Dubai ਵਿਖੇ ਹੋਣ ਵਾਲੇ World Expo 2021-22 ਵਿੱਚ ਭਾਗ ਲੈਣ ਲਈ ਅਤੇ Byjus ਵੱਲੋਂ Akash Institute ਤੋਂ ਮੁਫ਼ਤ ਟ੍ਰੇਨਿੰਗ ਲਈ Aspirational District ਮੋਗਾ ਵਿੱਚੋਂ ਵਿਦਿਆਰਥੀਆਂ ਦੀ ਚੌਣ ਲਈ ਮਿਤੀ 05-10-2021 ਨੂੰ ਸਰਕਾਰੀ ਸਕੂਲਾਂ ਦੇ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਦਾ ਇਮਤਿਹਾਨ ਲਿਆ ਜਾਣਾ ਹੈ, ਜਿਸ ਸਬੰਧੀ ਹੇਠ ਡਿਪਟੀ ਕਮਿਸ਼ਨਰ ਮੋਗਾ ਵਲੋਂ ਹੇਠਾਂ ਲਿਖੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਲਿਖਿਆ ਗਿਆ ਹੈ
1. ਇਮਤਿਹਾਨ ਦਾ ਸਮਾਂ ਸਵੇਰੇ 12:09 ਤੋਂ ਦੁਪਹਿਰ 02:00 ਵਜੇ ਭਾਵ 2 ਘੰਟੇ ਵਿੱਚ ਕਰਵਾਇਆ ਜਾਵੇ।
2. ਇਮਤਿਹਾਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਨਕਲ ਨੂੰ ਰੋਕਣ ਲਈ Flying Squad ਦਾ ਗਠਨ ਕਰ ਲਿਆ ਜਾਵੇ
ਅਤੇ ਨਕਲ ਨੂੰ ਰੋਕਣ ਲਈ ਆਪ ਦੀ ਨਿਰੋਲ ਜਿੰਮੇਵਾਰੀ ਹੋਵੇਗੀ।
3. ਇਮਤਿਹਾਨ ਸੈਂਟਰ ਵਿਖੇ ਮੋਬਾਇਲ/Electronic Gadgets ਦੀ ਵਰਤੋਂ ਤੇ ਪੂਰਨ ਪਾਬੰਧੀ ਹੋਵੇਗੀ। ਇਹ
ਸੁਨਿਸ਼ਚਿਤ ਕਰ ਲਿਆ ਜਾਵੇ ਕਿ ਕੋਈ ਵੀ Unfair means ਦੀ ਵਰਤੋਂ ਨਾ ਕੀਤੀ ਜਾ ਸਕੇ।
4. ਇਮਤਿਹਾਨ ਦੀ Answer Sheet ਤੇ ਕਿਸੇ ਵੀ ਤਰ੍ਹਾਂ ਦੀ ਕਟਿੰਗ ਅਤੇ ਫਲਿਊਡ ਦੀ ਵਰਤੋਂ ਨਾ ਕੀਤੀ ਜਾਵੇ।
ਜੇਕਰ ਕਿਸੇ ਉੱਤਰ ਲਈ ਕਟਿੰਗ ਜਾਂ ਫਲਿਊਡ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਉਸ ਪ੍ਰਸ਼ਨ ਦੇ ਉੱਤਰ ਨੂੰ ਗਲਤ
ਮੰਨਿਆ ਜਾਵੇਗਾ।
5
.Answer Sheet ਤੇ ਕੇਵਲ ਕਾਲੀ ਜਾਂ ਨੀਲੀ ਸਿਆਹੀ ਵਾਲੇ ਪੈਂਨ ਦੀ ਹੀ ਵਰਤੋਂ ਕੀਤੀ ਜਾਵੇ।
6. Answer Sheet ਦੀ ਮਾਰਕਿੰਗ ਸਬੰਧਤ ਸਕੂਲ ਦੇ ਪੱਧਰ ਤੇ ਹੀ ਕਰਵਾ ਲਈ ਜਾਵੇ ਅਤੇ Result Sheet
ਸਮੇਤ Answer Sheets ਸਬੰਧਤ ਉਪ ਮੰਡਲ ਮੈਜਿਸਟਰੇਟ ਦੇ ਦਫਤਰ ਵਿਖੇ ਮਿਤੀ 08/10/2021 ਦਿਨ
ਸ਼ੁੱਕਰਵਾਰ ਨੂੰ ਸਵੇਰੇ 10:00 ਵਜੇ ਤੱਕ ਜਮਾਂ ਕਰਵਾ ਦਿੱਤੀਆ ਜਾਣ।