PSEB CLASS 10 SOCIAL SCIENCE GEOGRAPHY CHAPTER 7 ਆਵਾਜਾਈ ਅਤੇ ਸੰਚਾਰ Questions and answers

ਆਵਾਜਾਈ ਅਤੇ ਸੰਚਾਰ: ਭਾਰਤ ਦੀ ਜਿੰਦ-ਜਾਨ - ਬਹੁ-ਚੋਣਵੇਂ ਪ੍ਰਸ਼ਨ (MCQs)
(i) ਪੂਰਬ-ਪੱਛਮ ਗਲਿਆਰੇ ਸੰਬੰਧੀ ਕਿਹੜਾ ਜੋੜਾ ਸਭ ਤੋਂ ਵੱਧ ਦੂਰ ਅਤੇ ਸਹੀ ਹੈ?
  • (ੳ) ਮੁੰਬਈ-ਨਾਗਪੁਰ
  • (ਅ) ਮੁੰਬਈ-ਕੋਲਕਾਤਾ
  • (ੲ) ਸਿਲਚਰ-ਪੋਰਬੰਦਰ
  • (ਸ) ਨਾਗਪੁਰ-ਸਿਲੀਗੁੜੀ
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ੲ) ਸਿਲਚਰ-ਪੋਰਬੰਦਰ
(ii) ਆਵਾਜਾਈ ਦੀ ਕਿਹੜੀ ਵੰਨਗੀ ਸ਼ਿਪਮੈਂਟ (ਵਪਾਰਕ ਆਵਾਜਾਈ) ਦੇ ਨੁਕਸਾਨਾਂ ਤੇ ਦੇਰੀ ਤੋਂ ਬਚਾਅ ਕਰਦੀ ਹੈ?
  • (ੳ) ਰੇਲਵੇਜ਼
  • (ਅ) ਪਾਈਪਲਾਈਨਜ਼
  • (ੲ) ਰੋਡਵੇਜ਼
  • (ਸ) ਵਾਟਰਵੇਜ਼
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ਅ) ਪਾਈਪਲਾਈਨਜ਼
(iii) ਇਹਨਾਂ ਵਿੱਚੋਂ ਕਿਹੜਾ ਰਾਜ H.V.J. ਪਾਈਪਲਾਈਨ ਨਾਲ ਜੁੜਿਆ ਹੋਇਆ ਨਹੀਂ ਹੈ?
  • (ੳ) ਮੱਧ ਪ੍ਰਦੇਸ਼
  • (ਅ) ਮਹਾਂਰਾਸ਼ਟਰ
  • (ੲ) ਗੁਜਰਾਤ
  • (ਸ) ਉੱਤਰ ਪ੍ਰਦੇਸ਼
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ਅ) ਮਹਾਂਰਾਸ਼ਟਰ
(iv) ਪੂਰਬੀ ਤੱਟੀ ਇਲਾਕੇ ਵਿੱਚ ਹੇਠ ਲਿਖਿਆਂ ਵਿੱਚੋਂ ਕਿਹੜੀ ਬੰਦਰਗਾਹ ਸਭ ਤੋਂ ਡੂੰਘੀ ਤੇ ਚੁਫੇਰਿਓਂ ਘਿਰੀ ਹੋਣ ਕਾਰਨ ਸੁਰੱਖਿਅਤ ਹੈ?
  • (ੳ) ਚੇਨੱਈ
  • (ਅ) ਪਾਰਾਦੀਪ
  • (ੲ) ਤੂਤੀਕੋਰਨ
  • (ਸ) ਵਿਸ਼ਾਖਾਪਟਨਮ
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ਸ) ਵਿਸ਼ਾਖਾਪਟਨਮ
(v) ਭਾਰਤ ਵਿੱਚ ਆਵਾਜਾਈ ਦਾ ਕਿਹੜਾ ਢੰਗ ਸਭ ਤੋਂ ਵੱਧ ਹਰਮਨ ਪਿਆਰਾ ਹੈ?
  • (ੳ) ਪਾਈਪਲਾਈਨ
  • (ਅ) ਰੇਲਵੇਜ਼
  • (ੲ) ਰੋਡਵੇਜ਼
  • (ਸ) ਏਅਰਵੇਜ਼
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ਅ) ਰੇਲਵੇਜ਼
(vi) ਦੋ ਜਾਂ ਵੱਧ ਦੇਸ਼ਾਂ ਵਿਚਾਲੇ ਵਪਾਰ ਨੂੰ ਹੇਠ ਲਿਖਿਆਂ ਵਿੱਚੋਂ ਕਿਹੜਾ ਨਾਮ ਸਭ ਤੋਂ ਵਧੀਆ ਦਰਸਾਉਂਦਾ ਹੈ?
  • (ੳ) ਅੰਦਰੂਨੀ ਵਪਾਰ
  • (ਅ) ਬਾਹਰੀ ਵਪਾਰ
  • (ੲ) ਕੌਮਾਂਤਰੀ ਵਪਾਰ
  • (ਸ) ਸਥਾਨਕ ਵਪਾਰ
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ੲ) ਕੌਮਾਂਤਰੀ ਵਪਾਰ
(vii) ਰਾਜ ਮਾਰਗਾਂ ਦੇ ਨਿਰਮਾਣ ਤੇ ਸੰਭਾਲ ਲਈ ਕੌਣ ਜ਼ਿੰਮੇਵਾਰ ਹੁੰਦਾ ਹੈ?
  • (ੳ) NHAI
  • (ਅ) ਲੋਕ ਨਿਰਮਾਣ ਵਿਭਾਗ (P.W.D.)
  • (ੲ) ਜ਼ਿਲ੍ਹਾ-ਪਰੀਸ਼ਦਾਂ
  • (ਸ) ਕੇਂਦਰ ਸਰਕਾਰ
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ਅ) ਲੋਕ ਨਿਰਮਾਣ ਵਿਭਾਗ (P.W.D.)
(viii) ਸਟੈਂਡਰਡ ਗੇਜ਼ (ਰੇਲ ਲੀਹਾਂ) ਦੀ ਚੌੜਾਈ ਕਿੰਨੀ ਹੁੰਦੀ ਹੈ?
  • (ੳ) 1676 ਮਿ.ਮੀ
  • (ਅ) 1435 ਮਿ.ਮੀ
  • (ੲ) 1000 ਮਿ.ਮੀ
  • (ਸ) 1500 ਮਿ.ਮੀ
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ਅ) 1435 ਮਿ.ਮੀ
(ix) ਭਾਰਤ ਦੀ ਸਭ ਤੋਂ ਵੱਡੀ ਬੰਦਰਗਾਹ ਕਿਹੜੀ ਹੈ?
  • (ੳ) ਚੇਨੱਈ
  • (ਅ) ਹਲਦੀਆ
  • (ੲ) ਮੁੰਬਈ
  • (ਸ) ਕਾਂਡਲਾ
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ੲ) ਮੁੰਬਈ
(x) ਬੀ.ਆਰ.ਆਈ. (BRI) ਦਾ ਪੂਰਾ ਨਾਮ ਕੀ ਹੈ?
  • (ੳ) ਰਿਜ਼ਰਵ ਬੈਂਕ ਆਫ ਇੰਡੀਆ ਬੈਲਟ
  • (ਅ) ਬੈਲਟ ਐਂਡ ਰੋਡ ਇਨੀਸ਼ੀਏਟਿਵ
  • (ੲ) ਬੈਲਟ ਐਂਡ ਰਿਜ਼ਰਵ ਆਫ਼ ਇੰਡੀਆ
  • (ਸ) ਕੋਈ ਵੀ ਨਹੀਂ
ਉੱਤਰ ਦੇਖਣ ਲਈ ਕਲਿੱਕ ਕਰੋ
ਉੱਤਰ:- (ਅ) ਬੈਲਟ ਐਂਡ ਰੋਡ ਇਨੀਸ਼ੀਏਟਿਵ
ਆਵਾਜਾਈ ਅਤੇ ਸੰਚਾਰ: ਭਾਰਤ ਦੀ ਜਿੰਦ-ਜਾਨ - ਪ੍ਰਸ਼ਨ-ਉੱਤਰ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (2 ਅੰਕ)

(i) ਸੜਕ ਮਾਰਗਾਂ (ਰੋਡਵੇਜ਼) ਦੇ ਕੋਈ ਤਿੰਨ ਗੁਣ ਲਿਖੋ?
ਉੱਤਰ ਦੇਖਣ ਲਈ ਕਲਿੱਕ ਕਰੋ
  1. ਸੜਕਾਂ ਦਾ ਨਿਰਮਾਣ ਖ਼ਰਚਾ, ਰੇਲ ਮਾਰਗਾਂ ਦੇ ਨਿਰਮਾਣ ਖਰਚੇ ਤੋਂ ਕਾਫੀ ਘੱਟ ਹੈ।
  2. ਸੜਕਾਂ, ਹਿਮਾਲਿਆ ਦੀਆਂ ਉੱਚਾਈਆਂ ਅਤੇ ਢਲਾਣਾਂ ਵਰਗੀਆਂ ਥਾਵਾਂ ਉੱਤੇ ਵੀ ਉਸਾਰੀਆਂ ਜਾ ਸਕਦੀਆਂ ਹਨ।
  3. ਸੜਕੀ ਆਵਾਜਾਈ ਕੁਝ ਵਿਅਕਤੀਆਂ ਦੇ ਥੋੜ੍ਹੇ ਮਾਲ ਸਮੇਤ ਘੱਟ ਦੂਰੀਆਂ ਤੈਅ ਕਰਨ ਵਿੱਚ ਸਸਤੀ ਪੈਂਦੀ ਹੈ।
  4. ਸੜਕਾਂ ਰੇਲਾਂ ਦੇ ਮੁਕਾਬਲੇ ਵਧੇਰੇ ਅੱਗੜ-ਦੁਗੜੇ ਧਰਾਤਲ ਉੱਤੇ ਉਸਾਰੀਆਂ ਜਾ ਸਕਦੀਆਂ ਹਨ।
(ii) ਰੇਲ ਆਵਾਜਾਈ ਕਿੱਥੇ ਤੇ ਕਿਉਂ ਸਭ ਤੋਂ ਸੌਖਾ ਆਵਾਜਾਈ ਦਾ ਸਾਧਨ ਹੈ?
ਉੱਤਰ ਦੇਖਣ ਲਈ ਕਲਿੱਕ ਕਰੋ
ਰੇਲਾਂ, ਮਾਲ-ਅਸਬਾਬ ਤੇ ਯਾਤਰੀਆਂ ਨੂੰ ਢੋਣ ਵਾਸਤੇ ਦੇਸ਼ ਵਿੱਚ ਆਵਾਜਾਈ ਦਾ ਪ੍ਰਮੁੱਖ ਸਾਧਨ ਹਨ। ਰੇਲਾਂ ਕਈ ਕਿਸਮ ਦੇ ਹੋਰ ਕਾਰੋਬਾਰ ਦਾ ਆਧਾਰ ਵੀ ਬਣਦੀਆਂ ਹਨ ਜਿਵੇਂ ਕਿ ਸੈਰ-ਸਪਾਟਾ, ਧਾਰਮਿਕ ਯਾਤਰਾਵਾਂ ਅਤੇ ਸਾਜ਼ੋ-ਸਮਾਨ ਲੰਬੀਆਂ ਦੂਰੀਆਂ ਤੱਕ ਲੈ ਜਾਣਾ, ਰੇਲ ਆਵਾਜਾਈ ਦੇ ਨਾਲ ਹੀ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਰੇਲਾਂ ਦੇਸ਼ ਨੂੰ ਆਪਸ ਵਿੱਚ ਜੋੜ ਕੇ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਨੇ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ।
(iii) ਸਰਹੱਦੀ ਸੜਕਾਂ ਦਾ ਕੀ ਮਹੱਤਵ ਹੈ?
ਉੱਤਰ ਦੇਖਣ ਲਈ ਕਲਿੱਕ ਕਰੋ
ਭਾਰਤ ਸਰਕਾਰ ਦਾ ਅਦਾਰਾ ਬਾਰਡਰ ਰੋਡਜ਼ ਆਰਗੇਨਾਈਜੇਸ਼ਨ (BRO) ਦੇਸ਼ ਦੇ ਸਰਹੱਦੀ ਇਲਾਕਿਆਂ ਵਿੱਚ ਸੜਕਾਂ ਬਣਾਉਂਦਾ ‘ਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਦਾ ਹੈ। ਇਹ ਸੰਗਠਨ 1960 ਵਿੱਚ ਸਥਾਪਿਤ ਕੀਤਾ ਗਿਆ ਸੀ। ਇਨ੍ਹਾਂ ਸੜਕਾਂ ਨੇ ਔਖੇ ਮੰਨੇ ਜਾਂਦੇ ਰਾਹਾਂ ਤੱਕ ਪਹੁੰਚ ਬਣਾ ਦਿੱਤੀ ਹੈ ਅਤੇ ਇਲਾਕੇ ਦੇ ਆਰਥਿਕ ਵਿਕਾਸ ਵਿੱਚ ਵੱਡਾ ਯੋਗਦਾਨ ਪਾਇਆ ਹੈ। ਪੱਕੀਆਂ ਸੜਕਾਂ ਹਰ ਮੌਸਮ ਅਤੇ ਹਾਲਾਤਾਂ ਵਿੱਚ ਸਹਾਈ ਹੁੰਦੀਆਂ ਹਨ।
(iv) ਵਪਾਰ ਤੋਂ ਕੀ ਭਾਵ ਹੈ? ਕੌਮਾਂਤਰੀ ਤੇ ਸਥਾਨਕ ਵਪਾਰ ਵਿੱਚ ਕੀ ਅੰਤਰ ਹੈ?
ਉੱਤਰ ਦੇਖਣ ਲਈ ਕਲਿੱਕ ਕਰੋ
ਲੋਕਾਂ, ਰਾਜਾਂ ਅਤੇ ਦੇਸ਼ਾਂ ਵਿਚਾਲੇ ਸਮਾਨ-ਅਸਬਾਬ ਦੇ ਵਟਾਂਦਰੇ ਨੂੰ ਵਪਾਰ ਕਿਹਾ ਜਾਂਦਾ ਹੈ।

ਕੌਮਾਂਤਰੀ ਵਪਾਰ: ਦੋ ਦੇਸ਼ਾਂ ਵਿਚਾਲੇ ਵਪਾਰ ਨੂੰ ਕੌਮਾਂਤਰੀ ਵਪਾਰ ਕਿਹਾ ਜਾਂਦਾ ਹੈ। ਜੋ ਧਰਾਤਲੀ, ਸਾਗਰੀ ਜਾਂ ਹਵਾਈ ਮਾਰਗਾਂ ਰਾਹੀਂ ਕੀਤਾ ਜਾ ਸਕਦਾ ਹੈ।
ਸਥਾਨਕ ਵਪਾਰ: ਜਦ ਕਿ ਸਥਾਨਕ ਵਪਾਰ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿਚਾਲੇ ਹੁੰਦਾ ਹੈ।
(v) ਆਵਾਜਾਈ ਅਤੇ ਸੰਚਾਰ ਨੈੱਟਵਰਕ ਦੀ ਕੀ ਲੋੜ ਹੈ?
ਉੱਤਰ ਦੇਖਣ ਲਈ ਕਲਿੱਕ ਕਰੋ
ਤਕਨਾਲੋਜੀ ਦੇ ਵਿਕਾਸ ਨੇ ਆਵਾਜਾਈ ਅਤੇ ਸੰਚਾਰ ਨੈੱਟਵਰਕ ਦਾ ਪ੍ਰਭਾਵ ਦੂਰ-ਦੂਰ ਤੱਕ ਵਧਾ ਦਿੱਤਾ ਹੈ। ਅਜੋਕਾ ਸੰਸਾਰ ਤਾਂ ਇੱਕ ਗਲੋਬਲ ਪਿੰਡ ਬਣ ਗਿਆ ਹੈ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ: ਸੜਕਾਂ, ਰੇਲਵੇ, ਹਵਾਈ ਰਸਤੇ, ਅਖਬਾਰਾਂ, ਰੇਡੀਓ, ਟੈਲੀਵਿਜ਼ਨ ਸਿਨੇਮਾ, ਇੰਟਰਨੈੱਟ ਆਦਿ ਨੇ ਦੇਸ਼ ਦੀ ਸਮਾਜਿਕ ਅਤੇ ਆਰਥਿਕ ਤਰੱਕੀ ਵਿੱਚ ਯੋਗਦਾਨ ਪਾਇਆ ਹੈ ਅਤੇ ਹਮੇਸ਼ਾਂ ਪਾਉਂਦੇ ਰਹਿਣਗੇ।
(vi) ਸੁਨਹਿਰੀ ਚਤਰਭੁਜ ਉੱਪਰ ਇੱਕ ਨੋਟ ਲਿਖੋ?
ਉੱਤਰ ਦੇਖਣ ਲਈ ਕਲਿੱਕ ਕਰੋ
ਸਰਕਾਰ ਨੇ ਦਿੱਲੀ-ਕੋਲਕਾਤਾ-ਚੇਨੱਈ-ਮੁੰਬਈ-ਦਿੱਲੀ ਸੁਪਰ ਹਾਈਵੇਅ ਨੂੰ ਛੇ ਮਾਰਗੀ ਬਣਾਉਣ ਦਾ ਪ੍ਰੋਜੈਕਟ ਆਰੰਭਿਆ ਹੈ। ਉੱਤਰ-ਦੱਖਣ ਗਲਿਆਰਾ (ਸ੍ਰੀਨਗਰ ਤੋਂ ਕੰਨਿਆਕੁਮਾਰੀ ਤੱਕ), ਪੂਰਬ-ਪੱਛਮ ਗਲਿਆਰਾ (ਸਿਲਚਰ ਤੋਂ ਪੋਰਬੰਦਰ ਤੱਕ), ਇਸ ਸੁਨਹਿਰੀ ਚਤਰਭੁਜ ਪ੍ਰੋਜੈਕਟ ਦਾ ਹਿੱਸਾ ਹਨ। ਇਸ ਸੁਪਰ ਹਾਈਵੇਅਜ਼ ਪ੍ਰੋਜੈਕਟ ਦਾ ਮਨੋਰਥ ਦੇਸ਼ ਦੇ ਮਹਾਂਨਗਰਾਂ ਵਿਚਾਲੇ ਸਮਾਂ ਅਤੇ ਫਾਸਲਾ ਘਟਾਉਣਾ ਹੈ। ਇਹ ਪ੍ਰੋਜੈਕਟ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ (NHAI) ਵੱਲੋਂ ਲਾਗੂ ਕੀਤੇ ਜਾ ਰਹੇ ਹਨ।
(vii) ਜਲ ਆਵਾਜਾਈ ਦੇ ਕੋਈ ਚਾਰ ਲਾਭ ਦੱਸੋ।
ਉੱਤਰ ਦੇਖਣ ਲਈ ਕਲਿੱਕ ਕਰੋ
  1. ਜਲ ਮਾਰਗਾਂ ਦੇ ਨਿਰਮਾਣ ਤੇ ਸਾਂਭ-ਸੰਭਾਲ ਦਾ ਖਰਚਾ ਲਗਭਗ ਨਾਂਹ ਦੇ ਬਰਾਬਰ ਹੁੰਦਾ ਹੈ।
  2. ਰੇਲ ਅਤੇ ਸੜਕੀ ਆਵਾਜਾਈ ਸਾਧਨਾਂ ਦੇ ਮੁਕਾਬਲੇ ਜਲ ਆਵਾਜਾਈ ਸਾਧਨ ਬਹੁਤ ਸਸਤੇ ਪੈਂਦੇ ਹਨ।
  3. ਜਲ ਆਵਾਜਾਈ ਰਾਹੀਂ ਭਾਰੀਆਂ ਵਸਤੂਆਂ ਦੀ ਢੋਆ-ਢੁਆਈ ਕਾਫੀ ਸੌਖੀ ਤੇ ਹੋਰ ਸਾਧਨਾਂ ਦੇ ਮੁਕਾਬਲੇ ਵਧੇਰੇ ਲਾਹੇਵੰਦ ਰਹਿੰਦੀ ਹੈ।
  4. ਵਿਦੇਸ਼ੀ ਵਪਾਰ ਵੀ ਜ਼ਿਆਦਾਤਰ ਸਮੁੰਦਰੀ ਜਹਾਜ਼ਰਾਨੀ ਤੇ ਨਿਰਭਰ ਕਰਦਾ ਹੈ।
(viii) ਭਾਰਤ ਦੀਆਂ ਪ੍ਰਮੁੱਖ ਹਵਾਈ ਆਵਾਜਾਈ ਕੰਪਨੀਆਂ ਦੇ ਨਾਮ ਲਿਖੋ?
ਉੱਤਰ ਦੇਖਣ ਲਈ ਕਲਿੱਕ ਕਰੋ
ਭਾਰਤ ਵਿੱਚ ਇਸ ਸਮੇਂ ਹੇਠ ਲਿਖੀਆਂ ਹਵਾਈ ਕੰਪਨੀਆਂ ਹਵਾਈ ਸੇਵਾਵਾਂ ਨਿਭਾ ਰਹੀਆਂ ਹਨ:- 1. ਵਿਸਤਾਰਾ 2. ਇੰਡੀਗੋ 3. ਏਅਰ ਇੰਡੀਆ 4. ਸਪਾਈਸ ਜੈੱਟ 5. ਗੋ ਏਅਰ 6. ਏਅਰ ਏਸ਼ੀਆ 7. ਅਲਾਇੰਸ ਏਅਰ 8. ਇੰਡੀਅਨ ਏਅਰ ਐਕਸਪ੍ਰੈਸ।

ਵੱਡੇ ਉੱਤਰਾਂ ਵਾਲੇ ਪ੍ਰਸ਼ਨ (3-4 ਅੰਕ)

(i) ਆਵਾਜਾਈ ਤੇ ਸੰਚਾਰ ਦੇ ਸਾਧਨ ਕਿਸੇ ਦੇਸ਼ ਤੇ ਉੱਥੋਂ ਦੀ ਆਰਥਿਕਤਾ ਦੀ ਜਿੰਦ-ਜਾਨ ਕਿਉਂ ਮੰਨੇ ਜਾਂਦੇ ਹਨ?
ਉੱਤਰ ਦੇਖਣ ਲਈ ਕਲਿੱਕ ਕਰੋ
ਆਵਾਜਾਈ ਅਤੇ ਸੰਚਾਰ ਦੇ ਸਾਧਨ ਕਿਸੇ ਵੀ ਦੇਸ਼ ਦੀ ਤਰੱਕੀ, ਵਿਕਾਸ ਅਤੇ ਉਸਦੀ ਆਰਥਿਕ ਖੁਸ਼ਹਾਲੀ ਦੀ ਜਿੰਦ-ਜਾਨ ਮੰਨੇ ਜਾਂਦੇ ਹਨ। ਰੋਜ਼ਾਨਾ ਜ਼ਿੰਦਗੀ ਵਿੱਚ ਵਸਤੂਆਂ, ਸੇਵਾਵਾਂ ਅਤੇ ਮਨੁੱਖਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣ ਲਈ ਆਵਾਜਾਈ ਸਾਧਨ ਆਪਣਾ ਮਹੱਤਵਪੂਰਨ ਰੋਲ ਨਿਭਾਉਂਦੇ ਹਨ ਅਤੇ ਇਸੇ ਤਰ੍ਹਾਂ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨ ਲਈ ਸੰਚਾਰ ਦੇ ਸਾਧਨ ਆਪਣਾ ਮਹੱਤਵਪੂਰਨ ਰੋਲ ਨਿਭਾਉਂਦੇ ਹਨ। ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਨੂੰ ਜਿੰਦ-ਜਾਨ ਮੰਨੇ ਜਾਣ ਦੇ ਕਾਰਨ ਇਸ ਪ੍ਰਕਾਰ ਹਨ:-
  1. ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਕਰਕੇ ਸਾਡਾ ਸੰਸਾਰ ਇੱਕ ਗਲੋਬਲ ਪਿੰਡ ਬਣ ਗਿਆ ਹੈ। ਅੱਜ ਅਸੀਂ ਘਰ ਬੈਠੇ ਪੂਰੇ ਸੰਸਾਰ ਨਾਲ ਜੁੜ ਚੁੱਕੇ ਹਾਂ।
  2. ਸੜਕਾਂ, ਹਵਾਈ ਮਾਰਗ, ਜਲ ਮਾਰਗ, ਅਖਬਾਰਾਂ, ਰੇਡੀਓ, ਟੈਲੀਵੀਜ਼ਨ ਅਤੇ ਇੰਟਰਨੈੱਟ ਆਦਿ ਨੇ ਵੀ ਦੇਸ਼ ਦੀ ਆਰਥਿਕ ਅਤੇ ਸਮਾਜਿਕ ਤਰੱਕੀ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
  3. ਸਥਾਨਕ ਅਤੇ ਕੌਮੀ ਵਪਾਰ ਵੀ, ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਕਾਰਨ ਹੀ ਸੰਭਵ ਹੋਇਆ ਹੈ।
  4. ਆਵਾਜਾਈ ਅਤੇ ਸੰਚਾਰ ਦੇ ਨੈੱਟਵਰਕ ਕਾਰਨ ਕੌਮਾਂਤਰੀ ਵਪਾਰ ਸੰਭਵ ਹੋਇਆ ਅਤੇ ਇਸ ਕਾਰਨ ਦੇਸ਼ ਦੀ ਅਰਥ-ਵਿਵਸਥਾ ਨੂੰ ਚੰਗਾ ਹੁਲਾਰਾ ਮਿਲਿਆ ਹੈ।
  5. ਆਵਾਜਾਈ ਅਤੇ ਸੰਚਾਰ ਦੇ ਸਾਧਨਾਂ ਰਾਹੀਂ ਹੀ ਅਸੀਂ ਆਪਣੇ ਜੀਵਨ ਦੀਆਂ ਸੁੱਖ-ਸਹੂਲਤਾਂ ਨੂੰ ਮਾਣ ਰਹੇ ਹਾਂ।
(ii) ਪਿਛਲੇ ਡੇਢ ਦਹਾਕੇ (15 ਸਾਲ) ਤੋਂ ਕੌਮਾਂਤਰੀ ਵਪਾਰ ਦੇ ਬਦਲ ਰਹੇ ਸਰੂਪ ਬਾਰੇ ਇੱਕ ਨੋਟ ਲਿਖੋ?
ਉੱਤਰ ਦੇਖਣ ਲਈ ਕਲਿੱਕ ਕਰੋ
ਦੋ ਦੇਸ਼ਾਂ ਵਿਚਾਲੇ ਹੋਣ ਵਾਲੇ ਵਪਾਰ ਨੂੰ ਕੌਮਾਂਤਰੀ ਵਪਾਰ ਕਿਹਾ ਜਾਂਦਾ ਹੈ। ਕਿਸੇ ਦੇਸ਼ ਦਾ ਕੌਮਾਂਤਰੀ ਵਪਾਰ ਉਸ ਦੇਸ਼ ਦੀ ਆਰਥਿਕ ਖ਼ੁਸ਼ਹਾਲੀ ਦਾ ਸੂਚਕ ਹੁੰਦਾ ਹੈ। ਕੌਮਾਂਤਰੀ ਵਪਾਰ ਤੋਂ ਬਿਨਾਂ ਕਿਸੇ ਵੀ ਦੇਸ਼ ਦੀ ਆਰਥਿਕ ਗਤੀ ਨੂੰ ਤੇਜ਼ ਨਹੀਂ ਕੀਤਾ ਜਾ ਸਕਦਾ। ਜੇਕਰ ਪਿਛਲੇ ਡੇਢ ਦਹਾਕੇ ਦੀ ਗੱਲ ਕਰੀਏ ਤਾਂ ਕੌਮਾਂਤਰੀ ਵਪਾਰ ਵਿੱਚ ਕਾਫੀ ਵੱਡੇ ਪੱਧਰ ‘ਤੇ ਪਰਿਵਰਤਨ ਆਇਆ ਹੈ। ਪਹਿਲਾਂ ਕੌਮਾਂਤਰੀ ਵਪਾਰ ਵਿੱਚ ਵਸਤੂਆਂ ਦਾ ਆਯਾਤ-ਨਿਰਯਾਤ ਕੀਤਾ ਜਾਂਦਾ ਸੀ ਪ੍ਰੰਤੂ ਅੱਜ ਸੂਚਨਾਵਾਂ ਅਤੇ ਸੇਵਾਵਾਂ ਦਾ ਆਦਾਨ-ਪ੍ਰਦਾਨ ਵਧਿਆ ਹੈ। ਭਾਰਤ ਨੇ ਸੂਚਨਾ ਅਤੇ ਤਕਨੀਕ ਦੇ ਖੇਤਰ ਵਿੱਚ ਕਾਫ਼ੀ ਤਰੱਕੀ ਕੀਤੀ ਹੈ ਅਤੇ ਭਾਰਤ ਅੱਜ ਵਿਸ਼ਵ ਪੱਧਰ ‘ਤੇ ਸਾਫਟਵੇਅਰ ਨਿਰਮਾਤਾ ਦੇ ਤੌਰ ‘ਤੇ ਉੱਭਰਿਆ ਹੈ। ਸੈਰ-ਸਪਾਟਾ ਵੀ ਵਪਾਰਕ ਸੈਰ-ਸਪਾਟੇ ਵਜੋਂ ਵਿਕਸਿਤ ਹੋ ਗਿਆ ਹੈ। ਇਹ ਸਨਅਤ ਕੌਮੀ ਏਕਤਾ ਵਿੱਚ ਵਾਧਾ ਕਰਨ ਤੋਂ ਇਲਾਵਾ ਸੱਭਿਆਚਾਰਕ ਮਾਮਲਿਆਂ ਨੂੰ ਵੀ ਉਤਸ਼ਾਹਿਤ ਕਰਦੀ ਹੈ। ਇਸ ਨੇ ਸਾਡੇ ਸੱਭਿਆਚਾਰ ਅਤੇ ਵਿਰਾਸਤ ਨੂੰ ਕੌਮਾਂਤਰੀ ਪੱਧਰ ‘ਤੇ ਗਿਆਨ ਅਤੇ ਜਾਣਕਾਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ।
(iii) ਸੜਕ ਮਾਰਗਾਂ ਦੇ ਸੁਧਾਰ ਲਈ ਕੀ-ਕੀ ਕਦਮ ਚੁੱਕੇ ਜਾ ਰਹੇ ਹਨ?
ਉੱਤਰ ਦੇਖਣ ਲਈ ਕਲਿੱਕ ਕਰੋ
ਕੇਂਦਰ ਸਰਕਾਰ ਵੱਲੋਂ ਜ਼ਮੀਨੀ ਆਵਾਜਾਈ ਦੇ ਸੁਧਾਰ ਲਈ ਚੁੱਕੇ ਗਏ ਕਦਮਾਂ ਵਿੱਚ:-
  1. ਲਗਭਗ 350 ਰੇਲਵੇ ਪੁੱਲ ਤੇ ਕਰਾਸਿੰਗਾਂ ਦੀ ਉਸਾਰੀ ਸ਼ਾਮਿਲ ਹੈ।
  2. 'ਸੇਤੂ ਭਾਰਤਮ' ਪ੍ਰੋਜੈਕਟ ਅਧੀਨ 150 ਰੇਲਵੇ ਓਵਰਬ੍ਰਿਜ ਤੇ 204 ਲੈਵਲ ਕਰਾਸਿੰਗਾਂ ਦਾ ਕੰਮ ਨੇਪਰੇ ਚਾੜ੍ਹਿਆ ਜਾਣਾ ਹੈ।
  3. ਰਾਸ਼ਟਰੀ ਰਾਜਮਾਰਗ ਜ਼ਿਲ੍ਹਾ ਸੰਜੋਯਕਤ ਯੋਜਨਾ ਅਧੀਨ ਲਗਭਗ 5600 ਕਿਲੋਮੀਟਰ ਤੇ 123 ਜ਼ਿਲ੍ਹਾ ਹੈੱਡਕੁਆਰਟਰਾਂ ਨੂੰ ਕੌਮੀ ਮਾਰਗਾਂ ਨਾਲ ਜੋੜੇਗੀ।
  4. 'ਭਾਰਤ ਮਾਲਾ' ਯੋਜਨਾ ਅਧੀਨ 5500 ਕਿਲੋਮੀਟਰ ਨਵੀਆਂ ਸੜਕਾਂ ਦਾ ਨਿਰਮਾਣ ਕਰਕੇ ਸਰਹੱਦੀ ਰਾਜਾਂ ਨੂੰ ਆਪਸ ਵਿੱਚ ਜੋੜਿਆ ਜਾਣਾ ਹੈ।
  5. ਸੜਕੀ ਆਵਾਜਾਈ ਤੇ ਸੈਰ-ਸਪਾਟਾ ਮੰਤਰਾਲਿਆਂ ਨੇ ਨੰਦੇੜ ਤੇ ਕੱਟੜਾ ਜਿਹੇ ਸਥਾਨਾਂ ਨੂੰ ਜੋੜਨਾ ਹੈ।
(iv) ਬੈਲਟ ਤੇ ਰੋਡ ਇਨੀਸ਼ੀਏਟਿਵ ਕੀ ਹੈ ਤੇ ਇਸ ਸਬੰਧੀ ਭਾਰਤ ਦੇ ਖਦਸ਼ੇ ਕੀ ਹਨ?
ਉੱਤਰ ਦੇਖਣ ਲਈ ਕਲਿੱਕ ਕਰੋ
ਚੀਨ ਵੱਲੋਂ ਕਿਸੇ ਵੇਲੇ ਆਰੰਭਿਆ ਗਿਆ 'ਵਨ ਬੈਲਟ, ਵਨ ਰੋਡ ਇਨੀਸ਼ੀਏਟਿਵ' (OBOR) ਹੁਣ 'ਬੈਲਟ ਐਂਡ ਰੋਡ ਇਨੀਸ਼ੀਏਟਿਵ' (BRI) ਕਹਾਉਂਦਾ ਹੈ। ਜਿਸ ਦਾ ਮਨੋਰਥ ਏਸ਼ੀਆ, ਯੂਰਪ, ਅਫ਼ਰੀਕਾ ਅਤੇ ਉੱਤਰੀ ਅਤੇ ਦੱਖਣੀ ਅਮਰੀਕਾ ਦੇ ਦੇਸ਼ਾਂ ਵਿੱਚ ਮੁੱਢਲੇ ਢਾਂਚੇ ਦੇ ਵਿਕਾਸ ਲਈ ਪੂੰਜੀਕਾਰੀ ਕਰਨਾ ਹੈ। ਇਹ ਯੋਜਨਾ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ 2013 ਵਿੱਚ ਐਲਾਨੀ ਗਈ ਸੀ। ਇਸ ਦਾ ਮੁੱਖ ਟੀਚਾ ਇੱਕ ਵੱਡੀ ਏਕੀਕ੍ਰਿਤ ਮੰਡੀ ਦਾ ਗਠਨ ਕਰਨਾ ਹੈ।

ਬੈਲਟ ਐਂਡ ਰੋਡ ਇਨੀਸ਼ੀਏਟਿਵ ਦਾ ਭਾਰਤ ਨੇ ਹਮੇਸ਼ਾਂ ਵਿਰੋਧ ਕੀਤਾ ਹੈ ਕਿਉਂਕਿ ਭਾਰਤ ਨੂੰ ਇਸ ਸੰਬੰਧੀ ਕੁਝ ਖਦਸ਼ੇ ਹਨ:-
  1. ਭਾਰਤੀ ਕੂਟਨੀਤਕ ਵਿਚਾਰਵਾਨਾਂ ਨੇ ਚੀਨ ਵੱਲੋਂ ਕਿਸੇ ਵੀ ਸਰਹੱਦੀ ਇਲਾਕਿਆਂ ਵਿੱਚ ਸੜਕਾਂ ਦੀ ਕਾਰਵਾਈ ਦਾ ਵਿਰੋਧ ਕੀਤਾ ਹੈ ਕਿਉਂਕਿ ਭਾਰਤ ਨੂੰ ਖਦਸ਼ਾ ਹੈ ਕਿ ਇਹ ਚੀਨ ਵੱਲੋਂ ਦੱਖਣੀ ਏਸ਼ੀਆ ਨੂੰ ਘੇਰੇ ਜਾਣ ਦੀ ਕਾਰਵਾਈ ਹੈ।
  2. ਚੀਨ-ਪਾਕਿਸਤਾਨ ਆਰਥਿਕ ਗਲਿਆਰੇ ਦਾ ਵੀ ਭਾਰਤ ਨੇ ਵਿਰੋਧ ਕੀਤਾ ਹੈ।
  3. ਭਾਰਤ ਨੂੰ ਇਹ ਵੀ ਖਦਸ਼ਾ ਹੈ ਕਿ ਇਸ ਨਾਲ ਭਾਰਤ ਦੀ ਆਰਥਿਕਤਾ ਨੂੰ ਨੁਕਸਾਨ ਹੋਵੇਗਾ ਕਿਉਂਕਿ ਚੀਨ ਵੱਡੇ ਪੱਧਰ ‘ਤੇ ਇਸ ਪ੍ਰਾਜੈਕਟ ਵਿੱਚ ਨਿਵੇਸ਼ ਕਰ ਰਿਹਾ ਹੈ।
(v) ਭਾਰਤ ਵਿੱਚ ਰੇਲਵੇ ਦੀ ਆਵਾਜਾਈ ਦੇ ਸਾਧਨ ਵੱਜੋਂ ਵਧੇਰੇ ਧਾਂਕ ਕਿਉਂ ਹੈ?
ਉੱਤਰ ਦੇਖਣ ਲਈ ਕਲਿੱਕ ਕਰੋ
ਰੇਲਾਂ ਭਾਰਤ ਵਿੱਚ ਆਵਾਜਾਈ ਦਾ ਮਹੱਤਵਪੂਰਨ ਸਾਧਨ ਹਨ। ਸਾਲ 2021-22 ਦੌਰਾਨ, ਰੋਜ਼ਾਨਾ ਔਸਤਨ 24 ਮਿਲੀਅਨ ਯਾਤਰੀਆਂ ਨੇ ਭਾਰਤੀ ਰੇਲਵੇ ਨੈੱਟਵਰਕ ਦੀ ਵਰਤੋਂ ਕੀਤੀ। ਇਸੇ ਸਮੇਂ ਦੌਰਾਨ, ਭਾਰਤੀ ਰੇਲਵੇ ਰਾਹੀਂ ਰੋਜ਼ਾਨਾ ਔਸਤਨ 203.88 ਮਿਲੀਅਨ ਮੀਟ੍ਰਿਕ ਟਨ ਮਾਲ ਦੀ ਢੋਆ-ਢੁਆਈ ਕੀਤੀ ਗਈ। ਰੇਲਾਂ, ਮਾਲ-ਅਸਬਾਬ ਅਤੇ ਯਾਤਰੀਆਂ ਨੂੰ ਢੋਣ ਵਾਸਤੇ ਦੇਸ਼ ਵਿੱਚ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ। ਰੇਲਾਂ ਕਈ ਕਿਸਮ ਦੇ ਹੋਰ ਕਾਰੋਬਾਰ ਦਾ ਆਧਾਰ ਵੀ ਬਣਦੀਆਂ ਹਨ ਜਿਵੇਂ ਕਿ ਸੈਰ-ਸਪਾਟਾ, ਧਾਰਮਿਕ ਯਾਤਰਾਵਾਂ ਅਤੇ ਸਾਜ਼ੋ-ਸਮਾਨ ਲੰਬੀਆਂ ਦੂਰੀਆਂ ਤੱਕ ਲੈ ਜਾਣਾ ਰੇਲ ਆਵਾਜਾਈ ਦੇ ਨਾਲ ਹੀ ਸੰਭਵ ਹੋਇਆ ਹੈ। ਇਸ ਤੋਂ ਇਲਾਵਾ ਰੇਲਾਂ ਦੇਸ਼ ਨੂੰ ਆਪਸ ਵਿੱਚ ਜੋੜ ਕੇ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਨ੍ਹਾਂ ਨੇ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਭਾਰਤੀ ਰੇਲਾਂ ਦਾ ਮੌਜੂਦਾ ਸੰਗਠਨ 16 ਜ਼ੋਨਾਂ ਵਿੱਚ ਵੰਡਿਆ ਹੋਇਆ ਹੈ।
(vi) ਸੜਕ ਮਾਰਗਾਂ ਦਾ ਵਿਸਥਾਰ ਵਿੱਚ ਵਰਗੀਕਰਨ ਕਰੋ?
ਉੱਤਰ ਦੇਖਣ ਲਈ ਕਲਿੱਕ ਕਰੋ
ਭਾਰਤ ਸੰਸਾਰ ਭਰ ਦੇ ਸਭ ਤੋਂ ਵੱਡੇ ਸੜਕ ਮਾਰਗਾਂ ਦੇ ਜਾਲ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਸਤੰਬਰ 2023 ਦੇ ਅੰਕੜੇ ਮੁਤਾਬਕ ਲਗਭਗ 63.31 ਲੱਖ ਕਿਲੋਮੀਟਰ ਲੰਬਾਈ ਦੀਆਂ ਸੜਕਾਂ ਹਨ:
  1. ਕੌਮੀ ਮਾਰਗ (National Highways): ਉਹ ਸੜਕਾਂ ਹਨ ਜੋ ਕੂਟਨੀਤਕ ਆਵਾਜਾਈ ਨਾਲ ਲੋੜੀਂਦੀਆਂ ਹੁੰਦੀਆਂ ਹਨ, ਜਿਨ੍ਹਾਂ ਉੱਤੇ ਸਫ਼ਰ ਕਰਨ ਨਾਲ ਸਮਾਂ ਬੱਚਦਾ ਹੈ, ਪੱਛੜੇ ਇਲਾਕੇ ਤੱਕ ਪੁੱਜਿਆ ਜਾ ਸਕਦਾ ਹੈ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਂਦੀਆਂ ਹਨ।
  2. ਰਾਜਮਾਰਗ (State Highways): ਇਹ ਰਾਜਾਂ ਦੀਆਂ ਪ੍ਰਮੁੱਖ ਸੜਕਾਂ ਹੁੰਦੀਆਂ ਹਨ ਜੋ ਕੌਮੀ ਮਾਰਗਾਂ, ਜ਼ਿਲ੍ਹਾ ਮੁੱਖ ਕੇਂਦਰਾਂ ਤੇ ਮਹੱਤਵਪੂਰਨ ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀਆਂ ਹਨ ਅਤੇ ਜ਼ਿਲ੍ਹਾ ਸੜਕਾਂ ਨੂੰ ਵੀ ਜੋੜਦੀਆਂ ਹਨ।
  3. ਪ੍ਰਮੁੱਖ ਜ਼ਿਲ੍ਹਾ ਸੜਕਾਂ: ਇਹ ਸੜਕਾਂ ਵੱਡੇ ਨਿਰਮਾਣ ਤੇ ਉਤਪਾਦਨ ਖੇਤਰਾਂ, ਮੁੱਖ ਮੰਡੀਆਂ ਤੇ ਜ਼ਿਲ੍ਹੇ ਵਿੱਚੋਂ ਲੰਘਦੇ ਕੌਮੀ ਰਾਜਮਾਰਗਾਂ ਨੂੰ ਆਪਸ ਵਿੱਚ ਜੋੜਦੀਆਂ ਹਨ।
  4. ਪੇਂਡੂ ਸੜਕਾਂ: ਇਹ ਸੜਕਾਂ ਪਿੰਡਾਂ ਨੂੰ ਆਪੋ ਵਿੱਚ ਅਤੇ ਪ੍ਰਮੁੱਖ ਜ਼ਿਲ੍ਹਾ ਪੱਧਰੀ ਸੜਕਾਂ ਨਾਲ ਜੋੜਦੀਆਂ ਹਨ।
  5. ਐਕਸਪ੍ਰੈਸ ਮਾਰਗ: ਕੇਂਦਰ ਸਰਕਾਰ ਵੱਲੋਂ ਐਕਸਪ੍ਰੈਸ ਮਾਰਗਾਂ ਦੀ ਸ਼ੁਰੂਆਤ ਕੀਤੀ ਗਈ ਹੈ। ‘ਭਾਰਤਮਾਲਾ’ ਪ੍ਰੋਜੈਕਟ ਅਧੀਨ ਸਰਹੱਦੀ ਰਾਜਾਂ ਨੂੰ ਆਪਸ ਵਿੱਚ ਜੋੜਿਆ ਜਾਣਾ ਹੈ।
(vii) ਭਾਰਤੀ ਰੇਲ ਆਵਾਜਾਈ ‘ਤੇ ਵਿਸਤ੍ਰਿਤ ਨੋਟ ਲਿਖੋ?
ਉੱਤਰ ਦੇਖਣ ਲਈ ਕਲਿੱਕ ਕਰੋ
ਭਾਰਤ ਵਿੱਚ ਰੇਲਾਂ ਦਾ ਇਤਿਹਾਸ ਲਗਭਗ 175 ਸਾਲ ਪੁਰਾਣਾ ਹੈ। ਲਾਰਡ ਡਲਹੌਜ਼ੀ ਨੂੰ ਭਾਰਤੀ ਰੇਲਵੇ ਦਾ ਪਿਤਾਮਾ ਮੰਨਿਆ ਜਾਂਦਾ ਹੈ। ਸੰਨ 1853 ਵਿੱਚ ਦੇਸ਼ ਦੀ ਪਹਿਲੀ ਯਾਤਰੀ ਰੇਲ ਗੱਡੀ ਨੇ ਬੋਰੀਬੰਦਰ (ਮੁੰਬਈ) ਤੋਂ ਥਾਨੇ ਤੱਕ ਦਾ 34 ਕਿਲੋਮੀਟਰ ਦਾ ਲੰਬਾ ਸਫ਼ਰ ਤੈਅ ਕੀਤਾ ਸੀ। ਸਾਲ 2021-22 ਦੌਰਾਨ, ਰੋਜ਼ਾਨਾ ਔਸਤਨ 24 ਮਿਲੀਅਨ ਯਾਤਰੀਆਂ ਨੇ ਭਾਰਤੀ ਰੇਲਵੇ ਨੈੱਟਵਰਕ ਦੀ ਵਰਤੋਂ ਕੀਤੀ ਅਤੇ ਰੋਜ਼ਾਨਾ ਔਸਤਨ 203.88 ਮਿਲੀਅਨ ਮੀਟ੍ਰਿਕ ਟਨ ਮਾਲ ਦੀ ਢੋਆ-ਢੁਆਈ ਕੀਤੀ ਗਈ। ਰੇਲਾਂ, ਮਾਲ-ਅਸਬਾਬ ਤੇ ਯਾਤਰੀਆਂ ਨੂੰ ਢੋਣ ਵਾਸਤੇ ਦੇਸ਼ ਵਿੱਚ ਆਵਾਜਾਈ ਦਾ ਪ੍ਰਮੁੱਖ ਸਾਧਨ ਹੈ। ਇਨ੍ਹਾਂ ਨੇ ਦੇਸ਼ ਦੇ ਆਰਥਿਕ ਵਿਕਾਸ ਨੂੰ ਹੁਲਾਰਾ ਦਿੱਤਾ ਹੈ। ਭਾਰਤੀ ਰੇਲਾਂ ਦਾ ਮੌਜੂਦਾ ਸੰਗਠਨ 19 ਜ਼ੋਨਾਂ ਵਿੱਚ ਵੰਡਿਆ ਹੋਇਆ ਹੈ। ਕੌਮੀ ਰੇਲਵੇ ਨੈੱਟਵਰਕ ਸੰਬੰਧੀ ਮਾਰਚ 2022 ਦੇ ਅੰਕੜਿਆਂ ਅਨੁਸਾਰ ਦੇਸ਼ ਦੇ ਵਿੱਚ ਰੇਲ ਮਾਰਗ 126,366 ਕਿਲੋਮੀਟਰ ਰੇਲ ਲੀਹਾਂ ਵਿਛੀਆਂ ਹਨ। ਭਾਰਤ ਦਾ ਰੇਲਵੇ ਨੈੱਟਵਰਕ ਸੰਯੁਕਤ ਰਾਜ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਸੰਸਾਰ ਵਿੱਚ ਚੌਥਾ ਵੱਡਾ ਰੇਲਵੇ ਨੈੱਟਵਰਕ ਹੈ।
(viii) ‘ਪਾਈਪ ਲਾਈਨਾਂ’ ਆਵਾਜਾਈ ਦਾ ਅਜੋਕਾ ਤੇ ਚੰਗੇਰਾ ਢੰਗ ਹਨ, ਕਿਵੇਂ?
ਉੱਤਰ ਦੇਖਣ ਲਈ ਕਲਿੱਕ ਕਰੋ
ਭਾਰਤ ਦੇ ਆਵਾਜਾਈ ਨਕਸ਼ੇ ਉੱਤੇ ਪਾਈਪਲਾਈਨ ਆਵਾਜਾਈ ਨੈੱਟਵਰਕ ਨਵੀਂ ਚੀਜ਼ ਹੈ। ਬੀਤੇ ਸਮੇਂ ਦੌਰਾਨ ਸ਼ਹਿਰਾਂ ਅਤੇ ਸਨਅਤਾਂ ਨੂੰ ਸਿਰਫ਼ ਪਾਣੀ ਮੁਹੱਈਆ ਕਰਵਾਉਣ ਲਈ ਪਾਈਪਲਾਈਨ ਪ੍ਰਬੰਧ ਵਰਤਿਆ ਜਾਂਦਾ ਸੀ ਪ੍ਰੰਤੂ ਹੁਣ ਇਸ ਢੰਗ ਰਾਹੀਂ ਕੱਚਾ ਤੇਲ, ਪੈਟਰੋਲੀਅਮ ਪਦਾਰਥ ਤੇ ਕੁਦਰਤੀ ਗੈਸ ਆਦਿ ਤੇਲ ਤੇ ਗੈਸ ਦੇ ਖੂਹਾਂ ਤੋਂ ਰਿਫਾਇਨਰੀਆਂ, ਖਾਦ ਦੇ ਕਾਰਖਾਨਿਆਂ ਤੇ ਵੱਡੇ ਤਾਪ-ਬਿਜਲੀ ਘਰਾਂ ਆਦਿ ਨੂੰ ਵਸਤਾਂ ਭੇਜੀਆਂ ਜਾਂਦੀਆਂ ਹਨ। ਪਾਈਪਲਾਈਨਾਂ ਰਾਹੀਂ ਠੋਸ ਪਦਾਰਥ ਵੀ ਭੇਜੇ ਜਾ ਸਕਦੇ ਹਨ, ਪਰ ਉਨ੍ਹਾਂ ਨੂੰ ਪਹਿਲਾਂ ਅਰਧ-ਤਰਲ ਰੂਪ ਵਿੱਚ ਤਬਦੀਲ ਕਰਨਾ ਪੈਂਦਾ ਹੈ। ਪਾਈਪ ਲਾਈਨਾਂ ਵਿਛਾਉਣ ਦੀ ਸ਼ੁਰੂਆਤੀ ਕੀਮਤ ਭਾਵੇਂ ਵੱਧ ਹੁੰਦੀ ਹੈ ਪਰ ਇੱਕ ਵਾਰ ਪਾਈਪਲਾਈਨਾਂ ਵਿਛਾਉਣ ਤੋਂ ਅਤੇ ਸ਼ੁਰੂ ਹੋ ਜਾਣ ਤੋਂ ਬਾਅਦ, ਇਸ ਦੀ ਸਾਂਭ-ਸੰਭਾਲ ਤੇ ਕਾਰਜ ਦੀ ਕੀਮਤ ਬਹੁਤੀ ਨਹੀਂ ਹੁੰਦੀ ਅਤੇ ਆਵਾਜਾਈ ਦੌਰਾਨ ਵਸਤਾਂ ਦੇ ਨੁਕਸਾਨ ਜਾਂ ਦੇਰੀ ਹੋਣ ਦੇ ਖਦਸ਼ੇ ਬਹੁਤ ਘੱਟ ਜਾਂਦੇ ਹਨ।
(ix) ਜਲ ਆਵਾਜਾਈ ਦੇ ਲਾਭ ਤੇ ਕਮੀਆਂ ਦਾ ਆਪਸੀ ਮੁਕਾਬਲਾ ਕਰੋ?
ਉੱਤਰ ਦੇਖਣ ਲਈ ਕਲਿੱਕ ਕਰੋ
ਜਲ ਆਵਾਜਾਈ ਦੇ ਲਾਭ:
  1. ਜਲ ਮਾਰਗਾਂ ਦੇ ਨਿਰਮਾਣ ਤੇ ਸਾਂਭ-ਸੰਭਾਲ ਦਾ ਖਰਚਾ ਲਗਭਗ ਨਾਂਹ ਦੇ ਬਰਾਬਰ ਹੁੰਦਾ ਹੈ।
  2. ਰੇਲ ਤੇ ਸੜਕੀ ਆਵਾਜਾਈ ਸਾਧਨਾਂ ਦੇ ਮੁਕਾਬਲੇ ਜਲ ਆਵਾਜਾਈ ਸਾਧਨ ਬਹੁਤ ਸਸਤੇ ਪੈਂਦੇ ਹਨ।
  3. ਜਲ ਆਵਾਜਾਈ ਰਾਹੀਂ ਭਾਰੀਆਂ ਵਸਤੂਆਂ ਦੀ ਢੋਆ-ਢੁਆਈ ਕਾਫੀ ਸੌਖੀ ਅਤੇ ਹੋਰ ਸਾਧਨਾਂ ਦੇ ਮੁਕਾਬਲੇ ਵਧੇਰੇ ਲਾਹੇਵੰਦ ਰਹਿੰਦੀ ਹੈ।
  4. ਵਿਦੇਸ਼ੀ ਵਪਾਰ ਵੀ ਜ਼ਿਆਦਾਤਰ ਸਮੁੰਦਰੀ ਜਹਾਜ਼ਰਾਨੀ ਤੇ ਨਿਰਭਰ ਕਰਦਾ ਹੈ।
ਜਲ ਆਵਾਜਾਈ ਦੀਆਂ ਕਮੀਆਂ:
  1. ਜਲ ਆਵਾਜਾਈ ਘੱਟ ਰਫ਼ਤਾਰ ਵਾਲਾ ਆਵਾਜਾਈ ਸਾਧਨ ਹੈ।
  2. ਜਲ ਅਵਾਜਾਈ ਮੁੱਖ ਤੌਰ ਤੇ ਮੌਨਸੂਨ ਜਾਂ ਵਰਖਾ ‘ਤੇ ਨਿਰਭਰ ਹੋਣ ਵਾਲਾ ਸਾਧਨ ਹੈ। ਘੱਟ ਮੀਂਹ ਪੈਣ ਦੀ ਸੂਰਤ ਵਿੱਚ ਜਲਗਾਹਾਂ ਵਿੱਚ ਪਾਣੀ ਦੀ ਮਾਤਰਾ ਘੱਟ ਜਾਂਦੀ ਹੈ ਜਿਸ ਨਾਲ ਜਹਾਜ਼ਰਾਨੀ ਦਾ ਕਾਰਜ ਬਹੁਤ ਔਖਾ ਹੋ ਜਾਂਦਾ ਹੈ।
  3. ਜਲ ਸਾਧਨ ਹੋਰ ਸਾਧਨਾਂ ਦੇ ਮੁਕਾਬਲੇ ਵੱਧ ਜੋਖ਼ਮ ਭਰਿਆ ਕੰਮ ਹੁੰਦਾ ਹੈ। ਪਾਣੀ ਵਿੱਚ ਡੁੱਬ ਜਾਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ।
(x) ਹੇਠ ਲਿਖਿਆਂ ‘ਤੇ ਨੋਟ ਲਿਖੋ -
(ੳ) ਕੇਬਲ ਆਵਾਜਾਈ
(ਅ) ਭਾਰਤ ਵਿੱਚ ਹਵਾਈ ਆਵਾਜਾਈ
(ੲ) ਐਕਸੇਲੈਂਸ ਐਕਸਪ੍ਰੈਸ ਹਾਈਵੇਜ਼
(ਸ) ਹਿਮ ਸਾਗਰ ਐਕਸਪ੍ਰੈੱਸ
ਉੱਤਰ ਦੇਖਣ ਲਈ ਕਲਿੱਕ ਕਰੋ
(ੳ) ਕੇਬਲ ਆਵਾਜਾਈ: ਕੇਬਲ ਆਵਾਜਾਈ ਦਾ ਘੇਰਾ ਬਹੁਤ ਵਿਸਤ੍ਰਿਤ ਹੈ ਕਿਉਂਕਿ ਇਸ ਵਿੱਚ ਹਰ ਉਹ ਪ੍ਰਕਾਰ ਦੀ ਆਵਾਜਾਈ ਹੈ, ਜੋ ਕੇਵਲ ਤਾਰਾਂ ਦੇ ਸਹਾਰੇ ਚੱਲਦੀ ਹੈ। ਕੇਬਲ ਆਵਾਜਾਈ ਇੱਕ ਤਰ੍ਹਾਂ ਦਾ ਹਵਾਈ ਆਵਾਜਾਈ ਸਿਸਟਮ ਹੀ ਹੁੰਦਾ ਹੈ ਜਿਸ ਵਿੱਚ ਬੈਠੇ ਯਾਤਰੀ ਕੇਬਲ ਉੱਤੇ ਖਿੱਚੇ ਜਾ ਰਹੇ ਜਾਂ ਕੇਬਲ ਦੇ ਕੰਟਰੋਲ ਹੇਠ ਛੱਤੇ ਜਾ ਰਹੇ ਕੈਬਿਨ ਦੇ ਜ਼ਰੀਏ ਸਫ਼ਰ ਕਰਦੇ ਹਨ। ਇਹ ਬਿਜਲੀ ਨਾਲ ਚੱਲਣ ਵਾਲਾ ਵਾਤਾਵਰਣ ਪੱਖੀ ਪ੍ਰਬੰਧ ਹੈ ਜਿਸ ਰਾਹੀਂ ਯਾਤਰੀਆਂ ਅਤੇ ਮਾਲ-ਅਸਬਾਬ ਦੀ ਆਵਾਜਾਈ ਧਰਤੀ ਦੇ ਪੱਧਰ ਤੋਂ ਉੱਪਰ-ਉੱਪਰ ਹੀ ਕੀਤੀ ਜਾ ਸਕਦੀ ਹੈ।

(ਅ) ਭਾਰਤ ਵਿੱਚ ਹਵਾਈ ਆਵਾਜਾਈ: ਹਵਾਈ ਸਫ਼ਰ ਜਾਂ ਆਵਾਜਾਈ ਹੁਣ ਤੱਕ ਦੀ ਸਭ ਤੋਂ ਵੱਡੇ, ਆਰਾਮਦਾਇਕ ਅਤੇ ਸ਼ਾਨਦਾਰ ਆਵਾਜਾਈ ਦਾ ਸਾਧਨ ਹੈ। ਇਹ ਸਾਧਨ ਉੱਚੀਆਂ ਪਹਾੜੀਆਂ, ਮਾਰੂਥਲ, ਸੰਘਣੇ ਜੰਗਲ, ਲੰਬੇ-ਲੰਬੇ ਮਹਾਂਸਾਗਰਾਂ, ਹਰ ਕਿਸਮ ਦੀਆਂ ਔਕੜਾਂ ਵਾਲੇ ਇਲਾਕੇ ਬੜੀ ਸੌਖ ਨਾਲ ਤੈਅ ਕਰ ਲੈਂਦਾ ਹੈ। ਭਾਰਤ ਵਿੱਚ ਹਵਾਈ ਆਵਾਜਾਈ ਦਾ ਆਰੰਭ 1911 ਵਿੱਚ ਹੋਇਆ ਸੀ। ਭਾਰਤ ਵਿੱਚ ਹਰ ਸਾਲ ਕੁੱਲ 16 ਕਰੋੜ ਯਾਤਰੀ ਹਵਾਈ ਸੇਵਾਵਾਂ ਦਾ ਲਾਭ ਲੈਂਦੇ ਹਨ। ਭਾਰਤ ਵਿੱਚ ਇਸ ਸਮੇਂ 34 ਕੌਮਾਂਤਰੀ ਹਵਾਈ ਅੱਡੇ ਹਨ।

(ੲ) ਐਕਸੇਲੈਂਸ ਐਕਸਪ੍ਰੈਸ ਹਾਈਵੇਜ਼: ਕੇਂਦਰੀ ਸਰਕਾਰ ਵੱਲੋਂ ਸੜਕੀ ਆਵਾਜਾਈ ਦੇ ਸੁਧਾਰ ਲਈ ਐਕਸੇਲੈਂਸ ਐਕਸਪ੍ਰੈਸ ਹਾਈਵੇਜ਼ ਬਣਾਏ ਹਨ। ਲਗਭਗ 350 ਰੇਲਵੇ ਪੁੱਲਾਂ ਤੇ ਕਰਾਸਿੰਗਾਂ ਬਣਾਉਣ ਦੀ ਯੋਜਨਾ ਹੈ। ਭਾਰਤ ਸਰਕਾਰ ਵੱਲੋਂ 'ਸੇਤੂ ਭਾਰਤਮ' ਪ੍ਰਾਜੈਕਟ ਅਧੀਨ 150 ਰੇਲਵੇ ਓਵਰਬ੍ਰਿਜ ਅਤੇ 204 ਲੈਵਲ ਕਰਾਸਿੰਗਾਂ ਦੀ ਯੋਜਨਾ ਹੈ। 'ਭਾਰਤ ਮਾਲਾ' ਯੋਜਨਾ ਅਧੀਨ 5500 ਨਵੀਆਂ ਸੜਕਾਂ ਦਾ ਨਿਰਮਾਣ ਅਤੇ ਸਰਹੱਦੀ ਰਾਜਾਂ ਨੂੰ ਆਪਸ ਵਿੱਚ ਜੋੜਨਾ ਦੀ ਯੋਜਨਾ ਵੀ ਸ਼ਾਮਿਲ ਹੈ।

(ਸ) ਹਿਮ ਸਾਗਰ ਐਕਸਪ੍ਰੈੱਸ: ਇਹ ਭਾਰਤੀ ਰੇਲ ਸੇਵਾ ਦੀ ਹਫ਼ਤਾਵਾਰੀ ਰੇਲ ਗੱਡੀ ਹੈ, ਜੋ ਦੇਸ਼ ਦੇ ਧੁਰ ਦੱਖਣੀ ਸਿਰੇ ਕੰਨਿਆਕੁਮਾਰੀ ਤੋਂ ਮਾਤਾ ਵੈਸ਼ਨੋ ਦੇਵੀ, ਕੱਟੜਾ ਤੱਕ ਜਾਂਦੀ ਹੈ। ਇਹ ਰੇਲ ਗੱਡੀ 52 ਕਿਲੋਮੀਟਰ ਪ੍ਰਤੀ ਘੰਟਾ ਦੀ ਔਸਤ ਰਫ਼ਤਾਰ ਨਾਲ, 3787 ਕਿਲੋਮੀਟਰ ਦਾ ਸਫ਼ਰ 72 ਘੰਟੇ ਵਿੱਚ ਤੈਅ ਕਰਦੀ ਹੈ। ਰਸਤੇ ਵਿੱਚ ਪੈਂਦੇ 73 ਸਟੇਸ਼ਨ, ਦੇਸ਼ ਦੇ 12 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਜੋੜਦੇ ਹਨ। ਵਾਟ ਤੈਅ ਕਰਨ ਦੀ ਮਿਆਦ ਦੇ ਹਿਸਾਬ ਨਾਲ ਇਹ ਦੇਸ਼ ਦੀ ਤੀਸਰੇ ਨੰਬਰ ਦੀ ਸਭ ਤੋਂ ਲੰਬੀ ਵਾਟ ਤੈਅ ਕਰਨ ਵਾਲੀ ਰੇਲਗੱਡੀ ਹੈ।
Share post to friends:

💐🌿Follow us for latest updates 👇👇👇

Featured post

Punjab School Summer Holidays Soon : ਪੰਜਾਬ ਦੇ ਸਕੂਲਾਂ ਵਿੱਚ ਗਰਮੀ ਦੀਆਂ ਛੁੱਟੀਆਂ ਜਲਦ

Punjab School Summer Vacations 2026: ਪੰਜਾਬ ਦੇ ਸਕੂਲਾਂ ਵਿੱਚ ਜਲਦ ਹੋ ਸਕਦੀਆਂ ਨੇ ਗਰਮੀ ਦੀਆਂ ਛੁੱਟੀਆਂ ਪੰਜਾਬ ਸਕੂਲ ਸਿੱਖ...

RECENT UPDATES

Trends