ਮੁੱਖ ਮੰਤਰੀ ਦੇ ਸਿਸਵਾਂ ਫਾਰਮ ਦੇ ਘਿਰਾਓ ਸੰਬੰਧੀ ਮਾਸਟਰ ਕੇਡਰ ਯੂਨੀਅਨ ਪੰਜਾਬ ਦੀ ਮੀਟਿੰਗ 30 ਅਗੱਸਤ ਨੂੰ
"05 ਸਤੰਬਰ ਨੂੰ ਕੀਤਾ ਜਾਏਗਾ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ "
ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਜਿਲ੍ਹਾ ਪ੍ਰਧਾਨ ਹਰਮਿੰਦਰ ਸਿੰਘ ਉੱਪਲ, ਜਿਲ੍ਹਾ ਜਨਰਲ ਸਕੱਤਰ ਵਿਨੇ ਕੁਮਾਰ, ਵਿੱਤ ਸਕੱਤਰ ਜਗਦੀਸ਼ ਕੁਮਾਰ, ਟੋਡਰ ਮੱਲ, ਵਿਨੋਦ ਕੁਮਾਰ, ਕਰਨੈਲ ਸਿੰਘ ਸਾਹਿਦੜਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਕੈਟਾਗਿਰੀਆਂ ਨੂੰ ਪੇ ਕਮਿਸ਼ਨ ਵੱਲੋਂ 2.59 ਦਾ ਗੁਣਾਂਕ ਦਿੱਤਾ ਗਿਆ ਹੈ ਪ੍ਰੰਤੂ ਵਿੱਤ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਬਾਕੀ ਵਰਗਾਂ ਦੀ ਤਰ੍ਹਾਂ 2.25 ਦਾ ਗੁਣਾਂਕ ਦੇ ਕੇ ਤਨਖਾਹ ਨਿਰਧਾਰਤ ਕਰਨ ਲਈ ਕਿਹਾ ਗਿਆ ਹੈ ਅਤੇ 15% ਵਾਧੇ ਨਾਲ ਵੀ ਸਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਪੇ ਕਮਿਸ਼ਨ ਵੱਲੋਂ ਕੀਤੀਆਂ ਸਿਫ਼ਾਰਸ਼ਾਂ ਨੂੰ ਲਾਗੂ ਕਰਵਾਉਣ /ਪੁਰਾਣੀ ਪੈਨਸ਼ਨ/ਕੱਚੇ ਅਧਿਆਪਕ /ਮੁਲਾਜਮ ਪੱਕੇ ਕਰਾਉਣ ਅਹਿਮ ਮੰਗਾਂ ਲਈ ਮਾਸਟਰ ਕੇਡਰ ਯੂਨੀਅਨ ਪੰਜਾਬ ਰਾਜ ਅਧਿਆਪਕ ਗੱਠਜੋੜ ਦੇ ਝੰਡੇ ਹੇਠ 05 ਸਤੰਬਰ ਨੂੰ ਅਧਿਆਪਕ ਦਿਵਸ ਦੇ ਮੌਕੇ ਤੇ ਸੀਸਵਾਂ ਵਿਖੇ ਮੁੱਖ ਮੰਤਰੀ ਪੰਜਾਬ ਦੇ ਮਹਿਲ ਦਾ ਘਿਰਾਓ ਕੀਤਾ ਜਾ ਰਿਹਾ ਹੈ ਉਸ ਦੇ ਸੰਬੰਧ ਵਿਚ ਇਕ ਤਿਆਰੀ ਮੀਟਿੰਗ 30 ਅਗਸਤ ਨੂੰ 11.00 ਵਜੇ ਦੇਸ਼ ਭਗਤ ਹਾਲ ਜਲੰਧਰ ਵਿਖੇ ਰੱਖੀ ਗਈ ਹੈ ਮਾਸਟਰ ਕੇਡਰ ਯੂਨੀਅਨ ਪੰਜਾਬ ਅਧਿਆਪਕਾਂ ਨੂੰ ਲਾਮਬੰਦ ਕਰਕੇ 5 ਸਤੰਬਰ ਨੂੰ ਵੱਡੀ ਗਿਣਤੀ ਵਿੱਚ ਸਿੱਸਵਾਂ ਪਹੁੰਚਕੇ ਆਰ ਪਾਰ ਦੇ ਸੰਘਰਸ਼ ਚ ਸ਼ਾਮਿਲ ਹੋਵੇਗਾ l ਮਾਸਟਰ ਕੇਡਰ ਯੂਨੀਅਨ ਪੰਜਾਬ 2.25 ਗੁਣਾਂਕ ਖਤਮ ਕਰਾਕੇ 2.59 ਕਰਾਉਣ /ਪੁਰਾਣੀ ਪੈਨਸ਼ਨ ਬਹਾਲ ਕਰਾਉਣ/ਕੱਚੇ ਅਧਿਆਪਕ/ਮੁਲਾਜਮ ਪੱਕੇ ਕਰਾਉਣ ਤੇ ਹੋਰ ਮੰਗਾਂ ਲਈ ਚੱਲ ਰਹੇ ਸੰਘਰਸ਼ ਲਈ ਸਿੱਸਵਾਂ ਪਹੁੰਚਕੇ ਅਧਿਆਪਕ ਦਿਵਸ ਨੂੰ ਰੋਸ ਦਿਵਸ ਵੱਜੋ ਮਨਾਵੇਗਾ । ਮਾਸਟਰ ਕੇਡਰ ਯੂਨੀਅਨ ਪੰਜਾਬ ਰਾਜ ਅਧਿਆਪਕ ਗਠਜੋੜ ਦੇ ਝੰਡੇ ਹੇਠ ਗ੍ਰਿਫਤਾਰੀਆਂ ਦੇਣੀਆਾ ਪੈਣ/ਜੇਲਾਂ ਭਰਨੀਆ ਪੈਣ 24 ਕੈਟਾਗਿਰੀਜ ਲਈ ਪੇ ਕਮਿਸ਼ਨ ਦੀ ਰੀਪੋਰਟ ਲਾਗੂ ਕਰਨ ਤੱਕ ਸੰਘਰਸ਼ ਜਾਰੀ ਰੱਖੇਗਾ l ਇਸ ਮੌਕੇ ਨਰਿੰਦਰ ਸਿੰਘ ਭਾਰਟਾ, ਭੁਪਿੰਦਰ ਸਿੰਘ ਭਰੋਮਜਾਰਾ, ਕੁਲਦੀਪ ਸਿੰਘ, ਸਵਰਨਜੀਤ ਸਿੰਘ, ਕੁਲਵਿੰਦਰ ਸਿੰਘ, ਰਾਮ ਲੁਭਾਇਆ, ਮੱਖਣ ਲਾਲ, ਬਲਦੇਵ ਸਿੰਘ, ਹਰਜਿੰਦਰ ਸਿੰਘ ਗਿੱਲ, ਹਰਜਿੰਦਰ ਸਿੰਘ ਮਹਿਤਪੁਰ ਆਦਿ ਅਧਿਆਪਕ ਆਗੂ ਹਾਜ਼ਰ ਸਨ।