ਪੀ. ਜੀ. ਆਈ ਵਿਚ ਪੰਜਾਬ ਦੇ ਨੰਬਰ ਵਨ ਆਉਣ ਤੇ ਸਮੂਹ ਅੱਪਰ ਪ੍ਰਾਇਮਰੀ 533 ਸਕੂਲਾਂ ਵੱਲੋਂ ਧਾਰਮਿਕ ਤੇ ਜਨਤਕ ਥਾਵਾਂ ਵਿੱਚ ਕਰਵਾਈਆਂ ਅਨਾਊਸਮੈਂਟਾਂ

ਪੀ. ਜੀ. ਆਈ ਵਿਚ ਪੰਜਾਬ ਦੇ ਨੰਬਰ ਵਨ ਆਉਣ ਤੇ ਸਮੂਹ ਅੱਪਰ ਪ੍ਰਾਇਮਰੀ 533 ਸਕੂਲਾਂ ਵੱਲੋਂ ਧਾਰਮਿਕ ਤੇ ਜਨਤਕ ਥਾਵਾਂ ਵਿੱਚ ਕਰਵਾਈਆਂ ਅਨਾਊਸਮੈਂਟਾਂ 


ਲੁਧਿਆਣਾ ਜ਼ਿਲ੍ਹੇ ਵੱਲੋਂ ਸਮੂਹ ਸਕੂਲ ਦਰਸ਼ਨ ਤੇ ਵਿਸਾਖੀ ਪ੍ਰੋਗਰਾਮ ਤੋਂ ਬਾਅਦ ਤੀਜਾ ਅਹਿਮ ਕਦਮ



 ਕੈਪਟਨ ਅਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਵਿੱਚ ਪਿਛਲੇ ਸਮੇਂ ਦੌਰਾਨ ਸਮੂਹ ਸਿੱਖਿਆ ਵਿਭਾਗ ਦੀ ਮਿਹਨਤ ਸਦਕਾ ਭਾਰਤ ਸਰਕਾਰ ਵੱਲੋਂ ਸਕੂਲੀ ਸਿੱਖਿਆ ਸੰਬੰਧੀ ਕੀਤੀ ਦਰਜਾਬੰਦੀ ਵਿੱਚ ਪੰਜਾਬ ਦੇਸ਼ ਦਾ ਇਕਲੌਤਾ ਨੰਬਰ 1 ਸੂਬਾ ਬਣਿਆ ਹੈ। ਇਸ ਸੰਬੰਧੀ ਲਖਵੀਰ ਸਿੰਘ ਸਮਰਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ, ਚਰਨਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਜਾਣਕਾਰੀ ਦਿੱਤੀ ਕਿ ਇਸ ਮਾਣ ਮੱਤੀ ਪ੍ਰਾਪਤੀ ਜਨ ਜਨ ਨੂੰ ਜਾਣੂ ਕਰਵਾਉਣ ਲਈ ਜ਼ਿਲ੍ਹੇ ਦੇ ਸਮੂਹਿਕ ਸਕੂਲਾਂ ਵੱਲੋਂ ਆਪਣੇ ਨੇੜੇ ਦੀ ਧਾਰਮਿਕ ਤੇ ਜਨਤਕ ਥਾਵਾਂ ਵਿੱਚ ਅਨਾਊਂਸਮੈਂਟਾਂ ਕੀਤੀਆਂ ਜਾਣ। ਚਰਨਜੀਤ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਨੇ ਇਸ ਸਬੰਧੀ ਆਪਣੇ ਵਿਚਾਰ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਹਰੇਕ ਕੋਨੇ ਤਕ ਇਹ ਆਵਾਜ਼ ਪਹੁੰਚਣੀ ਚਾਹੀਦੀ ਹੈ। ਜਾਣਕਾਰੀ ਹਿੱਤ ਦੱਸਿਆ ਜਾਂਦਾ ਹੈ ਕਿ ਜ਼ਿਲ੍ਹਾ ਲੁਧਿਆਣਾ ਵੱਲੋਂ ਪਹਿਲਾਂ ਵੀ 2 ਬਹੁਤ ਵੱਡੇ ਅਹਿਮ ਕਦਮ ਵਿਸਾਖੀ ਮੇਲੇ ਤੇ ਸਕੂਲ ਦਰਸ਼ਨ ਪ੍ਰੋਗਰਾਮ ਐਨਰੋਲਮੈਂਟ ਵਧਾਉਣ ਲਈ ਚੁੱਕੇ ਗਏ ਹਨ ਤੇ ਅੱਜ ਪੰਜਾਬ ਦੇ ਨੰਬਰ ਵਨ ਆਉਣ ਤੇ 533 ਸਕੂਲਾਂ ਵੱਲੋਂ ਸਮੂਹਿਕ ਗੁਰਦੁਆਰਾ ਸਾਹਿਬਾਂ ਵਿੱਚ ਅਤੇ ਧਾਰਮਿਕ ਜਗ੍ਹਾ ਉੱਤੇ ਅਨਾਊਂਸਮੈਂਟਾਂ ਕਰਨ ਦਾ ਤੀਜਾ ਅਹਿਮ ਕਦਮ ਹੈ। 


ਲੁਧਿਆਣਾ ਦੇ ਸਮੂਹ 533 ਸਕੂਲਾਂ ਵੱਲੋਂ ਆਪਣੇ ਨੇੜੇ ਦੇ ਗੁਰਦਵਾਰਾ ਸਾਹਿਬਾਂ ਵਿੱਚ ਪੰਜਾਬ ਦੇ ਨੰਬਰ ਵਨ ਆਉਣ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਜਾਣਕਾਰੀ ਦਿੱਤੀ ਕਿ ਪੰਜਾਬ ਪੂਰੇ ਭਾਰਤ ਵਿਚ ਪਰਫਾਰਮੈਂਸ ਡਿਗਰੀ ਇੰਡੈਕਸ ਵਿਚ ਸਿੱਖਿਆ ਦੇ ਖੇਤਰ ਵਿਚ ਪਹਿਲੇ ਨੰਬਰ ਤੇ ਆਇਆ ਹੈ, ਜੋ ਕਿ ਸਿੱਖਿਆ ਦੇ ਖੇਤਰ ਵਿਚ ਇਕ ਨਵਾਂ ਕੀਰਤੀਮਾਨ ਪੰਜਾਬ ਨੇ ਸਥਾਪਤ ਕੀਤਾ ਹੈ। ਇਹ ਇੱਕ ਦਿਨ ਦੀ ਉਪਲੱਬਧੀ ਨਹੀਂ ਬਲਕਿ ਸਾਲਾਂ-ਬੱਧੀ ਮਿਹਨਤ ਦਾ ਨਤੀਜਾ ਹੈ। ਜਿਸ ਵਿੱਚ ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲਾਂ ਵਿਚ ਬਦਲ ਦਿੱਤਾ ਗਿਆ ਹੈ। ਪੰਜਾਬ ਦੇ ਸਾਰੇ ਹੀ ਸਰਕਾਰੀ ਸਕੂਲਾਂ ਵਿਚ ਇੰਗਲਿਸ਼ ਬੂਸਟਰ ਕਲੱਬ ਸਥਾਪਿਤ ਕੀਤੇ ਗਏ ਹਨ। ਦਾਖ਼ਲਾ ਮੁਹਿੰਮ ਰਾਹੀਂ ਸਾਰੇ ਹੀ ਅਧਿਆਪਕਾਂ ਵੱਲੋਂ ਘਰ ਘਰ ਜਾ ਕੇ ਦਾਖ਼ਲੇ ਵਿੱਚ ਵਾਧਾ ਕੀਤਾ ਗਿਆ ਅਤੇ ਗੁਣਾਤਮਕ ਪੱਖੋਂ ਸਿੱਖਿਆ ਵਿੱਚ ਹੋਰ ਵੀ ਬਹੁਤ ਸੁਧਾਰ ਕੀਤੇ ਗਏ, ਜਿਸ ਦੇ ਸਦਕਾ ਅੱਜ ਸਾਡਾ ਸੂਬਾ ਪੰਜਾਬ ਭਾਰਤ ਵਿੱਚ ਪਹਿਲੇ ਨੰਬਰ ਆਇਆ ਹੈ। ਜੋ ਕਿ ਬੜੀ ਹੀ ਸੁਭਾਗੀ ਗੱਲ ਹੈ। ਜ਼ਿਲ੍ਹਾ ਲੁਧਿਆਣਾ ਦੇ ਹਰੇਕ ਸਕੂਲ ਦੇ ਅਧਿਆਪਕ ਵੱਲੋਂ 1 ਅਤੇ 2 ਜੁਲਾਈ ਨੂੰ ਹੋਣ ਵਾਲੀ ਮਾਪੇ ਅਧਿਆਪਕ ਮਿਲਣੀ ਬਾਰੇ ਵੀ ਦੱਸਿਆ ਗਿਆ। ਮੰਜੂ ਭਾਰਦਵਾਜ ਜ਼ਿਲ੍ਹਾ ਸਮਾਰਟ ਸਕੂਲ ਮੈਂਟਰ ਨੇ ਜਾਣਕਾਰੀ ਦਿੱਤੀ ਕਿ ਮਾਪੇ ਅਧਿਆਪਕ ਮਿਲਣੀ ਦਾ ਮੁੱਖ ਏਜੰਡਾ ਭਾਰਤ ਸਰਕਾਰ ਵੱਲੋਂ ਜਾਰੀ ਦਰਜਾਬੰਦੀ ਵਿੱਚ ਪੰਜਾਬ ਸੂਬੇ ਦੀ ਪ੍ਰਾਪਤੀ ਤੋਂ ਇਲਾਵਾ ਅੱਪਰ-ਪ੍ਰਾਇਮਰੀ ਜਮਾਤਾਂ ਦੀਆਂ 5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ ਵੀ ਮਾਪਿਆਂ ਨਾਲ ਸਾਂਝੀ ਕਰਨਾ ਹੈ। ਜ਼ਿਲ੍ਹਾ ਲੁਧਿਆਣਾ ਦੇ ਸਮੂਹ ਬੀ ਐੱਨ ਓ ਡੀ, ਐਮ ਬੀ ਐਮ, ਸਕੂਲ ਮੁਖੀ, ਸਮੂਹ ਸਟਾਫ ਅਤੇ ਸਕੂਲ ਮੀਡੀਆ ਇੰਚਾਰਜਾਂ ਵੱਲੋਂ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਅੰਜੂ ਸੂਦ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਨੇ ਦੱਸਿਆ ਕਿ ਇਨ੍ਹਾਂ ਸਭ ਅਧਿਆਪਕਾਂ ਵੱਲੋਂ ਇਹ ਵੀ ਅਰਦਾਸ ਕੀਤੀ ਗਈ ਕਿ ਜਲਦ ਹੀ ਕਰੋਨਾ ਬਿਮਾਰੀ ਦਾ ਖਾਤਮਾ ਹੋਵੇ ਤੇ ਬੱਚੇ ਮੁੜ ਹੱਸਦੇ ਖੇਡਦੇ ਆਪਣੇ ਸਕੂਲਾਂ ਨੂੰ ਪਰਤਣ ਤੇ ਜ਼ਿੰਦਗੀ ਪਹਿਲਾਂ ਦੀ ਤਰ੍ਹਾਂ ਸੁਖਾਵੀਂ ਹੋ ਜਾਵੇ। 

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends