| ਸਮਾਂ- 3 ਘੰਟੇ ਪੰਜਾਬੀ ਪੇਪਰ-ਏ (ਜਮਾਤ-ਨੌਵੀਂ) (ਸਲਾਨਾ ਪਰੀਖਿਆ ਮਾਰਚ-2026) | ਲਿਖਤੀ ਅੰਕ-65 ਆਤੰਰਿਕ ਮੂਲਾਂਕਣ-10 |
|
(20)
ਪ੍ਰਸ਼ਨ 1) ਵਸਤੂਨਿਸ਼ਠ ਪ੍ਰਸ਼ਨਾਂ ਦੇ ਉੱਤਰ ਦਿਓ।
- 'ਵਿਸਾਖੀ ਦਾ ਮੇਲਾ' ਕਵਿਤਾ ਕਿਸ ਦੀ ਲਿਖੀ ਹੋਈ ਹੈ?
- "ਗੁਰੂ ਨਾਨਕ ਨੂੰ" ਕਵਿਤਾ ਕਿਸ ਨੂੰ ਸੰਬੋਧਿਤ ਹੈ?
- ਗਲੀ ਵਿੱਚ ਸਭ ਤੋਂ ਪਹਿਲਾਂ ਕੌਣ ਆਇਆ?
- ਸ੍ਰੀ ਗੁਰੂ ਨਾਨਕ ਦੇਵ ਜੀ ਦਾ ਭਣੋਈਆ ਕੌਣ ਸੀ?
- ਬੱਸ ਕੰਡਕਟਰ ਕਹਾਣੀ ਵਿੱਚ ਪਾਲੀ ਕੀ ਕੰਮ ਕਰਦੀ ਸੀ?
- ਕਿਸ ਦੀ ਫੁੱਟਬਾਲ ਦੀ ਕਿੱਕ ਬੜੀ ਮਸ਼ਹੂਰ ਸੀ?
- ਸੁਜਨ ਸਿੰਘ ਕੀ ਕੰਮ ਕਰਦਾ ਸੀ?
- ਕਿਸਨ ਦੇਵੀ ਦੇ ਮੁੰਡੇ ਦਾ ਕੀ ਨਾਂ ਹੈ?
- ਬੰਤੇ ਦੀ ਪਤਨੀ ਦਾ ਕੀ ਨਾਂ ਸੀ?
- ਬੰਤੇ ਦੇ ਕਿੰਨੇ ਬੱਚੇ ਸਨ?
(2+3=5)
2) ਕਿਸੇ ਇੱਕ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ।
ੳ) ਵਧਦੀ ਜਾਵੇ, ਵਧਦੀ ਜਾਵੇ
ਤਾਂਘ ਕਿਸੇ ਵਿੱਚ ਵਧਦੀ ਜਾਵੇ।
ਕਿਧਰੋਂ ਭਿਣਕ ਪਈ ਭੋਰੇ ਦੀ,
ਇੱਕ ਦੂਜੀ ਨੂੰ ਖ਼ਬਰ ਪਹੁੰਚਾਵੇ।
ਵਧਦੀ ਜਾਵੇ, ਵਧਦੀ ਜਾਵੇ।
ਤਾਂਘ ਕਿਸੇ ਵਿੱਚ ਵਧਦੀ ਜਾਵੇ।
ਕਿਧਰੋਂ ਭਿਣਕ ਪਈ ਭੋਰੇ ਦੀ,
ਇੱਕ ਦੂਜੀ ਨੂੰ ਖ਼ਬਰ ਪਹੁੰਚਾਵੇ।
ਵਧਦੀ ਜਾਵੇ, ਵਧਦੀ ਜਾਵੇ।
ਜਾਂ
ਅ) ਅਕਬਰ ਨੂੰ ਦਰਬਾਰ ਬੈਠਿਆਂ,
ਤ੍ਰੇਹ ਨੇ ਬਹੁਤ ਸਤਾਇਆ।
ਸੰਨਤ ਹੁੰਦਿਆਂ, ਨਗਰ ਪਿਆਲਾ,
ਜਲ ਠੰਢੇ ਦਾ ਲਿਆਇਆ।
ਤ੍ਰੇਹ ਨੇ ਬਹੁਤ ਸਤਾਇਆ।
ਸੰਨਤ ਹੁੰਦਿਆਂ, ਨਗਰ ਪਿਆਲਾ,
ਜਲ ਠੰਢੇ ਦਾ ਲਿਆਇਆ।
(4)
3) ਹੇਠ ਲਿਖੀਆਂ ਕਵਿਤਾਵਾਂ ਵਿੱਚੋਂ ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖੋ।
ਸਮਾਂ (ਭਾਈ ਵੀਰ ਸਿੰਘ) ਜਾਂ ਕੀੜੀ (ਗੁਰਮੁਖ ਸਿੰਘ ਮੁਸਾਫਿਰ)
(6)
4) ਕਿਸੇ ਇੱਕ ਲੇਖ ਦਾ ਸਾਰ ਲਿਖੋ :
ਸੁਲਤਾਨਪੁਰ ਨੂੰ ਤਿਆਰੀ ਜਾਂ ਗਲੀ ਵਿੱਚ
(2x2=4)
5) ਕੋਈ ਦੋ ਪ੍ਰਸ਼ਨ ਕਰੋ :-
- ੳ) ਪਾਂਡਾ ਭੋਲੀਆਂ ਭਾਲੀਆਂ ਔਰਤਾਂ ਨੂੰ ਕਿਵੇਂ ਵਰਗਲਾ ਕੇ ਲੁੱਟਦਾ ਹੈ?
- ਅ) ਜੈਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁੱਝ ਕੀਤਾ?
- ੲ) ਵਹਿਮੀ ਤਾਇਆ ਲੇਖ ਲਿਖਣ ਦਾ ਕੀ ਉਦੇਸ਼ ਹੈ?
- ਸ) ਲੇਖਕ ਡੇਰੇ ਜਾਣ ਲਈ ਕਿਉਂ ਉਤਾਵਲਾ ਹੈ?
(6)
6) ਕਿਸੇ ਇੱਕ ਕਹਾਣੀ ਦਾ ਸਾਰ ਲਿਖੋ।
ਕੱਲੋ (ਨਾਨਕ ਸਿੰਘ) ਜਾਂ ਮੁਰਕੀਆਂ (ਨੌਰੰਗ ਸਿੰਘ)
(2x2=4)
7) ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ :-
- ਲੇਖਕ ਨਾਲ ਗੱਲ ਕਰਦੀ ਕੱਲੋ ਚੁੱਪ ਕਿਉਂ ਹੋ ਗਈ ਸੀ?
- ਜੁਗਾਲ ਪ੍ਰਸਾਦ ਆਪਣੇ ਪੁੱਤਰ ਨੂੰ ਅੰਗਰੇਜ਼ੀ ਸਕੂਲ ਵਿੱਚ ਦਾਖਲ ਕਿਉਂ ਕਰਵਾਉਣਾ ਚਾਹੁੰਦਾ ਸੀ?
- ਬੱਸ ਕੰਡਕਟਰ ਨੇ ਪਾਲੀ ਨਾਲ ਆਪਣਾ ਕਿਹੜਾ ਰਾਜ਼ ਸਾਂਝਾ ਕੀਤਾ?
- ਕਰੀਮੂ ਅਤੇ ਰਹੀਮੂ ਆਪਣੀ ਬਿਮਾਰ ਪਈ ਮਾਂ ਦੀ ਪਰਵਾਹ ਕਿਉਂ ਨਹੀਂ ਕਰਦੇ ਸੀ?
(6)
8) ਕਿਸੇ ਇੱਕ ਪਾਤਰ ਦਾ ਪਾਤਰ ਚਿਤਰਨ ਕਰੋ।
ਸਿਰਜਨਾ (ਸਿਰਜਨਾ) ਜਾਂ ਦਾਦੀ (ਗੁਬਾਰੇ)
(3x2=6)
9) ਹੇਠ ਲਿਖੇ ਵਾਰਤਾਲਾਪ ਵਿੱਚੋਂ ਕਿਸੇ ਇੱਕ ਵਾਰਤਾਲਾਪ ਦੇ ਪ੍ਰਸ਼ਨਾਂ ਦੇ ਉੱਤਰ ਲਿਖੋ :-
ੳ) "ਮੈਂ ਕੁੱਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਡਾਕਟਰ ਸਾਹਿਬ। ਮੈਂ ਤਾਂ ਸਗੋਂ ਆਪਣੇ ਆਪ ਨੂੰ ਬਦਲੇ ਜਾਣ ਤੋਂ ਬਚਾ ਰਹੀ ਹਾਂ। ਮੈਂ ਮਾਂ ਹਾਂ। ਮੇਰਾ ਕਰਮ ਹੈ ਉਸਦੀ ਸਿਰਜਣਾ ਤੇ ਮੈਂ ਕਿਵੇਂ ਆਪਣੇ ਹੱਥੀਂ ਆਪਣੀ ਹੀ ਸਿਰਜਣਾ ਨੂੰ ਕਤਲ ਕਰ ਕੇ ਮਾਂ ਤੋਂ ਡੈਣ ਹੋ ਜਾਵਾਂ।"
ੳ) "ਮੈਂ ਕੁੱਝ ਵੀ ਬਦਲਣ ਦੀ ਕੋਸ਼ਿਸ਼ ਨਹੀਂ ਕਰ ਰਹੀ ਡਾਕਟਰ ਸਾਹਿਬ। ਮੈਂ ਤਾਂ ਸਗੋਂ ਆਪਣੇ ਆਪ ਨੂੰ ਬਦਲੇ ਜਾਣ ਤੋਂ ਬਚਾ ਰਹੀ ਹਾਂ। ਮੈਂ ਮਾਂ ਹਾਂ। ਮੇਰਾ ਕਰਮ ਹੈ ਉਸਦੀ ਸਿਰਜਣਾ ਤੇ ਮੈਂ ਕਿਵੇਂ ਆਪਣੇ ਹੱਥੀਂ ਆਪਣੀ ਹੀ ਸਿਰਜਣਾ ਨੂੰ ਕਤਲ ਕਰ ਕੇ ਮਾਂ ਤੋਂ ਡੈਣ ਹੋ ਜਾਵਾਂ।"
ਪ੍ਰਸ਼ਨ 1. ਇਹ ਸ਼ਬਦ ਕਿਸ ਇਕਾਂਗੀ ਦੇ ਹਨ? ਪ੍ਰਸ਼ਨ 2. ਇਕਾਂਗੀ ਦਾ ਲੇਖਕ ਕੌਣ ਹੈ?
ਪ੍ਰਸ਼ਨ 3. ਸਿਰਜਨਾ ਦਾ ਮਾਂ ਦੇ ਰੂਪ ਵਿੱਚ ਕੀ ਕਰਮ ਸੀ?
ਜਾਂ
ਅ) "ਤਾਂ ਹੁਣ ਤੁਹਾਡਾ ਮਤਲਬ ਏ, ਸ਼ੇਰਮੁਖੇ ਵੱਲ ਹੱਟੀ ਕਰ ਲਈਏ ਤੇ ਗਊਮੁਖੇ ਵੱਲ ਘਰ ਬਣਾ ਲਈਏ।"
1) ਇਹ ਸ਼ਬਦ ਕਿਸ ਇਕਾਂਗੀ ਵਿੱਚ ਹਨ? 2) ਇਕਾਂਗੀ ਦਾ ਲੇਖਕ ਕੌਣ ਹੈ?
3) ਇਹ ਸ਼ਬਦ ਕਿਸਨੇ, ਕਿਸਨੂੰ ਕਹੇ?
(2x2=4)
10) ਕਿਸੇ ਦੋ ਪ੍ਰਸ਼ਨਾਂ ਦੇ ਉੱਤਰ ਦਿਓ।
- ੳ) ਬੰਤਾ ਪੜ੍ਹਨ ਤੋਂ ਕਿਉਂ ਹਟ ਗਿਆ ਸੀ?
- ਅ) ਬੰਤੇ ਨੂੰ ਕਿਸ ਦਾ ਚੁਪ-ਚਾਪ ਰਹਿਣਾ ਚੰਗਾ ਨਹੀਂ ਸੀ ਲੱਗਦਾ?
- ੲ) ਬੰਤੇ ਦੇ ਪਿਓ ਦੀ ਮੌਤ ਕਿਵੇਂ ਹੋਈ?
- ਸ) ਬੰਤਾ ਆਪਣੀ ਪਤਨੀ ਤੋਂ ਚਾਹ ਦੀ ਥਾਂ 'ਬੈੱਡ ਟੀ' ਦੀ ਮੰਗ ਕਿਉਂ ਕਰਦਾ ਹੈ?