ਮਾਸਟਰ ਕੇਡਰ ਤਰੱਕੀਆਂ ਸਬੰਧੀ ਸਿੱਖਿਆ ਵਿਭਾਗ ਵੱਲੋਂ ਸਖ਼ਤ ਹਦਾਇਤਾਂ; 13 ਅਗਸਤ ਤੱਕ ਮੰਗੀ ਗਈ ਲੰਬਿਤ ਰਿਪੋਰਟ
ਐੱਸ.ਏ.ਐੱਸ. ਨਗਰ: ਸਕੂਲ ਸਿੱਖਿਆ ਵਿਭਾਗ (ਸੈਕੰਡਰੀ), ਪੰਜਾਬ ਵੱਲੋਂ ਮਾਸਟਰ ਕੇਡਰ ਦੀਆਂ ਪਦ-ਉੱਨਤੀਆਂ (ਪ੍ਰਮੋਸ਼ਨਾਂ) ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈ.ਸਿ/ਐ.ਸਿ) ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਦਫ਼ਤਰ ਡਾਇਰੈਕਟਰ ਸਕੂਲ ਐਜੂਕੇਸ਼ਨ (ਪ੍ਰਮੋਸ਼ਨ ਸੈੱਲ) ਦੁਆਰਾ ਜਾਰੀ ਕੀਤੇ ਪੱਤਰ ਅਨੁਸਾਰ ਕਈ ਜ਼ਿਲ੍ਹਿਆਂ ਵੱਲੋਂ ਅਜੇ ਤੱਕ ਲੋੜੀਂਦੀ ਜਾਣਕਾਰੀ ਵਿਭਾਗ ਨੂੰ ਨਹੀਂ ਭੇਜੀ ਗਈ, ਜਿਸ ਕਾਰਨ ਪ੍ਰਮੋਸ਼ਨ ਪ੍ਰਕਿਰਿਆ ਵਿੱਚ ਦੇਰੀ ਹੋ ਰਹੀ ਹੈ।
1. ਖਾਲੀ ਅਸਾਮੀਆਂ ਦੀ ਸੂਚਨਾ ਨਾ ਭੇਜਣ ਵਾਲੇ ਜ਼ਿਲ੍ਹੇ:
ਈ.ਸੀ.ਟੀ., ਸੀ.ਐੱਚ.ਟੀ., ਐੱਚ.ਟੀ., ਈ.ਟੀ.ਟੀ. ਅਤੇ ਨਾਨ-ਟੀਚਿੰਗ ਕਾਡਰ ਤੋਂ ਮਾਸਟਰ ਕੇਡਰ ਵਿੱਚ ਪ੍ਰਮੋਟ ਹੋਣ ਵਾਲੇ ਕਰਮਚਾਰੀਆਂ ਅਤੇ ਖਾਲੀ ਅਸਾਮੀਆਂ ਦੀ ਸੂਚਨਾ ਹੇਠ ਲਿਖੇ ਜ਼ਿਲ੍ਹਿਆਂ ਵੱਲੋਂ ਪ੍ਰਾਪਤ ਨਹੀਂ ਹੋਈ:
- ਬਰਨਾਲਾ, ਫਰੀਦਕੋਟ, ਫਾਜ਼ਿਲਕਾ, ਮਲੇਰਕੋਟਲਾ, ਮੋਗਾ, ਐੱਸ.ਏ.ਐੱਸ. ਨਗਰ ਅਤੇ ਸ਼੍ਰੀ ਮੁਕਤਸਰ ਸਾਹਿਬ।
2. ਸੀ.ਐੱਚ.ਟੀ. ਅਤੇ ਐੱਚ.ਟੀ. ਕਾਡਰ ਦੀ ਸੀਨੀਆਰਤਾ/ਇਤਰਾਜ਼ਾਂ ਦੀ ਸੂਚਨਾ:
ਸੀ.ਐੱਚ.ਟੀ. ਅਤੇ ਐੱਚ.ਟੀ. ਕਾਡਰ ਦੀ ਇੰਟਰਸੇ ਸੀਨੀਆਰਤਾ ਤੇ ਇਤਰਾਜ਼ਾਂ ਸਬੰਧੀ ਹਾਰਡ ਅਤੇ ਸੌਫਟ ਕਾਪੀ ਹੇਠ ਲਿਖੇ ਜ਼ਿਲ੍ਹਿਆਂ ਵੱਲੋਂ ਪ੍ਰਾਪਤ ਨਹੀਂ ਹੋਈ:
- ਅੰਮ੍ਰਿਤਸਰ, ਬਰਨਾਲਾ, ਫਰੀਦਕੋਟ, ਗੁਰਦਾਸਪੁਰ, ਜਲੰਧਰ, ਕਪੂਰਥਲਾ, ਮਲੇਰਕੋਟਲਾ, ਮੋਗਾ, ਪਠਾਨਕੋਟ, ਪਟਿਆਲਾ, ਐੱਸ.ਏ.ਐੱਸ. ਨਗਰ, ਐੱਸ.ਬੀ.ਐੱਸ. ਨਗਰ, ਸੰਗਰੂਰ ਅਤੇ ਤਰਨ-ਤਾਰਨ।
