*ਬੰਦ ਪਏ ਸਕੂਲਾਂ 'ਚ ਅਧਿਆਪਕਾਂ ਨੂੰ ਬੁਲਾਉਣਾ,*
*ਸਮਝੋ ਅਧਿਆਪਕਾਂ ਨੂੰ ਸਤਾਉਣਾ-
ਜੀ ਟੀ ਯੂ (ਵਿਗਿਆਨਕ) ਪੰਜਾਬ।*
*ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਕ) ਲੁਧਿਆਣਾ ਦੇ ਆਗੂਆਂ ਜਗਦੀਪ ਸਿੰਘ ਜੌਹਲ, ਇਤਬਾਰ ਸਿੰਘ, ਸੰਦੀਪ ਸਿੰਘ ਬਦੇਸ਼ਾ, ਰਾਜਵਿੰਦਰ ਸਿੰਘ ਛੀਨਾ, ਕੇਵਲ ਸਿੰਘ, ਇੰਦਰਜੀਤ ਸਿੰਗਲਾ, ਜਤਿੰਦਰਪਾਲ ਸਿੰਘ, ਕਮਲਜੀਤ ਮਾਨ, ਸੁਖਦੀਪ ਸਿੰਘ, ਰਾਜਵੀਰ ਸਿੰਘ, ਹਿਮਾਂਸ਼ੂ, ਪ੍ਰੇਮ ਕੁਮਾਰ ਆਦਿ ਨੇ ਜਿੱਥੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਕੜਾਕੇ ਦੀ ਠੰਢ ਨੂੰ ਮੰਨਦਿਆਂ ਸੂਬੇ ਦੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦਾ ਅੰਸ਼ਕ ਜਿਹਾ ਫੈਸਲਾ ਕੀਤਾ ਹੈ, ਉੱਥੇ ਉਸਦਾ ਸਵਾਗਤ ਵੀ ਕੀਤਾ ਹੈ ਅਤੇ ਨਾਲ਼ ਦੀ ਨਾਲ਼ ਉਸ ਨੂੰ ਤਰਕ-ਸੰਗਤ ਬਣਾਉਣ ਦੀ ਮੰਗ ਵੀ ਕੀਤੀ ਹੈ। ਵਰਣਨਯੋਗ ਹੈ ਕਿ ਸਰਕਾਰ ਨੇ ਇੱਕ ਪਾਸੇ ਤਾਂ ਪ੍ਰਾਇਮਰੀ ਪੱਧਰ ਤੱਕ ਦੇ ਬੱਚਿਆਂ ਨੂੰ ਬਿਲਕੁਲ ਛੁੱਟੀਆਂ ਕਰਨ ਦਾ ਐਲਾਨ ਕਰ ਦਿੱਤਾ ਹੈ ਅਤੇ ਉੱਥੇ ਦੂਸਰੇ ਪਾਸੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਹਾਜ਼ਰ ਰਹਿਣ ਦਾ ਫੁਰਮਾਨ ਵੀ ਜਾਰੀ ਕਰ ਦਿੱਤਾ ਹੈ, ਜੋ ਕਿ ਬਿਲਕੁਲ ਤਰਕਹੀਣ ਹੈ ਅਤੇ ਸਰਕਾਰ ਦੀ ਅਧਿਆਪਕਾਂ ਪ੍ਰਤੀ ਮਾੜੀ ਸੋਚ ਦੀ ਪੁਸ਼ਟੀ ਕਰਦਾ ਹੈ। ਜਦੋਂ ਕਿ ਅਧਿਆਪਕ ਤਾਂ ਪਹਿਲਾਂ ਤੋਂ ਹੀ ਘਰ ਬੈਠੇ ਬੱਚਿਆਂ ਦੀਆਂ ਆਨ ਲਾਈਨ ਜਮਾਤਾਂ ਲੈ ਰਹੇ ਹਨ ਅਤੇ ਵਿਹਲੇ ਨਹੀਂ ਹਨ। ਜੱਥੇਬੰਦੀ ਨੇ ਕੜਾਕੇ ਦੀ ਠੰਢ ਨੂੰ ਮੁੱਖ ਰੱਖਦਿਆਂ ਗੁਆਂਢੀ ਰਾਜਾਂ ਦੀ ਤਰਜ਼ ਤੇ ਪੰਜਾਬ ਦੇ ਸਮੁੱਚੇ ਸਕੂਲਾਂ ਵਿੱਚ ਛੁੱਟੀਆਂ ਵਧਾਉਣ ਦੀ ਅਪੀਲ ਵੀ ਕੀਤੀ ਕਿਉਂਕਿ ਮੌਸਮ ਦਾ ਕਹਿਰ ਸਭ ਤੇ ਬਰਾਬਰ ਦਾ ਕਹਿਰ ਬਣ ਕੇ ਟੁੱਟ ਰਿਹਾ ਹੈ। ਅਧਿਆਪਕ ਆਗੂਆਂ ਨੇ ਠੰਢ ਕਾਰਨ ਪੰਜਾਬ ਦੇ ਸਮੁੱਚੇ ਵਿਭਾਗਾਂ ਲਈ ਵੀ ਸਵੇਰ ਅਤੇ ਸ਼ਾਮ ਦੇ ਸਮੇਂ ਵਿੱਚ ਇੱਕ-ਇੱਕ ਘੰਟਾ ਕਟੌਤੀ ਦੀ ਸਿਫਾਰਸ਼ ਕੀਤੀ ਤਾਂ ਜੋ ਜਿੱਥੇ ਸੂਬੇ ਲਈ ਸੰਕਟ ਬਣ ਕੇ ਉੱਭਰ ਰਹੀ ਬਿਜਲੀ ਦੀ ਬੱਚਤ ਵੀ ਕੀਤੀ ਜਾ ਸਕੇ ਅਤੇ ਬੇਸ਼ਕੀਮਤੀ ਮਨੁੱਖੀ ਜਾਨਾਂ ਦੀ ਸੁਰੱਖਿਆ ਵੀ ਯਕੀਨੀ ਬਣਾਈ ਜਾ ਸਕੇ।*
*