DA NOTIFICATION: ਹਰਿਆਣਾ ਸਰਕਾਰ ਨੇ ਡੀਏ ਵਿੱਚ ਕੀਤਾ 4% ਵਾਧਾ

 

ਅੱਜ ਹੋਵੇਗੀ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ- ਜ਼ਿਲ੍ਹਾ ਚੋਣ ਅਫ਼ਸਰ

 ਅੱਜ ਹੋਵੇਗੀ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ- ਜ਼ਿਲ੍ਹਾ ਚੋਣ ਅਫ਼ਸਰ


ਵੋਟਰ ਸੂਚੀਆਂ ਦੀ ਸੁਧਾਈ ਲਈ ਜ਼ਿਲ੍ਹੇ ਦੇ ਪੋਲਿੰਗ ਸਟੇਸ਼ਨਾਂ ’ਤੇ 4, 5 ਨਵੰਬਰ ਅਤੇ 2 ਤੇ 3 ਦਸੰਬਰ ਨੂੰ ਲੱਗਣਗੇ ਸਪੈਸ਼ਲ ਕੈਂਪ 

ਫਾਜ਼ਿਲਕਾ 26 ਅਕਤੂਬਰ 2023


           ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਸ਼ਡਿਊਲ ਅਨੁਸਾਰ ਯੋਗਤਾ ਮਿਤੀ 01.01.2024 ਦੇ ਆਧਾਰ 'ਤੇ ਵੋਟਰ ਸੂਚੀਆਂ ਦੀ ਸੁਧਾਈ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਆਈ.ਏ.ਐੱਸ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਮੁੱਢਲੀ ਪ੍ਰਕਾਸ਼ਨਾਂ ਕੱਲ੍ਹ ਮਿਤੀ 27 ਅਕਤੂਬਰ 2023 ਨੂੰ ਹੋਵੇਗੀ। ਇਸ ਉਪਰੰਤ ਦਾਅਵੇ ਤੇ ਇਤਰਾਜ਼ ਲੈਣ ਦੀ ਮਿਤੀ 27 ਅਕਤੂਬਰ ਤੋਂ 9 ਦਸੰਬਰ 2023 ਤੱਕ ਹੈ। ਦਾਅਵੇ ਤੇ ਇਤਰਾਜ਼ਾਂ ਦਾ ਨਿਪਟਾਰਾ 26 ਦਸੰਬਰ 2023 ਤੱਕ ਹੋਵੇਗਾ।  



ਜ਼ਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜਿਲ੍ਹਾ ਫਾਜਿਲਕਾ ਦੇ ਚਾਰੋ ਵਿਧਾਨ ਸਭਾ ਚੋਣ ਹਲਕਿਆਂ ਵਿੱਚ ਨਿਯੁਕਤ ਬੂਥ ਲੈਵਲ ਅਫਸਰਾਂ ਵੱਲੋਂ ਮਿਤੀ 4 ਨਵੰਬਰ 2023 ਦਿਨ ਸ਼ਨੀਵਾਰ, 5 ਨਵੰਬਰ 2023 ਦਿਨ ਐਤਵਾਰ ਅਤੇ 2 ਦਸੰਬਰ 2023 ਦਿਨ ਸ਼ਨੀਵਾਰ ਤੇ 3 ਦਸੰਬਰ 2023 ਦਿਨ ਐਤਵਾਰ ਨੂੰ ਕੁੱਲ ਚਾਰ ਦਿਨ ਆਪਣੇ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨਾਂ ਤੇ ਸਪੈਸ਼ਲ ਕੈਂਪ ਵੀ ਲਗਾਏ ਜਾਣੇਗੇ ਤੇ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੀ.ਐਲ.ਓਜ ਪੋਲਿੰਗ ਸਟੇਸਨਾਂ ਤੇ ਬੈਠਣਗੇ। ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਵਿਅਕਤੀ ਜਿਸ ਦੀ ਉਮਰ 01.01.2024 ਨੂੰ 18 ਸਾਲ ਪੂਰੀ ਹੋ ਜਾਂਦੀ ਹੈ ਅਤੇ ਉਸ ਦਾ ਨਾਮ ਭਾਰਤ ਦੇਸ਼ ਦੇ ਕਿਸੇ ਵੀ ਚੋਣ ਹਲਕੇ ਦੀ ਵੋਟਰ ਸੂਚੀ ਵਿਚ ਸ਼ਾਮਿਲ ਨਹੀਂ ਹੈ ਤਾਂ ਉਹ ਆਪਣਾ ਨਾਮ ਵੋਟਰ ਸੂਚੀ ਵਿਚ ਸ਼ਾਮਿਲ ਕਰਾਉਣ ਲਈ ਫਾਰਮ ਨੰ. 6 ਭਰ ਕੇ ਬਤੌਰ ਵੋਟਰ ਰਜਿਸਟਰ ਹੋ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਵੋਟਰ ਵੱਲੋਂ ਵੋਟ ਕਟਵਾਉਣ ਲਈ ਫਾਰਮ ਨੰ. 7 ਅਤੇ ਕੋਈ ਦਰੁਸਤੀ ਲਈ ਫਾਰਮ ਨੰ. 8 ਭਰਿਆ ਜਾ ਸਕਦਾ ਹੈ। ਇਹ ਸਾਰੇ ਫਾਰਮ ਸਬੰਧਤ ਬੀ.ਐੱਲ.ਓ. ਰਾਹੀ ਜਾਂ ਆਨਲਾਇਨ https://voters.eci.gov.in/ ਪੋਰਟਲ ਤੇ ਅਪਲਾਈ ਕੀਤੇ ਜਾ ਸਕਦੇ ਹਨ।


ਉਨ੍ਹਾਂ ਇਸ ਸਬੰਧੀ ਆਮ ਜਨਤਾ/ਵੋਟਰਾਂ ਨੂੰ ਵਿਸ਼ੇਸ਼ ਤੌਰ ਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਸ਼ੁਰੂ ਕੀਤੀ ਗਈ ਇਸ ਵਿਸ਼ੇਸ਼ ਮੁਹਿੰਮ ਦਾ ਫਾਇਦਾ ਉਠਾਉਣ ਅਤੇ ਵੋਟਰ ਸੂਚੀ ਵਿੱਚ ਆਪਣਾ ਨਾਮ ਸ਼ਾਮਲ ਕਰਵਾਉਣ/ਕਟਵਾਉਣ ਜਾਂ ਕਿਸੇ ਤਰ੍ਹਾਂ ਦੀ ਸੋਧ ਕਰਨ ਲਈ ਉਕਤ ਅਨੁਸਾਰ ਸਬੰਧਤ ਫਾਰਮ ਭਰ ਕੇ ਜਰੂਰ ਜਮ੍ਹਾਂ ਕਰਵਾਉਣ, ਤਾਂ ਜੋ ਕੋਈ ਵੀ ਯੋਗ ਵਿਅਕਤੀ ਆਪਣੀ ਵੋਟ ਦੇ ਹੱਕ ਤੋਂ ਵਾਂਝਾ ਨਾ ਰਹਿ ਜਾਵੇ।

4161 MASTER CADRE RECRUITMENT: 72 ਉਮੀਦਵਾਰਾਂ ਨੂੰ‌ ਨਿਯੁਕਤੀ ਪੱਤਰ ਪ੍ਰਾਪਤ ਕਰਨ ਲਈ ਸੱਦਾ

 

HOLIDAY ANNOUNCED :ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਤੇ ਡਿਪਟੀ ਕਮਿਸ਼ਨਰ ਵੱਲੋਂ ਛੁੱਟੀ ਦਾ ਐਲਾਨ

 

HOLIDAY ANNOUNCED:ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਤੇ ਡਿਪਟੀ ਕਮਿਸ਼ਨਰ ਵੱਲੋਂ ਛੁੱਟੀ ਦਾ ਐਲਾਨ 

ਜਲੰਧਰ,26 ਅਕਤੂਬਰ 2023

ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਉਤਸਵ ਦੇ ਸਬੰਧ ਵਿਚ ਮਿਤੀ 27-10-2023 ਨੂੰ ਜਲੰਧਰ ਸ਼ਹਿਰ ਵਿ ਸ਼ੋਭਾ ਯਾਤਰਾ ਕੱਢੀ ਜਾਣੀ ਹੈ ਇਸ ਸਮੇਂ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਮਿਤੀ 27-10-2023 ਨੂੰ ਪੂਰੇ ਦਿਨ ਦੀ ਜਲੰਧਰ ਮਿਉਸਪਲ ਕਾਰਪੋਰੇਸ਼ਨ ਦੀ ਹੱਦ ਵਿੱਚ ਸਥਿਤ ਸਕੂਲ ਕਾਲਜ ਅਤੇ ਆਈ.ਟੀ ਆਈਜ (ਸਰਕਾਰੀ ਅਤੇ ਪ੍ਰਾਈਵੇਟ ਦੋਵੇਂ) ਵਿੱਚ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਛੁੱਟੀ ਦਾ ਹੁਕਮ ਦਿੱਤਾ ਗਿਆ ਹੈ ਹੈ।



ਫਾਜ਼ਿਲਕਾ :-ਅਬੋਹਰ ਬਲਾਕ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬੱਚਿਆਂ ਨੇ ਦਿਖਾਏ ਤਾਕਤ ਦੇ ਜੌਹਰ


 ਅਬੋਹਰ ਬਲਾਕ 2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਬੱਚਿਆਂ ਨੇ ਦਿਖਾਏ ਤਾਕਤ ਦੇ ਜੌਹਰ


ਬਲਾਕ ਪੱਧਰੀ ਖੇਡਾਂ ਵਿੱਚ ਪਹਿਲੇ ਦਿਨ ਝੂੰਮਿਆਵਾਲ਼ੀ ਸੈਂਟਰ ਦਾ ਦਬਦਬਾ ਰਿਹਾ


 ਬਲਾਕ 2 ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਦੋ ਰੋਜ਼ਾ ਖੇਡਾਂ  ਸਰਕਾਰੀ ਪ੍ਰਾਇਮਰੀ ਸਕੂਲ ਝੂੰਮਿਆਂ ਵਾਲ਼ੀ  ਵਿਖੇ ਸ਼ੁਰੂ ਹੋਈਆਂ।  ਜਿਸ ਵਿਚ 8 ਸੈਂਟਰਾਂ ਦੇ ਸੈਂਟਰ ਪੱਧਰ 'ਤੇ ਪਹਿਲੇ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੇ ਖਿਡਾਰੀਆਂ ਨੇ ਆਪਣੀ ਕਲਾ ਦੇ ਜੌਹਰ ਦਿਖਾਏ |  ਖੇਡਾਂ ਦਾ ਉਦਘਾਟਨ ਬੀਪੀਈਓ ਭਾਲਾ ਰਾਮ ਬੀ ਪੀ ਈ ਓ ਅਬੋਹਰ-2, ਬੀਪੀਈਓ-1 ਅਜੈ ਛਾਬੜਾ ਨੇ ਕੀਤਾ।  ਐਸਬੀਆਈ ਲਾਈਫ ਇੰਸ਼ੋਰੈਂਸ ਦੀ ਮੁੱਖੀ ਮਮਤਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।

ਇਸ ਮੌਕੇ ਬੀਪੀਈਓ ਭਾਲਾ ਰਾਮ ਨੇ ਬੱਚਿਆਂ ਨੂੰ ਅਨੁਸ਼ਾਸਨ ਬਣਾ ਕੇ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।  ਉਨ੍ਹਾਂ ਕਿਹਾ ਕਿ ਖੇਡਾਂ ਦਾ ਮਤਲਬ ਜਿੱਤਣਾ ਜਾਂ ਹਾਰਨਾ ਨਹੀਂ ਸਗੋਂ ਖੇਡ ਭਾਵਨਾ ਨਾਲ ਖੇਡਣਾ ਅਤੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨਾ ਹੈ।  ਮੈਡਮ ਮਮਤਾ ਨੇ ਜਿੱਥੇ ਖੇਡਾਂ ਦੇ ਸੁਚੱਜੇ ਪ੍ਰਬੰਧ ਲਈ ਸੀ.ਐਚ.ਟੀ.ਮਹਾਵੀਰ ਟਾਂਕ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਹ ਵਧੀਆ ਉਪਰਾਲਾ ਹੈ ਕਿ ਜੇਕਰ ਬੱਚੇ ਸ਼ੁਰੂ ਵਿੱਚ ਖੇਡਾਂ ਵਿੱਚ ਭਾਗ ਲੈਣ ਤਾਂ ਉਹ ਭਵਿੱਖ ਵਿੱਚ ਚੰਗੇ ਖਿਡਾਰੀ ਬਣ ਸਕਣਗੇ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ।  ਉਨ੍ਹਾਂ ਆਪਣੀ ਤਰਫੋਂ ਸਾਰੇ ਜੇਤੂਆਂ ਨੂੰ ਮੈਡਲ ਅਤੇ ਟਰਾਫੀਆਂ ਦੇਣ ਦਾ ਐਲਾਨ ਕੀਤਾ।  ਇਸ ਤੋਂ ਪਹਿਲਾਂ ਸਾਰੇ ਖਿਡਾਰੀਆਂ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਡੰਗਰਖੇੜਾ ਦੀ ਬੈਂਡ ਟੀਮ ਨਾਲ ਸ਼ਾਨਦਾਰ ਮਾਰਚ ਪਾਸਟ ਕੀਤਾ।  ਸੀ.ਐਚ.ਟੀ ਮਹਾਵੀਰ ਟਾਂਕ ਨੇ ਦੱਸਿਆ ਕਿ ਖੇਡਾਂ ਦੇ ਆਯੋਜਨ ਲਈ ਉਹ ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਕੰਮ ਕਰ ਰਹੇ ਹਨ ਤਾਂ ਜੋ ਖੇਡਾਂ ਨੂੰ ਵਧੀਆ ਢੰਗ ਨਾਲ ਕਰਵਾਇਆ ਜਾ ਸਕੇ।  ਉਨ੍ਹਾਂ ਕਿਹਾ ਕਿ ਪਹਿਲਾਂ ਮੀਂਹ ਕਾਰਨ ਖੇਡਾਂ ਵਿੱਚ ਵਿਘਨ ਪਿਆ ਸੀ।  ਉਨ੍ਹਾਂ ਸਾਰੇ ਸੈਂਟਰਾਂ ਦੇ ਖਿਡਾਰੀਆਂ, ਸੀ.ਐਚ.ਟੀਜ਼ ਅਤੇ ਅਧਿਆਪਕਾਂ ਦਾ ਸਵਾਗਤ ਕੀਤਾ ਅਤੇ ਧੰਨਵਾਦ ਪ੍ਰਗਟ ਕੀਤਾ।  ਪਹਿਲੇ ਦਿਨ ਦੀਆਂ ਖੇਡਾਂ ਵਿੱਚ ਲੜਕੀਆਂ ਦੀ ਕਬੱਡੀ ਵਿੱਚ ਝੁਮੀਆਂ ਸੈਂਟਰ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸੈਂਟਰ ਨੰਬਰ ਇੱਕ ਦੀ ਟੀਮ ਦੂਜੇ ਸਥਾਨ ’ਤੇ ਰਹੀ।  ਲੜਕੇ ਅਤੇ ਲੜਕੀਆਂ ਦੀ ਰਿਲੇਅ ਦੌੜ ਵਿੱਚ ਵੀ ਝੁਮਿਆਂਵਾਲੀ ਸੈਂਟਰ ਦੀ ਟੀਮ ਜੇਤੂ ਰਹੀ।  ਜਦੋਂ ਕਿ ਲੜਕੀਆਂ ਦੀ ਟੀਮ ਵਿੱਚ ਗੋਬਿੰਦਗੜ੍ਹ ਸੈਂਟਰ ਨੇ ਦੂਜਾ ਅਤੇ ਲੜਕਿਆਂ ਦੀ ਟੀਮ ਵਿੱਚ ਮਾਹੂਆਣਾ ਬੋਦਲਾ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ।  ਲੰਬੀ ਛਾਲ ਵਿੱਚ ਬੁਰਜ ਹਨੂੰਮਾਨਗੜ੍ਹ ਸੈਂਟਰ ਦਾ ਖਿਡਾਰੀ ਪਹਿਲੇ ਅਤੇ ਗੋਬਿੰਦ ਸੈਂਟਰ ਦਾ ਖਿਡਾਰੀ ਦੂਜੇ ਸਥਾਨ ’ਤੇ ਰਿਹਾ।  ਇਸ ਤੋਂ ਇਲਾਵਾ ਸੈਂਟਰ ਨੰਬਰ ਇੱਕ ਛੋਟੇ ਸੂਰਜ ਨਗਰੀ ਨੇ 200 ਮੀਟਰ ਦੌੜ ਵਿੱਚ ਸੋਨ ਤਗਮਾ ਜਿੱਤਿਆ।  ਜਦਕਿ ਦੂਜੇ ਸਥਾਨ 'ਤੇ ਹੈਅਰਨੀਵਾਲਾ ਅਨਮੋਲ ਸੀ।  100 ਮੀਟਰ ਦੌੜ ਵਿੱਚ ਮੌਆਣਾ ਸੈਂਟਰ ਦੇ ਖਿਡਾਰੀ ਪਹਿਲੇ ਅਤੇ ਦੂਜੇ ਸਥਾਨ ’ਤੇ ਰਹੇ।  600 ਮੀਟਰ ਦੌੜ ਵਿੱਚ ਝੂੰਮਿਆਵਾਲ਼ੀ ਦੀ ਟੀਮ ਪਹਿਲੇ ਅਤੇ ਗੋਬਿੰਦਗੜ੍ਹ ਦੀ ਟੀਮ ਦੂਜੇ ਸਥਾਨ ’ਤੇ ਰਹੀ। ਲੜਕੀਆਂ ਦੀ ਖੋ ਖੋ ਗੋਬਿੰਦਗੜ੍ਹ ਪਹਿਲੇ ਸਥਾਨ ਅਤੇ ਬੁਰਜ ਹਨੂੰਮਾਨਗੜ੍ਹ ਦੂਸਰੇ ਸਥਾਨ ਤੇ ਅਤੇ ਸਰਕਲ ਕਬੱਡੀ ਵਿੱਚ ਨਿਹਾਲ ਖੇੜਾ ਪਹਿਲੇ ਅਤੇ ਮਾਹੂਆਣਾ ਬੋਦਲਾ ਦੂਸਰੇ ਸਥਾਨ ਤੇ ਰਹੀ ।  ਇਸ ਮੌਕੇ ਸਮੂਹ ਸੀ ਐਚ ਟੀ ਅਤੇ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ।

GOVT JOB IN BATHINDA: DISTT BATHINDA RECRUITMENT 2023 ਵੱਖ ਵੱਖ ਅਸਾਮੀਆਂ ਤੇ ਭਰਤੀ, ਕਰੋ ਅਪਲਾਈ

DISTT BATHINDA RECRUITMENT 2023 || GOVT JOBS IN PUNJAB 2023

'ਡਿਸਟ੍ਰਿਕਟ ਡਿਸਏਬਲਿਟੀ ਰੀਹੈਬਲੀਟੇਸ਼ਨ ਸੈਂਟਰ (ਡੀ.ਡੀ.ਆਰ.ਸੀ) ਬਠਿੰਡਾ। ਇਸਟ ਡਿਸਟਿਲਿਟੀ ਰੀਹੈਬਲੀਟੇਸ਼ਨ ਸੈਂਟਰ, ਬਠਿੰਡਾ ਵਿਖੇ ਹੇਠ ਲਿਖੀਆਂ ਅਸਾਮੀਆਂ ਨਿਰੋਲ ਠੇਕਾ,ਅਸਥਾਈ ਅਧਾਰ ਤੇ ਭਰੀਆਂ ਜਾਣੀਆਂ ਹਨ:-



 ਇੰਨ੍ਹਾਂ ਅਸਾਮੀਆਂ ਲਈ ਯੋਗ ਵਿਅਕਤੀ ਸਾਦੇ ਕਾਗਜ਼ ਤੇ ਆਪਣੇ ਬਿਨੈ ਪੱਤਰ ਲੋੜੀਂਦੇ ਦਸਤਾਵੇਜਾਂ ਦੀਆਂ ਤਸਦੀਕਸ਼ੁਦਾ ਕਾਪੀਆਂ ਸਮੇਤ ਮਿਤੀ 3-11-2023 ਤੱਕ ਕਾਰਜਕਾਰੀ ਸਕੱਤਰ, ਰੈਡ ਕਰਾਸ ਸੁਸਾਇਟੀ, ਰੈਡ ਕਰਾਸ ਭਵਨ, ਰੋਕਸਾਈਡ ਜ਼ਿਲ੍ਹਾ ਕਚਹਿਰੀਆਂ, ਬਠਿੰਡਾ ਵਿਖੇ ਪੇਸ਼ ਕਰ ਸਕਦੇ ਹਨ ਜਾਂ ਰਜਿਸਟਰਡ ਡਾਕ ਰਾਹੀਂ ਭੇਜ ਸਕਦੇ ਹਨ।

 ਇੰਟਰਵਿਊ ਮਿਤੀ 08-11-2023 ਨੂੰ ਸਵੇਰੇ 10,00 ਵਜੇ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਜਿਲ੍ਹਾ ਪ੍ਰੀਸਦ ਕੰਪਲੈਕਸ, ਬਠਿੰਡਾ ਵਿਖੇ ਹੋਵੇਗੀ। ਇੰਟਰਵਿਊ ਤੇ ਆਉਣ ਲਈ ਕੋਈ ਟੀ.ਏ.ਡੀ.ਏ. ਨਹੀਂ ਦਿੱਤਾ ਜਾਵੇਗਾ।ਅਸਲ ਸਰਟੀਫਿਕੇਟ ਇੰਟਰਵਿਊ ਸਮੇਂ ਪੇਸ਼ ਕਰਨੇ ਜਰੂਰੀ ਹੋਣਗੇ। 

ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੇ ਖਜ਼ਾਨਾ ਅਫ਼ਸਰ ਦਾ ਤਬਾਦਲਾ

ਭ੍ਰਿਸ਼ਟਾਚਾਰ ਦੀ ਸ਼ਿਕਾਇਤ ਮਿਲਣ ਤੇ ਖਜ਼ਾਨਾ ਅਫ਼ਸਰ ਦਾ ਤਬਾਦਲਾ 

ਤਰਨਤਾਰਨ,25 ਅਕਤੂਬਰ 2023

ਪੰਜਾਬ ਸਰਕਾਰ ਵਿੱਤ ਵਿਭਾਗ ਵੱਲੋਂ  ਹਰਜਿੰਦਰਪਾਲ, ਖਜਾਨਾ ਅਫ਼ਸਰ ਕਾਰਜਕਾਰੀ ਜ਼ਿਲ੍ਹਾ ਖ਼ਜਾਨਾ ਅਫ਼ਸਰ,ਤਰਨਤਾਰਨ ਵਿਰੁੱਧ ਭ੍ਰਿਸ਼ਟਾਚਾਰ ਸਬੰਧੀ ਪ੍ਰਾਪਤ ਹੋਈ ਸ਼ਿਕਾਇਤ ਦੇ ਸਨਮੁਖ ਉਸਦੀ ਬਦਲੀ ਤੁਰੰਤ ਪ੍ਰਭਾਵ ਨਾਲ ਪੰਜਾਨਾ ਦਫਤਰ ਜੀਰਾ (ਜਿਲ੍ਹਾ ਫਿਰੋਜ਼ਪੁਰ) ਵਿਖੇ ਕੀਤੀ ਗਈ ਹੈ।


ਇਸ ਤੋਂ ਇਲਾਵਾ ਸ੍ਰੀ ਮਨਜਿੰਦਰ ਸਿੰਘ, ਸੁਪਰਡੈਂਟ ਗ੍ਰੈਂਡ 2 ਜੋਕਿ ਜ਼ਿਲ੍ਹਾ ਖਜਾਨਾ ਦਫ਼ਤਰ, ਅੰਮ੍ਰਿਤਸਰ ਵਿਖੇ ਤਾਇਨਾਤ ਹਨ, ਦੀ ਤੈਨਾਤੀ ਜ਼ਿਲ੍ਹਾ ਖਜਾਨਾ ਦਫਤਰ, ਤਰਨਤਾਰਨ ਵਿਖੇ ਅਗਲੇ ਹੁਕਮਾ ਤੱਕ ਕੀਤੀ ਗਈ ਹੈ। ਇਸ ਤੋਂ ਇਲਾਵਾ ਉਸਨੂੰ ਜਿਲ੍ਹਾ ਖ਼ਜਾਨਾ ਦਫਤਰ, ਤਰਨਤਾਰਨ ਦਾ ਚਾਰਜ ਅਤੇ ਜਿਹੜੇ ਹੱਡਾਂ ਅਧੀਨ ਮਹਾਲੇਖਾਕਾਰ, ਪੰਜਾਬ, ਚੰਡੀਗੜ੍ਹ ਵੱਲੋਂ ਜਿਲਾ ਖਜਾਨਾ ਅਫਸਰ, ਤਰਨਤਾਰਨ ਨੂੰ ਡੀ.ਡੀ.ਓ. ਪਾਵਰਾਂ ਸੌਂਪੀਆਂ ਹੋਈਆਂ ਹਨ, ਉਹ ਪਾਵਰ ਬਿਨ੍ਹਾਂ ਕਿਸੇ ਵਾਧੂ ਮਾਨ ਭੇਟਾਂ ਤੋਂ ਦਿੱਤੀਆਂ ਗਈਆਂ ਹਨ।




ਰਾਜਪੁਰਾ 25 ਅਕਤੂਬਰ:-ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ

 ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਮੈਡਲ ਦੇ ਕੇ ਕੀਤਾ ਸਨਮਾਨਿਤ 


ਬੱਚਿਆਂ ਦੇ ਨੈਤਿਕ ਵਿਕਾਸ ਲਈ ਚੰਗੀ ਅਗਵਾਈ ਅਤੇ ਹੌਂਸਲਾ ਅਫਜ਼ਾਈ ਜਰੂਰੀ- ਸੰਗੀਤਾ ਵਰਮਾ ਸਕੂਲ ਇੰਚਾਰਜ 





ਸਰਕਾਰੀ ਹਾਈ ਸਮਾਰਟ ਸਕੂਲ ਰਾਜਪੁਰਾ ਟਾਊਨ ਵਿਖੇ ਖੇਡਾਂ ਦੇ ਅਧਿਆਪਕ ਨੀਲਮ ਚੌਧਰੀ ਡੀਪੀਈ ਵੱਲੋਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਅਤੇ ਸਵੇਰ ਦੀ ਅਸੈਂਬਲੀ ਦੌਰਾਨ ਅਨੁਸ਼ਾਸਨ ਵਿੱਚ ਰਹਿ ਕੇ ਸਹਿਯੋਗ ਦੇਣ ਵਾਲੇ ਵਿਦਿਆਰਥੀਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ 

ਦੇ ਕੇ ਸਨਮਾਨਿਤ ਕੀਤਾ ਗਿਆ। ਸ਼ਹੀਦ ਭਗਤ ਸਿੰਘ ਹਾਊਸ ਵੱਲੋਂ ਇਹ ਮੈਡਲ ਅਤੇ ਸਨਮਾਨ ਚਿੰਨ੍ਹ ਸੰਗੀਤਾ ਵਰਮਾ ਸਕੂਲ ਇੰਚਾਰਜ ਨੇ ਵਿਦਿਆਰਥੀਆਂ ਨੂੰ ਵੰਡੇ। ਇਸ ਮੌਕੇ ਸੰਗੀਤਾ ਵਰਮਾ ਸਕੂਲ ਇੰਚਾਰਜ ਨੇ ਕਿਹਾ ਕਿ ਬੱਚਿਆਂ ਦੇ ਨੈਤਿਕ ਵਿਕਾਸ ਲਈ ਚੰਗੀ ਅਗਵਾਈ ਅਤੇ ਹੌਂਸਲਾ ਅਫਜ਼ਾਈ ਲਾਜ਼ਮੀ ਕਰਨੀ ਚਾਹੀਦੀ ਹੈ। ਇਸਦੇ ਨਾਲ ਹੀ ਨੀਲਮ ਚੌਧਰੀ ਨੇ ਰਾਜਿੰਦਰ ਸਿੰਘ ਚਾਨੀ ਸਕਾਊਟ ਮਾਸਟਰ ਅਤੇ ਸ਼ਹੀਦ ਭਗਤ ਸਿੰਘ ਹਾਊਸ ਇੰਚਾਰਜ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਨਿਵਾਜਿਆ। ਸਕੂਲ ਦੇ ਜੋਨਲ ਪੱਧਰ ਅਥਲੈਟਿਕਸ ਮੁਕਾਬਲਿਆਂ ਵਿੱਚ ਵੱਖ-ਵੱਖ ਈਵੈਂਟਾਂ ਵਿੱਚ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਜਿਹਨਾਂ ਵਿੱਚ ਸੱਤਵੀ ਬੀ ਦੀ ਪੂਜਾ, ਲਕਸ਼ਮੀ ਅਤੇ ਛੇਵੀਂ ਦਾ ਬਾਦਲ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਸਵੇਰ ਦੀ ਸਭਾ ਵਿੱਚ ਸਟੇਜ ਤੇ ਸਹਿਯੋਗ ਕਰਨ ਵਾਲੇ ਵਿਦਿਆਰਥੀਆਂ ਰਮਨ, ਹਰਮਨ, ਕਰਨਜੀਤ ਸਿੰਘ, ਗੁਰਦਿੱਤ ਸਿੰਘ, ਸੂਰਜ ਸਿੰਘ, ਮੰਨਤ, ਨਵਜੋਤ ਸਿੰਘ ਨੂੰ ਵੀ ਨੀਲਮ ਚੌਧਰੀ ਵੱਲੋਂ ਸਨਮਾਨ ਚਿੰਨ੍ਹ ਦਿੱਤੇ ਗਏ। 

ਇਸ ਮੌਕੇ ਹਰਜੀਤ ਕੌਰ ਇੰਚਾਰਜ ਕਲਪਨਾ ਚਾਵਲਾ ਹਾਊਸ, ਮੀਨਾ ਰਾਣੀ ਇੰਚਾਰਜ ਰਾਣੀ ਲਕਸ਼ਮੀ ਬਾਈ ਹਾਊਸ, ਸੁਨੀਤਾ ਰਾਣੀ, ਜਸਵਿੰਦਰ ਕੌਰ, ਗੁਰਜਿੰਦਰ ਕੌਰ, ਪੂਨਮ ਨਾਗਪਾਲ, ਮਨਦੀਪ ਕੌਰ, ਸੁਖਵਿੰਦਰ ਕੌਰ, ਕਿੰਪੀ ਬਤਰਾ, ਗੁਰਜੀਤ ਕੌਰ, ਗੀਤਿਕਾ ਆਨੰਦ, ਅਲਕਾ, ਅਮਨਦੀਪ ਕੌਰ, ਮਨਿੰਦਰ ਕੌਰ ਨਰੇਸ਼ ਧਮੀਜਾ, ਮਨਪ੍ਰੀਤ ਸਿੰਘ ਅਤੇ ਹੋਰ ਮੌਜੂਦ ਸਨ।

BIGGEST CHANGE: ਇੰਡੀਆ ਨਹੀਂ ਹੁਣ ਕਿਤਾਬਾਂ ਵਿੱਚ ਲਿਖਿਆ ਜਾਵੇਗਾ ਭਾਰਤ, NCERT ਪੈਨਲ ਨੇ ਕੀਤੇ ਵੱਡੇ ਫੈਸਲੇ

BIGGEST CHANGE: ਇੰਡੀਆ ਨਹੀਂ ਹੁਣ ਕਿਤਾਬਾਂ ਵਿੱਚ ਲਿਖਿਆ ਜਾਵੇਗਾ ਭਾਰਤ, NCERT ਪੈਨਲ ਨੇ ਕੀਤੇ ਵੱਡੇ ਫੈਸਲੇ 

ਨਵੀਂ ਦਿੱਲੀ, 25 ਅਕਤੂਬਰ 2023

ਇੰਡੀਆ ਨਹੀਂ ਹੁਣ ਕਿਤਾਬਾਂ ਵਿੱਚ ਲਿਖਿਆ ਜਾਵੇਗਾ ਭਾਰਤ, NCERT ਪੈਨਲ ਨੇ ਕੀਤੇ ਵੱਡੇ ਫੈਸਲੇ ਕੀਤੇ ਗਏ ਹਨ। NCERT ਪੈਨਲ ਨੇ ਆਪਣੀਆਂ ਆਉਣ ਵਾਲੀਆਂ ਪਾਠ-ਪੁਸਤਕਾਂ ਵਿੱਚ "INDIA" ਨੂੰ "ਭਾਰਤ" ਨਾਲ ਬਦਲਣ ਦਾ ਸਰਬਸੰਮਤੀ ਨਾਲ ਸਮਰਥਨ ਕੀਤਾ ਹੈ। ਕਈ ਮਹੀਨੇ ਪਹਿਲਾਂ ਪ੍ਰਸਤਾਵਿਤ ਇਸ ਬਦਲਾਅ ਨੂੰ ਹੁਣ ਰਸਮੀ ਮਨਜ਼ੂਰੀ ਮਿਲ ਗਈ ਹੈ।

NCERT panel recommends:

1. Introducing ‘classical history’ instead of ‘ancient history’.

2. Introduction of Indian Knowledge System (IKS) in curriculum for all subjects.

3. Highlight victories of Kings/Queens against the invaders.

4. Replacing India with Bharat in textbooks.





ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜ

 ਬਲਾਕ ਫਾਜਿ਼ਲਕਾ-2 ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦਾ ਹੋਇਆ ਜੋਸ਼ੀਲਾ ਆਗਾਜ



ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਰਵਾਈ ਸ਼ੁਰੂਆਤ


ਵਿਦਿਆਰਥੀਆਂ ਲੈ ਰਹੇ ਨੇ ਉਤਸ਼ਾਹ ਨਾਲ ਹਿੱਸਾ


ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਦੇ ਬਲਾਕਾ ਫਾਜਿ਼ਲਕਾ -2 ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਜੋਰਦਾਰ ਸ਼ੁਰੂਆਤ ਹੋਈ। 

ਇਸ ਮੌਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾਂ ਅਫਜਾਈ ਲਈ ਪਹੁੰਚੇ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ । ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ। ਉਹਨਾਂ ਨਾਲ ਪਹੁੰਚੇ ਬਲਾਕ ਪ੍ਰਧਾਨ ਸੁਰਿੰਦਰ ਕੰਬੋਜ,ਟਰੱਕ ਯੂਨੀਅਨ ਦੇ ਪ੍ਰਧਾਨ ਮਨਜੋਤ ਸਿੰਘ ਖੇੜਾ,ਰਿੰਸ਼ੂ ਕੰਬੋਜ ਵੱਲੋਂ ਵੀ ਖਿਡਾਰੀਆਂ ਦੀ ਹੌਂਸਲਾ ਅਫ਼ਜਾਈ ਕੀਤੀ ਗਈ।

ਉਪ ਜਿ਼ਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਅੰਜੂ ਸੇਠੀ ਨੇ ਕਿਹਾ ਕਿ ਇਹਨਾਂ ਖੇਡਾਂ ਵਿਚ ਕਲੱਸਟਰ ਕਰਨੀ ਖੇੜਾ, ਜੰਡਵਾਲਾ ਖਰਤਾ, ਸਲੇਮਸ਼ਾਹ, ਸਕੂਲ ਨੂੰ 1, ਸਕੂਲ ਨੰ 2 ਅਤੇ ਸਕੂਲ ਨੂੰ 3 ਦੇ ਖਿਡਾਰੀਆਂ ਨੇ ਵੱਖ ਵੱਖ ਖੇਡਾਂ ਵਿਚ ਪੂਰੇ ਜੋਸ਼ ਅਤੇ ਚਾਅ ਨਾਲ ਹਿੱਸਾ ਲਿਆ। ਨਿੱਕੇ ਖਿਡਾਰੀਆਂ ਨੇ ਆਪਣੀ ਤਾਕਤ ਦਾ ਬਾਖੂਬੀ ਪ੍ਰਦਰਸ਼ਨ ਕੀਤਾ। 

ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। 

ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ 1 ਸੁਨੀਲ ਕੁਮਾਰ , ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਬੋਹਰ 1 ਅਜੇ ਛਾਬੜਾ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਅਬੋਹਰ 2 ਭਾਲਾ ਰਾਮ ਵੱਲੋਂ ਵੀ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ ਗਈ।

ਸਮੁੱਚੇ ਖੇਡ ਪ੍ਰੋਗਰਾਮ ਦੀ ਨਿਗਰਾਨੀ ਬੀਪੀਈਓ ਪ੍ਰਮੋਦ ਕੁਮਾਰ ਅਤੇ ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਵੱਲੋਂ ਬਾਖੂਬੀ ਕੀਤੀ ਜਾ ਰਹੀ ਹੈ।

 ਸੀਐਚਟੀ ਮਨੋਜ ਧੂੜੀਆ, ਮੈਡਮ ਪੁਸ਼ਪਾ ਕੁਮਾਰੀ, ਮੈਡਮ ਨੀਲਮ ਬਜਾਜ, ਮੈਡਮ ਸੀਮਾ ਰਾਣੀ, ਮੈਡਮ ਪ੍ਰਵੀਨ ਕੌਰ ਅਤੇ ਮੈਡਮ ਅੰਜੂ ਬਾਲਾ ਨੇ ਇਸ ਖੇਡ ਪ੍ਰੋਗਰਾਮ ਵਿੱਚ ਸਿ਼ਰਕਤ ਕਰਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ।

ਸਟੇਟ ਸੰਚਾਲਨ ਸੁਨੀਲ ਕੁਮਾਰ,ਮੈਡਮ ਨੀਤੂ ਅਰੋੜਾ ਅਤੇ ਗੋਬਿੰਦ ਵੱਲੋਂ ਬਾਖੂਬੀ ਕੀਤਾ ਗਿਆ। ਬਲਾਕ ਖੇਡ ਅਫ਼ਸਰ ਮੈਡਮ ਵੰਦਨਾ ਅਧਿਆਪਕ ਨਿਸਾਤ ਅਗਰਵਾਲ, ਬਲਜੀਤ ਸਿੰਘ ,ਸਵੀਕਾਰ ਗਾਂਧੀ, ਰਾਜ ਕੁਮਾਰ, ਇਨਕਲਾਬ ਗਿੱਲ,ਰਜੀਵ ਚਗਤੀ, ਰਵੀ ਨਾਗਪਾਲ, ਇੰਦਰਜੀਤ ਸਿੰਘ, ਮਨਜੀਤ ਸਿੰਘ, ਸੁਮਿਤ ਜੁਨੇਜਾ, ਨਰੇਸ਼ ਵਰਮਾ, ਰਿਸ਼ੂ ਸੇਠੀ, ਸਧੀਰ ਕਾਲੜਾ, ਸੁਖਦੇਵ ਸਿੰਘ, ਅਮਨਦੀਪ ਬਰਾੜ,ਸੁਰਿੰਦਰਪਾਲ ਸਿੰਘ, ਮਨੋਜ ਬੱਤਰਾ, ਬ੍ਰਿਜ ਲਾਲ, ਨੀਰਜ ਕੁਮਾਰ, ਮੋਹਿਤ ਬੱਤਰਾ, ਸੁਖਵਿੰਦਰ ਸਿੱਧੂ,ਰਾਜ ਕੁਮਾਰ ਸਚਦੇਵਾ,ਅਨਿਲ ਕੁਮਾਰ, ਸੁਰਿੰਦਰ ਕੁਮਾਰ,ਸੁਖਦੇਵ ਸਿੰਘ ਨਰਿੰਦਰ ਕੁਮਾਰ,ਸੁਭ਼਼ਮ, ਰਾਜ ਕੁਮਾਰ ਖੱਤਰੀ,ਪਵਨ ਕੁਮਾਰ,ਰਮਨ ਸੇਠੀ, ਨਵਜੋਤ ਕੰਬੋਜ,ਸ਼ਗਨ ਲਾਲ, ਪ੍ਰਦੀਪ ਕੁੱਕੜ,ਜਿੰਦਰ ਪਾਇਲਟ,ਰਵੀ ਕੁਮਾਰ ,ਰੋਸ਼ਨ ਕੰਬੋਜ,ਵਰਿੰਦਰ ਸਿੰਘ, ਕੁਲਦੀਪ ਸਿੰਘ,ਤੇਜਿੰਦਰ ਸਿੰਘ,ਅਨੂਪ ਕੁਮਾਰ,ਮੈਡਮ ਨੀਤੂ,ਮਮਤਾ ਸਚਦੇਵਾ, ਸ਼ਾਲੂ ਗਰੋਵਰ,ਮੈਡਮ ਕਲਪਨਾ ਨਾਗਪਾਲ,ਮੈਡਮ ਰਾਧਿਕਾ,ਸ਼ਿਪਰਾ, ਮੈਡਮ ਮਨਦੀਪ ਕੌਰ, ਨੀਤੂ ਛਾਬੜਾ,ਰੂਪਿਕਾ,ਪਵਨੀਤ ਬਾਲਾ,ਸੈਲਕਾ,ਕਿਰਨਜੋਤੀ, ਮੈਡਮ ਸੀਮਾ ਰਾਣੀ, ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

ਅਧਿਕਾਰੀਆਂ/ਕਰਮਚਾਰੀਆਂ ਦੀ ਲਗੇਗੀ ਗੈਰਹਾਜ਼ਰੀ ਜੇਕਰ ਟੈਲੀਫੋਨ ਤੇ ਨਹੀਂ ਛੁੱਟੀ ਦੀ ਮੰਜੂਰੀ - ਡੀਈਓ

 ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਅਧਿਕਾਰੀਆਂ/ ਕਰਮਚਾਰੀਆਂ ਹੁਕਮ: ਛੁੱਟੀ ਅਪਲਾਈ ਕਰਨ ਤੋਂ ਪਹਿਲਾਂ ਟੈਲੀਫੋਨ ਤੋਂ ਮੰਜੂਰੀ ਜ਼ਰੂਰੀ , ਨਹੀਂ ਤਾਂ ਲਗੇਗੀ ਗੈਰਹਾਜ਼ਰੀ

ਪਟਿਆਲਾ, 25 ਅਕਤੂਬਰ 2023 

ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਵੱਲੋਂ ਦਫ਼ਤਰ ਦੇ ਸਮੂਹ ਅਧਿਕਾਰੀਆਂ/ ਕਰਮਚਾਰੀਆਂ ਨੂੰ ਲਿਖਿਆ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਛੁੱਟੀ ਅਪਲਾਈ  ਕਰਨ ਤੋਂ ਪਹਿਲਾਂ ਨਿਮਨ ਹਸਤਾਖਰੀ ਤੋਂ ਟੈਲੀਫੋਨ ਤੇ ਮੰਜੂਰੀ ਲਈ ਜਾਵੇ।ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ  ਦੀ ਮੰਜੂਰੀ ਤੋਂ ਬਿਨਾਂ ਕਿਸੇ ਵੀ ਕਰਮਚਾਰੀ ਦੀ ਛੁੱਟੀ ਅਪਰੂਕ ਨਹੀਂ ਕੀਤੀ ਜਾਵੇਗੀ ਅਤੇ ਉਸਨੂੰ ਗੈਰਹਾਜ਼ਰ ਸਮਝਿਆ ਜਾਵੇਗਾ। ਅਧਿਕਾਰੀ/ਕਰਮਚਾਰੀ ਆਪਣੀ ਛੁੱਟੀ ihrms ਪੋਰਟਲ ਤੇ ਅਪਲਾਈ ਕਰਨਗੇ ਅਤੇ ਛੁੱਟੀ ਸਬੰਧੀ ਵੱਟਸਐਸ ਗਰੁੱਪ Leaves DEO (EE) PTI ਤੇ Message ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।


HOLIDAY ALERT : ਇਸ ਜ਼ਿਲੇ ਵਿੱਚ 30 ਅਕਤੂਬਰ ਦੀ ਛੁੱਟੀ, ਪੰਜਾਬ ਸਰਕਾਰ ਵੱਲੋਂ ਅਧਿਸੂਚਨਾ ਜਾਰੀ

ਵੱਡੀ ਖੱਬਰ:  ਸੋਸ਼ਲ ਮੀਡੀਆ ਤੇ ਕਮੇਂਟ ਕਰਨ ਵਾਲੇ ਸਾਵਧਾਨ, ਸਿੱਖਿਆ ਮੰਤਰੀ ਨੇ ਅਧਿਆਪਕ ਨੂੰ ਦਿੱਤੀ ਚੇਤਾਵਨੀ 





ਮੁੱਖ ਮੰਤਰੀ ਦੇ ਹਰੇ ਪੈੱਨ ਨੇ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਤਾਂ ਲਿਆ ਪਰ ਸਿੱਖਿਆ ਵਿਭਾਗ ਨੇ 17 ਮਹੀਨਿਆਂ ਚ ਨਹੀ ਕੀਤੀ ਕੋਈ ਕਾਰਵਾਈ*

 *

ਮੁੱਖ ਮੰਤਰੀ ਦੇ ਹਰੇ ਪੈੱਨ ਨੇ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਤਾਂ ਲਿਆ ਪਰ ਸਿੱਖਿਆ ਵਿਭਾਗ ਨੇ 17 ਮਹੀਨਿਆਂ ਚ ਨਹੀ ਕੀਤੀ ਕੋਈ ਕਾਰਵਾਈ*



*ਤਨਖਾਹ ਕਟੋਤੀ ਬੰਦ ਨਾ ਕਰਨ ਅਤੇ ਰੈਗੂਲਰ ਨਾ ਕਰਨ ਦੇ ਰੋਸ ਵਜੋਂ ਦਫਤਰੀ ਕਾਮਿਆ ਵੱਲੋਂ ਸਘੰਰਸ਼ ਦਾ ਐਲਾਨ*

*27 ਅਕਤੂਬਰ 2023 ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੈਲੀ ਦਾ ਐਲਾਨ*

ਮਿਤੀ 25.10.2023( ਜਲੰਧਰ ) ਮੁੱਖ ਮੰਤਰੀ ਦੇ ਹਰੇ ਪੈੱਨ ਨੇ ਸਿੱਖਿਆ ਵਿਭਾਗ ਦੇ ਦਫਤਰੀ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਤਾਂ ਲਿਆ ਪਰ ਸਿੱਖਿਆ ਵਿਭਾਗ ਨੇ 17 ਮਹੀਨਿਆਂ ਚ ਨਹੀ ਕੀਤੀ ਕੋਈ ਕਾਰਵਾਈ ਇਹ ਕਹਿਣਾ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫ਼ਤਰੀ ਕਰਮਚਾਰੀ ਯੂਨੀਅਨ ਪੰਜਾਬ ਦਾ। 
ਸੂਬੇ, ਸਰਕਾਰ ਅਤੇ ਵਿਭਾਗ ਨੂੰ ਚਲਾਉਣ ਲਈ ਦਫਤਰੀ ਮੁਲਾਜ਼ਮ ਸਰਕਾਰਾਂ ਦੀ ਰੀੜ ਦੀ ਹੱਡੀ ਮੰਨੇ ਜਾਦੇ ਹਨ ਪ੍ਰੰਤੂ ਪੰਜਾਬ ਦਾ ਸਿੱਖਿਆ ਵਿਭਾਗ ਕਿਸੇ ਵੀ ਪਾਰਟੀ ਦੀ ਸਰਕਾਰ ਆਈ ਹੋਵੇ ਦਫਤਰੀ ਮੁਲਾਜ਼ਮਾਂ ਨਾਲ ਵਿਤਕਰਾ ਹੀ ਕਰਦਾ ਰਿਹਾ ਹੈ। ਸਿੱਖਿਆ ਵਿਭਾਗ ਵੱਲੋਂ ਹਰ ਵਾਰ ਦਫਤਰੀ ਮੁਲਾਜ਼ਮਾਂ ਨੂੰ ਬਣਦੇ ਹੱਕ ਦੇਣ ਦੀ ਬਜਾਏ ਹਰ ਵਾਰ ਵਿਸਾਰਿਆ ਜਾ ਰਿਹਾ ਹੈ।ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫੈਸਲਾ ਲੈਣ ਦੇ ਬਾਵਜੂਦ ਵੀ 17 ਮਹੀਨਿਆ ਦੋਰਾਨ ਸਿੱਖਿਆ ਵਿਭਾਗ ਵੱਲੋਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਕੰਮ ਨੂੰ ਅਮਲੀ ਜਾਮਾ ਨਹੀ ਪਹਿਨਾਇਆ ਗਿਆ।ਆਗੂਆ ਨੇ ਦੱਸਿਆ ਕਿ 17 ਮਹੀਨਿਆ ਦੋਰਾਨ ਸਿੱਖਿਆ ਮੰਤਰੀ ਅਤੇ ਵਿਭਾਗੀ ਅਧਿਕਾਰੀਆ ਵੱਲੋਂ ਮੁਲਾਜ਼ਮਾਂ ਨਾਲ ਅਨੇਕਾਂ ਮੀਟਿੰਗਾਂ ਕੀਤੀਆ ਗਈਆ ਪਰ ਸਿਰਫ ਭਰੋਸੇ ਤੇ ਲਾਰੇ ਵਿਚ ਸਮਾਂ ਟਪਾਇਆ ਜਾ ਰਿਹਾ ਹੈ। ਆਗੁਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਨੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਵਿਭਾਗ ਨੂੰ ਹਦਾਇਤ ਕਰ ਦਿੱਤੀ ਹੈ ਤਾਂ ਸਿੱਖਿਆ ਮੰਤਰੀ ਪੰਜਾਬ ਅਤੇ ਸਿੱਖਿਆ ਵਿਭਾਗ ਪੰਜਾਬ ਹੁਣ ਕਿਸ ਗੱਲ ਦਾ ਇੰਤਜ਼ਾਰ ਕਰ ਰਹੇ ਹਨ। ਆਗੂਆ ਨੇ ਕਿਹਾ ਕਿ 17 ਮਹੀਨਿਆ ਦੋਰਾਨ ਵਿਭਾਗ ਨੇ ਨਾ ਤਾਂ ਮੁਲਾਜ਼ਮਾਂ ਦੀ ਤਨਖਾਹ ਕਟੋਤੀ ਦਾ ਹੱਲ ਕੀਤਾ ਅਤੇ ਨਾ ਹੀ ਰੈਗੂਲਰ ਦਾ ਮਸਲਾ ਹੱਲ ਕੀਤਾ।
 ਸਮੇਂ ਸਮੇਂ ਤੇ ਸਿੱਖਿਆ ਵਿਭਾਗ ਵਿਚ ਕੱਚੇ ਅਧਿਆਪਕਾਂ ਦੀ ਭਰਤੀ ਹੁੰਦੀ ਰਹੀ ਤੇ ਸਰਕਾਰਾਂ ਉਨਾਂ੍ਹ ਨੂੰ ਪੂਰੇ ਲਾਭ ਦੇ ਕੇ ਪੱਕਿਆ ਕਰਦੀਆ ਰਹੀਆ ਹਨ ਤੇ ਇਹੀ ਸਿਲਸਿਲਾ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਵੀ ਚੱਲ ਰਿਹਾ ਹੈ।ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਪਿਛਲੇ 1 ਸਾਲ ਤੋਂ ਖੂਬ ਪ੍ਰਚਾਰ ਕੀਤਾ ਜਾ ਰਿਹਾ ਹੈ ਪਰ ਸੱਚਾਈ ਤੋਂ ਕੋਹਾਂ ਦੂਰ ਹੈ।
 ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵ ਸਿੱਖਿਆ ਅਭਿਆਨ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਸ਼ੋਭਿਤ ਭਗਤ, ਗਗਨਦੀਪ ਸ਼ਰਮਾ, ਸੁਖਰਾਜ, ਗਗਨ ਸਿਆਲ, ਰਾਜੀਵ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਅਤੇ ਕਾਂਗਰਸ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਦੀ ਜਵਾਨੀ ਰੋਲ ਕੇ ਰੱਖ ਦਿੱਤੀ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਕੱਚੇ ਮੁਲਾਜ਼ਮਾਂ ਦੇ ਭਵਿੱਖ ਨੂੰ ਰੋਲਣ ਦੀ ਤਿਆਰੀ ਕਰੀ ਬੈਠੀ ਹੈ।ਆਗੂਆ ਨੇ ਦੱਸਿਆ ਕਿ ਦਫਤਰੀ ਮੁਲਾਜ਼ਮਾਂ ਦੀ ਤਕਰੀਬਨ 5000 ਰੁਪਏ ਮਹੀਨਾ ਤਨਖਾਹ ਕਟੋਤੀ ਕੀਤੀ ਜਾ ਰਹੀ ਹੈ ਜੋ ਕਿ ਬਾਰ ਬਾਰ ਮੰਤਰੀਆ ਵੱਲੋਂ ਵਾਅਦੇ ਕਰਨ ਦੇ ਬਾਵਜੂਦ ਪੂਰੀ ਨਹੀ ਹੋਈ। ਇਸ ਦੇ ਨਾਲ ਹੀ ਮਿਡ ਡੇ ਮੀਲ ਦਫਤਰੀ ਕਰਮਚਾਰੀਆ ਦੀ ਸਾਲ 2019 ਤੋਂ ਤਨਖਾਹ ਵਿਚ ਕੀਤਾ ਜਾਣ ਵਾਲਾ ਵਾਧਾ ਰੋਕਿਆ ਹੋਇਆ ਹੈ। ਆਗੂਆ ਨੇ ਕਿਹਾ ਕਿ ਦਫਤਰੀ ਕਰਮਚਾਰੀਆ ਵੱਲੋਂ 6 ਜੁਲਾਈ 2023 ਨੂੰ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਗਈ ਸੀ ਜਿਸ ਦੋਰਾਨ 7 ਜੁਲਾਈ ਨੂੰ ਡੀ ਜੀ ਐਸ ਈ ਪੰਜਾਬ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਮੁਲਾਜ਼ਮਾਂ ਨਾਲ ਮੀਟਿੰਗਾਂ ਕੀਤੀਆ ਗਈਆ ਅਤੇ 11 ਜੁਲਾਈ ਨੂੰ ਮੁਲਾਜ਼ਮ ਮੰਗਾਂ ਤੇ ਸਹਿਮਤੀ ਬਨਣ ਤੇ ਕਲਮ ਛੋੜ ਹੜਤਾਲ ਖਤਮ ਕਰ ਦਿੱਤੀ ਗਈ ਸੀ ਪ੍ਰੰਤੂ 3 ਮਹੀਨੇ ਦਾ ਸਮਾਂ ਬੀਤਣ ਤੇ ਵੀ ਕੱਚੇ ਦਫਤਰੀ ਮੁਲਾਜ਼ਮਾਂ ਦੀਆ ਮੰਗਾਂ ਦਾ ਕੋਈ ਹੱਲ ਨਹੀ ਹੋਇਆ। ਆਗੂਅ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਦੇ ਫੈਸਲੇ ਤੋਂ ਬਾਅਦ ਵਿਭਾਗ ਕਿਸ ਚੀਜ਼ ਦੀ ਉਡੀਕ ਕਰ ਰਿਹਾ ਹੈ ਜੋ ਕਿ 17 ਮਹੀਨਿਆ ਵਿਚ ਪੂਰੀ ਨਹੀ ਹੋਈ। ਆਗੂਆ ਨੇ ਕਿਹਾ ਕਿ ਸਮੁੱਚੇ ਦਫਤਰੀ ਮੁਲਾਜ਼ਮਾਂ ਵਿਚ ਰੋਸ ਹੈ। ਆਗੂਆ ਨੇ ਕਿਹਾ ਕਿ ਦਫਤਰੀ ਮੁਲਜ਼ਮ ਆਪਣਾ ਰੋਸ ਜ਼ਾਹਿਰ ਕਰਨ ਲਈ 27 ਅਕਤੂਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਇਕੱਠ ਕਰਕੇ ਰੋਸ ਪਰਦਰਸ਼ਨ ਕੀਤਾ ਜਾਵੇਗਾ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends