ਸਾਂਝੀ ਤਾਲਮੇਲ ਕਮੇਟੀ ਦੇ ਅਗਲੇ ਸੰਘਰਸ਼ਾਂ ਸਬੰਧੀ ਹੋਈ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾਈ ਮੀਟਿੰਗ

 ਸਾਂਝੀ ਤਾਲਮੇਲ ਕਮੇਟੀ ਦੇ ਅਗਲੇ ਸੰਘਰਸ਼ਾਂ ਸਬੰਧੀ ਹੋਈ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾਈ ਮੀਟਿੰਗ



 ਸਾਂਝੀ ਤਾਲਮੇਲ ਕਮੇਟੀ ਦੇ ਝੰਡੇ ਹੇਠ ਪੰਜਾਬ ਸਰਕਾਰ ਨਾਲ ਚੱਲ ਰਹੇ ਆਰ ਪਾਰ ਦੇ ਸੰਘਰਸ਼ ਸਬੰਧੀ ਪਿਛਲੇ ਸੰਘਰਸ਼ੀ ਘੋਲ਼ਾਂ ਦੀ ਸਮੀਖਿਆ ਅਤੇ ਅਗਲੇ ਸੰਘਰਸ਼ ਵਿੱਚ ਸ਼ਮੂਲੀਅਤ ਸਬੰਧੀ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਅਹਿਮ ਮੀਟਿੰਗ ਹੋਈ।

ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਪਰਗਟਜੀਤ ਸਿੰਘ ਕਿਸ਼ਨਪੁਰਾ ਪ੍ਰਧਾਨ ਬੀ ਐੱਡ ਅਧਿਆਪਕ ਫ਼ਰੰਟ ਪੰਜਾਬ ਨੇ ਕਿਹਾ ਕਿ ਮੀਟਿੰਗ ਵਿੱਚ ਪਿਛਲੇ ਲੰਬੇ ਸਮੇਂ ਤੋਂ ਪੁਰਾਣੀ ਪੈਨਸ਼ਨ ਬਹਾਲੀ, ਕੱਚੇ ਅਧਿਆਪਕਾਂ ਨੂੰ ਪੱਕੇ ਕਰਨ, ਡੀ ਏ ਦੀਆਂ ਕਿਸ਼ਤਾਂ, ਭੱਤਿਆਂ ਦੀ ਬਹਾਲੀ,2.59 ਦੇ ਗੁਣਾਂਕ ਸਬੰਧੀ ਪੰਜਾਬ ਸਰਕਾਰ ਨਾਲ ਚੱਲ ਰਹੇ ਆਰ ਪਾਰ ਦੇ ਸੰਘਰਸ਼ ਵਿੱਚ ਜਥੇਬੰਦੀ ਦੀ ਹੋਈ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਨਾਲ ਹੀ ਐਲਾਨ ਕੀਤੇ ਅਗਲੇ ਸੰਘਰਸ਼ੀ ਪ੍ਰੋਗਰਾਮਾਂ ਜਿੰਨਾਂ ਵਿੱਚ ਦਸੰਬਰ ਮਹੀਨੇ ਦੇ ਸ਼ੁਰੂ ਵਿੱਚ ਪੰਜਾਬ ਭਰ ਵਿੱਚ ਵਿਧਾਇਕਾਂ ਦੇ ਹਲਕਿਆਂ ਵਿੱਚ ਝੰਡਾਂ ਮਾਰਚ ਕਰਕੇ ਪੁਤਲੇ ਫੂਕਕੇ ਰਾਖ ਇਕੱਠੀ ਕਰਕੇ 6 ਦਸੰਬਰ ਨੂੰ ਬੁੱਢਾ ਨਾਲੇ ਵਿੱਚ ਪ੍ਰਵਾਹ ਕਰਨੇ ਅਤੇ 13 ਦਸੰਬਰ ਨੂੰ  ਇਤਿਹਾਸਕ ਮਨੁੱਖੀ ਚੇਨ ਬਣਾਉਣਾ ਵਿੱਚ ਜਥੇਬੰਦੀ ਵੱਲੋਂ ਪਹਿਲਾਂ ਤੋਂ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਅਧਿਆਪਕ ਸਾਥੀਆਂ ਨੂੰ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ।

ਇਸ ਮੌਕੇ ਤੇਜਿੰਦਰ ਸਿੰਘ ਮੋਹਾਲੀ, ਪਰਮਜੀਤ ਸਿੰਘ ਫਿਰੋਜ਼ਪੁਰ, ਸਰਤਾਜ ਸਿੰਘ ਚੀਮਾ ਕਪੂਰਥਲਾ ਵੱਲੋਂ ਕਿਹਾ ਗਿਆ ਕਿ  ਪੰਜਾਬ ਸਰਕਾਰ ਨੂੰ  ਮੁਲਾਜਮਾਂ ਦੀ ਸਭ ਤੋਂ ਅਹਿਮ ਮੰਗ ਪੁਰਾਣੀ ਪੈਨਸ਼ਨ ਬਹਾਲੀ ਦਾ ਚਾਰ ਸਾਲ ਪਹਿਲਾਂ ਨੋਟੀਫਿਕੇਸ਼ਨ ਜਾਰੀ ਕਰਕੇ ਹੁਣ ਤਕ ਲਾਗੂ ਨਾ ਕਰਨ ਦਾ ਖਮਿਆਜਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਜਰੂਰ ਭੁਗਤਣਾ ਪਵੇਗਾ।

ਇਸ ਮੌਕੇ ਮੀਟਿੰਗ ਵਿੱਚ  ਸੁਖਦਰਸ਼ਨ ਸਿੰਘ ਬਠਿੰਡਾ,  ਪਰਮਜੀਤ ਦੁੱਗਲ ਲੁਧਿਆਣਾ, ਦਪਿੰਦਰ ਸਿੰਘ ਢਿੱਲੋਂ ਫਾਜ਼ਿਲਕਾ,  ਰਵਿੰਦਰ ਸਿੰਘ ਜਲੰਧਰ, ਗੁਰਮੀਤ ਸਿੰਘ ਢੋਲੇਵਾਲ, ਰਵਿੰਦਰਪਾਲ ਸਿੰਘ ਲੁਧਿਆਣਾ, ਹਰਵਿੰਦਰ ਸਿੰਘ ਬਰਨਾਲਾ, ਕਮਲਜੀਤ ਸਿੰਘ ਜਲੰਧਰ, ਤਲਵਿੰਦਰ ਸਿੰਘ ਬੁੱਟਰ ਅਮ੍ਰਿਤਸਰ, ਬਿਕਰਮਜੀਤ ਸਿੰਘ ਬੱਲ ਅਮ੍ਰਿਤਸਰ, ਅਮਰਜੀਤ ਸਿੰਘ ਰੋਪੜ, ਕੇਵਲ ਸਿੰਘ ਮੁਕਤਸਰ, ਰਾਜ ਕੁਮਾਰ ਟੋਨੀ ਮੁਕਤਸਰ, ਹਰਮੀਤ ਸਿੰਘ ਬਾਜਾਖਾਨਾ ,ਸਤਿੰਦਰ ਸਚਦੇਵਾ ਫਾਜ਼ਿਲਕਾ,ਪਰਮਿੰਦਰ ਸਿੰਘ ਢਿੱਲੋਂ, ਮਨਜੋਤ ਸਿੰਘ ਕਲੇਰ, ਗੁਰਬਖਸ਼ੀਸ਼ ਸਿੰਘ ਸੰਗਰੂਰ ਆਦਿ ਅਧਿਆਪਕ ਸਾਥੀ ਹਾਜ਼ਿਰ ਸਨ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends