ਸਕੂਲ ਮੁਖੀ ਵਿਦਿਆਰਥੀਆਂ ਨੂੰ ਰੈਲੀਆਂ ਅਤੇ ਜਾਗਰੂਕਤਾ ਮੁਹਿੰਮਾਂ ਵਿੱਚ ਨਾ ਭੇਜਣ (ਡੀ. ਈ. ਓ.ਰਜਿੰਦਰ ਕੌਰ)
ਪੜ੍ਹਾਈ ਦੇ ਦਿਨਾਂ ਵਿੱਚ ਸਮਾਂ ਖਰਾਬ ਅਤੇ ਧਿਆਨ ਭਟਕਦਾ ਹੈ(ਡਿਪਟੀ ਡੀ. ਈ. ਓ. ਚਰਨਜੀਤ ਸਿੰਘ)
ਲੁਧਿਆਣਾ 17 ਫਰਵਰੀ(ਅੰਜੂ ਸੂਦ)
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਕੂਲੀ ਬੱਚਿਆਂ ਨੂੰ ਰੈਲੀਆਂ, ਜਾਗਰੂਕਤਾ ਮੁਹਿੰਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਨਾ ਭੇਜਣ ਸਬੰਧੀ ਸਕੂਲ ਮੁਖੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਵਿਭਾਗ ਵੱਲੋਂ ਸਕੂਲ ਮੁਖੀਆਂ ਨੂੰ ਕਿਹਾ ਗਿਆ ਹੈ ਕਿ ਅਣਸੁਖਾਵੇਂ ਮੌਸਮ ਕਾਰਨ ਵਿਿਦਆਰਥੀਆਂ ਦੇ ਸਿਹਤ 'ਤੇ ਅਸਰ ਪੈਣ ਜਾਂ ਸੱਟ ਲੱਗਣ ਦਾ ਖਦਸ਼ਾ ਰਹਿੰਦਾ ਹੈ ਅਤੇ ਦੂਜੇ ਪਾਸੇ ਕੋਵਿਡ-19 ਕਾਰਨ ਲੰਬਾ ਸਮਾਂ ਸਕੂਲ ਬੰਦ ਰਹਿਣ ਕਰਕੇ ਪਹਿਲਾਂ ਹੀ ਬੱਚਿਆਂ ਦੀ ਪੜ੍ਹਾਈ ਨੁਕਸਾਨ ਹੋਇਆ ਹੈ। ਕਿਸੇ ਵੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨਾਂ ਕਿਸੇ ਵੀ ਗੈਰ-ਸਰਕਾਰੀ ਸੰਸਥਾ, ਏਜੰਸੀ ਜਾਂ ਕੰਪਨੀ ਦੇ ਪ੍ਰੋਗਰਾਮਾਂ ਵਿੱਚ ਵਿਿਦਆਰਥੀਆਂ ਨੂੰ ਭੇਜਣ ਤੋਂ ਮਨਾਹੀ ਕੀਤੀ ਗਈ ਹੈ।
ਡੀ. ਈ. ਓ.ਰਜਿੰਦਰ ਕੌਰ ਅਤੇ ਡਿਪਟੀ ਡੀ. ਈ. ਓ. ਚਰਨਜੀਤ ਸਿੰਘ |
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਸੈ.ਸਿੱ.)ਸ਼੍ਰੀ ਮਤੀ ਰਜਿੰਦਰ ਕੌਰ ਨੇ ਕਿਹਾ ਕਿ ਫਰਵਰੀ ਦਾ ਮਹੀਨਾ ਚਲ ਰਿਹਾ ਹੈ। ਸਾਲਾਨਾ ਪ੍ਰੀਖਿਆਵਾਂ ਅਤੇ ਹੋਰ ਪ੍ਰਤੀਯੋਗੀ ਪ੍ਰੀਖਿਆਵਾਂ ਵਾਸਤੇ ਵਿਿਦਆਰਥੀਆਂ ਕੋਲ ਬਹੁਤ ਘੱਟ ਸਮਾਂ ਹੈ। ਦੂਜੇ ਪਾਸੇ ਸਰਕਾਰੀ ਸਕੂਲਾਂ ਦੇ ਅਧਿਆਪਕ ਸਵੇਰੇ, ਸ਼ਾਮ ਅਤੇ ਛੁੱਟੀ ਵਾਲੇ ਦਿਨ ਵੀ ਵਿਿਦਆਰਥੀਆਂ ਨੂੰ ਪੜ੍ਹਾਉਣ ਲਈ ਵਾਧੂ ਸਮਾਂ ਲਗਾ ਰਹੇ ਹਨ। ਇਸ ਤਰ੍ਹਾਂ ਜੇਕਰ ਹੁਣ ਕੋਈ ਸੰਸਥਾ ਜਾਂ ਏਜੰਸੀ ਆ ਕੇ ਸਕੂਲੀ ਵਿਿਦਆਰਥੀਆਂ ਦਾ ਸਮਾਂ ਨਸ਼ਟ ਕਰਦੀ ਹੈ ਤਾਂ ਸਕੂਲ ਮੁਖੀਆਂ ਦੀ ਯੋਜਨਾਬੰਦੀ ਪ੍ਰਭਾਵਿਤ ਹੁੰਦੀ ਹੈ। ਸਿੱਖਿਆ ਵਿਭਾਗ ਵੱਲੋਂ ਚੁੱਕਿਆ ਗਿਆ ਇਹ ਕਦਮ ਬਹੁਤ ਹੀ ਸ਼ਲਾਘਾਯੋਗ ਹੈ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ(ਸੈ. ਸਿੱ) ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਇਸ ਸਮੇਂ ਪ੍ਰੀ-ਬੋਰਡ ਇਮਤਿਹਾਨ ਚੱਲ ਰਹੇ ਹਨ। ਵਿਿਦਆਰਥੀਆਂ ਦਾ ਪੂਰਾ ਧਿਆਨ ਇਮਤਿਹਾਨਾਂ ਦੀ ਤਿਆਰੀ ਵੱਲ ਹੈ ਤਾਂ ਜੋ ਸਾਲਾਨਾ ਇਮਤਿਹਾਨਾਂ ਵਿੱਚ ਚੰਗੇ ਨੰਬਰ ਪ੍ਰਾਪਤ ਕਰ ਸਕਣ। ਸਿੱਖਿਆ ਵਿਭਾਗ ਵੱਲੋਂ ਜਾਰੀ ਇਹ ਹਦਾਇਤ ਬਹੁਤ ਹੀ ਲਾਹੇਵੰਦ ਰਹੇਗੀ। ਉਹਨਾਂ ਕਿਹਾ ਕਿ ਮਿਸ਼ਨ ਸ਼ਤ-ਪ੍ਰਤੀਸ਼ਤ ਨੂੰ ਸਫ਼ਲ ਬਣਾਉਣ ਲਈ ਵਿਿਦਆਰਥੀਆਂ ਦੀ ਪੜ੍ਹਾਈ ਵੱਲ ਇਕਾਗਰਤਾ ਬਹੁਤ ਜਰੂਰੀ ਹੈ। ਇਹਨਾਂ ਦਿਨਾਂ ਵਿੱਚ ਰੈਲੀਆਂ ਅਤੇ ਜਾਗੂਕਤਾ ਮੁਹਿੰਮਾਂ ਵਿਦਿਆਰਥੀਆਂ ਦਾ ਸਮਾਂ ਬਰਬਾਦ ਕਰਣਗੀਆਂ।