ਪੰਜਾਬ ਮੌਸਮ:
3-4 ਫਰਵਰੀ ਨੂੰ ਇੱਕ ਮੱਧਮ ਦਰਜੇ ਦਾ ਪੱਛਮੀ ਸਿਸਟਮ ਪੰਜਾਬ ਦੇ ਬਹੁਤੇ ਖੇਤਰਾਂ ਤੇਜ ਕਾਰਵਾਈ ਨਾਲ ਪ੍ਰਭਾਵਿਤ ਕਰ ਸਕਦਾ ਹੈ, ਜਿਵੇਂ ਹੀ WD ਸਿਸਟਮ ਨਜਦੀਕ ਪੁੱਜੇਗਾ 2 ਫਰਵਰੀ ਦੁਪਿਹਰ ਬਾਅਦ ਹੀ ਪੂਰਬੀ (ਪੁਰੇ) ਦੀ ਵਾਪਸੀ ਹੋ ਜਾਵੇਗੀ, ਇਸ ਦੌਰਾਨ ਬਹੁਤੇ ਖੇਤਰਾਂ ਚ ਗਰਜ-ਚਮਕ ਵਾਲੇ ਬੱਦਲਾਂ ਦਾ ਨਿਰਮਾਣ ਹੋਣ ਤੇ ਹਲਕੇ ਤੋਂ ਦਰਮਿਆਨੇ ਮੀਂਹ ਨਾਲ ਕਿਤੇ-ਕਿਤੇ ਭਾਰੀ ਫੁਹਾਰਾਂ ਦੀ ਆਸ ਵੀ ਰਹੇਗੀ ਖਾਸਕਰ ਮਾਝਾਂ ਦੁਆਬਾ ਅਤੇ ਪੂਰਬੀ ਮਾਲਵਾ ਚ।
ਪਿਛਲੇ 3-4 ਦਿਨਾਂ ਤੋਂ ਸੂਬੇ ਚ ਚੰਗੀਆਂ ਧੁੱਪਾਂ ਦੀ ਵਾਪਸੀ ਹੋਣ ਨਾਲ ਸੋਹਣੇ ਦਿਨ ਲੱਗ ਰਹੇ ਨੇ ਅਗਲੇ 3 ਦਿਨ ਵੀ ਇਸੇ ਤਰਾਂ ਹੀ ਧੁੱਪਾਂ ਪੈਂਦੀਆਂ ਰਹਿਣੀਆਂ ਹਲਾਂਕਿ ਕੱਲ ਅਤੇ ਪਰਸੋਂ ਸਵੇਰ ਵੇਲੇ ਕਿਤੇ-ਕਿਤੇ ਜਮੀਨੀ ਧੁੰਦ ਪੈ ਸਕਦੀ ਹੈ ਪਰ ਜਿਆਦਾਤਰ ਖੇਤਰਾਂ ਚ ਮੌਸਮ ਸਾਫ ਹੀ ਰਹੇਗਾ, ਅੱਜ ਬਠਿੰਡਾ ਖੇਤਰ ਪਹਿਲੀ ਵਾਰ ਦਿਨ ਦਾ ਪਾਰਾ 22.5° ਡਿਗਰੀ ਨੂੰ ਛੂਹ ਚੁੱਕਿਆ ਹੈ, ਕੱਲ ਪੱਛੋਂ ਹਵਾ ਦੇ ਮੱਠੀ ਪੈਣ ਨਾਲ ਕੁਝ ਹੋਰ ਖੇਤਰਾਂ ਚ ਵੀ ਦਿਨ ਦੀ ਗਰਮਾਹਟ ਵਧੇਗੀ।