਇੱਕ ਨਮੂਨੇ ਦਾ ਕਾਲਜ ਖੋਲਿਆ ਜਾਵੇਗਾ, ਜਿਸ ਵਿੱਚ ਵਿਦਿਆਰਥੀਆਂ ਨੂੰ ਸਾਰੀਆ ਸਹੂਲਤਾਂ ਉਪਲੱਬਧ ਹੋਣਗੀਆਂ।
ਸਾਡਾ.ਐਮ.ਐਲ.ਏ.ਸਾਡੇ ਵਿੱਚ ਪ੍ਰੋਗਰਾਮ ਤਹਿਤ ਬਾਸੋਵਾਲ ਕਲੋਨੀ, ਸਜਮੌਰ, ਢੇਰ ਅਤੇ ਮਹਿਰੋਲੀ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਅਤੇ ਵਿਕਾਸ ਕਾਰਜਾਂ ਨੂੰ ਲੋਕ ਅਰਪਣ ਕਰਨ ਦੇ ਉਲੀਕੇ ਪ੍ਰੋਗਰਾਮ ਤਹਿਤ ਪਹੁੰਚੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਪਿੰਡਾਂ ਦੀ ਸਾਝੀ ਸੱਥ ਵਿਚ ਬੈਠ ਕੇ ਲੋਕਾਂ ਦੇ ਮਸਲੇ ਹੱਲ ਕਰਨ ਦੇ ਉਪਰਾਲੇ ਨਿਰੰਤਰ ਜਾਰੀ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਵਿਕਾਸ ਕਾਰਜਾ ਦੀ ਰਫਤਾਰ ਨੂੰ ਹੋਰ ਗਤੀ ਦਿੱਤੀ ਜਾਵੇਗੀ, ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਹੋਣਗੇ। ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੀਆਂ ਗ੍ਰੰਟੀਆਂ ਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ, ਸਾਫ ਸੁਥਰਾ ਪ੍ਰਸਾਸ਼ਨ ਦੇਣ ਦੇ ਨਾਲ ਨਾਲ ਲੋਕਾਂ ਨੂੰ ਵੱਖ ਵੱਖ ਤਰਾਂ ਦੀਆਂ ਰਾਹਤਾ ਤੇ ਰਿਆਇਤਾਂ ਵੀ ਦਿੱਤੀਆ ਜਾ ਰਹੀਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਸ ਇਲਾਕੇ ਵਿੱਚ ਨਮੂਨੇ ਦਾ ਖੇਡ ਮੈਦਾਨ ਅਤੇ ਮੁਹੱਲਾ ਕਲੀਨਿਕ ਬਣਾਏ ਜਾਣਗੇ, ਪਹਿਲਾ ਕਈ ਪਿੰਡਾਂ ਵਿੱਚ ਖੇਡ ਮੈਦਾਨ ਉਸਾਰੀ ਅਧੀਨ ਹਨ ਅਤੇ ਮੁਹੱਲਾ ਕਲੀਨਿਕ ਸਫਲਤਾ ਪੂਰਵਕ ਚੱਲ ਰਹੇ ਹਨ, ਜਿੱਥੇ ਆਮ ਲੋਕਾਂ ਨੂੰ ਮੁਫਤ ਬਿਹਤਰੀਨ ਸਿਹਤ ਸਹੂਲਤ ਮਿਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਨੂੰ ਬਿਜਲੀ ਬਿੱਲਾਂ ਵਿੱਚ ਮਾਫੀ ਦੀ ਸਹੂਲਤ ਆਪਣੇ ਵਾਅਦੇ ਮੁਤਾਬਕ ਦੇ ਰਹੀ ਹੈ। ਉਨ੍ਹਾਂ ਨੇ ਸਜਮੌਰ, ਢੇਰ, ਮਹਿਰੋਲੀ ਅਤੇ ਬਾਸੋਵਾਲ ਕਲੋਨੀ ਵਿੱਚ ਸਾਡਾ.ਐਮ.ਐਲ.ਏ.ਸਾਡੇ ਵਿੱਚ ਪ੍ਰੋਗਰਾਮ ਤਹਿਤ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਧਾਰਮਿਕ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਕੈਬਨਿਟ ਮੰਤਰੀ ਨੇ ਧਾਰਮਿਕ ਸਮਾਗਮਾਂ ਦੇ ਆਯੋਜਕਾ ਨੂੰ ਵਧਾਈ ਦਿੱਤੀ ਅਤੇ ਨੋਜਵਾਨਾ ਤੇ ਬੱਚਿਆਂ ਨੂੰ ਆਪਣੇ ਧਰਮ ਅਤੇ ਸੰਸਕ੍ਰਿਤੀ ਨਾਲ ਜੁੜਨ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਦੀਪਕ ਸੋਨੀ ਭਨੂਪਲੀ,ਦਲਜੀਤ ਸਿੰਘ ਕਾਕਾ ਨਾਨਗਰਾ, ਟਰੱਕ ਯੂਨੀਅਨ ਪ੍ਰਧਾਨ ਰੋਹਿਤ ਕਾਲੀਆ, ਮਹਿਲਾ ਮੰਡਲ ਪ੍ਰਧਾਨ ਊਸ਼ਾ ਰਾਣੀ, ਸਰਪੰਚ ਰਜਿੰਦਰ ਸਿੰਘ, ਠੇਕੇਦਾਰ ਜਗਮੀਤ ਸਿੰਘ ਬਹਿਲੂ, ਹੈਪੀ ਸਜਮੋਰ, ਗੁਰਮੀਤ ਸਿੰਘ, ਹਰਜੀਤ ਸਿੰਘ ਸੈਣੀ, ਵਰਿੰਦਰ ਕੁਮਾਰ, ਕਸ਼ਮੀਰ ਸਿੰਘ, ਪ੍ਰਦੀਪ ਕੁਮਾਰ, ਜਗਮੋਹਨ, ਜਸਵਿੰਦਰ ਸਿੰਘ, ਸਰੋਜ ਰਾਣੀ, ਸੁਸਮਾ ਰਾਣੀ, ਮਮਤਾ ਰਾਣੀ, ਸ਼ਸੀ ਬਾਲਾ, ਮੀਰਾ ਰਾਣੀ, ਗੁਰਦੇਵ ਕੌਰ, ਨੀਲਮ ਰਾਣੀ, ਸੁਨੀਤਾ ਦੇਵੀ, ਵੰਦਨਾ, ਕੰਚਨ ਰਾਣੀ,ਰੁਚਿਕਾ ਸਾਭਰ, ਸ਼ਿਨਾ ਸਾਭਰ, ਸ਼ਿਪਲਾ ਸਾਭਰ, ਹਰੀਪਾਲ ਸਾਭਰ, ਗੋਰਵ ਸਾਭਰ, ਓਮ ਪ੍ਰਕਾਸ਼ ਓਮੀ, ਅਮਰਜੀਤ ਸਿੰਘ, ਡਾ.ਸ਼ਿਵ, ਬਿੱਟੂ ਕਪਲਾ, ਅਜੇ ਸਾਂਬਰ, ਕੇਸਵ ਸਾਬਰ, ਰਿਸ਼ੀ ਸਾਬਰ, ਮੋਨੂੰ ਕਨੋਜੀਆ, ਗੁਰਮੀਤ ਕਲੋਤਾ, ਕੁਲਵਿੰਦਰ ਸਿੰਘ ਕਲੋਤਾ, ਹਰਚਰਨ ਸਿੰਘ, ਨੀਰਜ ਨੱਡਾ, ਅਮਰਜੀਤ ਸਿੰਘ, ਰਾਮ ਗੋਪਾਲ ਕਪੂਰ, ਸੰਤ ਕਪਲਾ, ਪੰਡਿਤ ਬਾਲ ਕਿਸ਼ਨ, ਬਾਲ ਕਿਸ਼ਨ ਕਪੂਰ, ਗਗਨ ਨੱਡਾ, ਰੀਨਾ ਰਾਣੀ ਸਰਪੰਚ, ਸੁਰਿੰਦਰ ਸਿੰਘ, ਭਾਗ ਸਿੰਘ, ਹੈਪੀ ਸਾਖਾ, ਗੁਰਮੀਤ ਸਿੰਘ, ਸਰਵਣ ਸਿੰਘ, ਕ੍ਰਿਸ਼ਨ ਲਾਲ ਆਦਿ ਹਾਜ਼ਰ ਸਨ।