ਗਣਿਤ ਵਿਸ਼ੇ ਦੀ ਨੈਸ਼ਨਲ ਪੱਧਰ ਦੀ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਤਿੰਨ ਹਿਸਾਬ ਅਧਿਆਪਕਾਂ ਨੇ ਭਾਗ ਲਿਆ
ਨਵਾਂਸ਼ਹਿਰ 20 ਫਰਵਰੀ(ਹਰਿੰਦਰ ਸਿੰਘ)
ਐੱਚ.ਐਮ.ਵੀ ਕਾਲਜ ਜਲੰਧਰ ਵਿਖੇ ਐਨ.ਸੀ.ਐਸ.ਟੀ.ਸੀ,ਡੀ.ਐਸ.ਟੀ ਨਵੀਂ ਦਿੱਲੀ ਭਾਰਤ ਸਰਕਾਰ ਵਲੋਂ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਦੇ ਸਹਿਯੋਗ ਨਾਲ ਤਿੰਨ ਰੋਜ਼ਾ ਮੈਥ ਵਿਸ਼ੇ ਦੀ ਨੈਸ਼ਨਲ ਪੱਧਰ ਦੀ ਵਰਕਸ਼ਾਪ ਆਯੋਜਿਤ ਕੀਤੀ ਗਈ ਇਸ ਵਰਕਸ਼ਾਪ ਦੌਰਾਨ ਚਰਨਪ੍ਰੀਤ ਸਿੰਘ ਜੁਆਇੰਟ ਸਕੱਤਰ ,ਡਾ. ਕੇ .ਐਸ ਬਾਠ ਜੁਆਇੰਟ ਡਾਇਰੈਕਟਰ ਪੀ.ਐਸ਼.ਸੀ.ਐਸ.ਟੀ ਚੰਡੀਗੜ੍ਹ,ਡਾ. ਪਵਨ ਕੁਮਾਰ ਗੁਪਤਾ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਨੈਸ਼ਨਲ ਐਵਾਰਡੀ ਗੁਰਮੀਤ ਸਿੰਘ ਨੇ ਬਤੌਰ ਰਿਸੋਰਸ ਪਰਸਨ ਰਾਜ ਦੇ ਵੱਖ ਵੱਖ ਜਿੱਲਿ੍ਹਆ ਤੋਂ ਆਏ 30 ਹਿਸਾਬ ਅਧਿਆਪਕਾਂ ਨੂੰ ਵਿਸ਼ੇਸ਼ ਮੈਤ ਕਿੱਟ ਦੁਆਰਾ ਜਿਊਮੈਟਰੀਕਲ ਥਿਊਰਮ ਨੂੰ ਪ੍ਰੈਕਟੀਕਲ ਤਰੀਕੇ ਨਾਲ ਕਰਵਾਉਣ ਦੀ ਟਰੇਨਿੰਗ ਦਿੱਤੀ।ਇਸ ਟਰੇਨਿੰਗ ਵਿੱਚ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਤਿੰਨ ਹਿਸਾਬ ਅਧਿਆਪਕ ਜਤਿੰਦਰ ਸਿੰਘ ਸ.ਸ.ਸ.ਸ ਮੁੱਲੂਪੋਤਾ, ਪ੍ਰੇਮ ਪਾਲ ਸਿੰਘ ਸ.ਸ.ਸ.ਸ ਮਾਹਿਲ ਗਾਹਿਲਾਂ, ਮਨਪ੍ਰੀਤ ਕੋਰ ਸ.ਹ.ਸ ਜੱਸੋ ਮਜਾਰਾ ਸ਼ਾਮਿਲ ਹੋਏ ।ਟਰੇਨਿੰਗ ਵਿੱਚ ਸ਼ਾਮਿਲ ਇਹਨਾਂ ਅਧਿਆਪਕਾਂ ਵਲੋਂ ਵੱਖ ਵੱਖ ਦਸ ਥਿਊਰਮਾ ਨੂੰ ਪ੍ਰੈਕਟੀਕਲ ਤਰੀਕੇ ਨਾਲ ਕਰਵਾਉਣ ਲਈ ਰਿਸੋਰਸ ਪਰਸਨ ਦੁਆਰਾ ਦਿੱਤੀ ਟਰੇਨਿੰਗ ਅਨੁਸਾਰ ਮੈਥ ਕਿੱਟਾਂ ਅਤੇ ਵਰਕਿੰਗ ਮਾਡਲ ਤਿਆਰ ਕੀਤੇ।ਇਸ ਸਬੰਧੀ ਜਤਿੰਦਰ ਸਿੰਘ, ਪ੍ਰੇਮ ਪਾਲ ਸਿੰਘ ਅਤੇ ਮਨਪ੍ਰੀਤ ਕੌਰ ਨੇ ਦੱਸਿਆ ਕਿ ਇਹ ਟਰੇਨਿੰਗ ਬਹੁਤ ਹੀ ਲਾਹੇਵੰਦ ਰਹੀ ਅਤੇ ਹੁਣ ਉਹ ਵਿਦਿਆਰਥੀਆਂ ਨੂੰ ਹਿਸਾਬ ਵਿਸ਼ੇ ਨੂੰ ਪ੍ਰੈਕਟੀਕਲ ਤਰੀਕੇ ਨਾਲ ਸਮਝਾਉਣ ਵਿੱਚ ਸਫਲ ਹੋਣਗੇ ਤੇ ਵਿਦਿਆਰਥੀ ਟਰੇਨਿੰਗ ਵਿੱਚ ਤਿਆਰ ਕੀਤੀ ਕਿੱਟ ਨਾਲ ਬੱਚਿਆ ਨੂੰ ਥਿਉਰਮਾਂ ਵਧੀਆ ਤਰੀਕੇ ਨਾਲ ਕਰਵਾ ਸਕਣਗੇ।ਗਣਿਤ ਵਿਸ਼ੇ ਦੀ ਨੈਸ਼ਨਲ ਪੱਧਰ ਦੀ ਵਰਕਸ਼ਾਪ ਵਿੱਚ ਜ਼ਿਲ੍ਹੇ ਦੇ ਤਿੰਨ ਹਿਸਾਬ ਅਧਿਆਪਕਾਂ ਨੇ ਭਾਗ ਲਿਆ