ਮਾਸਟਰ ਤੇ ਮਿਸਟੈ੍ਸ ਦੀਆਂ ਭਰਤੀਆਂ ਹਾਈਕੋਰਟ ਜਾਂਚ ਦੇ ਦਾਇਰੇ 'ਚ

 


ਮਾਸਟਰ ਤੇ ਮਿਸਟੈ੍ਸ ਦੀਆਂ ਭਰਤੀਆਂ ਹਾਈਕੋਰਟ ਜਾਂਚ ਦੇ ਦਾਇਰੇ 'ਚ 

6 ਅਪ੍ਰੈਲ 2020 ਨੂੰ ਸਰਕਾਰ ਨੇ ਮਾਸਟਰ ਅਤੇ ਮਿਸਟੈ੍ਸ  ਦੀ   ਭਰਤੀ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਅਰਜ਼ੀਆਂ ਦੇਣ ਦੀ ਤਰੀਕ  17 ਮਈ ਕਰ  ਸੀ।

ਇਹ  ਭਰਤੀਆਂ ਦੀ ਪ੍ਰਕਿਰਿਆ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਾਂਚ ਦੇ ਦਾਇਰੇ 'ਚ ਆ ਗਈਆਂ ਹਨ। ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਅਤੇ ਹੋਰ ਜ਼ਿਲ੍ਹਿਆਂ ਦੇ ਕੁੱਲ 8 ਉਮੀਦਵਾਰਾਂ ਨੇ ਪੰਜਾਬ ਸਰਕਾਰ ਅਤੇ ਐਜੁਕੇਸ਼ਨ ਰਿਕਰੂਟਮੈਂਟ ਬੋਰਡ ਦੇ ਡਾਇਰੈਕਟੋਰੇਟ ਨੂੰ ਪਾਰਟੀ ਬਣਾਉਂਦੇ ਇਹ ਪਟੀਸ਼ਨ ਦਾਇਰ ਕੀਤੀ ਹੈ। ਦਾਇਰ ਕੇਸ ਵਿਚ ਪੰਜਾਬ ਦੇ ਸਕੂਲਾਂ ਵਿਚ ਮਾਸਟਰ ਅਤੇ ਮਿਸਟੈਂਸ ਦੀਆਂ ਭਰਤੀਆਂ ਵਿਚ ਪੰਜਾਬ ਸਟੇਟ ਟੀਚਰ ਐਲੀਜੀਬਿਲਿਟੀ ਟੈਸਟ-2 (ਪੀ ਐਸ ਟੀ ਈ ਟੀ-2) ਪਾਸ ਕੀਤੇ ਜਾਣ ਦੀ ਅਹਿਮ ਸ਼ਰਤ ਰੱਖੇ ਜਾਣ ਨੂੰ ਚੁਣੌਤੀ ਦਿੱਤੀ ਗਈ ਹੈ। 

ਹਾਈਕੋਰਟ ਦੇੇ ਮਾਨਯੋਗ ਜਸਟਿਸ ਗੁਰਵਿੰਦਰ ਸਿੰਘ ਗਿੱਲ ਨੇ ਮਾਮਲੇ ਵਿਚ ਪੰਜਾਬ ਸਰਕਾਰ ਅਤੇ ਸਬੰਧਿਤ ਬੋਰਡ ਦੇ ਡਾਇਰੈਕਟੋਰੇਟ ਨੂੰ 2 ਜੂਨ ਲਈ ਨੋਟਿਸ ਜਾਰੀ ਕਰ ਜਵਾਬ ਮੰਗਿਆ ਹੈ ਅਤੇ ਪਟੀਸ਼ਨ ਵਿਚ ਭਰਤੀਆਂ ਤੇ ਰੋਕ ਲਗਾਉਣ ਵਾਲੀ ਮੰਗ 'ਤੇ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends