PSEB CLASS 11 GENERAL PUNJABI GUESS PAPER MARCH 2026 SET 1

 


ਜਮਾਤ – 10+1
ਪੇਪਰ : ਜਨਰਲ ਪੰਜਾਬੀ (GUESS PAPER 2026)
ਸਮਾਂ : 3 ਘੰਟੇ ਕੁੱਲ ਅੰਕ : 80

(I) ਵਸਤੂਨਿਸ਼ਠ ਪ੍ਰਸ਼ਨ

  1. ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ। 5×1=5

(i) ‘ਸਾਡਾ ਚਿੜੀਆਂ ਦਾ ਚੰਬਾ’ ਸੁਹਾਗ ਵਿੱਚ ਧੀ ਆਪਣੇ ਪਿਓ ਦੇ ਘਰ ਨੂੰ ਕੀ ਕਹਿੰਦੀ ਹੈ?

(ii) ‘ਨਿੱਕੀ-ਨਿੱਕੀ ਬੂੰਦੀ’ ਘੋੜੀ ਵਿੱਚ ਲਾਵਾਂ ਤੋਂ ਪਹਿਲਾਂ ਸ਼ਗਨ ਕੌਣ ਕਰਦਾ ਹੈ?

(iii) ਪ੍ਰਹਲਾਦ ਭਗਤ ਕਿਸ ਦਾ ਪ੍ਰਤੀਕ ਹੈ?

(iv) ‘Irregularity’ ਦਾ ਪੰਜਾਬੀ ਵਿੱਚ ਅਰਥ ਲਿਖੋ।

(v) ਲਾਲਚੀ ਬੰਦੇ ਨੂੰ ਸਾਧੂ ਨੇ ਕਿੰਨੇ ਦੀਵੇ ਦਿੱਤੇ?


  1. ਬਹੁ ਵਿਕਲਪੀ ਪ੍ਰਸ਼ਨ। 5×1=5

(i) ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਗਾਏ ਜਾਣ ਵਾਲੇ ਲੋਕ-ਗੀਤਾਂ ਨੂੰ ਕੀ ਕਿਹਾ ਜਾਂਦਾ ਹੈ?
(a) ਸੁਹਾਗ
(b) ਘੋੜੀ
(c) ਸਿੱਠਣੀ
(d) ਢੋਲਾ

(ii) ‘ਨਲ ਦਮਯੰਤੀ’ ਕਿਹੜੀ ਕਿਸਮ ਦੀ ਕਥਾ ਹੈ?
(a) ਦੰਤ ਕਥਾ
(b) ਪ੍ਰੀ ਕਥਾ
(c) ਮਿਥ ਕਥਾ
(d) ਨੀਤੀ ਕਥਾ

(iii) ‘ਸਬਜ਼-ਪਰੀ’ ਕਿਹੜੀ ਵੰਨਗੀ ਦੀ ਕਥਾ ਹੈ?
(a) ਨੀਤੀ ਕਥਾ
(b) ਪ੍ਰੀ ਕਥਾ
(c) ਮਿਥ ਕਥਾ
(d) ਦੰਤ ਕਥਾ

(iv) ‘ਹਿਰਿਆ ਨੀ ਮਾਲਣ’ ਘੋੜੀ ਵਿੱਚ ਸਿਹਰਾ ਕੌਣ ਲੈ ਕੇ ਆਉਂਦੀ ਹੈ?
(a) ਭੈਣ
(b) ਮਾਲਣ
(c) ਮਾਸੀ
(d) ਮਾਂ

(v) ‘ਕਲਮ ਦੇ ਧਨੀ ਹੋਣਾ’ ਮੁਹਾਵਰੇ ਦਾ ਕੀ ਅਰਥ ਹੈ?
(a) ਅਣਪੜ੍ਹ ਹੋਣਾ
(b) ਬਹੁਤ ਮਿਹਨਤੀ ਹੋਣਾ
(c) ਵੱਡਾ ਲੇਖਕ ਹੋਣਾ
(d) ਚੁੱਪ ਰਹਿਣਾ


  1. ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਅਤੇ ਕਿਹੜਾ ਗਲਤ? 5×1=5

(i) ਸਿੱਠਣੀਆਂ ਵਿਆਹ ਦੇ ਮੌਕੇ ਤੇ ਹਾਸ-ਰਸ ਪੈਦਾ ਕਰਦੀਆਂ ਹਨ।

(ii) ਹੋਲਿਕਾ ਨੂੰ ਅੱਗ ਨਾਲ ਨਾ ਸੜਨ ਦਾ ਵਰ ਮਿਲਿਆ ਸੀ।

(iii) ਨਲ ਨੂੰ ਜੂਆ ਖੇਡਣ ਦੀ ਲਤ ਲੱਗ ਗਈ ਸੀ।

(iv) ‘ਤੱਸ ਤੋਂ ਮੱਸ ਨਾ ਹੋਣਾ’ ਦਾ ਅਰਥ ਹੈ ਡਰ ਜਾਣਾ।

(v) ‘Honorarium’ ਦਾ ਪੰਜਾਬੀ ਅਰਥ ਮਾਣ-ਭੇਟ ਹੈ।


  1. ਖਾਲੀ ਥਾਵਾਂ ਭਰੋ। 5×1=5

(i) ‘ਚੜ੍ਹ ਚੁਬਾਰੇ ਸੁੱਤਿਆ’ ਇੱਕ ___________ ਗੀਤ ਹੈ।

(ii) ਪ੍ਰਹਲਾਦ ਭਗਤ ਕਥਾ ਵਿੱਚ ਹਿਰਣਾਕਸ਼ ਦਾ ਅੰਤ ___________ ਨੇ ਕੀਤਾ।

(iii) ‘ਆਪਣੇ ਅੱਗੇ ਕੰਡੇ ਬੀਜਣਾ’ ਮੁਹਾਵਰੇ ਦਾ ਅਰਥ ਹੈ ___________.

(iv) ‘Document’ ਦਾ ਪੰਜਾਬੀ ਰੂਪ ___________ ਹੈ।

(v) ‘ਸਾਡਾ ਚਿੜੀਆਂ ਦਾ ਚੰਬਾ’ ਗੀਤ ਵਿੱਚ ਧੀ ਆਪਣੇ ਬਾਬਲ ਨੂੰ ___________ ਕਹਿੰਦੀ ਹੈ।




(II) ਲੋਕ ਕਥਾਵਾਂ ਭਾਗ ਵਿੱਚੋਂ ਲਏ ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਲਿਖੋ। 3×2=6

ਰਾਜਾ ਹਿਰਣਾਕਸ਼ ਨੇ ਬਹੁਤ ਤਪੱਸਿਆ ਕਰਕੇ ਵਰ ਪ੍ਰਾਪਤ ਕੀਤਾ ਸੀ ਕਿ ਉਸ ਨੂੰ ਨਾ ਮਨੁੱਖ ਮਾਰ ਸਕੇ, ਨਾ ਜਾਨਵਰ। ਨਾ ਦਿਨ ਵਿੱਚ, ਨਾ ਰਾਤ ਵਿੱਚ। ਨਾ ਘਰ ਅੰਦਰ, ਨਾ ਬਾਹਰ। ਉਸ ਦਾ ਪੁੱਤਰ ਪ੍ਰਹਲਾਦ ਪਰਮਾਤਮਾ ਦਾ ਭਗਤ ਸੀ। ਹਿਰਣਾਕਸ਼ ਉਸ ਤੋਂ ਕ੍ਰੋਧਿਤ ਰਹਿੰਦਾ ਸੀ। ਇੱਕ ਦਿਨ ਉਸ ਨੇ ਪ੍ਰਹਲਾਦ ਨੂੰ ਸਤੰਭ ਵੱਲ ਇਸ਼ਾਰਾ ਕਰਕੇ ਪੁੱਛਿਆ ਕਿ ਕੀ ਤੇਰਾ ਪਰਮਾਤਮਾ ਇਸ ਵਿੱਚ ਵੀ ਹੈ? ਪ੍ਰਹਲਾਦ ਨੇ ਵਿਸ਼ਵਾਸ ਨਾਲ ਕਿਹਾ – ਹਾਂ। ਤੁਰੰਤ ਹੀ ਸਤੰਭ ਵਿਚੋਂ ਨਰਸਿੰਘ ਪ੍ਰਗਟ ਹੋਏ।

ਪ੍ਰਸ਼ਨ:

  1. ਉਪਰੋਕਤ ਪੈਰਾ ਕਿਹੜੀ ਵੰਨਗੀ ਦੀ ਕਥਾ ਵਿੱਚੋਂ ਲਿਆ ਗਿਆ ਹੈ ਅਤੇ ਕਥਾ ਦਾ ਨਾਮ ਲਿਖੋ।

  2. ਹਿਰਣਾਕਸ਼ ਨੇ ਕਿਹੜਾ ਵਰ ਪ੍ਰਾਪਤ ਕੀਤਾ ਸੀ?

  3. ਨਰਸਿੰਘ ਕਿਵੇਂ ਪ੍ਰਗਟ ਹੋਏ?


(III) ਲੋਕ ਕਥਾਵਾਂ ਅਤੇ ਲੋਕ-ਗੀਤ ਭਾਗ ਵਿੱਚੋਂ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ।
4×3=12

  1. ‘ਅੱਸੂ ਦਾ ਕਾਜ ਰਚਾ’ ਲੋਕ-ਗੀਤ ਵਿੱਚ ਅੱਸੂ ਮਹੀਨੇ ਤੇ ਜ਼ੋਰ ਕਿਉਂ ਦਿੱਤਾ ਗਿਆ ਹੈ?

  2. ‘ਚੜ੍ਹ ਚੁਬਾਰੇ ਸੁੱਤਿਆ’ ਸੁਹਾਗ ਵਿੱਚ ਧੀ ਕੀ ਕਹਿੰਦੀ ਹੈ ਅਤੇ ਕਿਉਂ?

  3. ‘ਹਿਰਿਆ ਨੀ ਮਾਲਣ’ ਘੋੜੀ ਵਿੱਚ ਮੁੰਡੇ ਦੇ ਜਨਮ ਤੇ ਕਿਨ੍ਹਾਂ-ਕਿਨ੍ਹਾਂ ਨੂੰ ਤੋਹਫ਼ੇ ਦਿੱਤੇ ਗਏ?

  4. ਸਿੱਠਣੀਆਂ ਕਿਹੜੇ ਮੌਕੇ ਤੇ, ਕਿਸ ਵੱਲੋਂ ਅਤੇ ਕਿਸ ਨੂੰ ਦਿੱਤੀਆਂ ਜਾਂਦੀਆਂ ਹਨ?


(IV) ਹੇਠ ਲਿਖੀਆਂ ਲੋਕ ਕਥਾਵਾਂ ਵਿੱਚੋਂ ਕਿਸੇ ਇੱਕ ਦਾ ਸਾਰ ਲਿਖੋ। 6

(a) ਨਲ ਦਮਯੰਤੀ
(b) ਮਿਰਜ਼ਾ ਸਾਹਿਬਾਂ


(V) ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਕਰੋ (ਕੋਈ 8 ਕਰੋ)। 8×½ = 4

Action
Capital
Confidential
Estimate
Employee
Probation
Urgent
Document
Reminder
Additional

ਹੇਠ ਲਿਖੇ ਅੰਗਰੇਜ਼ੀ ਵਾਕਾਂ ਵਿੱਚੋਂ ਕਿਸੇ ਛੇ ਦਾ ਪੰਜਾਬੀ ਵਿੱਚ ਅਨੁਵਾਦ ਕਰੋ। 6×1=6

1. It is for office use only.
  1. Always shut down the computer properly.

  2. Smoking is injurious to health.

  3. Beware of pick-pockets.

  4. A proper queue helps early disposal.

  5. Central processing unit is the brain of the computer.

  6. The address on the letter must be legible.

  7. Payment can be made in cash only.


(VI) ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਆਪਣੇ ਸ਼ਹਿਰ ਵਿੱਚ ਟ੍ਰੈਫ਼ਿਕ ਦੀ ਸਮੱਸਿਆ ਬਾਰੇ ਦਲੀਲਾਂ ਭਰਪੂਰ ਪੱਤਰ ਲਿਖੋ। 2+4+1=7

ਜਾਂ

ਅਵਾਰਾ ਪਸ਼ੂਆਂ ਦੀ ਸਮੱਸਿਆ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।


(VII) ‘ਵਰ ਦੀ ਲੋੜ’ ਬਾਰੇ ਅਖ਼ਬਾਰ ਵਿੱਚ ਦੇਣ ਲਈ ਇੱਕ ਇਸ਼ਤਿਹਾਰ ਲਿਖੋ।
5

ਜਾਂ

ਜਨਮਦਿਨ ਮਨਾਉਣ ਲਈ ਸੱਦਾ ਪੱਤਰ ਲਿਖੋ।


(VIII) ਹੇਠ ਲਿਖੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਤੇ ਪੈਰਾ ਰਚਨਾ ਲਿਖੋ।
6

(a) ਖੂਨ ਦਾਨ
(b) ਰੁੱਖ ਲਗਾਉਣ ਦੀ ਮਹੱਤਤਾ
(c) ਸਾਈਕਲ ਦੀ ਵਰਤੋਂ


(IX) ਹੇਠ ਲਿਖੇ ਮੁਹਾਵਰਿਆਂ ਵਿੱਚੋਂ ਕਿਸੇ ਚਾਰ ਦੀ ਵਾਕਾਂ ਵਿੱਚ ਇਸ ਤਰ੍ਹਾਂ ਵਰਤੋਂ ਕਰੋ ਕਿ ਅਰਥ ਸਪਸ਼ਟ ਹੋ ਜਾਣ।
4×2=8

  1. ਤੱਸ ਤੋਂ ਮੱਸ ਨਾ ਹੋਣਾ

  2. ਕੱਖ ਭੰਨ ਕੇ ਦਹਰਾ ਨਾ ਕਰਨਾ

  3. ਪਾਣੀ ਸਿਰੋਂ ਲੰਘਣਾ

  4. ਸਿਰ ਖੁਰਕਣ ਦੀ ਵੀਹਲ ਨਾ ਹੋਣੀ

  5. ਕਲਮ ਦੇ ਧਨੀ ਹੋਣਾ

  6. ਫੁੱਲੇ ਨਾ ਸਮਾਉਣਾ

  7. ਤਿਲ ਧਰਨ ਨੂੰ ਥਾਂ ਨਾ ਹੋਣਾ



💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends