BIG BREAKING: ਮਿਡ ਡੇ ਮੀਲ ਦਾ ਮੀਨੂ ਰਿਵਾਇਜ , ਵਿਦਿਆਰਥੀਆਂ ਖਾਣਗੇ ਕੇਲੇ ( ਫ਼ਲ) ਇਨਾਂ ਮਿਲੇਗਾ ਫੰਡ
ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਮਿਡ ਡੇ ਮੀਲ ਸਕੀਮ ਅਧੀਨ 10 ਜਿਲ੍ਹਿਆ ਵਿੱਚ ਪੰਜਾਬ ਯੂਨੀਵਰਸਿਟੀ ਰਾਹੀ ਸ਼ੋਸ਼ਲ ਆਡਿਟ ਕਰਵਾਇਆ ਗਿਆ ਅਤੇ ਆਡਿਟ ਸਬੰਧੀ Public Hearing ਦੌਰਾਨ ਸਕੂਲੀ ਅਧਿਆਪਕਾ ਵਿਦਿਆਰਥੀਆਂ ਦੇ ਮਾਪਿਆਂ ਅਤੇ ਵਿਦਿਆਰਥੀਆਂ ਵੱਲੋਂ ਮਿਡ ਡੇ ਮੀਲ ਵਿੱਚ ਮੀਨੂੰ ਦੇ ਨਾਲ-ਨਾਲ ਕੋਈ ਫਲ ਦੇਣ ਹਿੱਤ ਸੁਝਾਓ ਪ੍ਰਾਪਤ ਹੋਏ ਹਨ।
ਉਕਤ ਪ੍ਰਾਪਤ ਸੁਝਾਓ ਦੇ ਮੱਦੇ ਨਜ਼ਰ ਰੱਖਦੇ ਹੋਏ ਸਰਕਾਰ ਵੱਲੋਂ ਵਿੱਤੀ ਸਾਲ 2023-24 ਲਈ ਚੌਥੀ ਤਿਮਾਹੀ (ਸਮਾ ਜਨਵਰੀ ਤੋਂ ਮਾਰਚ 2024 ਤੱਕ) ਹਫਤੇ ਵਿੱਚ ਇੱਕ ਦਿਨ (ਸੋਮਵਾਰ ਵਾਲੇ ਦਿਨ) ਹਰੇਕ ਵਿਦਿਆਰਥੀ ਨੂੰ ਦੁਪਹਿਰ ਦੇ ਖਾਣੇ ਦੇ ਨਾਲ ਨਾਲ ਕੇਲਾ ਦੇਣ ਦਾ ਫੈਸਲਾ ਲਿਆ ਗਿਆ ਹੈ, ਪ੍ਰਤੀ ਵਿਦਿਆਰਥੀ 5/- ਰੁਪਏ ਪ੍ਰਤੀ ਕੇਲਾ ਦੇ ਹਿਸਾਬ ਨਾਲ ਫੰਡ ਆਪ ਨੂੰ ਵੱਖਰੇ ਤੌਰ ਤੇ ਮੁਹੱਈਆ ਕਰਵਾ ਦਿੱਤੇ ਜਾਣਗੇ। ਇਸਦੀ ਰਿਕੰਨਸ਼ੀਲੇਸ਼ਨ ਈ-ਪੰਜਾਬ ਦੀ ਐਪ ਦੀ ਹਾਜਰੀ ਨਾਲ ਭਰੇ ਰਾਟੇ ਨਾਲ ਕੀਤੀ ਜਾਵੇਗੀ।
DOWNLOAD REVISED MENU HERE
ਇਸ ਤੋਂ ਇਲਾਵਾ ਮਿਡ ਡੇ ਮੀਲ ਮੀਨੂੰ ਵਿੱਚ ਵੀ ਫੇਰ-ਬਦਲ ਕੀਤਾ ਗਿਆ ਹੈ (ਕਾਪੀ ਨੱਥੀ), ਆਪ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਸੋਧੇ ਹੋਏ ਮੀਨੂੰ ਅਨੁਸਾਰ ਸਕੂਲਾਂ ਵਿੱਚ ਮਿਡ ਡੇ ਮੀਲ ਬਣਾਉਣਾ ਯਕੀਨੀ ਬਣਾਇਆ ਜਾਵੇ।
ਨੋਟ:- ਉਕਤ ਹਦਾਇਤਾਂ ਮਿਤੀ 01/01/2024 ਤੋਂ ਸ਼ੁਰੂ ਹੋਣਗੀਆਂ ਅਤੇ ਮਿਤੀ 31/03/2024 ਤੱਕ ਲਾਗੂ ਰਹਿਣਗੀਆਂ
ਕਡ਼ਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਕਾਰਨ ਸਰਕਾਰ ਸਕੂਲਾਂ ਦੀਆਂ ਛੁੱਟੀਆਂ ਚ' ਵਾਧਾ ਕਰੇ - ਪੰਨੂੰ , ਲਾਹੌਰੀਆ
ਕਡ਼ਾਕੇ ਦੀ ਠੰਢ ਤੇ ਸੰਘਣੀ ਧੁੰਦ ਦੇ ਕਾਰਨ ਸਰਕਾਰ ਸਕੂਲਾਂ ਦੀਆਂ ਛੁੱਟੀਆਂ ਚ' ਵਾਧਾ ਕਰੇ - ਪੰਨੂੰ , ਲਾਹੌਰੀਆ
ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰ ਪਾਲ ਸਿੰਘ ਪੰਨੂੰ ਤੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਦੱਸਿਆ ਕਿ
ਪੰਜਾਬ ਵਿੱਚ ਕਡ਼ਾਕੇ ਦੀ ਠੰਢ ਤੇ ਸੰਘਣੀ ਧੁੰਦ ਦਾ ਮੌਸਮ ਚਲ ਰਿਹਾ ਹੈ । ਉਹਨਾਂ ਕਿਹਾ ਕਿ ਇਸ ਅੱਤ ਠੰਢੇ ਮੌਸਮ ਦੇ ਚਲਦਿਆਂ ਪੰਜਾਬ ਸਰਕਾਰ ਸਕੂਲਾਂ ਵਿੱਚ ਚਲ ਰਹੀਆਂ ਸਰਦੀ ਦੀਆਂ ਛੁੱਟੀਆਂ ਵਿੱਚ ਵਾਧਾ ਕਰੇ ਤਾਂ ਜੋ ਕਿਸੇ ਵੀ ਬੱਚੇ ਤੇ ਅਧਿਆਪਕ ਦਾ ਇਸ ਅੱਤ ਦੀ ਸਰਦੀ ਵਿੱਚ ਨੁਕਸਾਨ ਨਾਂ ਹੋਵੇ । ਉਹਨਾਂ ਕਿਹਾ ਕਿ ਸੰਘਣੀ ਧੁੰਦ ਦੇ ਚਲਦਿਆਂ ਦੂਰ- ਦੂਰੇਡਿਉ ਆਉਦੇ ਅਧਿਆਪਕਾਂ ਨੂੰ ਵੀ ਬਡ਼ੀ ਮੁਸ਼ਕਿਲ ਦਾ ਸਾਹਣਾ ਕਰਣਾ ਪਵੇਗਾ । ਉਹਨਾਂ ਸਰਕਾਰ ਕੋਲੋਂ ਜੋਰਦਾਰ ਮੰਗ ਕੀਤੀ ਹੈ ਕਿ ਬੱਚਿਆਂ ਤੇ ਅਧਿਆਪਕਾਂ ਦੀਆਂ ਜਿਆਦਾ ਠੰਢ ਤੇ ਸੰਘਣੀ ਧੁੰਦ ਕਾਰਨ ਸਕੂਲਾਂ ਦੀਆਂ ਛੁੱਟੀਆਂ ਵਧਾਈਆਂ ਜਾਣ । ਇਸ ਮੌਕੇ ਨਰੇਸ਼ ਪਨਿਆੜ , ਹਰਜਿੰਦਰ ਹਾਂਡਾ, ਸਤਵੀਰ ਸਿੰਘ ਰੌਣੀ, ਹਰਕ੍ਰਿਸ਼ਨ ਮੋਹਾਲੀ ਗੁਰਿੰਦਰ ਸਿੰਘ ਘੁੱਕੇਵਾਲੀ , ਬੀ ਕੇ ਮਹਿਮੀ ਸਰਬਜੀਤ ਸਿੰਘ ਖਡੂਰ ਸਾਹਿਬ, ਨੀਰਜ ਅਗਰਵਾਲ , ਨਿਰਭੈ ਸਿਂਘ ਮਾਲੋਵਾਲ, ਸੋਹਣ ਸਿੰਘ ਮੋਗਾ,ਰਵੀ ਵਾਹੀ, ਅੰਮ੍ਰਿਤਪਾਲ ਸਿੰਘ ਸੇਖੋਂ, ਹਰਜਿੰਦਰ ਸਿੰਘ ਚੋਹਾਨ, ਜਤਿੰਦਰਪਾਲ ਸਿੰਘ ਰੰਧਾਵਾ ਦੀਦਾਰ ਸਿੰਘ ਪਟਿਆਲਾ, ਤਰਸੇਮ ਲਾਲ ਜਲੰਧਰ, ਲਖਵਿੰਦਰ ਸਿੰਘ ਸੇਖੋ ਸਤਬੀਰ ਸਿੰਘ ਬੋਪਾਰਾਏ, ਰਾਜਿੰਦਰ ਸਿੰਘ ਰਾਜਾਸਾਂਸੀ , ਖੁਸ਼ਪ੍ਰੀਤ ਸਿੰਘ ਕੰਗ , ਅਸ਼ੋਕ ਸਰਾਰੀ , ਸੁਖਦੇਵ ਸਿੰਘ ਬੈਨੀਪਾਲ ,, ਕਰਨੈਲ ਸਿੰਘ ਸਾਂਧਰਾ, ਹਰਪ੍ਰੀਤ ਪਰਮਾਰ, ਮਲਕੀਤ ਸਿੰਘ ਕਾਹਨੂੰਵਾਨ , ਰਣਜੀਤ ਸਿੰਘ ਮੱਲਾ, ਪਰਮਜੀਤ ਸਿੰਘ ਬੁੱਢੀਪਿੰਡ, ਮਨਜੀਤ ਸਿੰਘ ਕਠਾਣਾ, ਦਿਲਬਾਗ ਸਿੰਘ ਬੌਡੇ, , ਜਗਨਂਦਨ ਸਿਂਘ ਫਾਜਿਲਕਾ,ਰਵੀ ਕਾਂਤ ਪਠਾਨਕੋਟ ਰਿਸ਼ੀ ਕੁਮਾਰ ਜਲੰਧਰ ਮਨਿਂਦਰ ਸਿੰਘ ਤਰਨਤਾਰਨ, ਸੁਰਿੰਦਰ ਸਿਂਘ ਬਾਠ, ਕੁੱਲਵੀਰ ਸਿੰਘ ਗਿੱਲ , ਹਰਜੀਤ ਸਿੰਘ ਸਿੱਧੂ, ਲਾਲ ਸਿੰਘ ਡਕਾਲਾ, ਚਰਨਜੀਤ ਸਿੰਘ ਫਿਰੋਜ਼ਪੁਰ, ਮਨੋਜ ਘਈ ਅਵਤਾਰ ਸਿੰਘ ਭਲਵਾਨ, ਅਵਤਾਰ ਸਿੰਘ ਮਾਨ , ਗੁਰਵਿੰਦਰ ਸਿੰਘ ਬੱਬੂ ਤਰਨਤਾਰਨ, ਲਖਵਿੰਦਰ ਸਿੰਘ ਕੈਰੇ ਹੁਸ਼ਿਆਰਪੁਰ, ਅਸ਼ਵਨੀ ਫੱਜੂਪੁਰ ਤਲਵਿੰਦਰ ਸਿੰਘ ਸੈਦਪੁਰ ਰੋਪੜ, ਹੈਰੀ ਮਲੋਟ ਬਲਕਰਨ ਸਿੰਘ ਮੋਗਾ, ਗੁਰਪ੍ਰੀਤ ਸਿੰਘ ਢਿੱਲੋ , ਮਨਜੀਤ ਸਿੰਘ ਬੌਬੀ,ਜਸਵੰਤ ਸਿੰਘ ਸ਼ੇਖੜਾ,, ਸੁਰਿੰਦਰ ਕੁਮਾਰ ਮੋਗਾ, ਪ੍ਰੀਤ ਭਗਵਾਨ ਸਿੰਘ ਫਰੀਦਕੋਟ, ਦਿਲਬਾਗ ਸਿੰਘ ਸੈਣੀ ਜਲੰਧਰ ਨਵਦੀਪ ਸਿੰਘ ਅੰਮ੍ਰਿਤਸਰ, ਸੁਖਵਿੰਦਰ ਸਿੰਘ ਧਾਮੀ, ਜਤਿੰਦਰ ਪੰਡਿਤ ਚਮਕੌਰ ਸਾਹਿਬ, ਸੁਰਜੀਤ ਸਮਰਾਟ, ਜਤਿੰਦਰ ਜੋਤੀ ਆਦਿ ਆਗੂ ਹਾਜਰ ਸਨ ।
EXTENSION IN HOLIDAYS: ਯੂਨੀਅਨ ਵਲੋਂ ਧੁੰਦ ਅਤੇ ਸਰਦੀ ਕਾਰਨ ਸਕੂਲਾਂ ਵਿੱਚ ਸਰਦੀ ਦੀ ਛੁਟੀਆਂ ਵਧਾਉਣ ਦੀ ਮੰਗ
ਲੈਕਚਰਾਰ ਯੂਨੀਅਨ ਵਲੋਂ ਸੰਘਣੀ ਧੁੰਦ ਅਤੇ ਸਰਦੀ ਕਾਰਨ ਸਕੂਲਾਂ ਵਿੱਚ ਸਰਦੀ ਦੀ ਛੁਟੀਆਂ ਵਧਾਉਣ ਦੀ ਮੰਗ
ਚੰਡੀਗੜ੍ਹ, 26 ਦਸੰਬਰ 2023 ( PBJOBSOFTODAY)- ਅਮਨ ਸ਼ਰਮਾ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਆਨ- ਲਾਈਨ ਮੀਟਿੰਗ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ | ਜਿਸ ਵਿੱਚ ਸ਼ਾਮਿਲ ਸੂਬਾ ਪੈਟਰਨ ਸੁਖਦੇਵ ਸਿੰਘ ਰਾਣਾ, ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਅਤੇ ਹਰਜੀਤ ਸਿੰਘ ਬਲਹਾੜੀ ਨੇ ਕਿਹਾ ਕਿ ਪੁਰੇ ਪੰਜਾਬ ਵਿੱਚ ਅੱਤ ਦੀ ਸਰਦੀ ਅਤੇ ਸੰਘਣੀ ਧੁੰਦ ਪੈਣ ਲੱਗ ਪਈ ਹੈ ।
Also read: ਨਰਸਰੀ ਅਤੇ ਲੈਕਚਰਾਰ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਦੀ ਮੰਗ
PSEB BOARD EXAM 2024 : SYLLABUS, DATESHEET, QUESTION PAPER DOWNLOAD HERE
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸਰਦੀ ਨੂੰ ਮੁੱਖ ਰੱਖਦਿਆਂ ਸਰਕਾਰੀ ਸਕੂਲ ਖਿਲਚੀਆਂ ਨੂੰ 50 ਵਾਰਮਰ ਅਤੇ ਜੁਰਾਬਾਂ ਵੰਡੀਆਂ ਅਤੇ ਸਕੂਲ ਮੈਦਾਨ ਸਾਂਭ ਸੰਭਾਲ ਲਈ 5000 ਰੁਪਏ ਦਿੱਤੇ -ਅਮਨ ਸ਼ਰਮਾ
ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਨੇ ਸਰਦੀ ਨੂੰ ਮੁੱਖ ਰੱਖਦਿਆਂ ਸਰਕਾਰੀ ਸਕੂਲ ਖਿਲਚੀਆਂ ਨੂੰ 50 ਵਾਰਮਰ ਅਤੇ ਜੁਰਾਬਾਂ ਵੰਡੀਆਂ ਅਤੇ ਸਕੂਲ ਮੈਦਾਨ ਸਾਂਭ ਸੰਭਾਲ ਲਈ 5000 ਰੁਪਏ ਦਿੱਤੇ -ਅਮਨ ਸ਼ਰਮਾ
ਅੱਜ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਪ੍ਰਧਾਨ ਅਮਨ ਸ਼ਰਮਾ ਅਤੇ ਸਕੱਤਰ ਪ੍ਰਦੀਪ ਕਾਲੀਆ ਦੀ ਅਗਵਾਈ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਦੇ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਸਰਦੀ ਨੂੰ ਵੇਖਦਿਆਂ 50 ਵਾਰਮਰ ਅਤੇ ਜੁਰਾਬਾਂ ਵੰਡੀਆਂ |ਇਸ ਮੌਕੇ ਸਕੂਲ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਗਿਆ ਅਤੇ ਵਿਦਿਆਰਥੀਆਂ ਨੂੰ ਲੰਗਰ ਛਕਾਇਆ ਗਿਆ |ਰੋਟੇਰਿਅਨ ਪ੍ਰਿੰਸੀਪਲ ਦਵਿੰਦਰ ਸਿੰਘ ਪ੍ਰੋਜੈਕਟ ਚੇਅਰਮੈਨ ਸਨ |ਇਸ ਮੌਕੇ ਪ੍ਰਧਾਨ ਅਮਨ ਸ਼ਰਮਾ, ਅਸ਼ਵਨੀ ਅਵਸਥੀ,ਪ੍ਰਿੰਸੀਪਲ ਦਵਿੰਦਰ ਸਿੰਘ, ਪ੍ਰਦੀਪ ਕਾਲੀਆ,ਰੋਟੇਰਿਅਨ ਪ੍ਰਮੋਦ ਕਪੂਰ ਨੇ ਵਿਦਿਆਰਥੀਆਂ ਨੂੰ ਮਾਤਾ ਗੁਜਰੀ ਅਤੇ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਅਤੇ ਸਿੱਖਿਆ ਦੇ ਮਹੱਤਵ ਬਾਰੇ ਵਿਸ਼ਥਾਰ ਨਾਲ ਦੱਸਿਆ | ਅਸ਼ਵਨੀ ਅਵਸਥੀ ਨੇ ਦੱਸਿਆ ਕਿ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵਲੋਂ ਲਗਾਤਾਰ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਜਰੂਰਤ ਦੀਆਂ ਚੀਜ਼ਾਂ ਵੰਡੀਆਂ ਜਾਂਦੀਆਂ ਹਨ, ਜਿਸਦੇ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਸੁਚਾਰੂ ਰੂਪ ਨਾਲ ਕਰਵਾਉਣ ਲਈ ਇਹ ਮਦਦ ਕੀਤੀ ਗਈ।ਸਕੂਲ ਪ੍ਰਿੰਸੀਪਲ ਰਾਜੀਵ ਕੱਕੜ ਅਤੇ ਸਮੂਹ ਸਟਾਫ ਮੈਂਬਰਾਂ ਵਲੋਂ ਉਹਨਾਂ ਦਾ ਸਵਾਗਤ ਕੀਤਾ |ਰਸਮੀ ਸਮਾਗਮ ਦੌਰਾਨ ਸਕੂਲ ਪ੍ਰਿੰਸੀਪਲ ਰਾਜੀਵ ਕੱਕੜ ਨੇ ਕਿਹਾ ਕਿ ਸਮਾਜ ਨੂੰ ਦਵਿੰਦਰ ਸਿੰਘ ਵਰਗੇ ਉੱਦਮੀਆਂ ਅਤੇ ਕਲੱਬਾਂ ਦੀ ਬਹੁਤ ਲੋੜ ਹੈ ਜੋ ਹੋਣਹਾਰ ਲੋੜਵੰਦ ਬੱਚਿਆਂ ਦੀ ਮਦਦ ਅਤੇ ਹੋਂਸਲਾ ਅਫਜਾਈ ਲਈ ਅੱਗੇ ਆਉਂਦੇ ਹਨ।ਸਾਨੂੰ ਵੀ ਉਹਨਾਂ ਨਾਲ ਮਿਲ ਜੁਲ ਕੇ ਕੰਮ ਕਰਨਾ ਚਾਹੀਦਾ ਹੈ ।ਰੋਟੇਰਿਅਨ ਪ੍ਰਿੰਸੀਪਲ ਦਵਿੰਦਰ ਸਿੰਘ ਹਰ ਸਾਲ ਕਈ ਸਕੂਲਾਂ ਦੇ ਵਿਕਾਸ ਲਈ ਬਹੁਤ ਸਹਿਯੋਗ ਕਰਦੇ ਹਨ |ਇਸ ਮੌਕੇ ਗੁਰਬੰਤਾ ਸਿੰਘ, ਗੁਰਿੰਦਰ ਕੌਰ, ਰਣਜੀਤ ਕੌਰ, ਚਰਨਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਪਰਮਜੀਤ ਸਿੰਘ,ਅੰਦੇਸ਼ ਭੱਲਾ,ਚਾਰਟਰ ਪ੍ਰਧਾਨ ਐਚ. ਐਸ. ਜੋਗੀ,ਹਰਦੇਸ਼ ਸ਼ਰਮਾ,ਮਨਮੋਹਨ ਸਿੰਘ,ਕੇ. ਐਸ. ਚੱਠਾ, ਅਸ਼ੋਕ ਸ਼ਰਮਾ,ਬਲਦੇਵ ਸਿੰਘ ਸੰਧੂ ਰਾਜੇਸ਼ ਬਧਵਾਰ, ਸਰਬਜੀਤ ਸਿੰਘ ਮਨਿੰਦਰ ਸਿਮਰਨ, ਪ੍ਰਦੀਪ ਸ਼ਰਮਾ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ |
BREAKING NEWS: ਵਿੱਤ ਮੰਤਰੀ ਵੱਲੋਂ ਮਿਡ-ਡੇ-ਮੀਲ ਕੁੱਕ ਯੂਨੀਅਨਾਂ ਨਾਲ ਮੀਟਿੰਗ, ਤਨਖਾਹਾਂ ਦੇ ਵਾਧੇ ਸਬੰਧੀ ਹਦਾਇਤਾਂ ਜਾਰੀ
ਵਿੱਤ ਮੰਤਰੀ ਵੱਲੋਂ ਮਿਡ-ਡੇ-ਮੀਲ ਕੁੱਕਾਂ ਦੀਆਂ ਤਨਖਾਹਾਂ ਬਾਰੇ ਕਮੇਟੀ ਬਣਾਉਣ ਦੇ ਨਿਰਦੇਸ਼
ਮਿਡ-ਡੇ-ਮੀਲ ਕੁੱਕ ਯੂਨੀਅਨਾਂ ਨਾਲ ਮੀਟਿੰਗ ਦੌਰਾਨ ਮੰਗਾਂ ਬਾਰੇ ਕੀਤੀ ਵਿਸਥਾਰ ਨਾਲ ਚਰਚਾ
ਮੁੱਖ ਮੰਗਾਂ ਸਬੰਧੀ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤਾਂ ਕੀਤੀਆਂ ਜਾਰੀ
ਚੰਡੀਗੜ੍ਹ, 26 ਦਸੰਬਰ 2023 ( PBJOBSOFTODAY)
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਮਿਡ-ਡੇ-ਮੀਲ ਕੁੱਕਜ਼ ਯੂਨੀਅਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੌਰਾਨ ਸਕੂਲ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸਿੱਖਿਆ ਅਤੇ ਵਿੱਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਯੂਨੀਅਨ ਦੇ ਨੁਮਾਇੰਦਿਆਂ ਦੀ ਸ਼ਮੂਲੀਅਤ ਵਾਲੀ ਕਮੇਟੀ ਬਣਾਵੇ ਤਾਂ ਜੋ ਤਨਖ਼ਾਹਾਂ ਵਿੱਚ ਵਾਧਾ ਕਰਨ ਬਾਰੇ ਫ਼ੈਸਲਾ ਲਿਆ ਜਾ ਸਕੇ।
ਸੁਖਾਵੇਂ ਮਾਹੌਲ ਵਿੱਚ ਹੋਈ ਇਸ ਮੀਟਿੰਗ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮਿਡ-ਡੇ-ਮੀਲ ਕੁੱਕ ਯੂਨੀਅਨਾਂ ਵੱਲੋਂ ਉਠਾਈਆਂ ਮੰਗਾਂ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ। ਵਿੱਤ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਬੈਂਕਾਂ ਜਾਂ ਬੀਮਾ ਕੰਪਨੀਆਂ ਨਾਲ ਸਲਾਹ-ਮਸ਼ਵਰਾ ਕਰਕੇ ਇੱਕ ਬੀਮਾ ਪਾਲਿਸੀ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜੋ ਮਿਡ-ਡੇ-ਮੀਲ ਕੁੱਕਾਂ ਨੂੰ ਸਿਹਤ ਅਤੇ ਜੀਵਨ ਬੀਮਾ ਦੋਵੇਂ ਮੁਹੱਈਆ ਕਰਵਾ ਸਕਣ। (Pbjobsoftoday)
Also read: ਨਰਸਰੀ ਅਤੇ ਲੈਕਚਰਾਰ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਅਰਜ਼ੀਆਂ ਦੀ ਮੰਗ
ਵਿੱਤ ਮੰਤਰੀ ਨੇ ਸਿੱਖਿਆ ਵਿਭਾਗ ਨੂੰ ਮਿਡ-ਡੇ-ਮੀਲ ਲਈ ਕੁੱਕਾਂ ਦੀ ਨਿਯੁਕਤੀ ਬਾਰੇ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਉਨ੍ਹਾਂ ਕੁੱਕਾਂ ਨੂੰ ਪਹਿਲ ਦਿੱਤੀ ਜਾਵੇ ਜਿਨ੍ਹਾਂ ਕੋਲ ਇਸ ਸਕੀਮ ਤਹਿਤ ਪਹਿਲਾਂ ਕੰਮ ਦਾ ਤਜਰਬਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿੱਧਾ ਲਾਭ ਉਨ੍ਹਾਂ ਮਿਡ-ਡੇ-ਮੀਲ ਕੁੱਕਾਂ ਨੂੰ ਹੋਵੇਗਾ ਜਿਨ੍ਹਾਂ ਨੂੰ ਵਿਆਹ ਜਾਂ ਕਿਸੇ ਹੋਰ ਠੋਸ ਕਾਰਨ ਕਰਕੇ ਸਕੂਲ ਬਦਲਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਇੰਨ੍ਹਾਂ ਕੁੱਕਾਂ ਦੀਆਂ ਚੋਣ ਡਿਊਟੀਆਂ ਲਗਾਉਣ ਦੀ ਸੂਰਤ ਵਿੱਚ ਭੁਗਤਾਨ ਸਿੱਧਾ ਇੰਨ੍ਹਾਂ ਦੇ ਖਾਤਿਆਂ ਵਿੱਚ ਯਕੀਨੀ ਬਨਾਉਣ ਲਈ ਵੀ ਸਕੂਲ ਸਿੱਖਿਆ ਵਿਭਾਗ ਵੱਲੋਂ ਚੋਣ ਕਮਿਸ਼ਨ ਨੂੰ ਪੱਤਰ ਲਿਖਿਆ ਜਾਵੇ।
PSEB BOARD EXAM 2024 : SYLLABUS, DATESHEET, QUESTION PAPER DOWNLOAD HERE
MISSION 100% : ਆਨਲਾਈਨ ਜਮਾਤਾਂ ਦੇ ਲਿੰਕ ਜਾਰੀ, ਸਕੂਲ ਮੁਖੀਆਂ ਨੂੰ ਸਾਲਾਨਾ ਨਤੀਜੇ ਵਿੱਚ 2% ਵਾਧਾ ਕਰਨ ਲਈ ਗਾਈਡਲਾਈਨਜ਼
MISSION 100% : ਆਨਲਾਈਨ ਜਮਾਤਾਂ ਦੇ ਲਿੰਕ ਜਾਰੀ, ਸਕੂਲ ਮੁਖੀਆਂ ਨੂੰ ਸਾਲਾਨਾ ਨਤੀਜੇ ਵਿੱਚ 2% ਵਾਧਾ ਕਰਨ ਲਈ ਗਾਈਡਲਾਈਨਜ਼
ਸਟੇਟ ਨੋਡਲ, ਮਿਸ਼ਨ 100%:ਗਿਵ ਯੂਅਰ ਬੈਸਟ ਵੱਲੋਂ ਸਮੂਹ ਸਕੂਲਾਂ ਦੇ ਮੁਖੀਆਂ, ਬੀਐਨਓ ਨੂੰ ਵਿਦਿਆਰਥੀਆਂ ਲਈ ਆਨਲਾਈਨ ਜਮਾਤਾਂ ਦੇ ਲਿੰਕ ਜਾਰੀ ਕੀਤੇ ਗਏ ਹਨ। ਅਤੇ ਕਿਹਾ ਗਿਆ ਹੈ ਸਮੂਹ ਵਿਦਿਆਰਥੀਆਂ ਨੂੰ ਆਨਲਾਈਨ ਜਮਾਤਾਂ ਦੇ ਲਿੰਕ ਪਹੁੰਚਾ ਦੇਣ , ( ਇਹ link online class ਸੈਸ਼ਨ 2022-23 ਦੇ ਹਨ, ਹੋ ਸਕਦਾ ਹੈ, ਕਿਸੇ ਚੈਪਟਰ ਵਿੱਚ ਸਿਲੇਬਸ ਬਦਲਣ ਕਾਰਨ ਕੋਈ ਮਾਮੂਲੀ ਅੰਤਰ ਆਇਆ ਹੋਵੇ ਅਧਿਆਪਕ ਸਾਹਿਬਾਨ ਇਸ ਨੂੰ ਪਹਿਲਾਂ ਚੈੱਕ ਕਰ ਲੈਣ।)।
"ਇਹ ਲਿੰਕ ਛੁੱਟੀਆਂ ਵਿੱਚ ਜਾਂ ਬਾਅਦ ਵਿੱਚ ਵੀ ਵਿਦਿਆਰਥੀਆਂ ਦੀ ਪ੍ਰੀਖਿਆਵਾਂ ਲਈ ਤਿਆਰੀ ਕਰਵਾਉਣ ਵਿੱਚ ਸਹਾਇਕ ਹੋਣਗੇ। ਜਿਲ੍ਹਾ ਸਿਖਿਆ ਅਫਸਰ , ਬਲਾਕ ਨੋਡਲ ਅਫਸਰ ਸਾਹਿਬਾਨ ,ਸਕੂਲ ਮੁਖੀ ਸਾਹਿਬਾਨ ਅਤੇ ਵਿਸ਼ਾ ਪੜ੍ਹਾ ਰਹੇ ਅਧਿਆਪਕ ਸਾਹਿਬਾਨ ਵਿਦਿਆਰਥੀਆਂ ਤੱਕ ਇਹ ਲਿੰਕ ਭੇਜ ਕੇ ਪ੍ਰੀਖਿਆ ਦੀ ਤਿਆਰੀ ਕਰਵਾ ਸਕਦੇ ਹਨ ਜਾਂ ਲੋੜ ਅਨੁਸਾਰ ਸਮਾਰਟ ਕਲਾਸ ਰੂਮ ਵਿੱਚ ਇਸ ਦੀ ਵਰਤੋਂ ਕਰ ਸਕਦੇ ਹਨ।ਇਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਜੀ।
ਇੱਕ ਸੰਦੇਸ਼ ਰਾਹੀਂ ਸਮੂਹ ਸਕੂਲਾਂ ਨੂੰ ਇਸ ਸਾਲ ਦਾ ਟੀਚਾ ਪਿਛਲੇ ਸਾਲ/ਸੈਸ਼ਨ ਨਾਲੋਂ ਘੱਟੋ ਘੱਟ 2% ਹੋਰ ਬੇਹਤਰ ਨਤੀਜੇ ਪ੍ਰਾਪਤ ਕਰਨ ਲਈ ਕਿਹਾ ਗਿਆ ਹੈ।
QUIZ ON VEER BAL DIWAS 2023:ਵੀਰ ਬਾਲ ਦਿਵਸ 2023 ( 26 ਦਸੰਬਰ ) ਤੇ ਸਰਕਾਰ ਵੱਲੋਂ ਕਵਿਜ਼ ਲਈ ਲਿੰਕ ਜਾਰੀ,
LINK FOR ONLINE CLASSES
Date Class Subject Topic Name of the Teacher Remarks
30.12.2022 10th Hindi Paper Pattern Vinod Kumar https://youtu.be/piuoNBY5_j8?t=2m9s
30.12.2022 10th Punjabi Paper Pattern Lakhveer Singh https://youtu.be/piuoNBY5_j8?t=45m10s
31.12.2022 10th Science Magnetic effect of electric current Naresh Sharma
31.12.2022 10th Math Paper Pattern of Class 10th Math Arun Kumar Garg
01.01.2023 10th English Paper Pattern Rajni Sodhi https://youtu.be/7V3ALMSGkts
01.01.2023 10th S.St. Paper Pattern Vaneet Kumar https://youtu.be/7V3ALMSGkts?t=48m26s
02.01.2023 8th Hindi Paper Pattern Anwar Hussain https://youtu.be/RgL7RyPerKI?t=04m05s
02.01.2023 8th Punjabi Paper Pattern Gurpreet Roopra https://youtu.be/RgL7RyPerKI?t=49m38s
03.01.2023 8th Science Food proction and management Sanjeev Sharma https://youtu.be/FC_w70qPnac?t=6m27s
03.01.2023 8th Math Paper Pattern of Class 8th Math Rajwinder Singh https://youtu.be/FC_w70qPnac?t=52m16s
04.01.2023 8th English Paper Pattern Rajni Sodhi https://youtu.be/LQ8igbd3rKo?t=9m54s
04.01.2023 8th S.St. Paper Pattern Hardevinder Singh https://youtu.be/LQ8igbd3rKo?t=42m2s
04.01.2023 10th Hindi संधि Bimal Kumar https://youtu.be/LQ8igbd3rKo?t=1h12m15s
04.01.2023 10th Punjabi
ਪੰਜਾਬੀ ਬੀ ਪੇਪਰ ਬਣਤਰ-2022-23 ਅਤੇ ਵਿਆਕਰਨ ਬਾਰੇ ਜਾਣਕਾਰੀ Sukhwinder Kaur https://youtu.be/LQ8igbd3rKo?t=1h40m52s
05.01.2023 8th Hindi अंतरिक्ष परी कल्पना चावला Mukta Sharma https://youtu.be/nTxOxTOpSIo?t=3m58s
05.01.2023 8th Punjabi ਪੰਜਾਬੀ ਵਿਆਕਰਨ ਬਾਰੇ ਜਾਣਕਾਰੀ Des Raj https://youtu.be/nTxOxTOpSIo?t=36m05s
05.01.2023 10th Science Electric current: Chapter-12 Harmandeep Singh https://youtu.be/nTxOxTOpSIo?t=1h13m50s
05.01.2023 10th Math. Mode, Median and Mean Arun Sharma https://youtu.be/nTxOxTOpSIo?t=1h36m10s
06.01.2023 8th Science Light Amrik Singh https://youtu.be/ktkU2PARE6s?t=08m03s
06.01.2023 8th Math. Rational Number Bhinder Singh https://youtu.be/ktkU2PARE6s?t=47m35s
06.01.2023 10th English Reading Comprehension Kavita Sabharwal https://youtu.be/ktkU2PARE6s?t=1h14m20s
06.01.2023 10th S.St. ਭਾਰਤ ਇੱਕ ਜਾਣ ਪਵਿਚਾਣ Gautam Gaur https://youtu.be/ktkU2PARE6s?t=1h42m40s
07.01.2023 8th English Paragraph Writing Chhavi https://youtu.be/oIzjef7FMd0?t=1m45s
07.01.2023 8th S.St. ਕੁਦਰਤੀ ਸਾਧਨ Gurmail Singh https://youtu.be/oIzjef7FMd0?t=32m22s
07.01.2023 10th Hindi कहानी- नसस Pankaj Mahar https://youtu.be/oIzjef7FMd0?t=1h02m56s
07.01.2023 10th Punjabi
ਕਵਿਤਾ, ਸਰਲ-ਅਰਥ, ਵਿਆਖਿਆ, ਕੇਂਦਰੀ ਭਾਵ ਬਾਰੇ ਜਾਣਕਾਰੀ Gurdeep Singh https://youtu.be/oIzjef7FMd0?t=1h32m40s
09.01.2023 8th Hindi माडल टेस्ट पेपर Alka Sidhu https://youtu.be/596RUn_6wI8?t=4m14s
09.01.2023 8th Punjabi ਮੁਹਾਵਰੇ Rajwant Kaur https://youtu.be/596RUn_6wI8?t=34m17s
09.01.2023 10th Science Reproduction in Plants Amrinder Kaur https://youtu.be/596RUn_6wI8?t=58m23s
09.01.2023 10th Math Introduction to trigonometry and its
applications Sandeep Kaur https://youtu.be/596RUn_6wI8?t=1h35m21s
10.01.2023 8th Science Reproduction in Animals Monika Sood https://youtu.be/YBF7iRDWsi0?t=2m43s
10.01.2023 8th Math. Linear Equation in one Variable Parveen Kumari https://youtu.be/YBF7iRDWsi0?t=31m22s
10.01.2023 10th English Sentence and its types Narinder Kaur https://youtu.be/YBF7iRDWsi0?t=1h04m21s
10.01.2023 10th S.St Reproduction in animals Monika Sood https://youtu.be/YBF7iRDWsi0?t=1h35m20s
11.01.2023 8th English Sentence and its types Narinder Kaur https://youtu.be/tQUedLBI1Cc?t=25s
11.01.2023 8th S.St. ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ Ranjit Kaur https://youtu.be/tQUedLBI1Cc?t=33m21s
11.01.2023 10th Hindi समास Lalit Kumar https://youtu.be/tQUedLBI1Cc?t=1h2m53s
11.01.2023 10th Punjabi ਸੰਖੇਪ ਰਚਨਾ, ਪੈਰਾ ਰਚਨਾ Vatan Singh Sandhu https://youtu.be/tQUedLBI1Cc?t=1h33m35s
12.01.2023 8th Hindi व्याकिण शिक्षण Kumari Ramandeep https://youtu.be/sxZfLZgIARs?t=2s
12.01.2023 8th Punjabi ਭਾਵ ਅਰਥ Shashi Bala https://youtu.be/sxZfLZgIARs?t=31m13s
12.01.2023 10th Science Carbon and it's compounds Vijay Kumar https://youtu.be/sxZfLZgIARs?t=1h3m20s
12.01.2023 10th Math. Arithmetic Progression Vikas Julka https://youtu.be/sxZfLZgIARs?t=1h30m40s
14.01.2023 8th English Question Answers Part 1 Ajay Kumar https://youtu.be/gkn0Qd4cTHk?t=54s
14.01.2023 8th S.St. ਸੰਵਿਧਾਨ ਅਤੇ ਕਾਨੂੰਨ Kiran Matharu https://youtu.be/gkn0Qd4cTHk?t=32m
14.01.2023 10th Hindi व्याकरण शिक्षण Bimal Kumar https://youtu.be/gkn0Qd4cTHk?t=1h10s
14.01.2023 10th Punjabi ਨਾਵਲ ਬਾਰੇ ਜਾਣਕਾਰੀ Rajbir Kaur https://youtu.be/gkn0Qd4cTHk?t=1h30m10s
16.01.2023 8th Hindi वाघा बॉर्डर Indu Bala https://youtu.be/ot56XdMa-Xk?t=30s
16.01.2023 8th Punjabi ਪਾਠ-ਪੁਸਤਕ ਅਭਿਆਸ ਪ੍ਰਸ਼ਨ (1-5 ਪਾਠ) Sukhdev Singh https://youtu.be/ot56XdMa-Xk?t=33m10s
16.01.2023 10th Science Chemical reactions and equations Shivani Mehta https://youtu.be/ot56XdMa-Xk?t=1h2m48s
16.01.2023 10th Math Median/Mode Arun Garg https://youtu.be/ot56XdMa-Xk?t=1h24m25s
17-01-2023 8th Science Cell structure and function Pawandeep Kaur https://youtu.be/_DbWSbxfzl0?t=34s
17-01-2023 8th Math. Understanding Quadrilateral Bhinder Singh https://youtu.be/_DbWSbxfzl0?t=30m33s
17-01-2023 10th English Active Passive Tejinder Singh https://youtu.be/_DbWSbxfzl0?t=1h1m45s
17-01-2023 10th S.St.
ਪੰਜਾਬ ਦੀਆਂ ਭੂਗੋਲਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦਾ ਇਸ ਦੇ ਇਤਿਹਾਸ ਤੇ ਪ੍ਰਭਾਵ Jaswinder Pal Sharma https://youtu.be/_DbWSbxfzl0?t=1h34m33s
18.01.2023 8th English Notice Writing Rajni https://youtu.be/7F1_uR29WRk?t=0s
18.01.2023 8th S.St. ਆਫਤ ਪ੍ਰਬੰਧਨ Gurmail Singh https://youtu.be/7F1_uR29WRk?t=29m48s
18.01.2023 10th Hindi मां का कमरा/ अहसास ( लघुकथा) SHEETAL CHAWLA https://youtu.be/7F1_uR29WRk?t=1h1m
18.01.2023 10th Punjabi ਕਹਾਣੀ ਭਾਗ Dr. Inderpreet Singh https://youtu.be/7F1_uR29WRk?t=1h31m6s
19.01.2023 8th Hindi हम होंगे कामयाब ( कविता) RAKESH GIRDHAR https://youtu.be/4XNrB6-cee0?t=25s
19.01.2023 8th PUNJABI ਪਾਠ-ਪਸਤਕ ਅਭਿਆਸ ਪ੍ਸ਼ਨ (6-10 ਪਾਠ) Harmandeep Singh https://youtu.be/8c4EcY436Rg?t=3m44s
19.01.2023 10th Science Sources of energy Dr Surinder Kumar
Jindal https://youtu.be/8c4EcY436Rg?t=34m40s
19.01.2023 10th Math. Theorems(Triangle/Circle) Harmandeep Singh https://youtu.be/8c4EcY436Rg?t=1h1m57s
JOBS IN DEFENCE FORCES : 67 ਹਜ਼ਾਰ ਤੋਂ ਵਧੇਰੇ ਆਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 28 ਦਸੰਬਰ
ਸੀ.ਪਾਈਟ ਕੈਂਪ ਦੇ ਰਿਹੈ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਦੀ ਮੁਫ਼ਤ ਸਿਖਲਾਈ
-67 ਹਜ਼ਾਰ ਤੋਂ ਵਧੇਰੇ ਆਸਾਮੀਆਂ ਲਈ ਅਪਲਾਈ ਕਰਨ ਦੀ ਆਖਰੀ ਮਿਤੀ 28 ਦਸੰਬਰ
-ਯੋਗ ਨੌਜਵਾਨ ਜਲਦੀ ਅਪਲਾਈ ਕਰਕੇ ਲੈਣ ਮੁਫ਼ਤ ਸਿਖਲਾਈ ਦਾ ਲਾਹਾ-ਡਿਪਟੀ ਕਮਿਸ਼ਨਰ
ਮੋਗਾ, 20 ਦਸੰਬਰ:
ਭਾਰਤ ਸਰਕਾਰ ਵੱਲੋਂ ਵੱਖ-ਵੱਖ ਸੁਰੱਖਿਆ ਬਲਾਂ ਵਿੱਚ ਲੜਕਿਆਂ ਲਈ 67364 ਸਰਕਾਰੀ ਆਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਵਿੱਚੋਂ ਬੀ.ਐਸ.ਐਫ਼. ਵਿੱਚ 24806, ਸੀ.ਆਈ.ਐਸ.ਐਫ਼ ਵਿੱਚ 7877, ਸੀ.ਆਰੀ.ਪੀ.ਐਫ਼. ਵਿੱਚ 22196, ਐਸ.ਐਸ.ਬੀ. ਵਿੱਚ 4839, ਆਈ.ਟੀ.ਬੀ.ਪੀ. ਵਿੱਚ 2564, ਏ.ਆਰ. ਵਿੱਚ 4624, ਐਸ.ਐਸ.ਐਫ਼. ਵਿੱਚ 458 ਅਤੇ ਐਨ.ਆਈ.ਏ. ਸੁਰੱਖਿਆ ਬਲ ਵਿੱਚ 225 ਆਸਾਮੀਆਂ ਸ਼ਾਮਿਲ ਹਨ।ਉਕਤ ਆਸਾਮੀਆਂ ਆਨਲਾਈਨ ਰਜਿਟਰੇਸ਼ਨ ਵੈਬਸਾਈਟ https://ssc.nic.in/ ਤੇ 28 ਦਸੰਬਰ 2023 ਤੱਕ ਕਰਵਾਈ ਜਾ ਸਕਦੀ ਹੈ। ਇਨ੍ਹਾਂ ਆਸਾਮੀਆਂ ਲਈ ਸਰੀਰਿਕ ਟੈਸਟ ਤੋਂ ਪਹਿਲਾਂ ਲਿਖਤੀ ਪੇਪਰ ਜਿਹੜਾ ਕਿ ਕੰਪਿਊਟਰ ਬੇਸਡ ਹੈ, ਫਰਵਰੀ 2024 ਵਿੱਚ ਹੋਵੇਗਾ।
ਦਸਵੀਂ, ਬਾਰਵ੍ਹੀਂ, ਜਾਂ ਡਿਗਰੀ ਪ੍ਰਾਪਤ ਨੌਜਵਾਨ ਇਨ੍ਹਾਂ ਆਸਾਮੀਆਂ ਲਈ ਅਪਲਾਈ ਕਰਨ ਦੇ ਯੋਗ ਹਨ। ਡਿਪਟੀ ਕਮਿਸ਼ਨਰ ਮੋਗਾ ਸ੍ਰ ਕੁਲਵੰਤ ਸਿੰਘ ਨੇ ਯੋਗ ਨੌਜਵਾਨਾਂ ਨੂੰ ਇਹਨਾਂ ਅਸਾਮੀਆਂ ਲਈ ਵੱਧ ਤੋਂ ਵੱਧ ਅਪਲਾਈ ਕਰਨ ਅਤੇ ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਟ੍ਰੇਨਿੰਗ ਦਾ ਵੱਧ ਤੋਂ ਵੱਧ ਲਾਹਾ ਲੈਣ ਦੀ ਅਪੀਲ ਕੀਤੀ।
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾ) ਗੁਰਦਰਸ਼ਨ ਸਿੰਘ ਨੇ ਦੱਸਿਆ ਇਨ੍ਹਾਂ ਆਸਾਮੀਆਂ ਲਈ ਜਨਰਲ ਵਰਗ ਲਈ ਉਮਰ ਸੀਮਾ 18 ਤੋਂ 23 ਸਾਲ, ਓ.ਬੀ.ਸੀ. ਵਰਗ ਲਈ 18 ਤੋਂ 26 ਸਾਲ ਤੇ ਐਸ.ਸੀ./ਐਸ.ਟੀ. ਵਰਗ ਲਈ 18 ਤੋਂ 28 ਸਾਲ ਉਮਰ ਸੀਮਾ ਨਿਰਧਾਰਿਤ ਕੀਤੀ ਗਈ ਹੈ। ਲਿਖਤੀ ਪੇਪਰ 160 ਨੰਬਰਾਂ ਦਾ ਲਿਆ ਜਾਵੇਗਾ।
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਮੋਗਾ, ਫਿਰੋਜ਼ਪੁਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਜ਼ਿਲ੍ਹਿਆਂ ਦੇ ਯੁਵਕਾਂ, ਜਿਹਨਾਂ ਨੇ ਉਪਰੋਕਤ ਪੋਸਟਾਂ ਲਈ ਅਪਲਾਈ ਕੀਤਾ ਹੋਇਆ ਹੈ, ਦੀ ਲਿਖਤੀ ਅਤੇ ਸਰੀਰਿਕ ਟ੍ਰੇਨਿੰਗ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾ ਰਹੀ ਹੈ। ਜ਼ੋ ਯੁਵਕ ਇਨ੍ਹਾਂ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਲਿਖਤੀ ਅਤੇ ਸਰੀਰਿਕ ਟ੍ਰੇਨਿੰਗ ਲੈਣਾ ਚਾਹੁੰਦੇ ਹਨ ਉਹ ਸਵੇਰੇ ਜ਼ ਵਜੇ ਤੋਂ 11:30 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ) ਕੈਂਪ ਵਿਖੇ ਆਪਣਾ ਨਾਮ ਦਰਜ ਕਰਵਾਉਣ ਲਈ ਰਿਪੋਰਟ ਕਰ ਸਕਦੇ ਹਨ। ਕੈਂਪ ਵਿਖੇ ਆਪਣਾ ਨਾਮ ਦਰਜ਼ ਕਰਵਾਉਣ/ ਟ੍ਰੇਨਿੰਗ ਲੈਣ ਲਈ ਉਮੀਦਵਾਰ ਵੱਲੋਂ ਉਕਤ ਕਿਸੇ ਵੀ ਭਰਤੀ ਲਈ ਆਨ ਲਾਈਨ ਅਪਲਾਈ ਕੀਤਾ ਪ੍ਰਿੰਟ ਆਊਟ, ਦਸਵੀਂ ਸਰਟੀਫਿਕੇਟ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤਾ ਬੁੱਕ ਦੀਆਂ ਫੋਟੋ ਕਾਪੀਆਂ ਤੋ ਇਲਾਵਾ ਪਾਸਪੋਰਟ ਸਾਈਜ਼ ਫੋਟੋ, ਕਾਪੀ, ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣਾ ਹੋਵੇਗਾ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਦੀ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਵੇਗੀ ਅਤੇ ਸਰੀਰਿਕ ਪੇਪਰ ਦੀ ਤਿਆਰੀ ਦੀ ਕੋਈ ਵੀ ਫ਼ੀਸ ਨਹੀਂ ਲਈ ਜਾਵੇਗੀ । ਇਸ ਸਬੰਧੀ ਵਧੇਰੇ ਜਾਣਕਾਰੀ ਲਈ 83601-63527 ਅਤੇ 78891-75575 ਨੰਬਰਾਂ ਉੱਪਰ ਸੰਪਰਕ ਕੀਤਾ ਜਾ ਸਕਦਾ ਹੈ।
ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਮੋਗਾ ਸ਼੍ਰੀਮਤੀ ਡਿੰਪਲ ਥਾਪਰ ਨੇ ਦੱਸਿਆ ਕਿ ਮੋਗਾ ਦੇ ਜਿਹੜੇ ਵੀ ਨੌਜਵਾਨ ਨੂੰ ਇਹਨਾਂ ਅਸਾਮੀਆਂ ਲਈ ਅਪਲਾਈ ਕਰਨ ਵਿੱਚ ਮੁਸ਼ਕਿਲ ਪੇਸ਼ ਆ ਰਹੀ ਹੈ ਉਹ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਦੇ ਦਫ਼ਤਰ ਮੋਗਾ ਨਾਲ ਰਾਬਤਾ ਬਣਾ ਸਕਦੇ ਹਨ।
Featured post
PSEB SEPTEMBER EXAM 2026 : SAMPLE PAPERS ( WITH LATEST BLUE PRINT)
PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...
ਸਭ ਤੋਂ ਵੱਧ ਪੜੀਆਂ ਪੋਸਟਾਂ
PSEB
- PSEB BOARD EXAM 2025 : EXAMINER HELP DESK
- PSEB CLASS 10 ENGLISH ALL SOLUTIONS
- 10+1 PHYSICS IMPORTANT MCQ
- 10+2 PHYSICS IMPORTANT MCQ
- BOARD EXAM 2025 EXAMINER HELPDESK
- SST 9TH ( MCQ FOR ALL COMPETITION)
- PSEB 10TH SST GUESS PAPER & STUDY MATERIALS
- PSEB 12TH POLITICAL SCIENCE MCQ
- SCHOLARSHIP LETTERS
- SSA SCHOOL GRANTS 2023-24
- Privacy policy
- PSEB 12TH ENGLISH: IMPORTANT QUESTIONS/ GRAMMAR/ CENTRAL IDEA/ CHARACTER SKETCH/ FULL SYLLABUS
RECENT UPDATES
ADMISSION HELPLINE 2024-25
- NCERT B.ED 2024-25: 12ਵੀਂ ਤੋਂ ਬਾਅਦ ਬੀਐੱਡ, ਐਮਐਸਸੀ , ਪੋਰਟਲ ਓਪਨ
- PUNJABI UNIVERSITY PATIALA ADMISSION 2024-25: ਵੱਖ ਵੱਖ ਕੋਰਸਾਂ ਲਈ ਦਾਖਲਾ ਸ਼ੁਰੂ
- GNDU ADMISSION 2024-25: APPLY FOR BA/B.SC/ B.ED/ NURSING/ LLB
- ACN JALANDHAR NURSING ADMISSION 2024-24: APPLY NOW
- NURSING ADMISSION 2024/ITI ADMISSION 2024
- GADVASU ADMISSION 2024: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਵੱਲੋਂ ਦਾਖ਼ਲਾ ਸ਼ਡਿਊਲ
- IIHM CHANDIGARH ADMISSION 2024 - 25 APPLY NOW
- PUNJAB ITEP - B.ED 2024-25 APPLY NOW
- SOE-MERITORIOUS SCHOOL (2024-25) COUNSELING SCHEDULE 2024-25
- ETT ( D.EL.ED) ADMISSION 2024
- D.P.ED ADMISSION 2024
- PUNJAB GOVT COLLEGE ADMISSION 2024














