ਸ੍ਰੇਣੀ ਦਸਵੀਂ - ਪਾਠ 1: ਸੋਮੇ ਅਤੇ ਵਿਕਾਸ
ਸਹੀ ਉੱਤਰ ਚੁਣਨ ਲਈ ਵਿਕਲਪ 'ਤੇ ਕਲਿੱਕ ਕਰੋ
(ੳ) ਕੱਚਾ ਲੋਹਾ ਹੇਠ ਲਿਖਿਆਂ ਵਿੱਚੋਂ ਕਿਸ ਪ੍ਰਕਾਰ ਦਾ ਸੋਮਾ ਹੈ?
(ਅ) ਜਵਾਰੀ ਊਰਜਾ ਨੂੰ ਕਿਹੜੇ ਸੋਮੇ ਦੀ ਕਿਸਮ ਮੰਨਿਆ ਜਾਵੇਗਾ?
(ੲ) ਪੰਜਾਬ ਵਿੱਚ ਜ਼ਮੀਨ ਦੇ ਬੰਜਰ ਹੋਣ ਦਾ ਮੁੱਖ ਕਾਰਨ ਕੀ ਹੈ?
(ਸ) ਪੰਜਾਬ ਵਿੱਚ ਜ਼ਿਆਦਾਤਰ ਕਿਸ ਕਿਸਮ ਦੀ ਆਫ਼ਤ ਆਉਂਦੀ ਹੈ?
(ਹ) ਹੇਠ ਲਿਖਿਆਂ ਵਿਚੋਂ ਕਿਹੜੇ ਰਾਜ ਵਿੱਚ ਪੌੜੀਨੁਮਾ ਖੇਤੀ ਕੀਤੀ ਜਾਂਦੀ ਹੈ?
(ਕ) ਹੇਠ ਲਿਖਿਆਂ ਵਿਚੋਂ ਕਿਹੜੇ ਇਲਾਕੇ ਵਿੱਚ ਕਾਲੀ ਮਿੱਟੀ ਪਾਈ ਜਾਂਦੀ ਹੈ?
(ਖ) ਬੇਤਰਤੀਬੇ ਉਪਭੋਗ ਤੇ ਸਾਧਨਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਕੀ ਹੁੰਦਾ ਹੈ?
(ਗ) ਕਾਸ਼ਤਕਾਰੀ ਲਈ ਅਯੋਗ ਹੋਈ ਜ਼ਮੀਨ ਨੂੰ ਕੀ ਆਖਿਆ ਜਾਂਦਾ ਹੈ?
(ਘ) ਚਰਨੋਬੇਲ ਪ੍ਰਮਾਣੂ ਕਾਂਡ ਕਿੱਥੇ ਵਾਪਰਿਆ ਸੀ?
(ਙ) "ਧਰਤੀ ਉੱਤੇ ਸਾਰਿਆਂ ਦੀਆਂ ਲੋੜਾਂ ਪੂਰਨ ਲਈ ਬਹੁਤ ਕੁੱਝ ਹੈ ਪਰ ਲਾਲਚੀਆਂ ਲਈ ਨਹੀਂ।" - ਇਹ ਕਿਸਨੇ ਕਿਹਾ?
ਸਮਾਜਿਕ ਸਿੱਖਿਆ (ਭੂਗੋਲ) - ਪਾਠ 1
ਸਾਰੇ ਪ੍ਰਸ਼ਨਾਂ ਦੇ ਉੱਤਰ ਦੇਖਣ ਲਈ ਬਟਨ 'ਤੇ ਕਲਿੱਕ ਕਰੋ
1. ਹੇਠ ਲਿਖੇ ਵਾਕਾਂ ਬਾਰੇ ਇੱਕ ਸ਼ਬਦ ਲਿਖੋ
(i) ਮਿੱਟੀ, ਪਾਣੀ, ਬਨਸਪਤੀ ਅਤੇ ਖਣਿਜ ਪਦਾਰਥ ਕੁਦਰਤ ਦੀਆਂ ਰਹਿਮਤਾਂ:
ਕੁਦਰਤੀ ਸੋਮੇ / ਸਾਧਨ
(ii) ਨਾ-ਨਵਿਆਉਣ ਯੋਗ ਸੋਮੇ ਦੀ ਇੱਕ ਕਿਸਮ:
ਖਣਿਜ ਅਤੇ ਖਣਿਜ ਤੇਲ
(iii) ਵੱਧ ਪਾਣੀ ਸੋਖਣ ਦੀ ਸਮਰੱਥਾ ਵਾਲੀ ਮਿੱਟੀ ਦੀ ਕਿਸਮ:
ਰੇਤਲੀ ਮਿੱਟੀ
(iv) ਮੌਨਸੂਨੀ ਜਲਵਾਯੂ ਦੀ ਖੁਰੀ ਹੋਈ ਮਿੱਟੀ ਦੀ ਕਿਸਮ:
ਲੈਟਰਾਈਟ ਮਿੱਟੀ
(v) ਭੌਂ-ਖੋਰ ਰੋਕਣ ਲਈ ਲਗਾਏ ਜਾਣ ਵਾਲੇ ਜੰਗਲਾਂ ਦੀ ਕਤਾਰ:
ਸ਼ੈਲਟਰ ਪੇਟੀਆ
(vi) ਭਾਰਤ ਦੇ ਉੱਤਰ ਦੇ ਮੈਦਾਨ ਇਸ ਕਿਸਮ ਦੀ ਮਿੱਟੀ ਦੇ ਬਣੇ ਹਨ:
ਜਲੌਢੀ ਮਿੱਟੀ
2. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ (30 ਸ਼ਬਦਾਂ ਵਿੱਚ)
(i) ਉਹਨਾਂ ਤਿੰਨ ਰਾਜਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਕਾਲੀ ਮਿੱਟੀ ਮਿਲਦੀ ਹੈ। ਇੱਥੇ ਉਪਜਣ ਵਾਲੀ ਮੁੱਖ ਫ਼ਸਲ ਦਾ ਨਾਮ ਵੀ ਦੱਸੋ?
ਉੱਤਰ: ਕਾਲੀ ਮਿੱਟੀ ਗੁਜਰਾਤ, ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਮਿਲਦੀ ਹੈ। ਕਪਾਹ ਅਤੇ ਗੰਨਾ ਇਸ ਮਿੱਟੀ ਵਿੱਚ ਉਪਜਣ ਵਾਲੀਆਂ ਪ੍ਰਮੁੱਖ ਫ਼ਸਲਾਂ ਹਨ।
(ii) ਭਾਰਤ ਦੇ ਪੂਰਬੀ ਤੱਟ ਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਕਿਹੜੀ ਕਿਸਮ ਦੀਆਂ ਮਿੱਟੀਆਂ ਮਿਲਦੀਆਂ ਹਨ?
ਉੱਤਰ: ਭਾਰਤ ਦੇ ਪੂਰਬੀ ਤੱਟ ਉੱਤੇ ਲਾਲ ਮਿੱਟੀ ਅਤੇ ਨਦੀਆਂ ਦੇ ਡੈਲਟਾਈ ਭਾਗਾਂ ਵਿੱਚ ਜਲੌਢੀ ਮਿੱਟੀ ਮਿਲਦੀ ਹੈ।
(iii) ਪਹਾੜੀ ਖੇਤਰਾਂ ਵਿੱਚ ਭੌਂ-ਖੋਰ ਨੂੰ ਰੋਕਣ ਲਈ ਕਿਹੜੇ-ਕਿਹੜੇ ਕਦਮ ਚੁੱਕੇ ਜਾ ਸਕਦੇ ਹਨ?
ਉੱਤਰ: ਪਹਾੜੀ ਖੇਤਰਾਂ ਵਿੱਚ ਭੋਂ-ਖੋਰ ਨੂੰ ਰੋਕਣ ਲਈ ਹੇਠ ਲਿਖੇ ਕਦਮ ਚੁੱਕੇ ਜਾ ਸਕਦੇ ਹਨ:
1. ਪੌੜੀਨੁਮਾ ਖੇਤ ਬਣਾਏ ਜਾਣੇ ਚਾਹੀਦੇ ਹਨ।
2. ਖੇਤਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡ ਕੇ ਮਿੱਟੀ ਨੂੰ ਬਚਾਇਆ ਜਾ ਸਕਦਾ ਹੈ।
3. ਕਤਾਰਾਂ ਵਿੱਚ ਦਰੱਖ਼ਤ ਲਗਾਏ ਜਾਣੇ ਚਾਹੀਦੇ ਹਨ।
1. ਪੌੜੀਨੁਮਾ ਖੇਤ ਬਣਾਏ ਜਾਣੇ ਚਾਹੀਦੇ ਹਨ।
2. ਖੇਤਾਂ ਨੂੰ ਛੋਟੇ-ਛੋਟੇ ਟੁਕੜਿਆਂ ਵਿੱਚ ਵੰਡ ਕੇ ਮਿੱਟੀ ਨੂੰ ਬਚਾਇਆ ਜਾ ਸਕਦਾ ਹੈ।
3. ਕਤਾਰਾਂ ਵਿੱਚ ਦਰੱਖ਼ਤ ਲਗਾਏ ਜਾਣੇ ਚਾਹੀਦੇ ਹਨ।
(iv) ਜੈਵਿਕ ਅਤੇ ਅਜੈਵਿਕ ਸੋਮੇ ਕੀ ਹੁੰਦੇ ਹਨ? ਉਦਾਹਰਨਾਂ ਦਿਉ?
ਉੱਤਰ:
ਜੈਵਿਕ ਸੋਮੇ: ਉਹ ਸੋਮੇ ਹਨ ਜਿਨ੍ਹਾਂ ਦੀ ਪ੍ਰਾਪਤੀ ਜੈਵ-ਮੰਡਲ ਤੋਂ ਹੁੰਦੀ ਹੈ ਅਤੇ ਇਨ੍ਹਾਂ ਵਿੱਚ ਜਾਨ ਹੁੰਦੀ ਹੈ, ਜਿਵੇਂ ਮਨੁੱਖ, ਜੀਵ-ਜੰਤੂ ਅਤੇ ਜੰਗਲ।
ਅਜੈਵਿਕ ਸੋਮੇ: ਉਹ ਸੋਮੇ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ, ਜਿਵੇਂ ਚਟਾਨਾਂ ਅਤੇ ਧਾਤਾਂ।
ਜੈਵਿਕ ਸੋਮੇ: ਉਹ ਸੋਮੇ ਹਨ ਜਿਨ੍ਹਾਂ ਦੀ ਪ੍ਰਾਪਤੀ ਜੈਵ-ਮੰਡਲ ਤੋਂ ਹੁੰਦੀ ਹੈ ਅਤੇ ਇਨ੍ਹਾਂ ਵਿੱਚ ਜਾਨ ਹੁੰਦੀ ਹੈ, ਜਿਵੇਂ ਮਨੁੱਖ, ਜੀਵ-ਜੰਤੂ ਅਤੇ ਜੰਗਲ।
ਅਜੈਵਿਕ ਸੋਮੇ: ਉਹ ਸੋਮੇ ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ, ਜਿਵੇਂ ਚਟਾਨਾਂ ਅਤੇ ਧਾਤਾਂ।
(v) ਆਫ਼ਤਾਂ ਦੇ ਪ੍ਰਬੰਧਨ ਤੋਂ ਕੀ ਭਾਵ ਹੈ?
ਉੱਤਰ: ਆਫ਼ਤਾਂ ਦੇ ਪ੍ਰਬੰਧਨ ਤੋਂ ਭਾਵ ਹੈ ਕਿ ਮੁਲਕ ਅੰਦਰ ਕਿਸੇ ਵੀ ਆਫ਼ਤ ਸਮੇਂ ਉਸਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਯੋਜਨਾ ਨਾਲ ਇਨਸਾਨੀ ਜ਼ਿੰਦਗੀਆਂ ਅਤੇ ਜਾਨ-ਮਾਲ ਦੇ ਨੁਕਸਾਨ ਵਿੱਚ ਭਾਰੀ ਕਮੀ ਲਿਆਂਦੀ ਜਾ ਸਕਦੀ ਹੈ।
(vi) ਭੌਂ-ਖੋਰ ਕੀ ਹੁੰਦਾ ਹੈ? ਉਦਾਹਰਨਾਂ ਵੀ ਦਿਓ।
ਉੱਤਰ: ਮਿੱਟੀ ਦੀ ਸਭ ਤੋਂ ਉੱਪਰਲੀ ਪਰਤ ਦੇ ਖੁਰਨ ਨੂੰ ਭੌਂ-ਖੋਰ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਪੌਣਾਂ, ਗਲੇਸ਼ੀਅਰ ਅਤੇ ਵੱਗਦਾ ਪਾਣੀ ਮਿੱਟੀ ਵਿੱਚ ਖੱਡਾਂ ਪਾ ਦਿੰਦਾ ਹੈ, ਜਿਵੇਂ ਚੰਬਲ ਦਾ ਖੇਤਰ।
(vii) ਚਲੰਤ ਪਰਤੀ ਭੂਮੀ ਤੇ ਕਿਸੇ ਹੋਰ ਕਿਸਮ ਦੀ ਪਰਤੀ ਭੂਮੀ ਵਿੱਚ ਕੀ ਅੰਤਰ ਹੈ?
ਉੱਤਰ:
ਚਲੰਤ ਪਰਤੀ ਭੂਮੀ: ਉਹ ਭੂਮੀ ਜਿਸ ਵਿੱਚ ਇੱਕ ਜਾਂ ਇੱਕ ਤੋਂ ਘੱਟ ਸਾਲ ਬਾਅਦ ਫ਼ਸਲ ਬੀਜੀ ਜਾਂਦੀ ਹੈ।
ਹੋਰ ਕਿਸਮ ਦੀ ਪਰਤੀ ਭੂਮੀ: ਉਹ ਭੂਮੀ ਜਿਸ ਵਿੱਚ ਇੱਕ ਤੋਂ ਪੰਜ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਹੈ।
ਚਲੰਤ ਪਰਤੀ ਭੂਮੀ: ਉਹ ਭੂਮੀ ਜਿਸ ਵਿੱਚ ਇੱਕ ਜਾਂ ਇੱਕ ਤੋਂ ਘੱਟ ਸਾਲ ਬਾਅਦ ਫ਼ਸਲ ਬੀਜੀ ਜਾਂਦੀ ਹੈ।
ਹੋਰ ਕਿਸਮ ਦੀ ਪਰਤੀ ਭੂਮੀ: ਉਹ ਭੂਮੀ ਜਿਸ ਵਿੱਚ ਇੱਕ ਤੋਂ ਪੰਜ ਸਾਲਾਂ ਬਾਅਦ ਫ਼ਸਲ ਬੀਜੀ ਜਾਂਦੀ ਹੈ।
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ 120 ਸ਼ਬਦਾਂ ਵਿੱਚ ਦਿਉ
(i) ਭਾਰਤ ਵਿੱਚ ਭੂਮੀ ਦੀ ਵਰਤੋਂ ਬਾਰੇ ਦੱਸੋ। ਇਹ ਵੀ ਦੱਸੋ ਕਿ ਭਾਰਤ ਵਿੱਚ 1960-61 ਤੋਂ ਬਾਅਦ ਜੰਗਲਾਂ ਹੇਠ ਰਕਬੇ ਵਿੱਚ ਕੋਈ ਜ਼ਿਆਦਾ ਵਾਧਾ ਕਿਉਂ ਨਹੀਂ ਹੋਇਆ?
ਉੱਤਰ:- ਭੂਮੀ ਦੀ ਵਰਤੋਂ ਤੋਂ ਭਾਵ ਹੈ ਕਿ ਕੋਈ ਭੂਮੀ ਕਿਸ ਕਾਰਜ ਲਈ ਅਤੇ ਕਿਵੇਂ ਵਰਤੀ ਜਾ ਸਕਦੀ ਹੈ, ਇਸ ਤੱਥ ਨੂੰ ਰਿਕਾਰਡ ਕਰਨਾ। ਸੰਯੁਕਤ ਰਾਜ ਅਮਰੀਕਾ ਦੇ 2017 ਦੇ ਭੂ-ਭਾਰਤੀ ਸਰਵੇਖਣ ਅਨੁਸਾਰ ਭਾਰਤ ਵਿਚ ਸਭ ਤੋਂ ਜ਼ਿਆਦਾ ਵਾਹੀਯੋਗ ਭੂਮੀ ਹੈ। ਭਾਰਤ ਵਿੱਚ ਖੇਤੀਬਾੜੀ ਵਿੱਚ ਵੰਨ-ਸੁਵੰਨਤਾ ਕਈ ਤਰ੍ਹਾਂ ਦੇ ਵੱਖਰੇ-ਵੱਖਰੇ ਕਾਰਕਾਂ ਜਿਵੇਂ ਜਲਵਾਯੂ, ਖੇਤੀਬਾੜੀ, ਜੋਤਾਂ ਦੇ ਅਕਾਰ, ਕੀਮਤਾਂ, ਸਰਕਾਰੀ ਨੀਤੀਆਂ ਅਤੇ ਕਿਸਾਨ ਦੀ ਆਮਦਨ ‘ਤੇ ਨਿਰਭਰ ਕਰਦੀ ਹੈ। ਭਾਰਤ ਦੀ ਪੂਰੀ ਆਰਥਿਕਤਾ ਖੇਤੀਬਾੜੀ ਦੇ ਆਲੇ-ਦੁਆਲੇ ਘੁੰਮਦੀ ਹੈ । ਦੇਸ਼ ਦੀ 58 % ਆਬਾਦੀ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਖੇਤੀਬਾੜੀ ਵਿੱਚ ਫ਼ਸਲਾਂ ਉਗਾਉਣ ਤੋਂ ਇਲਾਵਾ ਪਸ਼ੂ ਪਾਲਣਾ, ਬਾਗ਼ਬਾਨੀ, ਮੱਛੀ ਪਾਲਣਾ, ਰੇਸ਼ਮ ਦੇ ਕੀੜੇ ਪਾਲਣਾ, ਜੰਗਲ ਵਿਗਿਆਨ ਅਤੇ ਫੁੱਲ ਉਗਾਉਣਾ ਵੀ ਸਹਾਇਕ ਕਾਰਜਾਂ ਵਜੋਂ ਸ਼ਾਮਿਲ ਹਨ ।
ਭਾਰਤ ਦੀ ਭੂਗੋਲਿਕ ਸਥਿਤੀ ਦਾ ਊਸ਼ਣ ਅਤੇ ਉਪ-ਊਸ਼ਣ ਹੋਣਾ ਭਾਰਤ ਲਈ ਲਾਹੇਵੰਦ ਸਥਿਤੀ ਪ੍ਰਦਾਨ ਕਰਦਾ ਹੈ। ਭਾਰਤ ਦੇ ਖੇਤੀਬਾੜੀ ਖੇਤਰ ਵਿੱਚ ਇੱਕ ਸਾਲ ਦੌਰਾਨ ਦੋ ਜਾਂ ਦੋ ਤੋਂ ਜ਼ਿਆਦਾ ਫ਼ਸਲਾਂ ਵੀ ਲਈਆਂ ਜਾ ਸਕਦੀਆਂ ਹਨ। 1960-61 ਤੋਂ ਜੰਗਲਾਂ ਹੇਠਲੇ ਰਕਬੇ ਹੇਠ ਜ਼ਮੀਨ ਵਿੱਚ ਵਾਧਾ ਨਹੀਂ ਹੋਇਆ ਹੈ ਕਿਉਂਕਿ ਆਜ਼ਾਦੀ ਤੋਂ ਬਾਅਦ ਦੇ ਯੁੱਗ ਵਿੱਚ ਮੁੱਖ ਤੌਰ 'ਤੇ ਹਰੀ ਕ੍ਰਾਂਤੀ, ਵਿਕਾਸ ਕਾਰਜਾਂ ਅਤੇ ਬੁਨਿਆਦੀ ਢਾਂਚਾਗਤ ਸਹੂਲਤਾਂ ਤੋਂ ਬਾਅਦ, ਖੇਤੀਬਾੜੀ ਦੇ ਵਿਸਤਾਰ ਲਈ ਵਧੇਰੇ ਜ਼ਮੀਨ ਦੀ ਮੰਗ ਕਾਰਨ ਜੰਗਲਾਂ ਦੇ ਖੇਤਰਾਂ ਨੂੰ ਸਾਫ਼ ਕੀਤਾ ਗਿਆ ਅਤੇ ਸਨਅਤੀਕਰਨ ਅਤੇ ਸ਼ਹਿਰੀਕਰਨ ਨੇ ਵੀ ਜੰਗਲਾਂ ਦਾ ਰਕਬਾ ਘਟਾਇਆ ਹੈ।

(ii) ਤਕਨੀਕ ਅਤੇ ਆਰਥਿਕ ਵਿਕਾਸ ਨਾਲ ਸੋਮਿਆਂ ਦਾ ਉਪਭੋਗ ਕਿਵੇਂ ਵੱਧ ਜਾਂਦਾ ਹੈ?
ਉੱਤਰ:- ਸਾਧਨਾਂ ਜਾਂ ਸੋਮਿਆਂ ਦੀ ਵਰਤੋਂ ਤਕਨੀਕ ਅਤੇ ਆਰਥਿਕ ਵਿਕਾਸ ਨਾਲ ਵੀ ਜੁੜੀ ਹੋਈ ਹੈ। ਕਈ ਸੋਮੇ ਵਿਕਾਸਿਤ ਤਾਂ ਹੋ ਚੁੱਕੇ ਹਨ, ਪਰ ਉਹਨਾਂ ਸੋਮਿਆਂ ਦੀ ਵਰਤੋਂ ਲਈ ਜਾਂ ਉਹਨਾਂ ਸੋਮਿਆਂ ਨੂੰ ਕਿੰਨੀ ਮਾਤਰਾ ਵਿੱਚ ਵਰਤਣਾ ਹੈ ਇਸ ਲਈ ਤਕਨੀਕ ਦੀ ਲੋੜ ਹੁੰਦੀ ਹੈ। ਬਿਨ੍ਹਾਂ ਤਕਨੀਕ ਤੋਂ ਇਹਨਾਂ ਸੋਮਿਆਂ ਦੀ ਵਰਤੋਂ ਨਹੀਂ ਹੋ ਸਕਦੀ। ਇਸੇ ਲਈ ਕਿਸੇ ਦੇਸ਼ ਦਾ ਆਰਥਿਕ ਤੌਰ 'ਤੇ ਵਿਕਾਸਿਤ ਹੋਣਾ ਵੀ ਸੋਮਿਆਂ ਦੀ ਸਹੀ ਵਰਤੋਂ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ।ਸੰਸਾਰ ਵਿੱਚ ਕਈ ਅਜਿਹੇ ਦੇਸ਼ ਹਨ ਜਿਨ੍ਹਾਂ ਕੋਲ ਕੁਦਰਤੀ ਸੋਮਿਆਂ ਦੀ ਭਰਮਾਰ ਤਾਂ ਹੈ ਪਰ ਆਰਥਿਕ ਤੌਰ 'ਤੇ ਕਮਜ਼ੋਰ ਹੋਣ ਕਰਕੇ ਉਹ, ਉਹਨਾਂ ਸੋਮਿਆਂ ਦੀ ਸਹੀ ਵਰਤੋਂ ਨਹੀਂ ਕਰ ਸਕਦੇ । ਜੋ ਦੇਸ਼ ਆਰਥਿਕ ਤੌਰ 'ਤੇ ਮਜ਼ਬੂਤ ਹਨ, ਉਹ ਸੋਮਿਆਂ ਦੀ ਪੂਰਤੀ ਲਈ ਦੂਜੇ ਦੇਸ਼ਾਂ ਵਿਚ ਆਪਣੀਆਂ ਕਾਲੋਨੀਆਂ ਸਥਾਪਤ ਕਰ ਲੈਂਦੇ ਹਨ । ਉਦਾਹਰਣ ਦੇ ਤੌਰ 'ਤੇ ਅੰਗਰੇਜ਼ਾਂ ਨੂੰ ਜਦੋਂ ਸਾਧਨਾਂ ਦੀ ਘਾਟ ਮਹਿਸੂਸ ਹੋਈ ਤਾਂ ਉਹਨਾਂ ਨੇ ਭਾਰਤ ਅਤੇ ਭਾਰਤ ਵਰਗੇ ਕਈ ਹੋਰ ਦੇਸ਼ਾਂ ਵਿੱਚ ਆਪਣੀਆਂ ਕਲੋਨੀਆਂ ਸਥਾਪਿਤ ਕਰ ਲਈਆਂ ਪਰ ਇਸ ਲਈ ਕਿਸੇ ਦੇਸ਼ ਦਾ ਆਰਥਿਕ ਤੌਰ 'ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ । ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਜੋ ਦੇਸ਼ ਤਕਨੀਕ ਅਤੇ ਆਰਥਿਕ ਤੌਰ 'ਤੇ ਵਿਕਾਸਿਤ ਹੈ, ਉਹ ਸੋਮਿਆਂ ਦਾ ਉਪਭੋਗ ਵੱਧ ਕਰਦਾ ਹੈ।
(iii) ਆਲਮੀ ਤਪਸ਼ (Global Warming) ਕਿਸ ਨੂੰ ਕਹਿੰਦੇ ਹਨ ? ਵਿਆਖਿਆ ਕਰੋ?
ਉੱਤਰ:- ਆਲਮੀ ਤਪਸ਼ ਜਾਂ (Global Warming) ਧਰਤੀ ਦੀ ਸਤ੍ਹਾ ਉੱਪਰ ਤਾਪਮਾਨ ਵਿੱਚ ਹੌਲੀ-ਹੌਲੀ ਵਾਧੇ ਦੀ ਘਟਨਾ ਹੈ। ਇਹ ਵਰਤਾਰਾ ਪਿਛਲੀਆਂ ਇੱਕ-ਦੋ ਸਦੀਆਂ ਤੋਂ ਦੇਖਿਆ ਗਿਆ ਹੈ। ਇਸ ਤਬਦੀਲੀ ਨੇ ਧਰਤੀ ਦੇ ਜਲਵਾਯੂ ਨੂੰ ਵਿਗਾੜ ਦਿੱਤਾ ਹੈ ਜਿਸ ਦਾ ਮਨੁੱਖਾਂ, ਪੌਦਿਆਂ ਅਤੇ ਜੀਵ-ਜੰਤੂਆ 'ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਆਲਮੀ ਤਪਸ਼ ਜਾਂ ਗਲੋਬਲ ਵਾਰਮਿੰਗ ਦੇ ਕਈ ਕਾਰਨ ਹਨ । ਇਹ ਕਾਰਨ ਕੁਦਰਤੀ ਵੀ ਹੋ ਸਕਦੇ ਹਨ ਜਾਂ ਮਨੁੱਖੀ ਗਤੀਵਿਧੀਆਂ ਦਾ ਨਤੀਜਾ ਵੀ ਹੋ ਸਕਦੇ ਹਨ। ਜਿਵੇਂ ਕਿ :-
1. ਜੰਗਲਾਂ ਦੀ ਅੰਨ੍ਹੇਵਾਹ ਕਟਾਈ 2. ਵਾਹਨਾਂ ਦੀ ਵਰਤੋਂ 3. ਕਲੋਰੋ-ਫਲੋਰੋ ਕਾਰਬਨ 4. ਉਦਯੋਗਿਕ ਵਿਕਾਸ 5. ਖੇਤੀਬਾੜੀ ਦੇ ਗਲ਼ਤ ਢੰਗ 6. ਵੱਧਦੀ ਆਬਾਦੀ 7. ਜੁਆਲਾਮੁਖੀ ਦਾ ਫੱਟਣਾ ਆਦਿ।
ਇਹਨਾਂ ਕਾਰਨਾਂ ਦੇ ਪ੍ਰਭਾਵ ਵਜੋਂ ਤਾਪਮਾਨ ਵਿੱਚ ਲਗਾਤਾਰ ਵਾਧਾ, ਮੌਸਮੀ ਤਬਦੀਲੀ, ਬਿਮਾਰੀਆਂ ਦਾ ਫੈਲਾਅ, ਉੱਚ ਮੌਤ ਦਰ ਅਤੇ ਕੁਦਰਤੀ ਨਿਵਾਸ ਸਥਾਨ ਦਾ ਨੁਕਸਾਨ ਹੋ ਰਿਹਾ ਹੈ।

(iv) ਜਲਵਾਯੂ ਪਰਿਵਰਤਨ ਨਾਲ ਸ਼ਰਨਾਰਥੀਆਂ 'ਤੇ ਕੀ ਪ੍ਰਭਾਵ ਪੈਂਦਾ ਹੈ?
ਉੱਤਰ:-ਜਲਵਾਯੂ ਸ਼ਰਨਾਰਥੀ ਉਹ ਲੋਕ ਹਨ, ਜੋ ਜਲਵਾਯੂ ਬਦਲਾਵ ਦੀ ਵਜ੍ਹਾ ਨਾਲ ਆਪਣਾ ਘਰ-ਬਾਰ ਛੱਡਣ ਲਈ ਮਜ਼ਬੂਰ ਹੋ ਜਾਂਦੇ ਹਨ। ਕੁਦਰਤੀ ਆਫਤਾਂ ਜਿਵੇਂ ਜਵਾਲਾਮੁਖੀ ਵਿਸਫੋਟ, ਸੁਨਾਮੀ ਤੇ ਮਨੁੱਖੀ ਕਾਰਵਾਈਆਂ ਜਲਵਾਯੂ ਵਿਚ ਬਦਲਾਵ ਦੇ ਮੁੱਖ ਕਾਰਨ ਬਣਦੇ ਹਨ। ਧਰਤੀ ਦੇ ਨਿਰਮਾਣ ਤੋਂ ਲੈ ਕੇ ਅਰਬਾਂ ਵਰ੍ਹਿਆਂ ਵਿੱਚ ਧਰਤੀ ਦੇ ਕਈ ਵਾਰ ਜਲਵਾਯੂ ਪਰਿਵਰਤਨ ਹੋਏ ਹਨ। ਆਲਮੀ ਤਪਸ਼ ਅਤੇ ਤਾਪਮਾਨ ਵੱਧਣ ਨਾਲ਼ ਰੇਗਿਸਤਾਨ ਵਰਗੇ ਹਾਲਾਤ ਬਣ ਸਕਦੇ ਹਨ। ਇਸ ਨਾਲ ਵਾਹੀਯੋਗ ਜ਼ਮੀਨ ਰੇਗਿਸਤਾਨ ਵਿੱਚ ਤਬਦੀਲ ਹੋ ਰਹੀ ਹੈ । ਸਮੁੰਦਰ ਵਿੱਚ ਪਾਣੀ ਦਾ ਪੱਧਰ ਉੱਚਾ ਹੋਣ ਨਾਲ ਨੀਵੇਂ ਤੱਟੀ ਖੇਤਰ ਪਾਣੀ ਵਿੱਚ ਡੁੱਬ ਜਾਂਦੇ ਹਨ ਜਿਸ ਕਾਰਨ ਉਹ ਵਸੋਂ ਦੇ ਕਾਬਲ ਨਹੀਂ ਰਹਿੰਦੇ। ਜਲਵਾਯੂ ਸ਼ਰਨਾਰਥੀਆਂ ਨੂੰ 'ਵਾਤਾਵਰਨ ਰਫਿਊਜ਼ੀ' ਵੀ ਕਿਹਾ ਜਾਂਦਾ ਹੈ।
(v) ਆਫ਼ਤਾਂ ਪ੍ਰਬੰਧਨ ਬਾਰੇ ਸੇਂਡਾਈ ਫਰੇਮਵਰਕ ਬਾਰੇ ਸੰਖੇਪ ਵਿੱਚ ਲਿਖੋ?
ਉੱਤਰ:- ਸੇਂਡਾਈ ਫਰੇਮਵਰਕ ਇਕ ਅੰਤਰਰਾਸ਼ਟਰੀ (ਕੌਮਾਂਤਰੀ) ਦਸਤਾਵੇਜ਼ ਹੈ ਜਿਸ ਵਿਚ 2015 ਤੋਂ 2030 ਤੱਕ ਆਫ਼ਤਾਂ ਦੇ ਅਸਰ ਨੂੰ ਘਟਾਉਣ ਬਾਰੇ ਯੋਜਨਾ ਉਲੀਕੀ ਗਈ ਹੈ। ਇਹ ਦਸਤਾਵੇਜ਼, 14 ਤੋਂ 18 ਮਾਰਚ 2015 ਦੌਰਾਨ ਜਾਪਾਨ ਦੇ ਸ਼ਹਿਰ ਸੇਂਡਾਈ ਵਿਖੇ ਵਿਸ਼ਵ ਕਾਨਫਰੰਸ ਵਿੱਚ ਤਿਆਰ ਕੀਤਾ ਗਿਆ ਸੀ। ਇਸ ਨੂੰ ਜੂਨ 2015 ਵਿਚ ਸੰਯੁਕਤ ਰਾਸ਼ਟਰ ਨੇ ਲਾਗੂ ਕਰ ਦਿੱਤਾ ਸੀ। ਇਹ ਦਸਤਾਵੇਜ਼ 2005-15 ਦੇ ਹਿਊਗੋ ਸਮਝੌਤੇ 'ਤੇ ਅਧਾਰਿਤ ਹੈ। ਇਸ ਵਿੱਚ ਚਾਰ ਕੰਮ ਪਹਿਲ ਦੇ ਆਧਾਰ 'ਤੇ ਕਰਨਾ, 7 ਨਿਸ਼ਾਨੇ ਤੇ 13 ਸਿਧਾਂਤ ਕੁਦਰਤੀ ਅਤੇ ਮਨੁੱਖੀ ਆਫਤਾਂ ਨੂੰ ਘਟਾਉਣ ਲਈ ਬਣਾਏ ਗਏ ਹਨ। ਪਹਿਲ ਦੇ ਆਧਾਰ 'ਤੇ ਕਰਨ ਵਾਲੇ ਚਾਰ ਕੰਮ ਇਸ ਪ੍ਰਕਾਰ ਹਨ:-
1. ਆਫ਼ਤਾਂ ਦੇ ਜ਼ੋਖ਼ਿਮ ਨੂੰ ਸਮਝਣਾ।
2. ਸਰਕਾਰਾਂ ਨੂੰ ਆਫ਼ਤਾਂ ਦੇ ਪ੍ਰਬੰਧ ਬਾਰੇ ਤਿਆਰ ਕਰਨਾ।
3. ਆਫ਼ਤਾਂ ਦੇ ਜ਼ੋਖ਼ਿਮ ਨੂੰ ਘਟਾਉਣ ਲਈ ਪੈਸਾ ਖਰਚ ਕਰਨਾ।
4. ਆਫਤਾਂ ਦੀ ਤਿਆਰੀ ਅਤੇ ਜੁਆਬ ਨੂੰ ਬਿਹਤਰ ਬਣਾਉਣਾ, ਉੱਥੇ ਲੋਕਾਂ ਨੂੰ ਸੁਰੱਖਿਅਤ ਬਚਾ ਕੇ ਮੁੜ ਵਸਾਉਣਾ ਸ਼ਾਮਿਲ ਹੈ।

(viii) 'ਸਾਧਨਾਂ' ਦੀ ਪਰਿਭਾਸ਼ਾ ਦਿਓ ਤੇ ਇਨ੍ਹਾਂ ਦਾ ਵਰਗੀਕਰਨ ਕਰੋ। ਕਿਸੇ ਦੋ ਕਿਸਮਾਂ ਦੇ ਸਾਧਨਾਂ ਦੀ ਵਿਆਖਿਆ ਵੀ ਕਰੋ।
ਉੱਤਰ:- ਭੂਗੋਲਿਕ ਤੌਰ 'ਤੇ ਹਰ ਉਹ ਵਸਤੂ ਤੇ ਊਰਜਾ ਜੋ ਸਾਨੂੰ ਕੁਦਰਤ ਤੋਂ ਮਿਲਦੀ ਹੈ ਅਤੇ ਮਨੁੱਖ ਸਮੇਤ ਸਾਰੇ ਜੀਵ-ਜੰਤੂ, ਜਿਸ ਨੂੰ ਆਪਣੇ ਫਾਇਦੇ ਲਈ ਵਰਤਦੇ ਹਨ, ਸੋਮਾ(ਸਰੋਤ/ਸਾਧਨ) ਅਖਵਾਉਂਦੇ ਹਨ। ਦੂਸਰੇ ਸ਼ਬਦਾਂ ਵਿਚ ਹਰ ਉਹ ਚੀਜ਼ ਜੋ ਸਾਡੀਆਂ ਜ਼ਰੂਰਤਾਂ ਪੂਰੀਆਂ ਕਰਦੀ ਹੋਵੇ, ਤਕਨੀਕੀ ਤੌਰ 'ਤੇ ਆਸਾਨੀ ਨਾਲ ਮਿਲਣ ਯੋਗ ਹੋਵੇ, ਜੋ ਆਰਥਿਕ ਤੌਰ 'ਤੇ ਵਿਹਾਰਕ ਹੋਵੇ, ਭੂਗੋਲਿਕ ਤੌਰ 'ਤੇ ਮਿਲਣੀ ਸੰਭਵ ਹੋਵੇ ਅਤੇ ਸੱਭਿਆਚਾਰਕ ਤੌਰ 'ਤੇ ਸਾਰਿਆਂ ਨੂੰ ਮਨਜ਼ੂਰ ਹੋਵੇ ਸੋਮਾ ਅਖਵਾਉਂਦੀ ਹੈ।
ਸੋਮਿਆਂ ਨੂੰ ਮੁੱਖ ਤੌਰ 'ਤੇ ਹੇਠ ਲਿਖੇ ਅਨੁਸਾਰ ਵੰਡਿਆ ਜਾ ਸਕਦਾ ਹੈ:-
(1) ਉਪਲੱਬਧਤਾ ਦੇ ਅਧਾਰ 'ਤੇ ਨਵਿਆਉਣ ਯੋਗ ਅਤੇ ਨਾ-ਨਵਿਆਉਣ ਯੋਗ ਸੋਮੇ।
(2) ਵਿਕਾਸ ਤੇ ਵਰਤੋਂ ਦੇ ਅਧਾਰ 'ਤੇ, ਅਸਲ ਸੋਮੇ ਤੇ ਲੁਕੇ ਹੋਏ ਸੋਮੇ ।
(3) ਉਤਪੰਨਤਾ ਦੇ ਅਧਾਰ 'ਤੇ, ਜੈਵਿਕ ਸੋਮੇ ਅਤੇ ਅਜੈਵਿਕ ਸੋਮੇ।
(4) ਵੰਡ ਦੇ ਅਧਾਰ 'ਤੇ, ਹਰ ਜਗ੍ਹਾ ਮਿਲਣ ਵਾਲੇ ਸੋਮੇ ਤੇ ਸਥਾਨਕ ਤੌਰ 'ਤੇ ਮਿਲਣ ਵਾਲੇ ਸੋਮੇ ।
ਵਿਆਖਿਆ:
ਜੈਵਿਕ ਸੋਮੇ:- ਜੈਵਿਕ ਸੋਮੇ ਉਹ ਸੋਮੇ ਹਨ ਜਿਨ੍ਹਾਂ ਦੀ ਪ੍ਰਾਪਤੀ ਸਾਨੂੰ ਜੈਵ-ਮੰਡਲ ਤੋਂ ਹੁੰਦੀ ਹੈ। ਜੈਵ-ਸੋਮਿਆਂ ਵਿੱਚ ਜਾਨ ਹੁੰਦੀ ਹੈ, ਜਿਵੇਂ ਮਨੁੱਖ, ਜੀਵ-ਜੰਤੂ, ਪੰਛੀ, ਮੱਛੀਆਂ ਅਤੇ ਜੰਗਲ ਆਦਿ।
ਅਜੈਵਿਕ ਸੋਮੇ: ਅਜੈਵਿਕ ਸੋਮੇ ਉਹ ਸੋਮੇ ਹੁੰਦੇ ਹਨ, ਜਿਨ੍ਹਾਂ ਵਿੱਚ ਜਾਨ ਨਹੀਂ ਹੁੰਦੀ ਜਿਵੇਂ ਕਿ ਚਟਾਨਾਂ ਅਤੇ ਧਾਤਾਂ ।