ਪੰਜਾਬ ਪੁਲਿਸ ‘ਚ 10000 ਕਾਂਸਟੇਬਲਾਂ, ਹੈੱਡਕਾਂਸਟੇਬਲਾਂ ਤੇ ਸਬ ਇੰਸਪੈਕਟਰਾਂ ਦੀ ਭਰਤੀ

 ਚੰਡੀਗੜ੍ਹ: ਪੰਜਾਬ ਪੁਲਿਸ ‘ਚ 10000 ਕਾਂਸਟੇਬਲਾਂ, ਹੈੱਡਕਾਂਸਟੇਬਲਾਂ ਤੇ ਸਬ ਇੰਸਪੈਕਟਰਾਂ ਦੀ ਭਰਤੀ ਹੋਏਗੀ। ਇਹ ਐਲਾਨ ਡੀਜੀਪੀ ਦਿਨਕਰ ਗੁਪਤਾ ਨੇ ਸੋਮਵਾਰ ਨੂੰ ਤਰਨ ਤਾਰਨ ਦੇ ਦੌਰੇ ਮੌਕੇ ਕੀਤਾ ਹੈ। ਉਨ੍ਹਾਂ ਕਿਹਾ ਕਿ ਭਰਤੀ ਪ੍ਰਕ੍ਰਿਆ ਸ਼ੁਰੂ ਹੋ ਚੁੱਕੀ ਹੈ ਤੇ ਜਲਦ ਹੀ ਪੂਰੀ ਹੋ ਜਾਵੇਗੀ।



ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀ ਭਰਤੀ ਦਾ ਐਲਾਨ ਕੀਤਾ ਹੈ। ਉਨ੍ਹਾਂ ਦੇ ਟਵੀਟ ਮੁਤਾਬਕ, ਪੰਜਾਬ ਪੁਲਿਸ ਕਾਂਸਟੇਬਲ ਅਰਜ਼ੀ ਫਾਰਮ ਅੱਧ ਜੁਲਾਈ ਵਿੱਚ ਉਪਲਬਧ ਹੋਵੇਗਾ ਤੇ ਪ੍ਰੀਖਿਆ 25 ਤੇ 26 ਸਤੰਬਰ 2021 ਨੂੰ ਲਈ ਜਾਏਗੀ। ਕੁੱਲ 4362 ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ 2016 ਜ਼ਿਲ੍ਹਾ ਕਾਡਰ ਵਿੱਚ ਤੇ 2346 ਪੰਜਾਬ ਪੁਲਿਸ ਦੇ ਆਰਮਡ ਕਾਡਰ ਵਿੱਚ ਹਨ




ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਆਪਣੇ ਅਧਿਕਾਰਤ ਫੇਸਬੁੱਕ ਹੈਂਡਲ ‘ਤੇ ਕਾਂਸਟੇਬਲ ਦੇ ਅਹੁਦੇ ਲਈ ਵਿਦਿਅਕ ਯੋਗਤਾ, ਉਮਰ ਹੱਦ, ਚੋਣ ਪ੍ਰਕਿਰਿਆ ਵਾਲਾ ਇੱਕ ਛੋਟਾ ਨੋਟਿਸ ਜਾਰੀ ਕੀਤਾ ਸੀ। ਨੋਟਿਸ ਮੁਤਾਬਕ, ਪੰਜਾਬ ਪੁਲਿਸ ਜਲਦੀ ਹੀ ਆਪਣੀ ਵੈੱਬਸਾਈਟ punjabpolice.gov.in ‘ਤੇ ਜ਼ਿਲ੍ਹਾ ਪੱਧਰ ਲਈ ਕਾਂਸਟੇਬਲ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਜਾ ਰਹੀ ਹੈ।






ਕਾਂਸਟੇਬਲ ਭਰਤੀ ਤੋਂ ਇਲਾਵਾ ਪੰਜਾਬ ਪੁਲਿਸ 4 ਕੇਡਰ ਵਿੱਚ 560 ਸਬ-ਇੰਸਪੈਕਟਰਾਂ ਦੀ ਭਰਤੀ ਵੀ ਕਰੇਗੀ। ਆਮ ਅਰਜ਼ੀ ਫਾਰਮ 5 ਜੁਲਾਈ ਨੂੰ ਸਿੱਧਾ ਪ੍ਰਸਾਰਿਤ ਹੋਵੇਗਾ ਤੇ 2 MCQ ਅਧਾਰਤ CB ਪੇਪਰ ਅਗਸਤ ਵਿੱਚ ਲਏ ਜਾਣਗੇ।


ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਨੇ ਚਾਰ ਕੇਡਰ ਯਾਨੀ ਇਨਵੈਸਟੀਗੇਸ਼ਨ ਲਈ (289), ਆਰਮਡ ਪੁਲਿਸ ਲਈ (97), ਜ਼ਿਲ੍ਹਾ ਪੁਲਿਸ ਲਈ (87) ਅਤੇ ਇੰਟੈਲੀਜੈਂਸ ਲਈ (87) ਅਸਾਮੀਆਂ ਵਾਸਤੇ ਅਰਜ਼ੀਆਂ ਮੰਗੀਆਂ ਹਨ।

ਘਰ ਘਰ ਰੋਜ਼ਗਾਰ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਦੇਖੋ ਇਥੇ



ਮਹਿਲਾ ਉਮੀਦਵਾਰਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ

ਪੰਜਾਬ ਸਰਕਾਰ ਵੱਲੋਂ ਔਰਤਾਂ ਲਈ 4362 ਕਾਂਸਟੇਬਲਾਂ ਦੀ ਭਰਤੀ ਵਿੱਚ 33 ਪ੍ਰਤੀਸ਼ਤ ਰਾਖਵਾਂਕਰਨ ਦਾ ਐਲਾਨ ਕੀਤਾ ਗਿਆ। ਪੰਜਾਬ ਪੁਲਿਸ ਕਾਂਸਟੇਬਲ ਭਰਤੀ ਵਿੱਚ ਔਰਤਾਂ ਦੇ ਰਾਖਵੇਂਕਰਨ ਬਾਰੇ ਮੁੱਖ ਮੰਤਰੀ ਨੇ ਕਿਹਾ, “ਕੁੱਲ ਅਸਾਮੀਆਂ ਦਾ 33 ਪ੍ਰਤੀਸ਼ਤ ਔਰਤਾਂ ਲਈ ਹੈ।” ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਕਿਹਾ, “ਪੁਲਿਸ ਤੇ ਖੇਡ ਵਿਭਾਗਾਂ ਦੇ ਕੋਚ ਉਮੀਦਵਾਰਾਂ ਦੇ ਮਾਰਗ ਦਰਸ਼ਨ ਕਰਨ ਲਈ ਇਨ੍ਹਾਂ ਮੈਦਾਨਾਂ ‘ਤੇ ਉਪਲਬਧ ਹੋਣਗੇ।”

Featured post

Punjab Board Class 8 Result 2025 Link : Check Your Result soon

Punjab Board Class 8 Result 2025 – Check PSEB 8th Result Online @ pseb.ac.in Punjab Board 8th Class Result 2025 – Important Da...

RECENT UPDATES

Trends