ਡਾਕਟਰਾਂ ਤੇ ਸਟਾਫ ਨੇ ਮੰਗੀ ਪੁਲਿਸ ਸੁਰੱਖਿਆ, ਕਿਹਾ ਧਮਕੀਆਂ ਨਾਲ ਸਹਿਮਿਆ ਸਟਾਫ

ਸਿਵਲ ਹਸਪਤਾਲ ਦੇ ਸਟਾਫ ਵਲੋਂ ਮੰਗੀ ਪੁਲਿਸ ਸੁਰਖਿਆ,


ਰਾਮਪੁਰਾ ਫੂਲ 18 ਮਾਰਚ 2022: 
ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਵਲੋਂ ਸੀਨੀਅਰ ਮੈਡੀਕਲ ਅਫਸਰ ਨੂੰ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ। ਕਿ ਸਾਰਾ ਸਟਾਫ ਸਹਿਮਿਆ ਹੋਇਆ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਇਸ ਲਈ ਆਪਣੀ ਡਿਊਟੀਆਂ ਨੂੰ ਸਰਕਾਰ ਦੇ ਨਿਯਮਾਂ ਮੁਤਾਬਕ ਨਿਭਾਉਣ ਲਈ ਸਾਨੂੰ ਪੁਲਿਸ ਮੁਲਾਜਮਾਂ ਦੀ ਲੋੜ ਹੈ।


ALSO READ: 

ਕੀ ਹੈ ਮਾਮਲਾ? 
 ਸਿਵਲ ਹਸਪਤਾਲ ਰਾਮਪੁਰਾ ਫੂਲ ਦੇ ਸਮੂਹ ਸਟਾਫ਼ ਵਲੋਂ ਲਿਖੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਸਿਵਲ ਹਸਪਤਾਲ ਵਿੱਚ ਕੰਮ ਕਰ ਰਹੇ ਅਧਿਕਾਰੀਆਂ/ ਕਰਮਚਾਰੀਆਂ ਦੇ ਨਾਲ ਨਵੀਂ ਬਣੀ ਸਰਕਾਰ ( AAP)  ਦੇ ਨਾਮ ਤੇ ਪਬਲਿਕ ਵਲੋਂ  ਬਿਨਾਂ ਕਿਸੇ ਵਜ਼ਾ ਤੋਂ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ। 



ਉਨਾਂ  ਲਿਖਿਆ ਕਿ ਮਿਤੀ 16 ਮਾਰਚ ਨੂੰ ਡਿਊਟੀ ਤੇ ਤੈਨਾਤ ਮੁਲਾਜ਼ਮਾਂ ਨਾਲ ਗਲਤ ਸ਼ਬਦਾਵਲੀ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਗਾਲੀ-ਗਲੋਚ ਕੀਤੀ ਗਈ । ਉਨਾਂ ਅੱਗੇ ਕਿਹਾ  ਦਵਾਈ ਹਸਪਤਾਲ ਵਿੱਚ ਉਪਲਵਧ ਨਾਂ ਹੋਣ ਤੇ ਮਰੀਜ ਨੇ ਨਵੀਂ ਬਣੀ ਸਰਕਾਰ  (ਆਮ ਆਦਮੀ ਪਾਰਟੀ ) ਦੇ ਨਾਮ ਤੇ ਧਮਕੀ ਦਿੱਤੀ ਗਈ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ।

 ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੇ ਪੱਤਰ ਵਿੱਚ ਸਮੂਹ ਸਟਾਫ਼ ਵਲੋਂ ਸੀਨੀਅਰ ਮੈਡੀਕਲ ਅਫ਼ਸਰ ਨੂੰ ਲਿਖਿਆ ਗਿਆ ਕਿ ਇਹਨਾਂ ਨਿੰਦਣਯੋਗ ਘਟਨਾਵਾਂ ਨੂੰ ਰੋਕਣ ਲਈ ਕਦਮ ਚੁੱਕੇ ਜਾਣ, ਨਹੀਂ ਤਾਂ ਸਮੂਹ ਅਧਿਕਾਰੀ/ ਕਰਮਚਾਰੀ ਸਰਕਾਰ ਵਿਰੁਧ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।


ਅਧਿਆਪਕਾਂ ਨੇ ਦਿੱਤਾ ਐਮ ਐਲ ਏ ਨੂੰ ਮੰਗ ਪੱਤਰ ਕੀਤੀ ਇਹ ਮੰਗ 



💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends