ETU MEETING WITH DPI: ਸਿੱਧੀ ਭਰਤੀ/ਪਰਮੋਸ਼ਨਾਂ ਰਾਹੀਂ ਪਦ ਉੱਨਤ ਕਰਮਚਾਰੀਆਂ ਦਾ ਨਹੀਂ ਹੋਵੇਗਾ ਵਿੱਤੀ ਨੁਕਸਾਨ- ਡੀਪੀਆਈ

 ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਅੱਜ ਡੀਪੀਆਈ,ਪੰਜਾਬ ਮੈਡਮ ਹਰਿੰਦਰ ਕੌਰ ਜੀ ਨਾਲ ਮੀਟਿੰਗ ਹੋਈ।

ਮੋਹਾਲੀ 30 ਸਤੰਬਰ 

ਮੀਟਿੰਗ ਵਿੱਚ ਸਿੱਧੀ ਭਰਤੀ/ਪਰਮੋਸ਼ਨਾਂ ਰਾਹੀਂ ਪਦ ਉੱਨਤ ਕਰਮਚਾਰੀਆਂ ਤੇ ਲਗਾਇਆ ਵਿਭਾਗੀ ਟੈਸਟ ਹਟਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।



 ਡੀਪੀਆਈ ਮੈਡਮ ਹਰਿੰਦਰ ਕੌਰ ਜੀ ਨੇ ਦੱਸਿਆ ਕਿ ਵਿਭਾਗੀ ਟੈਸਟ ਰੱਦ ਕਰਨ ਲਈ ਉੱਚ ਅਧਿਕਾਰੀਆਂ ਨਾਲ ਲਗਾਤਾਰ ਵਿਭਾਗ ਵੱਲੋਂ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।ਟੈਸਟ ਰੱਦ ਕਰਨ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਜਾ ਚੁੱਕਿਆ ਹੈ।ਅਧਿਆਪਕਾਂ ਦਾ ਕਿਸੇ ਪ੍ਰਕਾਰ ਦਾ ਵਿੱਤੀ ਨੁਕਸਾਨ ਨਹੀ ਹੋਣ ਦਿੱਤਾ ਜਾਵੇਗਾ।ਇਸ ਸੰਬੰਧੀ ਡੀਈਓ ਦਫਤਰਾਂ ਨੂੰ ਜਲਦ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣਗੀਆਂ।


ਸੀਐੱਚਟੀ,ਐੱਚਟੀ ਤੇ ਮਾਸਟਰ ਕੇਡਰ ਦੀਆਂ ਪਰਮੋਸ਼ਨਾਂ ਇੱਕ ਮਹੀਨੇ ਵਿੱਚ ਕਰ ਦਿੱਤੀਆਂ ਜਾਣਗੀਆਂ।

ਅੱਜ ਮੀਟਿੰਗ ਵਿੱਚ ਸਤਵੀਰ ਸਿੰਘ ਰੌਣੀ,ਮਨੋਜ ਘਈ ਪਟਿਆਲਾ,ਸੁਖਦੇਵ ਸਿੰਘ ਬੈਨੀਪਾਲ,ਜਗਰੂਪ ਸਿੰਘ ਢਿੱਲੋਂ,ਅਵਤਾਰ ਸਿੰਘ ਮਾਨ ਹਾਜ਼ਰ ਸਨ।

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends