ਸਿੱਖਿਆ ਸਕੱਤਰ ਪੰਜਾਬ ਵਲੋਂ ਜ਼ਿਲ੍ਹੇ ਦੇ ਸਕੂਲ ਮੁਖੀਆਂ ਨਾਲ ਪ੍ਰੇਰਣਾਦਾਇਕ ਮੀਟਿੰਗ ਦੌਰਾਨ ਅਹਿਮ ਵਿਚਾਰਾਂ
-ਸਕੂਲ ਮੁਖੀਆਂ ਨੂੰ ਹਰੇਕ ਵਿਦਿਆਰਥੀ ਦਾ ਮਾਈਕ੍ਰੋ ਵਿਸਲੇਸ਼ਣ ਕਰ ਵਿਉਂਤਬੰਦੀ ਉਲੀਕਣ ਦਾ ਸੱਦਾ
ਅੰਮ੍ਰਿਤਸਰ, 20 ਫਰਵਰੀ (ਪਰਮਿੰਦਰ ਸਿੰਘ)- ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ ਅੰਦਰ ਸਿੱਖਿਆ ਸੁਧਾਰ ਤੇ ਵਿਦਿਆਰਥੀ ਹਿੱਤ ‘ਚ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕਰਨ ਤੇ ਦਸੰਬਰ ਅਤੇ ਫਰਵਰੀ ਮਹੀਨੇ ਵਿੱਚ ਹੋਏ ਇਮਤਿਹਾਨਾਂ ਦੇ ਡਾਟੇ ਦਾ ਵਿਸਲੇਸ਼ਨ ਕਰਨ ਅਤੇ ਵਿਭਾਗ ਵਲੋਂ ਵਿਦਿਆਰਥੀਆਂ ਦੇ ਸਲਾਨਾ ਇਮਤਿਹਾਨਾਂ ਵਿੱਚ 100 ਪ੍ਰਤੀਸ਼ਤ ਹਾਜਰੀ ਤੇ ਸਲਾਨਾ ਇਮਤਿਹਾਨਾਂ ਵਿੱਚ 90 ਫੀਸਦੀ ਅੰਕ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਚੋਖਾ ਵਾਧਾ ਕਰਨ ਦੇ ਮਕਸਦ ਨਾਲ ਚਲਾਏ ਜਾ ਰਹੇ ਮਿਸ਼ਨ ਸ਼ਤ-ਪ੍ਰਤੀਸ਼ਤ ਦੀ ਸਫਲਤਾ ਨੂੰ ਲੈ ਕੇ ਸੂਬੇ ਦੇ ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨਵੀਂ ਦਿਸ਼ਾ ਦੇਣ ਅਤੇ ਸਕੂਲਾਂ ਦੀ ਦਸ਼ਾ ਸੁਧਾਰਨ ਦਾ ਬੀੜਾ ਉਠਾਉਣ ਵਾਲੇ ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਜ਼ਿਲ੍ਹੇ ਦੇ ਸਮੂਹ ਸਕੂਲ ਮੁਖੀਆਂ, ਪ੍ਰਿੰਸੀਪਲ ਮੈਂਟਰ, ਵੱਖ ਵੱਖ ਵਿਸ਼ਿਆਂ ਦੇ ਜ਼ਿਲ੍ਹਾ ਮੈਂਟਰਾਂ, ਬਲਾਕ ਨੋਡਲ ਅਫਸਰ, ਸਿੱਖਿਆ ਸੁਧਾਰ ਟੀਮ, ਡਾਈਟ ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨਾਲ ਪ੍ਰੇਰਣਾਦਾਇਕ ਮੀਟਿੰਗ ਕੀਤੀ ਗਈ।
ਸਥਾਨਕ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਸਤਿੰਦਰਬੀਰ ਸਿੰਘ ਜ਼ਿਲ਼੍ਹਾ ਸਿੱਖਿਆ ਅਫਸਰ ਅੰਮ੍ਰਿਤਸਰ ਦੀ ਅਗਵਾਈ ਹੇਠ ਰਾਜ ਵਿਦਿਅਕ ਖੋਜ ਤੇ ਸਿਖਲਾਈ ਪ੍ਰੀਸ਼ਦ ਵਲੋਂ ਕਰਵਾਈ ਮੀਟਿੰਗ ਨੂੰ ਇਕੱਤਰ ਜ਼ਿਲ਼੍ਹੇ ਦੇ ਸਮੂਹ ਸਕੂਲ ਮੁਖੀਆਂ ਨਾਲ ਮੀਟਿੰਗ ਦੌਰਾਨ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਮੁਹਿੰਮ ਤਹਿਤ ਹਰੇਕ ਬੱਚੇ ਦੀ ਕਾਰਗੁਜਾਰੀ ਦਾ ਮਾਈਕਰੋ ਵਿਸਲੇਸ਼ਨ ਕਰਕੇ ਆਪਣੀ ਯੋਜਨਾਬੰਦੀ ਨੂੰ ਉਲੀਕਿਆ ਜਾਵੇ ਤਾਂ ਕਿ ਸਲਾਨਾ ਪ੍ਰੀਖਿਆਵਾਂ ਵਿੱਚ ਵਿਦਿਆਰਥੀਆਂ ਦੀ ਕਾਰਗੁਜਾਰੀ ਨੂੰ ਸ਼ਾਨਦਾਰ ਬਣਾਇਆ ਜਾਵੇ। ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਲੈ ਕੇ ਕੀਤੀ ਜਾ ਰਹੀ ਇਸ ਮੀਟਿੰਗ ਦੌਰਾਨ ਜ਼ਿਲ਼੍ਹਾ ਸਿੱਖਿਆ ਸੁਧਾਰ ਟੀਮ, ਨੋਡਲ ਅਫਸਰ, ਜ਼ਿਲ੍ਹ੍ਹਾ ਤੇ ਬਲਾਕ ਮੈਂਟਰਾਂ ਨਾਲ ਦਸੰਬਰ ਪ੍ਰੀਖਿਆਵਾਂ ਦੇ ਡਾਟੇ ਦਾ ਵਿਸਲੇਸ਼ਨ ਸਾਂਝਾ ਕੀਤਾ। ਉਨਾਂ੍ਹ੍ਹ ਸਮੂਹ ਅਧਿਕਾਰੀਆਂ ਤੇ ਸਕੂਲ ਮੁਖੀਆਂ ਨੂੰ ਹਰੇਕ ਬੱਚੇ ਤੱਕ ਪਹੁੰਚ ਕਰਕੇ ਉਸ ਨੂੰ ਸਕੂਲ ਨਾਲ ਜੋੜਨ ਅਤੇ ਸਕੂਲ ਦਾਖਿਲ ਬੱਚਿਆਂ ਦੀ ਸਲਾਨਾ ਪ੍ਰੀਖਿਆਵਾਂ ਵਿੱਚ 100 ਫੀਸਦੀ ਹਾਜਰੀ ਯਕੀਨੀ ਬਣਾਉਣ ਲਈ ਵਿਉਂਤਬੰਦੀ ੳਲੀਕਣ ਦੀ ਅਪੀਲ ਕੀਤੀ। ਮੀਟਿੰਗ ਦੌਰਾਨ ਸਕੱਤਰ ਸਕੂਲ ਸਿੱਖਿਆ ਵਲੋਂ ਜ਼ਿਲ੍ਹੇ ਦੀ ਕਾਰਗੁਜਾਰੀ ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਸਿੱਖਿਆ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਇਸ ਤੋਂ ਪਹਿਲਾਂ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਜਿਲ੍ਹੇ ਦੇ ਸਰਕਾਰੀ ਸਕੂਲਾ ਪ੍ਰੇਰਣਾਦਾਇਕ ਦੌਰਾ ਕੀਤਾ ਗਿਆ। ਇਸ ਸਮੇ ਸ਼ੈਲਿੰਦਰ ਸਿੰਘ ਸਹਾਇਕ ਡਾਇਰੈਕਟਰ ਪੰਜਾਬ, ਸਟੇਟ ਰਿਸੋਰਸ ਪਰਸਨ ਚੰਦਰ ਸ਼ੇਖਰ, ਜਸਵੀਰ ਸਿੰਘ, ਡਾ: ਹਰਪਾਲ ਸਿੰੰਘ, ਮਨਦੀਪ ਸਿੰਘ ਵਲੋਂ ਵੀ ਮੀਟਿੰਗ ਨੂੰ ਸੰਬੋਧਨ ਕੀਤਾ ਗਿਆ। ਇਸ ਸਮੇਂ, ਮਨਦੀਪ ਸਿੰਘ ਸਟੇਟ ਮੀਡੀਆ ਟੀਮ, ਹਰਭਗਵੰਤ ਸਿੰਘ, ਰਜੇਸ਼ ਸ਼ਰਮਾ (ਦੋਵੇਂ ਉੱਪ ਜ਼ਿਲ੍ਹਾ ਸਿੱਖਿਆ ਅਫਸਰ), ਕੰਵਲਪ੍ਰਦੀਪ ਸਿੰਘ ਕਾਹਲੋਂ ਪ੍ਰਿੰਸੀਪਲ ਡਾਇਟ ਵੇਰਕਾ, ਰਜੇਸ਼ ਖੰਨਾ ਇੰਚਾਰਜ ਸਿੱਖਿਆ ਸੁਧਾਰ ਟੀਮ, ਬਲਰਾਜ ਸਿੰਘ ਢਿਲੋਂ ਡੀ.ਐਸ.ਐਮ., ਪ੍ਰਿੰਸੀਪਲ ਮਨਦੀਪ ਕੌਰ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਦਵਿੰਦਰ ਕੁਮਾਰ ਮੰਗੋਤਰਾ ਜ਼ਿਲ੍ਹਾ ਸ਼ੋਸ਼ਲ ਮੀਡੀਆ ਕੋਆਰਡੀਨੇਟਰ, ਨਰਿੰਦਰ ਸਿੰਘ, ਕੁਲਜਿੰਦਰ ਸਿੰਘ ਮੱਲੀ, ਸ਼੍ਰੀਮਤੀ ਜਸਵਿੰਦਰ ਕੌਰ, ਸਰਬਦੀਪ ਸਿੰਘ, ਰਾਜਨ, (ਸਾਰੇ ਜ਼ਿਲ਼੍ਹਾ ਮੈਂਟਰ), ਵਿਨੋਦ ਕਾਲੀਆ ਮੱਖ ਅਧਿਆਪਕ ਤੇ ਬਲਾਕ ਮੈਂਟਰ, ਮੈਡਮ ਅਦਰਸ਼ ਸ਼ਰਮਾ ਜ਼ਿਲ਼੍ਹਾ ਨੋਡਲ ਅਫਸਰ, ਅਮਨਦੀਪ ਸਿੰਘ ਬਲਾਕ ਮੈਂਟਰ, ਆਦਿ ਹਾਜਰ ਸਨ।