BIG BREAKING:-ਅਧਿਆਪਕ ਵੀ ਨਹੀਂ ਸੁਰੱਖਿਅਤ! ਲੁਧਿਆਣਾ 'ਚ ਸਰਕਾਰੀ ਟੀਚਰ 'ਤੇ ਚਾਕੂਆਂ ਨਾਲ ਹਮਲਾ

 



ਲੁਧਿਆਣਾ, 11 ਜੂਨ: ਲਲਤੋਂ ਕਲਾਂ ਇਲਾਕੇ ਵਿੱਚ ਇੱਕ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਘਰ ਦੇ ਬਾਹਰ ਬੈਠੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ 'ਤੇ ਨਸ਼ੇ ਦੀ ਹਾਲਤ ਵਿੱਚ ਇੱਕ ਅਣਪਛਾਤੇ ਨੌਜਵਾਨ ਨੇ ਚਾਕੂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਅਧਿਆਪਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

Follow this channel for latest updates

ਪੀੜਤ ਅਧਿਆਪਕ ਦੀ ਪਛਾਣ ਹਰਜੀਤ ਸਿੰਘ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਹ ਆਪਣੇ ਘਰ ਦੇ ਬਾਹਰ ਬੈਠੇ ਹੋਏ ਸਨ, ਜਦੋਂ ਕਰੀਬ 20 ਤੋਂ 22 ਸਾਲ ਦਾ ਇੱਕ ਨੌਜਵਾਨ, ਜੋ ਨਸ਼ੇ ਦੀ ਹਾਲਤ ਵਿੱਚ ਸੀ, ਉੱਥੇ ਆ ਗਿਆ। ਜਦੋਂ ਅਧਿਆਪਕ ਨੇ ਆਮ ਤੌਰ 'ਤੇ ਪੁੱਛਿਆ ਕਿ ਉਹ ਉੱਥੇ ਕੀ ਕਰ ਰਿਹਾ ਹੈ, ਤਾਂ ਨੌਜਵਾਨ ਭੜਕ ਗਿਆ।

ਮੁਲਜ਼ਮ ਨੇ ਪਹਿਲਾਂ ਹਰਜੀਤ ਸਿੰਘ ਨੂੰ ਧੱਕਾ ਦੇ ਕੇ ਹੇਠਾਂ ਸੁੱਟ ਦਿੱਤਾ ਅਤੇ ਫਿਰ ਚਾਕੂ ਕੱਢ ਕੇ ਤਾਬੜਤੋੜ ਹਮਲਾ ਕਰ ਦਿੱਤਾ। ਹਮਲੇ ਦੌਰਾਨ ਇੱਕ ਵਾਰ ਚਾਕੂ ਉਨ੍ਹਾਂ ਦੀ ਲੱਤ ਵਿੱਚ ਅਤੇ ਦੂਜੀ ਵਾਰ ਪੇਟ ਦੇ ਹਿੱਸੇ ਵਿੱਚ ਲੱਗਾ।

ਸ਼ੋਰ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends