2 ਜੂਨ ਨੂੰ ਕੈਬਨਿਟ ਵਿਚ ਪੇਸ਼ ਹੋਵੇਗੀ ਤਨਖ਼ਾਹ ਕਮਿਸ਼ਨ ਰਿਪੋਰਟ


 ਪੰਜਾਬ ਸਰਕਾਰ ਕੈਬਨਿਟ ਮੀਟਿੰਗ ਦੋ ਜੂਨ ਨੂੰ ਹੋ ਰਹੀ ਹੈ ।ਤਨਖ਼ਾਹ ਕਮਿਸ਼ਨ ਦੇ ਚੇਅਰਮੈਨ ਜੈ ਸਿੰਘ ਗਿੱਲ ਵੱਲੋਂ ਦਿੱਤੀ ਗਈ ਰਿਪੋਰਟ 2 ਜੂਨ ਨੂੰ ਕੈਬਨਿਟ ਵਿਚ ਪੇਸ਼ ਕੀਤੀ ਜਾਵੇਗੀ। ਇਕ ਮਹੀਨੇ ਵਿਚ ਵਿੱਤ ਵਿਭਾਗ ਨੇ ਇਸ ਤੇ ਵਿਚਾਰ ਚਰਚਾ ਕਰ ਕੇ ਏਜੰਡਾ ਤਿਆਰ ਕਰ ਲਿਆ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਦੋ ਜੂਨ ਨੂੰ ਇਹ ਕੈਬਨਿਟ 'ਚ ਰੱਖੀ ਜਾ ਸਕਦੀ ਹੈ। ਪਰ ਇਸ ਰਿਪੋਰਟ ਨੂੰ ਲੈਕੇ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਚਿੰਤਾ ਇਸ ਨੂੰ ਲਾਗੂ ਕਰਨ ’ਚ ਪੈਣ ਵਾਲਾ ਖਜ਼ਾਨੇ ਤੇ ਵਿਿੱਤੀ ਬੋਝ ਹੈ।


 ਸਰਕਾਰ ਦੇ ਇਕ  ਅਧਿਕਾਰੀ ਦਾ ਕਹਿਣਾ ਹੈ ਕਿ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਨਾਲ ਤਨਖ਼ਾਹ ਤੇ ਪੈਨਸ਼ਨ ਦਾ ਮਿਲਾ ਕੇ ਲਗਭਗ 7 ਹਜ਼ਾਰ ਕਰੋੜ ਰੁਪਏ ਬੋਝ ਪਵੇਗਾ।

ਜੈ ਸਿੰਘ ਗਿੱਲ ਪੇਅ  ਕਮਿਸ਼ਨ ਨੇ 17 ਫ਼ੀਸਦੀ ਤਨਖ਼ਾਹ ਵਦਾਉਣ ਦੀ ਸਿਫ਼ਾਰਸ਼ ਕੀਤੀ ਹੈ। ਜੇ ਪੇਅ  ਕਮਿਸ਼ਨ  ਨੂੰ 2016 ਤੋਂ ਲਾਗੂ ਕੀਤਾ ਗਿਆ ਤਾਂ ਖ਼ਜ਼ਾਨੇ 'ਤੇ 35 ਹਜ਼ਾਰ ਕਰੋੜ ਰੁਪਏ ਦਾ ਬੋਝ ਪੈਣਾ ਯਕੀਨੀ ਹੈ। ਚੂੰਕਿ ਸਰਕਾਰ ਪੰਜ ਫ਼ੀਸਦੀ ਅੰਤ੍ਰਿਮ ਰਾਹਤ ਪਹਿਲਾਂ ਹੀ ਦੇ ਰਹੀ ਹੈ। ਇਸ ਲਈ ਦਸ ਹਜ਼ਾਰ ਕਰੋੜ ਦਾ ਬੋਝ ਘੱਟ ਹੋ ਸਕਦਾ ਹੈ। ਪਰ ਬਾਕੀ 25 ਹਜ਼ਾਰ ਕਰੋੜ ਰੁਪਏ ਕਿਸ ਤਰ੍ਹਾਂ ਅਦਾ ਕੀਤੇ ਜਾਣਗੇ ਇਸ ਦਾ ਫ਼ੈਸਲਾ ਸਮੂਹਿਕ ਰੂਪ 'ਚ ਕੈਬਨਿਟ ਵੱਲੋਂ ਲਿਆ ਜਾਵੇਗਾ। 


ਭਰੋਸੇਯੋਗ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਸਾਲ ਦਾ ਬਕਾਇਆ ਸਰਕਾਰ ਕਿਸ਼ਤਾਂ ਵਿਚ ਅਗਲੇ ਪੰਜ ਸਾਲ 'ਚ ਅਦਾ ਕਰਨ ਬਾਰੇ ਫ਼ੈਸਲਾ ਲੈ ਸਕਦੀ ਹੈ। ਇਸ ਵਿਚ ਇਕ ਵੱਡਾ ਹਿੱਸਾ ਉਨ੍ਹਾਂ ਦੇ ਜੀਪੀ ਫੰਡ ਵਿਚ ਜਮਾਂ ਕੀਤਾ ਜਾਵੇਗਾ ਤੇ ਚਾਲੂ ਸਾਲ ਵਿਚ ਉਨਾਂ ਨੂੰ ਨਵੇਂ ਤਨਖਾਹ ਕਮਿਸ਼ਨ ਅਨੁਸਾਰ ਤਨਖ਼ਾਹ ਦੇਣ ਦਾ ਫ਼ੈਸਲਾ ਲਿਆ ਜਾ ਸਕਦਾ ਹੈ।



 ਕਮਿਸ਼ਨ ਨੇ ਆਪਣੀ ਰਿਪੋਰਟ ਵਿਚ ਚੌਥੇ ਦਰਜੇ ਦੀ ਘੱਟੋ ਘੱਟ ਤਨਖ਼ਾਹ ਹੁਣ 2.59 ਗੁਣਾ ਵਧਾਉਣ ਦੀ ਸਿਫ਼ਾਰਸ਼ ਕੀਤੀ ਸੀ। ਯਾਨੀ ਕਿ ਹੁਣ ਤਕ ਜੋ ਘੱਟੋ-ਘੱਟ ਤਨਖ਼ਾਹ 6950 ਰੁਪਏ ਸੀ ਹੁਣ ਵੱਧ ਕੇ 18 ਹਜ਼ਾਰ ਰੁਪਏ ਹੋ ਜਾਵੇਗੀ।



ਤਨਖਾਹ ਕਮਿਸ਼ਨ ਵਲੋਂ ਕੀਤੀਆਂ ਸਿਫਾਰਸ਼ਾਂ
 ਛੇਵੇਂ ਤਨਖ਼ਾਹ ਕਮਿਸ਼ਨ ਨੇ ਪੈਨਸ਼ਨ ਤੇ ਡੀਏ ਵਿਚ ਵੀ ਵਾਧੇ ਦੀ ਸਿਫ਼ਾਰਸ਼ ਕੀਤੀ ਹੈ ਜਦਕਿ ਫਿਕਸਡ ਮੈਡੀਕਲ ਭੱਤੇ ਤੇ ਗੈਰੂਇਟੀ ਨੂੰ ਦੁੱਗਣਾ ਕਰਨ ਦਾ ਸੁਝਾਅ ਦਿੱਤਾ ਹੈ। ਜੇ ਸਿਫ਼ਾਰਸ਼ਾਂ ਮੰਨ ਲਈਆਂ ਜਾਂਦੀਆਂ ਹਨ ਤਾਂ ਮੁਲਾਜ਼ਮਾਂ ਤੇ ਪੈਨਸ਼ਨ ਧਾਰਕਾਂ ਨੂੰ ਹੁਣ ਇਕ ਹਜ਼ਾਰ ਫਿਕਸਡ ਮੈਡੀਕਲ ਭੱਤਾ ਮਿਲੇਗਾ।

 ਮੁਲਾਜ਼ਮਾਂ ਦੀ ਮੌਤ ਹੋਣ ਜਾਂ ਰਿਟਾਇਰਮੈਂਟ ਪਿੱਛੋਂ ਮਿਲਣ ਵਾਲੀ ਗੈਚੁਇਟੀ ਨੂੰ ਦਸ ਲੱਖ ਤੋਂ ਵਧਾ ਕੇ 20 ਲੱਖ ਕਰਨ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ। ਸਰਕਾਰੀ ਮੁਲਾਜ਼ਮ ਦੀ ਡਿਊਟੀ 'ਤੇ ਮੌਤ ਹੋਣ 'ਤੇ ਮਿਲਣ ਵਾਲੀ ਐਕਸਗ੍ਰੇਸ਼ੀਆ  ਨੂੰ ਵੀ ਵਧਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਹ ਇਸ ਲਈ ਵੀ ਮਹੱਤਵਪੂਰਨ ਹੈ ਕਿ ਮੌਜੂਦਾ ਕੋਰੋਨਾ ਮਹਾਮਾਰੀ ਵਿਚ ਆਪਣੀ ਡਿਊਟੀ ਕਰਦਿਆਂ ਕਈ ਸਰਕਾਰੀ ਮੁਲਾਜ਼ਮਾਂ ਤੇ ਅਧਿਕਾਰੀਆਂ ਦੀ ਜਾਨ ਚਲੇ ਗਈ ਹੈ।ਤਨਖ਼ਾਹ ਭੱਤੇ ਨੂੰ ਸਰਲ ਕਰਨ ਦੇ ਇਰਾਦੇ ਨਾਲ ਕਮਿਸ਼ਨ ਨੇ 65 ਸਾਲ ਤੋਂ ਬਾਅਦ ਪੰਜ ਸਾਲ ਪੂਰੇ ਹੋਣ 'ਤੇ ਬੁਢਾਪਾ ਭੱਤਾ ਵਧਾਉਣ ਦੀ ਸਿਫ਼ਾਰਸ਼ ਕੀਤੀ ਹੈ। 

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends