ਅਭਿਆਸ ਪ੍ਰਸ਼ਨ ਪੱਤਰ - 4: ਸਮਾਜਿਕ ਵਿਗਿਆਨ (ਜਮਾਤ 8ਵੀਂ)
ਸਮਾਂ: 3 ਘੰਟੇ
ਕੁੱਲ ਅੰਕ: 80
(ਨਵੇਂ PSEB ਢਾਂਚੇ (2025-26) ਅਨੁਸਾਰ: 25% Objective, 75% Subjective, 25% ਅੰਦਰੂਨੀ ਪਾਠ-ਵਸਤੂ)
ਨੋਟ: ਸਾਰੇ ਪ੍ਰਸ਼ਨ ਜ਼ਰੂਰੀ ਹਨ। ਪ੍ਰਸ਼ਨ ਪੱਤਰ ਛੇ ਭਾਗਾਂ (ੳ, ਅ, ੲ, ਸ, ਹ ਅਤੇ ਕ) ਵਿੱਚ ਵੰਡਿਆ ਹੋਇਆ ਹੈ।
ਭਾਗ – ੳ (ਬਹੁ-ਵਿਕਲਪੀ ਪ੍ਰਸ਼ਨ) - 10 x 1 = 10 ਅੰਕ
-
ਲੋਹਾ, ਤਾਂਬਾ, ਚਾਂਦੀ, ਸੋਨਾ ਆਦਿ ਕਿਹੜੇ ਖਣਿਜ ਪਦਾਰਥ ਹਨ?(1 ਅੰਕ)
(ੳ) ਧਾਤੂ ਖਣਿਜ (ਅ) ਅਧਾਤੂ ਖਣਿਜ (ੲ) ਪ੍ਰਮਾਣੂ ਖਣਿਜ (ਸ) ਇਨ੍ਹਾਂ ਵਿੱਚੋਂ ਕੋਈ ਨਹੀਂ -
ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਨ੍ਹਾਂ ਦੀ ਕੋਈ ਵਰਤੋਂ ਨਹੀਂ ਹੁੰਦੀ, ਕੀ ਅਖਵਾਉਂਦੇ ਹਨ?(1 ਅੰਕ)
(ੳ) ਮੁੱਕਣ-ਯੋਗ ਸਾਧਨ (ਅ) ਸੰਭਾਵਿਤ ਸਾਧਨ (ੲ) ਵਿਕਸਤ ਸਾਧਨ (ਸ) ਨਾ-ਮੁੱਕਣਯੋਗ ਸਾਧਨ -
ਕੱਚਾ ਲੋਹਾ ਹੇਠ ਲਿਖਿਆਂ ਰਾਜਾਂ ਵਿੱਚੋਂ ਸਭ ਤੋਂ ਵੱਧ ਕਿਹੜੇ ਰਾਜ ਵਿੱਚ ਮਿਲਦਾ ਹੈ?(1 ਅੰਕ)
(ੳ) ਬਿਹਾਰ (ਅ) ਪੰਜਾਬ (ੲ) ਹਰਿਆਣਾ (ਸ) ਹਿਮਾਚਲ ਪ੍ਰਦੇਸ਼ -
ਕਿਹੜੇ ਬੈਂਕਾਂ ਦੀ ਮਲਕੀਅਤ ਅਤੇ ਕੰਟਰੋਲ ਸਰਕਾਰ ਦੇ ਹੱਥ ਹੁੰਦਾ ਹੈ?(1 ਅੰਕ)
(ੳ) ਜਨਤਕ ਖੇਤਰ ਦੇ (ਅ) ਨਿੱਜੀ ਖੇਤਰ ਦੇ (ੲ) ਕੇਂਦਰੀ (ਸ) ਐਕਸਚੇਂਜ ਅਤੇ ਵਟਾਂਦਰਾ -
ਲੈਪਸ ਦੀ ਨੀਤੀ ਕਿਸ ਅੰਗਰੇਜ਼ ਅਫ਼ਸਰ ਦੁਆਰਾ ਅਪਣਾਈ ਗਈ?(1 ਅੰਕ)
(ੳ) ਲਾਰਡ ਵੈਲਜ਼ਲੀ (ਅ) ਰਾਬਰਟ ਕਲਾਈਵ (ੲ) ਲਾਰਡ ਡਲਹੌਜ਼ੀ (ਸ) ਲਾਰਡ ਰਿਪਨ -
ਕਿਸ ਰਿਆਸਤ ਨੂੰ ਭੈੜੇ ਸਾਸ਼ਨ ਦੇ ਪ੍ਰਬੰਧ ਦਾ ਦੋਸ਼ ਲਗਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ?(1 ਅੰਕ)
(ੳ) ਸਤਾਰਾ (ਅ) ਅਵਧ (ੲ) ਬੰਗਾਲ (ਸ) ਦਿੱਲੀ -
1873 ਈ. ਵਿੱਚ ਸੱਤਿਆ ਸ਼ੋਧਕ ਸਮਾਜ ਦੀ ਸਥਾਪਨਾ ਕਿਸਨੇ ਕੀਤੀ?(1 ਅੰਕ)
(ੳ) ਸ੍ਰੀ ਨਾਰਾਇਣ ਗੁਰੂ (ਅ) ਪਰਿਆਰ ਰਾਮਾ ਸੁਆਮੀ (ੲ) ਵੀਰ ਸਲਿੰਗਮ (ਸ) ਜੋਤਿਬਾ ਫੂਲ਼ੇ -
ਸਿੱਖਿਆ ਦਾ ਅਧਿਕਾਰ ਸੰਵਿਧਾਨ 'ਚ ਕਿਸ ਧਾਰਾ ਅਧੀਨ ਦਰਜ ਹੈ?(1 ਅੰਕ)
(ੳ) ਧਾਰਾ 21 (ਅ) ਧਾਰਾ 21-A (ੲ) ਧਾਰਾ 20 (ਸ) ਇਨ੍ਹਾਂ ਵਿੱਚੋਂ ਕੋਈ ਨਹੀਂ -
ਪੰਜਾਬ ਵਿਚੋਂ ਰਾਜ ਸਭਾ ਲਈ ਕਿੰਨ੍ਹੇ ਮੈਂਬਰ ਚੁਣੇ ਜਾਂਦੇ ਹਨ?(1 ਅੰਕ)
(ੳ) 8 (ਅ) 13 (ੲ) 07 (ਸ) 02 -
ਜਨਹਿੱਤ ਮੁਕੱਦਮਾ ਕਦੋਂ ਦਰਜ ਹੋ ਸਕਦਾ ਹੈ?(1 ਅੰਕ)
(ੳ) ਨਿੱਜੀ ਹਿੱਤਾਂ ਦੀ ਰਾਖੀ ਲਈ (ਅ) ਸਰਕਾਰੀ ਹਿੱਤਾਂ ਦੀ ਰਾਖੀ ਲਈ (ੲ) ਜਨਤਕ ਹਿੱਤਾਂ ਦੀ ਰਾਖੀ ਲਈ (ਸ) ਇਨ੍ਹਾਂ ਚੋਂ ਕੋਈ ਨਹੀਂ
ਭਾਗ – ਅ (ਵਸਤੁਨਿਸ਼ਠ ਪ੍ਰਸ਼ਨ) - 10 x 1 = 10 ਅੰਕ
ਖਾਲੀ ਥਾਵਾਂ ਭਰੋ:
- ਪੈਟਰੋਲੀਅਮ ਨੂੰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।(1 ਅੰਕ)
- ਕਬਾਇਲੀ ਸਮਾਜ ਭਾਰਤ ਦੀ ਅਬਾਦੀ ਦਾ ਇੱਕ ਹਿੱਸਾ ਹੈ।(1 ਅੰਕ)
- ਭਾਰਤੀ ਸੰਵਿਧਾਨ ਦੇ ਅਨੁਛੇਦ ਤੱਕ ਮੌਲਿਕ ਅਧਿਕਾਰ ਦਰਜ ਹਨ।(1 ਅੰਕ)
- ਸਮਾਜਿਕ, ਰਾਜਨੀਤਿਕ ਤੇ ਆਰਥਿਕ ਨਿਆਂ ਦੇਣ ਦਾ ਵਾਅਦਾ ਵਿੱਚ ਕੀਤਾ ਗਿਆ ਹੈ।(1 ਅੰਕ)
- ਨੂੰ ਖੇਤੀਬਾੜੀ ਅਤੇ ਪੇਂਡੂ ਕਰਜ਼ੇ ਪ੍ਰਦਾਨ ਕਰਨ ਦੀ ਅਹਿਮ ਭੂਮਿਕਾ ਸੌਂਪੀ ਗਈ ਸੀ।(1 ਅੰਕ)
ਸਹੀ ਜਾਂ ਗਲਤ ਦਾ ਨਿਸ਼ਾਨ ਲਗਾਓ:
- ਪੈਟਰੋਲੀਅਮ ਕੱਚੇ ਤੇਲ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ। (1 ਅੰਕ)
- ਇੰਗਲੈਂਡ ਵਿੱਚ ਉਦਯੋਗਿਕ ਕ੍ਰਾਂਤੀ 19ਵੀਂ ਸਦੀ ਵਿੱਚ ਆਈ। (1 ਅੰਕ)
- ਭਾਰਤ ਵਿੱਚ ਦੋਹਰੀ ਨਿਆਂਇਕ ਪ੍ਰਣਾਲੀ ਲਾਗੂ ਹੈ। (1 ਅੰਕ)
ਇੱਕ ਤੋਂ 15 ਸ਼ਬਦਾਂ ਵਿੱਚ ਉੱਤਰ ਲਿਖੋ:
- ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਦੋਂ ਅਤੇ ਕਿੱਥੇ ਲਗਾਇਆ ਗਿਆ?(1 ਅੰਕ)
- ਅੰਗਰੇਜ਼ਾਂ ਨੇ ਭਾਰਤ ਵਿੱਚ ਆਪਣੀ ਪਹਿਲੀ ਵਪਾਰਕ ਫ਼ੈਕਟਰੀ ਕਦੋਂ ਅਤੇ ਕਿੱਥੇ ਸਥਾਪਿਤ ਕੀਤੀ?(1 ਅੰਕ)
ਭਾਗ – ੲ (ਛੋਟੇ ਉੱਤਰਾਂ ਵਾਲੇ ਪ੍ਰਸ਼ਨ) - 3 ਅੰਕ (30-50 ਸ਼ਬਦ)
- ਸੰਵਿਧਾਨ ਵਿੱਚ ਸ਼ਾਮਲ ਆਦਰਸ਼ਾਂ ਤੋਂ ਕੀ ਭਾਵ ਹੈ?
- 19ਵੀਂ ਸਦੀ ਵਿੱਚ ਇਸਤਰੀਆਂ ਦੀ ਦਸ਼ਾ ਦਾ ਵਰਨਣ ਕਰੋ।
- ਰੇਸ਼ੇ ਦੀ ਲੰਬਾਈ ਦੇ ਆਧਾਰ ਤੇ ਕਪਾਹ ਕਿਹੜੀਆਂ-ਕਿਹੜੀਆਂ ਕਿਸਮਾਂ ਦੀ ਹੋ ਸਕਦੀ ਹੈ?
- ਸਰਕਾਰੀ ਵਕੀਲ ਕੌਣ ਹੁੰਦੇ ਹਨ?
- ਭਾਸ਼ਾਵਾਦ ਤੋਂ ਕੀ ਭਾਵ ਹੈ?
- ਪੁਸਤਕਾਂ ਇਤਿਹਾਸਕ ਸ੍ਰੋਤ ਦੇ ਰੂਪ ਵਿੱਚ ਸਾਡੀ ਕਿਵੇਂ ਸਹਾਇਤਾ ਕਰਦੀਆਂ ਹਨ?
ਭਾਗ – ਸ (ਲੰਬੇ ਉੱਤਰਾਂ ਵਾਲੇ ਪ੍ਰਸ਼ਨ) - 5 ਅੰਕ (80-100 ਸ਼ਬਦ)
- ਜਵਾਲਾਮੁਖੀ ਅਤੇ ਸੁਨਾਮੀ ਤੋ ਬਚਾਅ ਵਾਸਤੇ ਕੀ-ਕੀ ਪ੍ਰਬੰਧ ਕਰਨੇ ਚਾਹੀਦੇ ਹਨ? ਜਾਂ ਕਿਹੜੇ-ਕਿਹੜੇ ਉਪਾਅ ਸਾਨੂੰ ਮਹਾਂਮਾਰੀ ਵਰਗੀ ਆਫ਼ਤ ਤੋਂ ਬਚਾਅ ਸਕਦੇ ਹਨ?
- ਪਿਟਸ ਇੰਡੀਆ ਐਕਟ ਤੇ ਨੋਟ ਲਿਖੋ। ਜਾਂ 1858 ਈ. ਤੋਂ ਬਾਅਦ ਸੈਨਾ ਵਿਚ ਕਿਹੜੀਆਂ ਤਬਦੀਲੀਆਂ ਕੀਤੀਆਂ ਗਈਆਂ?
- ਜੋਤਿਬਾ ਫੂਲੇ ਨੇ ਨੀਵੀਂ ਜਾਤੀ ਦੇ ਲੋਕਾਂ ਦੀ ਹਾਲਤ ਸੁਧਾਰਨ ਲਈ ਕਿਹੜੇ ਕਾਰਜ ਕੀਤੇ? ਜਾਂ ਸਮਾਜ ਸੁਧਾਰਕਾਂ ਨੇ ਜਾਤੀ-ਪ੍ਰਥਾ ਨੂੰ ਹੀ ਨਿਸ਼ਾਨਾ ਕਿਉਂ ਬਣਾਇਆ?
- ਭਾਰਤ ਵਿੱਚ ਸੰਸਦੀ ਸ਼ਾਸਨ ਪ੍ਰਣਾਲੀ ਹੀ ਕਿਉਂ ਲਾਗੂ ਕੀਤੀ ਗਈ? ਜਾਂ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਦਾ ਸੰਖੇਪ ਵਰਣਨ ਕਰੋ।
ਭਾਗ – ਹ (ਸਰੋਤ ਅਧਾਰਿਤ ਪ੍ਰਸ਼ਨ) - 6 ਅੰਕ
ਨੋਟ: ਹੇਠ ਲਿਖੇ ਪੈਰਿਆਂ ਨੂੰ ਪੜ੍ਹ ਕੇ ਪ੍ਰਸ਼ਨਾਂ ਦੇ ਉੱਤਰ ਦਿਓ।
(ੳ) ਸਰੋਤ: ਤੇਲ ਦੇ ਬੀਜ
ਤੇਲ ਦੇ ਬੀਜ ਜਿਵੇਂ ਮੂੰਗਫਲੀ, ਸਰੋਂ, ਤੋਰੀਆ, ਸੂਰਜਮੁਖੀ ਅਤੇ ਨਾਰੀਅਲ ਆਦਿ ਤੋਂ ਖੁਰਾਕੀ ਤੇਲ ਪ੍ਰਾਪਤ ਹੁੰਦੇ ਹਨ। ਖੁਰਾਕੀ ਤੇਲ ਸਾਡੇ ਭੋਜਨ ਦਾ ਮੁੱਖ ਅੰਗ ਹਨ। ਲਗਭਗ ਸਾਰੀਆਂ ਸਬਜ਼ੀਆਂ ਅਤੇ ਹੋਰ ਖੁਰਾਕੀ ਪਦਾਰਥਾਂ ਨੂੰ ਰਸੋਈ ਵਿੱਚ ਖੁਰਾਕੀ ਤੇਲ ਵਿੱਚ ਤਲਿਆ ਜਾਂਦਾ ਹੈ। ਸਰੋਂ ਅਤੇ ਤੋਰੀਆ, ਉੱਤਰ ਅਤੇ ਮੱਧ ਭਾਰਤ ਵਿੱਚ ਜਿਵੇਂ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੀ ਫ਼ਸਲ ਹੈ। ਮੂੰਗਫਲੀ ਪੱਛਮੀ ਅਤੇ ਦੱਖਣੀ ਭਾਰਤ ਵਿੱਚ ਖਾਸ ਕਰਕੇ ਗੁਜਰਾਤ ਅਤੇ ਮਹਾਰਾਸ਼ਟਰ ਵਿੱਚ ਮੁੱਖ ਤੌਰ 'ਤੇ ਪੈਦਾ ਕੀਤੀ ਜਾਂਦੀ ਹੈ। ਖੁਰਾਕੀ ਤੇਲਾਂ ਦੀ ਮੰਗ ਸਾਡੇ ਦੇਸ਼ ਵਿੱਚ ਦਿਨੋ-ਦਿਨ ਵੱਧਦੀ ਜਾ ਰਹੀ ਹੈ ਜੋ ਘਰੇਲੂ ਉਤਪਾਦਨ ਤੋਂ ਪੂਰੀ ਨਹੀਂ ਹੋ ਰਹੀ।
- ਖੁਰਾਕੀ ਤੇਲ ਪੈਦਾ ਕਰਨ ਵਾਲੀਆਂ ਪ੍ਰਮੁੱਖ ਫ਼ਸਲਾਂ ਕਿਹੜੀਆਂ ਹਨ? (2 ਅੰਕ)
- ਮੂੰਗਫ਼ਲੀ ਦੀ ਫ਼ਸਲ ਮੁੱਖ ਤੌਰ 'ਤੇ ਕਿੰਨਾਂ ਰਾਜਾਂ ਵਿੱਚ ਪੈਦਾ ਹੁੰਦੀ ਹੈ? (2 ਅੰਕ)
- ਸਰੋਂ ਅਤੇ ਤੋਰੀਆ ਕਿਹੜੇ-ਕਿਹੜੇ ਰਾਜਾਂ ਦੀ ਪ੍ਰਮੁੱਖ ਫ਼ਸਲ ਹੈ? (2 ਅੰਕ)
(ਅ) ਸਰੋਤ: ਇਤਿਹਾਸ ਦੇ ਸ੍ਰੋਤ
ਪੁਰਾਣੇ ਔਜ਼ਾਰ, ਬਰਤਨ, ਗਹਿਣੇ, ਭਵਨ, ਸਿੱਕੇ ਅਤੇ ਅਭਿਲੇਖ ਇਤਹਾਸ ਨੂੰ ਜਾਨਣ ਦੇ ਸਾਧਨ ਹਨ। ਪੁਰਾਣੇ ਮਹਿਲ, ਮੰਦਿਰ ਅਤੇ ਕਿਲ੍ਹੇ ਆਦਿ ਤੋਂ ਸਾਨੂੰ ਉਸ ਸਮੇਂ ਦੇ ਸ਼ਾਸਕਾਂ, ਉਨ੍ਹਾਂ ਦੀ ਹਾਲਤ ਅਤੇ ਸਮਾਜ ਦੀ ਜਾਣਕਾਰੀ ਮਿਲਦੀ ਹੈ। ਰਾਜਿਆਂ ਦੁਆਰਾ ਆਪਣੇ ਆਦੇਸ਼ਾਂ ਨੂੰ ਸਭ ਤੱਕ ਪਹੁੰਚਾਉਣ ਅਤੇ ਆਪਣੀ ਜਿੱਤ ਦੀ ਪ੍ਰਸ਼ੰਸਾ ਦਾ ਪ੍ਰਚਾਰ ਕਰਨ ਲਈ ਕਈ ਅਭਿਲੇਖ ਪੱਥਰਾਂ, ਧਾਤ-ਪੱਤਰਾਂ ਅਤੇ ਖੰਬਿਆਂ ਉੱਤੇ ਲਿਖਵਾਏ ਜਾਂਦੇ ਸਨ। ਰਾਜਿਆਂ ਦੇ ਸਿੱਕਿਆਂ ਤੋਂ ਵੀ ਵੱਖ-ਵੱਖ ਰਾਜਾਂ ਦੇ ਨਾਮ ਅਤੇ ਉਨ੍ਹਾਂ ਦੇ ਸ਼ਾਸਨ ਦਾ ਸਮਾਂ ਪਤਾ ਚੱਲਦਾ ਹੈ। ਸਿੱਕਿਆਂ ਦੇ ਆਕਾਰ ਅਤੇ ਡਿਜ਼ਾਈਨ ਤੋਂ, ਉਸ ਸਮੇਂ ਦੀ ਕਲਾ ਅਤੇ ਧਾਤ ਤੋਂ ਉਸ ਸਮੇਂ ਦੀ ਆਰਥਿਕ ਹਾਲਤ ਦਾ ਪਤਾ ਚੱਲਦਾ ਹੈ।
- ਇਤਿਹਾਸ ਨੂੰ ਜਾਨਣ ਵਾਲੇ ਸੋਮੇ ਕਿਹੜੇ-ਕਿਹੜੇ ਹਨ? (2 ਅੰਕ)
- ਆਰਥਿਕ ਹਾਲਤ ਦਾ ਪਤਾ ਸਾਨੂੰ ਕਿਨ੍ਹਾਂ ਸੋਮਿਆਂ ਤੋਂ ਪ੍ਰਾਪਤ ਹੁੰਦਾ ਹੈ? (2 ਅੰਕ)
- ਰਾਜੇ ਆਪਣੀ ਜਿੱਤ ਦਾ ਪ੍ਰਚਾਰ ਕਰਨ ਲਈ ਕੀ ਕਰਦੇ ਸਨ? (2 ਅੰਕ)
ਭਾਗ – ਕ (ਨਕਸ਼ਾ ਕਾਰਜ) - 10 ਅੰਕ
(ੳ) ਭੂਗੋਲ (Geography): ਹੇਠ ਲਿਖਿਆਂ ਵਿੱਚੋਂ ਕੋਈ 7 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (7 x 1 = 7 ਅੰਕ)
- ਸਦਾਬਹਾਰ ਜੰਗਲਾਂ ਵਾਲਾ ਇੱਕ ਖੇਤਰ
- ਪਰਬਤੀ ਬਨਸਪਤੀ ਦਾ ਖੇਤਰ
- ਭਾਰਤ ਦਾ ਇੱਕ ਉੱਤਰੀ ਮੈਦਾਨ
- ਡੈਲਟਾ ਕਿਸਮ ਦੀ ਬਨਸਪਤੀ ਵਾਲਾ ਖੇਤਰ
- ਕਣਕ ਪੈਦਾ ਕਰਨ ਵਾਲਾ ਇੱਕ ਰਾਜ
- ਚਾਵਲ ਪੈਦਾ ਕਰਨ ਵਾਲਾ ਇੱਕ ਰਾਜ
- ਰੱਈਅਤਵਾੜੀ ਪ੍ਰਬੰਧ ਵਾਲਾ ਕੋਈ ਰਾਜ (ਪ੍ਰਬੰਧ ਖੇਤਰ)
- ਮਹਿਲਵਾੜੀ ਪ੍ਰਬੰਧ ਵਾਲਾ ਕੋਈ ਰਾਜ (ਪ੍ਰਬੰਧ ਖੇਤਰ)
(ਅ) ਇਤਿਹਾਸ (History): ਹੇਠ ਲਿਖਿਆਂ ਵਿੱਚੋਂ ਕੋਈ 3 ਸਥਾਨ ਭਾਰਤ ਦੇ ਨਕਸ਼ੇ ਵਿੱਚ ਭਰੋ। (3 x 1 = 3 ਅੰਕ)
- ਸੂਤੀ ਕੱਪੜੇ ਦਾ ਪਹਿਲਾ ਕਾਰਖਾਨਾ (ਬੰਬਈ)
- ਕੌਫੀ ਦਾ ਪਹਿਲਾ ਬਾਗ
- ਫੋਰਟ ਸੇਂਟ ਜਾਰਜ (ਮਦਰਾਸ/ਚੇਨੱਈ)
- ਨੀਲ ਉਦਯੋਗ ਵਾਲਾ ਇੱਕ ਸਥਾਨ