PSEB BOARD EXAM SCHEDULE 2022
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਮਾਰਚ 2022 ਵਿੱਚ ਕਰਵਾਈਆਂ ਜਾਣ ਵਾਲੀਆਂ ਵਾਧੂ ਵਿਸ਼ਾ ਅਤੇ ਕਾਰਗੁਜ਼ਾਰੀ ਸੁਧਾਰ ਕੈਟਾਗਰੀਆਂ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਅਤੇ ਫੀਸਾਂ ਭਰਨ ਲਈ ਸ਼ਡਿਊਲ ਜਾਰੀ ਕਰ ਦਿੱਤਾ ਹੈ।
10 ਵੀਂ ਜਮਾਤ ਦੀ ਵਾਧੂ
ਵਿਸ਼ਾ ਕੈਟਾਗਰੀ ਲਈ ਪ੍ਰਤੀ
ਪ੍ਰੀਖਿਆਰਥੀ ਉੱਕਾ-ਪੁੱਕਾ 1050 ਰੁਪਏ
ਅਤੇ ਕਾਰਗੁਜ਼ਾਰੀ ਸੁਧਾਰ ਕੈਟਾਗਰੀ ਲਈ
ਪਤੀ ਪ੍ਰੀਖਿਆਰਥੀ ਉੱਕਾ-ਪੁੱਕਾ 1700
ਰੁਪਏ ਪ੍ਰੀਖਿਆ ਫ਼ੀਸ ਨਿਰਧਾਰਿਤ ਕੀਤੀ ਗਈ ਹੈ।
Also read: ਅਕਾਦਮਿਕ ਸਾਲ 2021-22 ਤੋਂ ਹਰੇਕ ਸਾਲ ਲਈ ਜਾਵੇਗੀ ਟਰਮ ਪ੍ਰੀਖਿਆ, ਸਿੱਖਿਆ ਬੋਰਡ ਵੱਲੋਂ ਕੀਤੇ ਅਹਿਮ ਬਦਲਾਵ
PSEB BOARD EXAM ANSWER KEY: DOWNLOAD ALL ANSWER KEY HERE
ਇਸੇ ਤਰ੍ਹਾਂ ਬਾਰੂਵੀਂ ਸ਼੍ਰੇਣੀ ਦੀ
ਵਾਧੂ ਵਿਸ਼ਾ ਕੈਟਾਗਰੀ ਲਈ ਪ੍ਰੀਖਿਆ
ਫ਼ੀਸ ਪ੍ਰੀ ਪ੍ਰੀਖਿਆਰਥੀ 1350 ਰੁਪਏ
ਅਤੇ ਕਾਰਗੁਜ਼ਾਰੀ ਸੁਧਾਰ ਲਈ 2000
ਰੁਪਏ ਪ੍ਰਤੀ ਪ੍ਰੀਖਿਆਰਥੀ ਹੋਵੇਗੀ। ਉਨ੍ਹਾਂ
ਦੱਸਿਆ ਕਿ ਦਸਵੀਂ ਅਤੇ ਬਾਰਵੀਂ
ਸ਼੍ਰੇਣੀਆਂ ਦੇ ਜਿਹੜੇ ਪ੍ਰੀਖਿਆਰਥੀ ਇਨ੍ਹਾਂ
ਕੈਟਾਗਰੀਆਂ ਅਧੀਨ ਪ੍ਰੀਖਿਆ ਦੇਣ ਦੇ
ਚਾਹਵਾਨ ਹਨ, ਉਹ 10 ਜਨਵਰੀ 2022
ਤੱਕ ਬਿਨਾਂ ਕਿਸੇ ਲੇਟ ਫ਼ੀਸ ਦੇ ਪ੍ਰੀਖਿਆ
ਫਾਰਮ ਭਰ ਕੇ ਆਨਲਾਈਨ ਪ੍ਰੀਖਿਆ
ਫ਼ੀਸ ਜਮਾਂ ਕਰਵਾ ਸਕਦੇ ਹਨ।
ਇਨ੍ਹਾਂ
ਪ੍ਰੀਖਿਆਰਥੀਆਂ ਲਈ 17 ਜਨਵਰੀ 2022
ਤੱਕ ਪ੍ਰੀਖਿਆ ਫਾਰਮ ਆਪਣੇ ਜ਼ਿਲ੍ਹੇ ਵਿੱਚ
ਸਿੱਖਿਆ ਬੋਰਡ ਦੇ ਖੇਤਰੀ ਦਫ਼ਤਰ ਵਿਖੇ
ਜਮਾਂ ਕਰਵਾਉਣੇ ਲਾਜ਼ਮੀ ਹੋਣਗੇ।