PSTET 2021 RESULT UPDATE: PSTET 2021 ਦੇ ਨਤੀਜਿਆਂ ਦੇ ਐਲਾਨ, ਚੋਣ ਕਮਿਸ਼ਨ ਦੀ ਮੰਜੂਰੀ ਤੋਂ ਬਾਅਦ-

 PSTET RESULT UPDATE 2021

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਲਈ ਪੀ-ਟੈਂਟ (ਅਧਿਆਪਕ ਯੋਗਤਾ ਪ੍ਰੀਖਿਆ) PSTET 2021  ਦੇ 35 ਦਿਨਾਂ ਬਾਅਦ ਵੀ ਫਾਈਨਲ ਨਤੀਜਾ ਜਾਰੀ ਨਹੀਂ ਹੋ ਸਕਿਆ ਹੈ।  ਦੂਜੇ ਪਾਸੇ ਹੁਣ ਤਕ ਪ੍ਰੀਖਿਆ ਦੀ ਫਾਈਨਲ ਉੱਤਰ ਕੂੰਜੀ ਜਾਰੀ ਨਹੀਂ ਹੋ ਸਕੀ ਹੈ।



  ਸਿੱਖਿਆ ਵਿਭਾਗ  ਦੇ ਢਿੱਲੇ ਕੰਮ ਕਾਜ ਕਰਕੇ ਹੁਣ ਮਾਸਟਰ ਕਾਡਰ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਨਤੀਜਾ ਨਾ ਮਿਲਣਾ  ਵੱਡੀ ਰੁਕਾਵਟ ਬਣ ਗਿਆ ਹੈ। ਕਿਉਂਕਿ  ਜੋਕਰ ਨਤੀਜਾ ਨਹੀਂ ਜਾਰੀ ਕੀਤਾ ਜਾਂਦਾ ਤਾਂ ਉਹ ਇਨ੍ਹਾਂ ਅਸਾਮੀਆਂ ਸਬੰਧੀ ਅਪਲਾਈ ਨਹੀਂ ਕਰ ਸਕਣਗੇ।

 24 ਦਸੰਬਰ 2021 ਨੂੰ ਪੀ-ਟੈਂਟ (ਅਧਿਆਪਕ ਯੋਗਤਾ) ਪ੍ਰੀਖਿਆ ਲਈ ਗਈ ਸੀ। ਉਸ ਦਿਨ ਤੋਂ ਹੀ ਪ੍ਰੀਖਿਆ ਦੇ ਚੁੱਕੇ ਉਮੀਦਵਾਰ ਨਤੀਜੇ ਦੀ ਉਡੀਕ ਕਰ ਰਹੇ ਹਨ। । ਸਿੱਖਿਆ ਵਿਭਾਗ ਪੰਜਾਬ ਵਲੋਂ PSTET  ਦੀ  ਆਰਜੀ ਉੱਤਰ ਕੁੰਜੀ 4 ਜਨਵਰੀ 2022 ਨੂੰ ਜਾਰੀ ਕਰ ਦਿੱਤੀ ਸੀ।  ਪ੍ਰਸ਼ਨਾਂ ਦੇ ਉੱਤਰਾਂ ਸਬੰਧੀ ਕਿਸੇ ਵੀ ਤਰ੍ਹਾਂ ਦੇ ਇਤਰਾਜ਼ ਲਈ 4 ਜਨਵਰੀ ਤੋਂ ਲੈ ਕੇ 7 ਜਨਵਰੀ ਤਕ ਦਾ ਸਮਾਂ ਉਮੀਦਵਾਰਾਂ ਨੂੰ ਦਿੱਤਾ ਗਿਆ ਸੀ।
ਇਹਨਾਂ ਇਤਰਾਜ਼ਾਂ ਦੀ ਪੜਤਾਲ ਤੋਂ ਬਾਅਦ ਸਿੱਖਿਆ ਵਿਭਾਗ ਵੱਲੋਂ ਫਾਈਨਲ ਆੰਸਰ-ਕੀ ਦਾ ਸ਼ਡਿਊਲ 17 ਜਨਵਰੀ ਨੂੰ ਦਸਿਆ ਸੀ, ਅਤੇ ਫਾਈਨਲ ਨਤੀਜੇ ਲਈ 24 ਜਨ਼ਵਰੀ ਤੈ ਕੀਤੀ ਸੀ।

PSTET 2021- PSTET PAPER-1 ਅਤੇ PSTET PAPER-2 ਦੀਆਂ ਪੀਡੀਐਫ। ਡਾਊਨਲੋਡ ਕਰੋ ਇਥੇ



  ਚੋਣ ਕਮਿਸ਼ਨ ਦੀ ਮਨਜ਼ੂਰੀ ਤੋਂ ਬਾਅਦ ਨਤੀਜੇ ਕੀਤੇ ਜਾਣਗੇ ਜਾਰੀ : ਕੰਟਰੋਲਰ ਪ੍ਰੀਖਿਆਵਾਂ 

   ਪੰਜਾਬ ਸਕੂਲ ਸਿੱਖਿਆ ਬੋਰਡ ਪੰਜਾਬ ਦੇ ਪ੍ਰੀਖਿਆ ਕੰਟਰੋਲਰ ਡਾ. ਜਨਕ ਰਾਜ ਮਹਿਰੋਕ ਨੇ ਕਿਹਾ ਕਿ ਚੋਣ ਜ਼ਾਬਤਾ ਲੱਗਣ ਕਾਰਨ ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ ਦਾ ਨਤੀਜੇ ਜਾਰੀ ਨਹੀਂ ਹੋ ਸਕੇ ਹਨ।
ਉਨ੍ਹਾਂ ਨੇ ਕਿਹਾ ਕਿ ਵਿਭਾਗ ਵਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਨਤੀਜਾ ਜਾਰੀ ਕਰਨ ਸਬੰਧੀ ਮਨਜ਼ੂਰੀ ਮੰਗੀ ਗਈ ਹੈ ਜਦੋਂ ਹੀ ਚੋਣ ਕਮਿਸ਼ਨ ਵਲੋਂ ਮਨਜ਼ੂਰੀ ਦਿੱਤੀ ਜਾਵੇਗੀ ਤਾਂ ਤੁਰੰਤ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ। ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਜੇ ਚੋਣ ਕਮਿਸ਼ਨ ਵਲੋਂ ਕੋਈ ਮਨਜ਼ੂਰੀ ਨਹੀਂ ਮਿਲਦੀ ਤਾਂ ਚੋਣਾਂ ਤੋਂ ਬਾਅਦ ਨਤੀਜਾ ਜਾਰੀ ਕਰ ਦਿੱਤਾ ਜਾਵੇਗਾ।


Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends