ਪੰਜ ਸਾਲ ਦੀ ਉਮਰ ਤੋਂ ਛੋਟੇ 3795 ਪਰਵਾਸੀ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ: ਡਾ ਬਿੰਦੂ ਨਲਵਾ
ਮਾਲੇਰਕੋਟਲਾ: 28 ਸਤੰਬਰ
ਕਾਰਜਕਾਰੀ ਸਿਵਲ ਸਰਜਨ ਡਾਕਟਰ ਬਿੰਦੂ ਨਲਵਾ ਨੇ ਦੱਸਿਆ ਕਿ ਰਾਸ਼ਟਰੀ ਸਿਹਤ ਮਿਸ਼ਨ ਤਹਿਤ ਪੰਜ ਸਾਲ ਤੋਂ ਛੋਟੀ ਉਮਰ ਦੇ ਲਗਭਗ 3795 ਪਰਵਾਸੀ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਦੇ ਤਹਿਤ ਤਿੰਨ ਦਿਨ ਪਿਆਈਆਂ ਗਈਆਂ।
ਜ਼ਿਲ੍ਹਾ ਸਿਹਤ ਅਫਸਰ, ਮਾਲੇਰਕੋਟਲਾ ਡਾ ਮਹੇਸ਼ ਕੁਮਾਰ ਨੇ ਦੱਸਿਆ ਕਿ ਮਿਤੀ 26, 27 ਅਤੇ 28 ਸਤੰਬਰ ਨੂੰ ਦੇਸ਼ ਭਰ ਵਿਚ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ ਪਰਵਾਸੀ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਗਈਆ । ਜਿਸ ਅਧੀਨ ਜ਼ਿਲ੍ਹਾ ਮਲੇਰਕੋਟਲਾ ਵਿੱਚ ਪੈਂਦੇ ਪੇਂਡੂ ਸਿਹਤ ਬਲਾਕਾਂ ਫਤਹਿਗੜ੍ਹ ਪੰਜਗਰਾਈਆਂ, ਅਮਰਗਡ਼੍ਹ ਦੇ ਨਾਲ ਨਾਲ ਮਲੇਰਕੋਟਲਾ ਅਤੇ ਅਹਿਮਦਗਡ਼੍ਹ ਦੇ ਸ਼ਹਿਰੀ ਖੇਤਰਾਂ ਵਿੱਚ ਵੀ ਪਰਵਾਸੀ ਆਬਾਦੀ ਦੇ ਖੇਤਰਾਂ ਵਿਚ ਜਾ ਕੇ ਸਿਹਤ ਕਰਮਚਾਰੀਆਂ ਦੀਆਂ ਟੀਮਾਂ ਵੱਲੋਂ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ ।
ਇਸ ਮੁਹਿੰਮ ਦੇ ਤਹਿਤ ਸਿਹਤ ਕਰਮਚਾਰੀਆਂ ਨੇ ਭੱਠਿਆਂ, ਸ਼ੈਲਰਾਂ, ਝੁੱਗੀ ਝੌਂਪੜੀ ਵਾਲੀਆਂ ਆਬਾਦੀਆਂ ਅਤੇ ਹੋਰ ਪਰਵਾਸੀ ਖੇਤਰਾਂ ਵਿਚ ਜਾ ਕੇ ਬੱਚਿਆਂ ਨੂੰ ਪਲਸ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਹਨ ਤਾਂ ਕਿ ਆਉਣ ਵਾਲੀ ਪੀੜ੍ਹੀ ਪੋਲੀਓ ਤੋਂ ਸੁਰੱਖਿਅਤ ਰਹਿ ਸਕੇ।