HOLIDAY BREAKING:31 ਜੁਲਾਈ ਨੂੰ ਇਸ ਜ਼ਿਲੇ ਵਿੱਚ ਛੁੱਟੀ ਦਾ ਐਲਾਨ, ਹੁਕਮ ਜਾਰੀ

HOLIDAY BREAKING: 31 ਜੁਲਾਈ ਨੂੰ ਇਸ ਜ਼ਿਲੇ ਵਿੱਚ ਛੁੱਟੀ ਦਾ ਐਲਾਨ, ਹੁਕਮ ਜਾਰੀ 


31 ਜੁਲਾਈ, 2023 ਨੂੰ ਸ਼ਹੀਦ ਊਧਮ ਸਿੰਘ ਜੀ ਦੇ ਸ਼ਹੀਦੀ ਦਿਵਸ, ਸੁਨਾਮ ਊਧਮ ਸਿੰਘ ਵਾਲਾ, ਜ਼ਿਲ੍ਹਾ ਸੰਗਰੂਰ ਵਿਖੇ ਰਾਜ ਪੱਧਰ ਤੇ ਮਨਾਉਣ ਦਾ ਫੈਸਲਾ ਲਿਆ ਗਿਆ ਹੈ। ਇਸ ਲਈ ਸ਼ਹੀਦ ਊਧਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਸਤਿਕਾਰ ਵਜੋਂ ਜ਼ਿਲ੍ਹਾ ਕਮਿਸ਼ਨਰ ਸੰਗਰੂਰ ਵਲੋਂ ਨੈਗੋਸ਼ੀਏਬਲ ਇੰਸਟਰੂਮੈਂਟ ਐਕਟ 1881 ਦੀ ਧਾਰਾ 25 ਦੇ ਤਹਿਤ ਜ਼ਿਲ੍ਹਾ ਸੰਗਰੂਰ ਦੇ ਸਰਕਾਰੀ/ਅਰਧ ਸਰਕਾਰੀ ਦਫ਼ਤਰਾਂ, ਸਰਕਾਰੀ/ਪ੍ਰਾਈਵੇਟ ਸਕੂਲਾਂ/ਕਾਲਜਾਂ/ਯੂਨੀਵਰਸਿਟੀ, ਵਿੱਦਿਅਕ ਅਦਾਰਿਆਂ, ਸਰਕਾਰੀ/ਪ੍ਰਾਈਵੇਟ ਦਫ਼ਤਰਾਂ, ਬੈਂਕਾਂ ਆਦਿ ਵਿੱਚ ਮਿਤੀ 31 ਜੁਲਾਈ, 2023 ਦੀ ਛੁੱਟੀ ਘੋਸ਼ਿਤ ਕੀਤੀ ਗਈ ਹੈ। 



ਇਹ ਹੁਕਮ ਵਿੱਦਿਅਕ ਅਦਾਰੇ-ਯੂਨੀਵਰਸਿਟੀ, ਬੋਰਡਾਂ, ਸਕੂਲਾਂ, ਕਾਲਜਾਂ ਆਦਿ ਜਿਹਨਾਂ ਵਿੱਚ ਪ੍ਰੀਖਿਆ ਚੱਲ ਰਹੀ ਹੈ, ਉੱਤੇ ਲਾਗੂ ਨਹੀਂ ਹੋਣਗੇ।

CABINET MEETING PUNJAB: ਹੁਣ 29 ਜੁਲਾਈ ਨੂੰ ਹੋਵੇਗੀ ਕੈਬਨਿਟ ਮੀਟਿੰਗ

 

ਪੰਜਾਬ ਕੈਬਨਿਟ ਦੀ 27 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਪੋਸਟਪੋਨ  ਕਰ ਦਿੱਤੀ ਗਈ ਹੈ ਹੁਣ ਇਹ ਮੀਟਿੰਗ 29 ਜੁਲਾਈ ਨੂੰ ਹੋਵੇਗੀ। ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਸਵੇਰੇ ਸਾਢੇ 11 ਵਜੇ ਹੋਵੇਗੀ। ਮੀਟਿੰਗ ਦੇ ਏਜੰਡੇ ਬਾਰੇ ਜਾਣਕਾਰੀ ਬਾਅਦ ਵਿੱਚ ਦਿਤੀ ਜਾਵੇਗੀ।


HISTORICAL DAY FOR ADHOC TEACHERS:ਪੰਜਾਬ ਦੇ ਕੱਚੇ ਅਧਿਆਪਕਾਂ ਵਾਸਤੇ ਇਹ ਦਿਨ ਹੋਵੇਗਾ ਇਤਿਹਾਸਿਕ ; ਸਿੱਖਿਆ ਮੰਤਰੀ ਦਾ ਐਲਾਨ

 HISTORICAL DAY FOR ADHOC TEACHERS:ਪੰਜਾਬ ਦੇ ਕੱਚੇ ਅਧਿਆਪਕਾਂ ਵਾਸਤੇ ਇਹ ਦਿਨ ਹੋਵੇਗਾ ਇਤਿਹਾਸਿਕ ; ਸਿੱਖਿਆ ਮੰਤਰੀ ਦਾ ਐਲਾਨ 

28 ਜੁਲਾਈ 2023  ਪੰਜਾਬ ਦੇ ਕੱਚੇ ਅਧਿਆਪਕਾਂ ਵਾਸਤੇ ਇਹ ਦਿਨਇਤਿਹਾਸਿਕ  ਹੋਵੇਗਾ ਇਹ ਐਲਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ। ਉਨ੍ਹਾਂ ਕਿਹਾ" 28 ਜੁਲਾਈ 2023... 

ਪੰਜਾਬ ਦੇ ਕੱਚੇ ਅਧਿਆਪਕਾਂ ਵਾਸਤੇ ਇਹ ਦਿਨ ਇਤਿਹਾਸਿਕ ਹੋਵੇਗਾ, ਜਦੋਂ ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ ਜੀ 12500 ਦੇ ਕਰੀਬ ਕੱਚੇ ਅਧਿਆਪਕਾਂ ਨੂੰ ਸੇਵਾਵਾਂ ਪੱਕੀਆਂ ਕਰਨ ਸਬੰਧੀ ਚੰਡੀਗੜ੍ਹ ਵਿਖੇ ਆਰਡਰ ਦੇਣਗੇ। ਇਨ੍ਹਾਂ ਅਧਿਆਪਕਾਂ ਦੀ ਲਗਭਗ 10 ਸਾਲਾਂ ਦੀ ਲੰਬੀ ਉਡੀਕ ਖਤਮ ਹੋਣ ਜਾ ਰਹੀ ਹੈ। 

ਸਾਰਿਆਂ ਨੂੰ ਬਹੁਤ ਬਹੁਤ ਵਧਾਈ ਹੋਵੇ।"

BLO DUTY TWO DAYS IN WEEK: ਬੀਐਲਓ ਨੂੰ ਹਫਤੇ ਦੇ 2 ਦਿਨ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ

BLO DUTY TWO DAYS IN WEEK: ਬੀਐਲਓ ਨੂੰ ਹਫਤੇ ਦੇ 2 ਦਿਨ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ 

ਲੁਧਿਆਣਾ 24 ਜੁਲਾਈ 2023(PBJOBSOFTODAY).

ਦਫਤਰ ਚੋਣਕਾਰ ਰਜਿਸਟਰੇਸ਼ਨ ਅਫਸਰ, 057-ਵਿਧਾਨ ਸਭਾ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ ਖੰਨਾ (ਜਿਲ੍ਹਾ ਲੁਧਿਆਣਾ) ਸਪੈਸ਼ਲ ਸਮਰੀ ਰਵੀਜਨ ਲਈ ਬੀਐਲਓ ਨੂੰ ਮੰਗਲਵਾਰ ਅਤੇ ਸ਼ੁੱਕਰਵਾਰ  ਨੂੰ ਵਿਭਾਗੀ ਡਿਊਟੀ ਤੋਂ ਫਾਰਗ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਭਾਰਤ ਚੋਣ ਕਮਿਸ਼ਨ ਨਵੀ ਦਿੱਲੀ ਜੀ ਦੀਆਂ ਹਦਾਇਤਾਂ ਅਨੁਸਾਰ ਯੋਗਤਾ ਮਿਤੀ 01.01.2024 ਦੇ ਅਧਾਰ ਤੇ ਫੋਟੋ ਵੋਟਰ ਸੂਚੀਆਂ ਦੀ ਸਪੈਸ਼ਲ ਸਮਰੀ ਰਵੀਜਨ ਦੇ ਪ੍ਰੋਗਰਾਮ ਅਨੁਸਾਰ ਮਿਤੀ 21.07.2023 ਤੋਂ ਮਿਤੀ 21.08.2023 ਤੱਕ House to House Verification ਬੀ.ਐਲ.ਓ ਵੱਲੋਂ ਕੀਤਾ ਜਾਣਾ ਹੈ। ਇਸ ਲਈ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਲਿਖਿਆ  ਗਿਆ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਡਿਊਟੀ ਹਲਕਾ 057-ਖੰਨਾ ਵਿੱਚ ਬਤੌਰ ਬੀ.ਐਲ.ਓਜ ਲੱਗੀ ਹੋਈ ਹੈ, ਉਹਨਾਂ ਨੂੰ ਮਿਤੀ 21.07.2023 ਤੋਂ ਮਿਤੀ 21.08.2023 ਤੱਕ ਹਫਤੇ ਦੇ ਦੋ ਦਿਨ ( ਮੰਗਲਵਾਰ ਅਤੇ ਸ਼ੁੱਕਰਵਾਰ) ਨੂੰ ਵਿਭਾਗੀ ਡਿਊਟੀ ਤੋਂ ਫਾਰਗ ਕੀਤਾ ਜਾਵੇ ਤਾਂ ਜੋ House to House Verification ਦਾ ਕੰਮ ਪੂਰਾ ਸਮੇਂ ਸਿਰ ਪੂਰਾ ਹੋ ਸਕੇ।




SCHOOL HOLIDAYS: ਫਾਜਿ਼ਲਕਾ ਜਿ਼ਲ੍ਹੇ ਦੇ 10 ਸਕੂਲਾਂ ਨੂੰ 29 ਜੁਲਾਈ ਤੱਕ ਬੰਦ ਰੱਖਣ ਦੇ ਆਦੇਸ਼

 ਫਾਜਿ਼ਲਕਾ ਜਿ਼ਲ੍ਹੇ ਦੇ 10 ਸਕੂਲਾਂ ਨੂੰ 29 ਜੁਲਾਈ ਤੱਕ ਬੰਦ ਰੱਖਣ ਦੇ ਆਦੇਸ਼


ਫਾਜਿ਼ਲਕਾ, 25 ਜ਼ੁਲਾਈ


ਫਾਜਿ਼ਲਕਾ ਦੇ ਜਿ਼ਲ੍ਹਾ ਮੈਜਿਸਟ੍ਰੇਟ ਡਾ: ਸੇਨੂ ਦੁੱਗਲ ਨੇ ਫੌਜਦਾਰੀ ਜਾਬਤਾ ਸੰਘਤਾ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਫਾਜਿ਼ਲਕਾ ਜਿ਼ਲ੍ਹੇ ਦੇ ਹੜ੍ਹ ਦੇ ਪਾਣੀ ਤੋਂ ਪ੍ਰਭਾਵਿਤ ਖੇਤਰਾਂ ਦੇ 10 ਸਰਕਾਰੀ ਸਕੂਲਾਂ ਨੂੰ 29 ਜ਼ੁਲਾਈ 2023 ਤੱਕ ਬੰਦ ਰੱਖਣ ਦਾ ਹੁਕਮ ਦਿੱਤਾ ਹੈ।


ਜਿ਼ਲ੍ਹਾ ਮੈਜਿਸਟੇ੍ਰਟ ਡਾ: ਸੇਨੂ ਦੁੱਗਲ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਸਕੂਲ ਬਲਾਕ ਫਾਜਿ਼ਲਕਾ 2 ਅਤੇ ਗੁਰੂਹਰਸਹਾਏ 3 ਅਧੀਨ ਪੈਂਦੇ ਹਨ। ਜੋ ਸਕੂਲ 29 ਜ਼ੁਲਾਈ 2023 ਤੱਕ ਬੰਦ ਰਹਿਣਗੇ ਉਨ੍ਹਾਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੰਗੜ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਗੁਲਾਬਾ ਭੈਣੀ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਸੱਦਾ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ, ਸਰਕਾਰੀ ਪ੍ਰਾਇਮਰੀ ਸਕੂਲ ਤੇਜਾ ਰੁਹੇਲਾ, ਸਰਕਾਰੀ ਪ੍ਰਾਇਮਰੀ ਸਕੂਲ ਗੱਟੀ ਨੰਬਰ 1, ਸਰਕਾਰੀ ਪ੍ਰਾਇਮਰੀ ਸਕੂਲ ਮੁਹਾਰ ਜਮਸੇਰ, ਸਰਕਾਰੀ ਪ੍ਰਾਇਮਰੀ ਸਕੂਲ ਮਹਾਤਮ ਨਗਰ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨੱਥਾ ਸਿੰਘ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਆਤੂ ਵਾਲਾ ਸ਼ਾਮਿਲ ਹਨ।


ਇੰਨ੍ਹਾਂ ਸਕੂਲਾਂ ਤੋਂ ਇਲਾਵਾ ਜਿ਼ਲ੍ਹੇ ਦੇ ਬਾਕੀ ਸਮੂਹ ਸਕੂਲ ਆਮ ਵਾਂਗ ਖੁੱਲਣਗੇ।

SUBSIDY ON FOOD PROCESSING UNIT: ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ’ਤੇ ਦਿੱਤੀ ਜਾਵੇਗੀ 35 ਫੀਸਦੀ ਸਬਸਿਡੀ : ਜੀ.ਐਮ ਜ਼ਿਲ੍ਹਾ ਉਦਯੋਗ ਕੇਂਦਰ

 -ਫੂਡ ਪ੍ਰੋਸੈਸਿੰਗ ਯੂਨਿਟ ਲਗਾਉਣ ’ਤੇ ਦਿੱਤੀ ਜਾਵੇਗੀ 35 ਫੀਸਦੀ ਸਬਸਿਡੀ : ਜੀ.ਐਮ ਜ਼ਿਲ੍ਹਾ ਉਦਯੋਗ ਕੇਂਦਰ

-ਜ਼ਿਲ੍ਹਾ ਉਦਯੋਗ ਕੇਂਦਰ ਵਲੋਂ ਫੈਪਰੋ ’ਚ ਪੀ.ਐਮ.ਐਫ.ਐਮ.ਈ ਸਕੀਮ ਤਹਿਤ ਲਗਾਇਆ ਗਿਆ ਜਾਗਰੂਕਤਾ ਕੈਂਪ

ਹੁਸ਼ਿਆਰਪੁਰ, 25 ਜੁਲਾਈ:

ਡਿਪਟੀ ਕਮਿਸ਼ਨਰ ਕੋਮਲ ਮਿੱਤਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਉਦਯੋਗ ਕੇਂਦਰ ਵੱਲੋਂ ਬਲਾਕ ਭੂੰਗਾ ਦੇ ਪਿੰਡ ਕੰਗਮਾਈ ਵਿਚ ਫਾਰਮਰਜ਼ ਪ੍ਰੋਡਿਊਸ਼ ਪ੍ਰੋਮੋਸ਼ਨ ਸੁਸਾਇਟੀ (ਫੈਪਰੋ) ਵਿਖੇ ਪੀ.ਐਮ.ਐਫ.ਐਮ.ਈ ਸਕੀਮ ਤਹਿਤ ਜਾਗਰੂਕਤਾ ਕੈਂਪ ਲਗਾਇਆ ਗਿਆ, ਜਿਸ ਵਿੱਚ ਜਿਲ੍ਹੇ ਦੇ ਲਗਭਗ 80 ਕਿਸਾਨਾਂ/ ਉਦਮੀਆਂ ਵੱਲੋਂ ਭਾਗ ਲਿਆ ਗਿਆ। ਇਸ ਦੌਰਾਨ ਜਨਰਲ ਮੈਨੇਜਰ, ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਵਿਭਾਗ ਵਲੋਂ ਰਾਜ ਸਰਕਾਰ ਦੀ ਭਾਈਵਾਲੀ ਨਾਲ ਰਾਸ਼ਟਰੀ ਪੱਧਰ ’ਤੇ ਪ੍ਰਧਾਨ ਮੰਤਰੀ ਫਰਮਲਾਈਜੇਸ਼ਨ ਆਫ਼ ਮਾਈਕ੍ਰੋ ਫੂਡ ਪ੍ਰੋਸੈਸਿੰਗ ਇੰਟਰਪ੍ਰਾਈਜ਼ਜ਼ (ਪੀ.ਐਮ.ਐਫ.ਐਮ.ਈ) ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਯੋਜਨਾ ਵਿਚ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਨੂੰ ਸਟੇਟ ਨੋਡਲ ਏਜੰਸੀ ਬਣਾਇਆ ਗਿਆ ਹੈ, ਜਦਕਿ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਜਿਲ੍ਹੇ ਦੇ ਨੋਡਲ ਅਫ਼ਸਰ ਹੋਣਗੇ।



ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ, ਹੁਸ਼ਿਆਰਪੁਰ ਨੇ ਉਕਤ ਸਕੀਮ ਬਾਰੇ ਪੂਰਨ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਸਕੀਮ ਅਧੀਨ 1 ਕਰੋੜ ਰੁਪਏ ਤੱਕ ਦੇ ਫੂਡ ਪ੍ਰੋਸੈਸਿੰਗ ਪ੍ਰੋਜੈਕਟ ਲਗਾਏ ਜਾ ਸਕਦੇ ਹਨ, ਜਿਸ ਵਿੱਚ ਘੱਟੋਂ ਘੱਟ 10 ਵਿਅਕਤੀ ਕੰਮ ਕਰਦੇ ਹੋਣ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ 35 ਫੀਸਦੀ ਕੈਪੀਟਲ ਸਬਸਿਡੀ ਵੀ ਮਿਲਦੀ ਹੈ, ਜ਼ੋ ਕਿ ਵੱਧ ਤੋਂ ਵੱਧ 10 ਲੱਖ ਰੁਪਏ ਤੱਕ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਕੀਮ ਦਾ ਲਾਭ ਲੈਣ ਦੇ ਚਾਹਵਾਨ ਬਿਨੈਕਾਰ ਨੂੰ ਪ੍ਰੋਜੈਕਟ ਕੀਮਤ ਦਾ 10 ਫੀਸਦੀ ਹਿੱਸਾ ਆਪਣੇ ਕੋਲੋਂ ਲਗਾਉਣਾ ਹੋਵੇਗਾ। ਇਸ ਤੋਂ ਇਲਾਵਾ ਇਸ ਸਕੀਮ ਤਹਿਤ ਕਰਜ਼ਾ ਲੈਣ ਵਾਲੀ ਇਕਾਈ ਨੂੰ 3 ਫੀਸਦੀ ਤੱਕ ਦੇ ਵਿਆਜ ਦੀ ਵੀ ਛੋਟ ਦਾ ਲਾਭ ਵੀ ਦਿਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਲਾਭ ਲੈਣ ਲਈ ਭਾਰਤ ਸਰਕਾਰ ਦੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਆਨਲਾਈਨ ਪੋਰਟਲ www.pmfme.mofpi.gov.in ’ਤੇ ਅਪਲਾਈ ਕੀਤਾ ਜਾ ਸਕਦਾ ਹੈ। ਜੀ.ਐਮ. ਜ਼ਿਲ੍ਹਾ ਉਦਯੋਗ ਕੇਂਦਰ ਅਰੁਣ ਕੁਮਾਰ ਨੇ ਦੱਸਿਆ ਕਿ ਆਨ—ਲਾਈਨ ਫਾਰਮ ਭਰਨ ਅਤੇ ਬੈਂਕ ਤੋਂ ਵਿੱਤੀ ਸਹਾਇਤਾ ਪ੍ਰਾਪਤ ਕਰਨ ਹਿੱਤ ਸਰਕਾਰ ਵੱਲੋਂ ਜ਼ਿਲ੍ਹੇ ਵਿੱਚ 5 ਡਿਸਟ੍ਰਿਕਟ ਰੀਸੋਰਸਪਰਸਨ ਨਿਯੁਕਤ ਕੀਤੇ ਹਨ ਜ਼ੋ ਕਿ ਬਿਨਾਂ ਕਿਸੇ ਫੀਸ ਦੇ ਲਾਭਪਾਤਰੀ ਦੀ ਪ੍ਰੋਜੈਕਟ ਰਿਪੋਰਟ ਬਣਾਉਣ ਅਤੇ ਬੈਂਕ ਦੀਆਂ ਫਾਰਮੈਲਟੀਜ਼ਨੂੰ ਪੂਰੀਆਂ ਕਰਨ ਵਿੱਚ ਬਿਨੈਕਾਰ ਦੀ ਪੂਰਨ ਸਹਾਇਤਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਵਿੱਤੀ ਸਹਾਇਤਾ ਨਵੀਆਂ ਅਤੇ ਪਹਿਲਾਂ ਤੋਂ ਚੱਲ ਰਹੀਆਂ ਫੂਡ ਪ੍ਰੋਸੈਸਿੰਗ ਨਾਲ ਸਬੰਧਤ ਇਕਾਈਆਂ ਲਈ ਉਪਲੱਬਧ ਹੈ। ਇਸ ਸਕੀਮ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਲਈ ਦਫਤਰ ਜਨਰਲ ਮੈਨੇਜਰ,ਜ਼ਿਲ੍ਹਾ ਉਦਯੋਗ ਕੇਂਦਰ, ਹੁਸ਼ਿਆਰਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸਕੀਮ ਤਹਿਤ ਲਾਭ ਪ੍ਰਾਪਤ ਕਰ ਚੁੱਕੇ ਲਾਭਪਾਤਰੀ ਅਮਰਿੰਦਰ ਸਿੰਘ, ਹਰਮੇਸ਼ ਲਾਲ, ਗੁਰਪ੍ਰੀਤ ਸਿੰਘ ਵੱਲੋਂ ਵੀ ਉਦਮੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਦੌਰਾਨ ਕ੍ਰਿਸ਼ੀ ਵਿਗਿਆਨ ਕੇਂਦਰ ਬਾਹੋਵਾਲ ਦੇ ਡਿਪਟੀ ਡਾਇਰੈਕਟਰ ਮਨਿੰਦਰ ਸਿੰਘ ਬੌਂਸ ਨੇ ਦੱਸਿਆ ਕਿ ਉਨ੍ਹਾਂ ਦੇ ਕੇਂਦਰ ਵੱਲੋਂ ਫੂਡ ਪ੍ਰੋਸੈਸਿੰਗ ਇਕਾਈਆਂ ਲਗਵਾਉਣ ਸਬੰਧੀ ਟੇ੍ਰਨਿੰਗ ਦਿੱਤੀ ਜਾ ਰਹੀ ਹੈ। ਮੁੱਖ ਖੇਤੀਬਾੜੀ ਅਫਸਰ ਡਾ. ਗੁਰਦੇਵ ਸਿੰਘ ਨੇ ਕੈਂਪ ਵਿੱਚ ਆਏ ਵਿਅਕਤੀਆਂ ਨੂੰ ਫੂਡ ਪ੍ਰੋਸੈਸਿੰਗ ਸਬੰਧੀ ਉਨ੍ਹਾਂ ਦੇ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਫਾਰਮਰਜ਼ ਪ੍ਰੋਡਿਊਸ ਪ੍ਰੋਮੋਸ਼ਨ ਸੋਸਾਇਟੀ ਦੇ ਪ੍ਰਧਾਨ ਜ਼ਸਵੀਰ ਸਿੰਘ, ਫੰਕਸ਼ਨਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਨਿਰੂਪਾ ਰਾਮਪਾਲ ਵੀ ਮੌਜੂਦ ਸਨ।

PUNJAB RAIN ALERT: ਰਾਤ 10 ਵਜੇ ਤੱਕ ਸੂਬੇ ਦੇ 10 ਜ਼ਿਲਿਆਂ ਲਈ ਓਰੇਂਜ ਅਲਰਟ,

ਚੰਡੀਗੜ੍ਹ, 24 ਜੁਲਾਈ 2023

Time of issue: 7 pm


ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਾਰੀ ਪ੍ਰੈਸ ਰਿਲੀਜ਼ ਅਨੁਸਾਰ ਅਗਲੇ 3 ਘੰਟਿਆਂ ਦੌਰਾਨ ਬਰਨਾਲਾ, ਬਠਿੰਡਾ, ਫਤਹਿਗੜ੍ਹ ਸਾਹਿਬ, ਲੁਧਿਆਣਾ, ਮਾਨਸਾ, ਪਟਿਆਲਾ, ਰੂਪਨਗਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੰਗਰੂਰ, ਫਤਿਹਾਬਾਦ ਵਿੱਚ ਬਿਜਲੀ ਦੇ ਨਾਲ ਗਰਜ, ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।







PAY COMMISSION ARREAR RELEASED: ਪੇਅ ਕਮਿਸ਼ਨ ਦਾ ਬਕਾਇਆ ₹4.25 Cr. ਅੱਜ ਜਾਰੀ- ਮੁੱਖ ਮੰਤਰੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ "ਪੰਜਾਬ ਯੂਨੀਵਰਸਿਟੀ ਦੇ ਸਟਾਫ਼ ਦਾ 7ਵੇਂ ਪੇਅ ਕਮਿਸ਼ਨ ਦਾ ਬਕਾਇਆ ₹4.25 Cr. ਵੀ ਅੱਜ ਜਾਰੀ ਕਰ ਦਿੱਤਾ ਗਿਆ ਹੈ…ਵਿਦਿਆਰਥੀਆਂ ਨੂੰ ਪ੍ਰੋਫੈਸਰ ਸਹਿਬਾਨਾਂ ਨੇ ਹੀ ਪੜਾਉਣਾ ਹੈ…ਉਹਨਾਂ ਨੂੰ ਖੁਸ਼ ਰੱਖਣਾ ਵੀ ਸਾਡਾ ਫ਼ਰਜ਼ ਹੈ।"


ਕੱਚੇ ਅਧਿਆਪਕਾਂ ਦੇ 10 ਸਾਲਾਂ ਦੀ ਗਣਨਾ ਸਬੰਧੀ ਸਪਸ਼ਟੀਕਰਨ ਜਾਰੀ


ਕੱਚੇ ਅਧਿਆਪਕਾਂ ਦੇ 10 ਸਾਲਾਂ ਦੀ ਗਣਨਾ ਸਬੰਧੀ ਸਪਸ਼ਟੀਕਰਨ ਜਾਰੀ 

ਚੰਡੀਗੜ੍ਹ, 25 ਜੁਲਾਈ 2023 ( PBJOBSOFTODAY)

ਕੱਚੇ ਅਧਿਆਪਕਾਂ ਦੇ 10 ਸਾਲਾਂ ਦੀ ਗਣਨਾ ਸਬੰਧੀ  ਮਿਤੀ 25.07.2023 ਨੂੰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਪੰਜਾਬ ਵੱਲੋਂ ਸਮੂਹ ਜਿਲ੍ਹਾ ਸਿੱਖਿਆ ਅਫਸਰ (ਐਸ) ਨਾਲ ਮੀਟਿੰਗ ਕੀਤੀ ਗਈ। ਇਸ ਮੀਟਿੰਗ ਦੌਰਾਨ ਸਮੂਹ ਜਿਲ੍ਹਾ ਸਿੱਖਿਆ ਅਫਸਰਜ਼ ਵੱਲੋਂ ਮੰਗ ਕੀਤੀ ਗਈ ਕਿ ਉਕਤ ਕਰਮਚਾਰੀਆਂ (EGS/STR/AIE) ਦੀ ਸਰਵਿਸ ਦੀ ਅਵਧੀ ਦੀ ਗਣਨਾ ਦੇ ਸਬੰਧ ਵਿੱਚ Clarification ਜਾਰੀ ਕੀਤੀ ਜਾਵੇ।

ਮੀਟਿੰਗ ਉਪਰੰਤ ਡਿਪਟੀ ਡਾਇਰੈਕਟਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਅਤੇ ਲਿਖਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਵਿਭਾਗ ਵਿੱਚ ਕੰਮ ਕਰਦੇ ਕਰਮਚਾਰੀਆਂ ਦੀਆਂ ਸੇਵਾਵਾਂ ਨਿਯਮਤ ਕਰਨ ਸਬੰਧੀ, ਪਾਲਿਸੀ ਮਿਤੀ 07.10.2022 ਜਾਰੀ ਕੀਤੀ ਗਈ ਹੈ। ਉਪਰੰਤ ਵਿਸ਼ਾ ਅੰਕਿਤ ਕਰਮਚਾਰੀਆਂ ਦੀ ਸਰਵਿਸ ਸਬੰਧੀ 10 ਸਾਲ ਦੀ ਗਣਨਾ ਸਬੰਧੀ ਸਿੱਖਿਆ-7 ਸ਼ਾਖਾ, ਸਿੱਖਿਆ ਵਿਭਾਗ ਵੱਲੋਂ ਨੋਟੀਫਿਕੇਸ਼ਨ ਮਿਤੀ 16.06.2023 ਜਾਰੀ ਕੀਤਾ ਗਿਆ ਹੈ।

ਇਸ ਲਈ ਇਹਨਾਂ ਕਰਮਚਾਰੀਆਂ ਦੀ ਸਰਵਿਸ ਸਬੰਧੀ 10 ਸਾਲ ਦੀ ਗਣਨਾ ਕਰਨ ਸਬੰਧੀ ਸਪੱਸ਼ਟ ਕੀਤਾ ਗਿਆ ਹੈ ਕਿ ਮਿਤੀ 01.01.2014 ਤੋਂ ਕਲੈਡਰ ਸਾਲ 2022 ਤੱਕ ਅਤੇ ਨੋਟੀਫਿਕੇਸ਼ਨ ਮਿਤੀ 16.06.2023 ਦੀ ਰੋਸ਼ਨੀ ਵਿੱਚ ਸਾਲ 2023 ਨੂੰ ਅਗਲਾ ਕਲੰਡਰ ਸਾਲ ਮੰਨਦੇ ਹੋਏ, ਇਨ੍ਹਾਂ ਕਰਮਚਾਰੀਆਂ (EGS/STR/AIE) ਦੀ ਸਰਵਿਸ ਦੀ ਅਵਧੀ ਸਾਲ 2002-03 ਤੋਂ ਸਾਲ 2013 ਤੱਕ ਨੂੰ ਇਸ ਵਿੱਚ ਸ਼ਾਮਿਲ ਕਰਦੇ ਹੋਏ ਅਤੇ ਉਪਰੰਤ ਪਾਲਿਸੀ ਦੀਆਂ ਸ਼ਰਤਾਂ ਦੇ ਮੱਦੇ ਨਜ਼ਰ 240 ਦਿਨਾਂ ਦੇ ਹਿਸਾਬ ਨਾਲ ਗਣਨਾ ਕੀਤੀ ਜਾ ਸਕਦੀ ਹੈ।



ਧੁੱਸੀ ਬੰਨ੍ਹ/ਅਡਵਾਂਸ ਧੁੱਸੀ ਬੰਨ੍ਹ ਉੱਪਰ 24 ਘੰਟੇ ਗਸ਼ਤ ਕਰਨ ਦੇ ਹੁਕਮ

 ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ,ਕਪੂਰਥਲਾ


ਧੁੱਸੀ ਬੰਨ੍ਹ/ਅਡਵਾਂਸ ਧੁੱਸੀ ਬੰਨ੍ਹ ਉੱਪਰ 24 ਘੰਟੇ ਗਸ਼ਤ ਕਰਨ ਦੇ ਹੁਕਮ


ਮਨਰੇਗਾ ਕਾਮਿਆਂ ਵਲੋਂ ਬਚਾਅ ਕਾਰਜ਼ਾਂ ਲਈ ਮਿੱਟੀ ਦੇ ਬੋਰੇ ਭਰਨ ਵਿਚ ਨਿਭਾਈ ਜਾ ਰਹੀ ਅਹਿਮ ਭੂਮਿਕਾ


ਇਹਤਿਆਤ ਵਜੋਂ ਮਿੱਟੀ ਦੇ 15000 ਬੋਰੇ ਭਰਕੇ ਬੰਨ੍ਹ ਉੱਪਰ ਰੱਖੇ 


ਕਪੂਰਥਲਾ/ਸੁਲਤਾਨਪੁਰ ਲੋਧੀ, 25 ਜੁਲਾਈ

ਡਿਪਟੀ ਕਮਿਸ਼ਨਰ ਕਪੂਰਥਲਾ ਕੈਪਟਨ ਕਰਨੈਲ ਸਿੰਘ ਨੇ ਡਰੇਨਜ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਬਿਆਸ ਦਰਿਆ ਦੇ ਕੰਢੇ ਭੁਲੱਥ ਅਤੇ ਸੁਲਾਤਨਪੁਰ ਲੋਧੀ ਸਬ ਡਵੀਜ਼ਨਾਂ ਵਿਚ ਪੈਂਦੇ ਧੁੱਸੀ ਬੰਨ੍ਹ/ਅਡਵਾਂਸ ਧੁੱਸੀ ਬੰਨ੍ਹ ਉੱਪਰ 24 ਘੰਟ ਗਸ਼ਤ ਯਕੀਨੀ ਬਣਾਈ ਜਾਵੇ ਤਾਂ ਲੋੜ ਅਨੁਸਾਰ ਬੰਨ੍ਹਾਂ ਦੀ ਸੁਰੱਖਿਆ ਲਈ ਤੁਰੰਤ ਕਾਰਵਾਈ ਕੀਤੀ ਜਾ ਸਕੇ। 


ਉਨ੍ਹਾਂ ਜ਼ਿਲ੍ਹੇ ਵਿੱਚ ਬਿਆਸ ਦਰਿਆ ਉੱਪਰ ਪੈਂਦੇ ਧੁੱਸੀ ਬੰਨ੍ਹ ਦਾ ਦੌਰਾ ਕੀਤਾ ਤੇ ਲੋਕਾਂ ਨੂੰ ਵਿਸ਼ਵ਼ਾਸ਼ ਦਿਵਾਇਆ ਕਿ ਕਪੂਰਥਲਾ ਜ਼ਿਲ੍ਹੇ ਦੇ ਹੱਦ ਅੰਦਰ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹਨ ਅਤੇ ਉਨ੍ਹਾਂ ਨੂੰ ਕਿਸੇ ਕਿਸਮ ਦਾ ਖਤਰਾ ਦਰਪੇਸ਼ ਨਹੀਂ ਹੈ। 


ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਸੰਵੇਦਨਸ਼ੀਲ ਥਾਵਾਂ ’ਤੇ ਜੇ.ਸੀ.ਬੀਜ਼,ਕਿਸ਼ਤੀਆਂ ਅਤੇ ਟਰੈਕਟਰ-ਟਰਾਲੀਆਂ ਦੀ ਤਾਇਨਾਤੀ ਯਕੀਨੀ ਬਣਾਈ ਗਈ ਹੈ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾਵੇ।


ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਨਰੇਗਾ ਕਾਮਿਆਂ ਦੇ ਸਹਿਯੋਗ ਨਾਲ 10 ਹਜ਼ਾਰ ਮਿੱਟੀ ਦੇ ਬੋਰਿਆਂ ਨੂੰ ਧੁੱਸੀ ਬੰਨ੍ਹ ਦੀਆਂ ਸੰਵੇਦਨਸ਼ੀਲ ਥਾਵਾਂ ’ਤੇ ਸੁਲਤਾਨਪੁਰ ਲੋਧੀ ਬਲਾਕ ਦੇ ਵੱਖ-ਵੱਖ ਪਿੰਡਾਂ ਜਿਵੇਂ ਕਿ ਸਰੂਪਵਾਲ,ਭਰੋਆਣਾ,ਯੁਸਫਪੁਰ ਦਾਰੇਵਾਲ,ਆਹਲੂਵਾਲ,ਸ਼ੇਰਪੁਰ ਡੋਗਰਾ,ਪੱਸਣ ਕਦੀਮ ਅਤੇ ਡੇਰਾ ਹਰੀ ਸਿੰਘ ਕੰਪਲੈਕਸ ਤੇ ਲਗਾਇਆ ਗਿਆ ਹੈ । 


ਉਨ੍ਹਾਂ ਦੱਸਿਆ ਕਿ ਪਿੰਡਾਂ ਵਾਲਿਆਂ ਦੇ ਸਹਿਯੋਗ ਨਾਲ ਵਿਭਾਗ ਦੇ 2 ਜੇ.ਸੀ.ਬੀਜ਼ ਅਤੇ ਟਰ੍ਰੈਕਟਰ-ਟਰਾਲੀਆਂ 24 ਘੰਟੇ ਤਾਇਨਾਤ ਹਨ ਅਤੇ 15 ਹਜ਼ਾਰ ਮਿੱਟੀ ਦੇ ਹੋਰ ਬੋਰੇ ਭਰੇ ਪਏ ਹਨ ਤਾਂ ਜੋ ਲੋੜ ਪੈਣ ਤੇ ਇਨ੍ਹਾਂ ਨੂੰ ਵਰਤੋਂ ਵਿਚ ਲਿਆਂਦਾ ਜਾ ਸਕੇ। 


ਦੱਸਣਯੋਗ ਹੈ ਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਪਿੰਡ ਵਾਲਿਆਂ ਦੀ ਸਹਾਇਤਾ ਦੇ ਨਾਲ ਲੋਕਾਂ ਦੀ ਜਾਨ-ਮਾਲ ਦੀ ਰਾਖੀ ਤੋਂ ਇਲਾਵਾ ਹੜ੍ਹ ਪੀੜਤਾਂ ਦੀ ਸਿਹਤ ਸਹੂਲਤ ਲਈ ਸਿਵਲ ਹਸਪਤਾਲ ਦੀਆਂ ਟੀਮਾਂ ਵਲੋਂ ਲੋਕਾਂ ਦੀ ਚੈਕਿੰਗ ਕਰ ਦਵਾਈ ਮੁਹੱਈਆ ਕਰਵਾਏ ਜਾਣ ਦੇ ਨਾਲ ਪਸ਼ੂ ਧਨ ਦੀ ਸਾਂਭ-ਸੰਭਾਲ ਅਤੇ ਉਨ੍ਹਾਂ ਨੂੰ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਉਣ ਦੇ ਲਈ ਪਸ਼ੂ ਪਾਲਣ ਵਿਭਾਗ ਦੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਵਲੋਂ ਵੀ ਪਿੰਡ-ਪਿੰਡ ਜਾ ਕੇ ਪਸ਼ੂਆਂ ਦੀ ਜਾਂਚ ਯਕੀਨੀ ਬਣਾਈ ਜਾ ਰਹੀ ਹੈ। 


ਫੋਟੋ ਕੈਪਸ਼ਨ-

1-ਬਾਊਪੁਰ ਵਿਖੇ ਬੋਰੇ ਭਰਨ ਦੇ ਕੰਮ ਦਾ ਜਾਇਜ਼ਾ ਲੈਂਦੇ ਹੋਏ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ।


2-ਅਡਵਾਂਸ ਧੁੱਸੀ ਬੰਨ੍ਹ ਦੇ ਕੰਢਿਆਂ ਤੇ ਬੋਰੇ ਭਰਨ ਲਈ ਸੁੱਟੀ ਜਾ ਰਹੀ ਮਿੱਟੀ।


3-ਮਨਰੇਗਾ ਕਾਮਿਆਂ ਵਲੋਂ ਮਿੱਟੀ ਦੇ ਭਰੇ ਹੋਏ ਬੋਰੇ।

OLD PENSION SCHEME BREAKING: ਵਿੱਤ ਮੰਤਰੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ 100% ਲਾਗੂ ਕਰਨ ਦਾ ਭਰੋਸਾ -

 ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਵਿੱਤ ਮੰਤਰੀ ਜੀ ਨਾਲ ਪੈਨਲ ਮੀਟਿੰਗ ਚੰਡੀਗੜ੍ਹ ਵਿਖੇ ਹੋਈ-                                       


ਵਿੱਤ ਮੰਤਰੀ ਜੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ 100% ਲਾਗੂ ਕਰਨ ਦਾ ਭਰੋਸਾ -


ਚੰਡੀਗੜ , 25 ਜੁਲਾਈ, ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੇ ਸੂਬਾ ਕਨਵੀਨਰ ਗੁਰਜੰਟ ਸਿੰਘ ਕੋਕਰੀ, ਕੋ ਕਨਵੀਨਰ ਟਹਿਲ ਸਿੰਘ ਸਰਾਭਾ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਡਿੰਪਲ ਰੁਹੇਲਾ, ਰਣਜੀਤ ਸਿੰਘ ਰਾਣਵਾ (ਪ੍ਰਧਾਨ ਪੰਜਾਬ ਸੁਾਰਡੀਨੇਟ ਸਰਵਿਸਸ ਫੈਡਰੇਸ਼ਨ 1680-22 ਬੀ ) ਆਗੂਆਂ ਦੇ ਸਮੂਹਿਕ ਵਫਦ ਵੱਲੋਂ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨਾਲ਼ ਪੰਜਾਬ ਸਕੱਤਰ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਕੀਤੀ ਗਈ।ਜਿਸ ਵਿੱਚ 1 ਜਨਵਰੀ 2004 ਤੋਂ ਬਾਅਦ ਨਿਯੁਕਤ ਮੁਲਾਜ਼ਮਾਂ ਉੱਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਸਬੰਧੀ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ ਮੋਰਚੇ ਦੇ ਆਗੂ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ ਹੋਏ ਕਿਹਾ ਕਿ ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਪੰਜਾਬ ਦੀ ਮੀਟਿੰਗ ਸ. ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਪੰਜਾਬ ਨਾਲ ਸੁਖਾਵੇ ਮਾਹੌਲ ਵਿੱਚ ਹੋਈ। ਜਿਸ ਵਿੱਚ ਆਗੂਆਂ ਵੱਲੋਂ ਤੱਥਾਂ ਅਤੇ ਦਸਤਾਵੇਜਾਂ ਤੇ ਅਧਾਰਤ ਗੱਲ ਕੀਤੀ ਗਈ ।

ਪੰਜਾਬ ਸੁਾਰਡੀਨੇਟ ਸਰਵਿਸਸ ਫੈਡਰੇਸ਼ਨ 1680-22 ਬੀ ਦੇ ਆਗੂ ਮੀਟਿੰਗ ਉਪਰੰਤ 


 ਆਗੂਆਂ ਵਲੋਂ ਜ਼ੋਰ ਦੇ ਕੇ ਕਿਹਾ ਗਿਆ ਕਿ ਜਦੋਂ ਵੀ ਪੰਜਾਬ ਸਰਕਾਰ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਦੇ ਮੁਲਾਜ਼ਮਾਂ ਦਾ ਜੀ ਪੀ ਐਫ ਲਗਪਗ 180 ਕਰੋੜ ਰੁਪਏ ਮਹੀਨਾ ਕਟੌਤੀ ਉਪਰੰਤ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਆਵੇਗਾ ਅਤੇ ਪੰਜਾਬ ਸਰਕਾਰ ਦਾ ਐਨ ਪੀ ਐਸ ਦਾ ਸ਼ੇਅਰ ਲਗਭਗ 190 ਕਰੋੜ ਪੰਜਾਬ ਸਰਕਾਰ ਦੇ ਖਜਾਨੇ ਵਿੱਚ ਹੀ ਰਹੇਗਾ। ਜਿਸ ਨਾਲ ਸਾਨੂੰ ਲਗਭਗ 4000 ਕਰੋੜ ਸਾਲਾਨਾ ਦਾ ਮਾਲੀਆ ਇਕੱਠਾ ਹੋਵੇਗਾ। ਜਿਸ ਨਾਲ ਪੰਜਾਬ ਸਰਕਾਰ ਦੇ ਆਰਥਿਕ ਬਜਟ ਨੂੰ ਵੱਡਾ ਬਲ ਮਿਲੇਗਾ। ਇਸ ਉਪਰੰਤ ਆਗੂਆਂ ਵੱਲੋਂ ਮੀਟਿੰਗ ਵਿੱਚ ਦੱਸਿਆ ਗਿਆ ਕਿ 1 ਜਨਵਰੀ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਉੱਪਰ ਜਦੋਂ ਤਤਕਾਲੀ ਪੰਜਾਬ ਸਰਕਾਰ ਵਲੋਂ ਨਵੀਂ ਪੈਨਸ਼ਨ ਸਕੀਮ ਲਾਗੂ ਕੀਤੀ ਗਈ ਸੀ। ਉਸਦਾ ਮੁਲਾਜ਼ਮ ਉਸ ਸਮੇਂ ਤੋਂ ਹੀ ਲਗਾਤਾਰ ਵਿਰੋਧ ਕਰਦੇ ਆ ਰਹੇ ਹਨ। ਮੋਰਚੇ ਵੱਲੋਂ ਰੱਖੇ ਗਏ ਤੱਥਾਂ ਭਰਭੂਰ ਪੱਤਰਾਂ ਅਤੇ ਵੇਰਵਾ ਉਤੇ ਵਿੱਤ ਮੰਤਰੀ ਵੱਲੋਂ ਹਾਂ ਪੱਖੀ ਹੁੰਗਾਰਾ ਭਰਿਆ । ਉਹਨਾਂ ਕਿਹਾ ਕਿ ਪੰਜਾਬ ਦੇ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ 100% ਲਾਗੂ ਕਰਨੀ ਹੈ। ਆਗੂਆਂ ਵੱਲੋਂ ਰੋਸ ਦਰਜ਼ ਕਰਵਾਇਆ ਗਿਆ ਕਿ ਪੰਜਾਬ ਸਰਕਾਰ ਵਲੋਂ ਹਾਲੇ ਤੱਕ ਜਨਵਰੀ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ ਜੀਪੀਐਫ ਖਾਤੇ ਖੋਲ੍ਹਣ ਕੋਈ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਅਤੇ ਮੁਲਾਜ਼ਮਾਂ ਦਾ ਐਨ ਪੀ ਐਸ ਪਹਿਲਾਂ ਦੀ ਤਰ੍ਹਾਂ ਹੀ ਕੱਟਿਆ ਜਾ ਰਿਹਾ ਹੈ। ਜਿਸ ਨਾਲ ਪੰਜਾਬ ਦੇ ਮੁਲਾਜ਼ਮ ਨਿਰਾਸ਼ਾ ਵਿੱਚ ਚੱਲ ਰਹੇ ਹਨ। ਆਗੂਆਂ ਵੱਲੋਂ ਮੀਟਿੰਗ ਦੇ ਅੰਤ ਵਿੱਚ ਵਿੱਤ ਮੰਤਰੀ ਪੰਜਾਬ, ਪੰਜਾਬ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ ਗਈ ਕਿ ਮੁਲਾਜ਼ਮਾਂ ਦੇ ਜੀ ਪੀ ਐਫ ਖਾਤੇ ਖੋਲ੍ਹ ਕੇ ਕਟੌਤੀ ਕਰਨੀ ਸ਼ੁਰੂ ਕੀਤੀ ਜਾਵੇ ਅਤੇ ਐਨ ਪੀ ਐਸ ਦੀ ਕਟੌਤੀ ਬਿਲਕੁਲ ਬੰਦ ਕਰ ਦਿੱਤੀ ਜਾਵੇ। ਸ਼ੇਅਰ ਮਾਰਕੀਟ ਵਿੱਚ ਪੰਜਾਬ ਦੇ ਮੁਲਾਜ਼ਮਾਂ ਦਾ ਲਗਪਗ 20,000 ਕਰੋੜ ਰੁਪਿਆ ਪਿਆ ਹੈ, ਉਸ ਨੂੰ ਵਾਪਸ ਲਿਆਉਣ ਵਿਚ ਪੰਜਾਬ ਦੇ ਮੁਲਾਜ਼ਮ ਪੰਜਾਬ ਸਰਕਾਰ ਦੇ ਨਾਲ ਖੜੇ ਹਨ। ਪੁਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਇਸ ਲਈ ਲਗਾਤਾਰ ਸੰਘਰਸ਼ ਕਰੇਗਾ।


 ਜਾਰੀ ਕਰਤਾ - ਟਹਿਲ ਸਿੰਘ ਸਰਾਭਾ 8437189750

ਵੱਖ-ਵੱਖ ਨਿੱਜੀ ਸਕੂਲਾਂ ਵਿੱਚ ਅਧਿਆਪਕਾਂ ਦੀ ਨੌਂਕਰੀ ਲਈ ਇੰਟਰਵਿਊ 28 ਜੁਲਾਈ ਨੂੰ

 


ਵੱਖ-ਵੱਖ ਨਿੱਜੀ ਸਕੂਲਾਂ ਵਿੱਚ ਅਧਿਆਪਕਾਂ ਦੀ ਨੌਂਕਰੀ ਲਈ ਇੰਟਰਵਿਊ 28 ਜੁਲਾਈ ਨੂੰ


ਗੁਰਦਾਸਪੁਰ, 25 ਜੁਲਾਈ ( ) - ਪੰਜਾਬ ਸਰਕਾਟ ਵੱਲੋਂ ਹਦਾਇਤਾਂ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਹਿੱਤ ਰੋਜ਼ਗਾਰ ਮੇਲੇ ਲਗਾਏ ਜਾ ਰਹੇ ਹਨ। ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮਿਤੀ 28 ਜੁਲਾਈ 2023 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਗੁਰਦਾਸਪੁਰ ਵਿਖੇ ਟੀ.ਸੀ. ਇੰਟਰਨੈਸ਼ਨਲ ਸਕੂਲ, ਗੁਰੂ ਨਾਨਕ ਪਬਲਿਕ ਸਕੂਲ, ਜੀਵਨ ਜੋਤੀ ਪਬਲਿਕ ਸਕੂਲ, ਸ਼ਬਦ ਪ੍ਰਕਾਸ਼ ਅਕੈਡਮੀ, ਸੈਨਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ, ਸ਼੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਅਤੇ ਯੋਗੀ ਰਾਜ ਬਾਵਾ ਲਾਲ ਜੀ ਮੈਮੋਰੀਅਲ ਸਕੂਲਾਂ ਵੱਲੋਂ ਅਧਿਆਪਕਾਂ ਦੀਆਂ ਅਸਾਮੀਆਂ ਲਈ ਲੜਕੇ ਅਤੇ ਲੜਕੀਆਂ ਦੀ ਚੋਣ ਕੀਤੀ ਜਾਵੇਗੀ। 


ਜ਼ਿਲ੍ਹਾ ਰੋਜ਼ਗਾਰ ਅਫ਼ਸਰ ਨੇ ਦੱਸਿਆ ਕਿ ਇਨ੍ਹਾਂ ਅਸਾਮੀਆਂ ਲਈ ਯੋਗਤਾ ਬੀ.ਏ, ਬੀ.ਐੱਡ , ਐੱਮ.ਐੱਸ.ਸੀ. ਅਤੇ ਬੀ.ਕਾਮ. ਹੋਣੀ ਲਾਜ਼ਮੀ ਹੈ ਅਤੇ ਇੰਟਰਵਿਊ ਦੇਣ ਲਈ ਉਮਰ ਦੀ ਹੱਦ 21-40 ਸਾਲ ਹੈ। ਇੰਟਰਵਿਊ ਦੌਰਾਨ ਚੁਣੇ ਗਏ ਪ੍ਰਾਰਥੀਆਂ ਨੂੰ ਨਿਯਮਾਂ ਅਨੁਸਾਰ ਤਨਖ਼ਾਹ ਮਿਲਣ ਯੋਗ ਹੋਵੇਗੀ । ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀ ਪਰਸ਼ੋਤਮ ਸਿੰਘ ਨੇ ਕਿਹਾ ਕਿ ਇੰਟਰਵਿਊ ਦੇਣ ਦੇ ਚਾਹਵਾਨ ਪ੍ਰਾਰਥੀ ਮਿਤੀ 28 ਜੁਲਾਈ 2023 ਨੂੰ ਆਪਣੇ ਅਸਲ ਦਸਤਾਵੇਜ ਦੀਆਂ ਕਾਪੀਆਂ, ਰੀਜੂਮ (ਸੀ.ਵੀ) ਅਤੇ 2 ਫੋਟੋਆਂ ਸਮੇਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਗੁਰਦਾਸਪੁਰ, ਬਲਾਕ-ਬੀ, ਕਮਰਾ ਨੰਬਰ 217, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਗੁਰਦਾਸਪੁਰ ਵਿਖੇ ਸਵੇਰੇ 9:00 ਵਜੇ ਤੱਕ ਪਹੁੰਚਣ ਅਤੇ ਇਸਦਾ ਵੱਧ ਤੋਂ ਵੱਧ ਲਾਭ ਉਠਾਉਣ।

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends