ਵਿਗਿਆਨ ਪ੍ਰਸ਼ਨ ਪੱਤਰ (2025-26)
ਸ਼੍ਰੇਣੀ — ਦਸਵੀਂ (Class 10)
ਸਮਾਂ (Time): 3 ਘੰਟੇ
ਲਿਖਤੀ (Written): 80 ਅੰਕ
ਆੰਤਰੀਕ ਮੁਲਾਂਕਣ (Internal Assessment): 20 ਅੰਕ
ਕੁੱਲ (Total): 100 ਅੰਕ
ਪ੍ਰਸ਼ਨ ਪੱਤਰ ਦੀ ਬਣਤਰ (Question Paper Composition)
ਕੁੱਲ ਪ੍ਰਸ਼ਨਾਂ ਦੀ ਗਿਣਤੀ: 30
Section A: 1 ਅੰਕ ਦੇ ਪ੍ਰਸ਼ਨ (ਬਹੁ-ਵਿਕਲਪੀ)
- ਪ੍ਰਸ਼ਨ ਨੰ. 1 ਵਿੱਚ 16 ਭਾਗ ਹੋਣਗੇ।
- ਹਰ ਭਾਗ = 1 ਅੰਕ।
- ਕੁੱਲ: 16 × 1 = 16 ਅੰਕ।
Section B: 2 ਅੰਕ ਦੇ ਪ੍ਰਸ਼ਨ
- ਪ੍ਰਸ਼ਨ ਨੰ. 2 ਤੋਂ 18 ਤੱਕ (ਕੁੱਲ 17 ਪ੍ਰਸ਼ਨ) — ਕਿਸੇ ਵੀ 14 ਦਾ ਉੱਤਰ ਲਿਖੋ।
- ਹਰ ਪ੍ਰਸ਼ਨ ਲਈ ਲਗਭਗ 30–40 ਸ਼ਬਦਾਂ ਵਿੱਚ ਉੱਤਰ।
- ਕੁੱਲ: 14 × 2 = 28 ਅੰਕ।
Section C: 3 ਅੰਕ ਦੇ ਪ੍ਰਸ਼ਨ
- ਪ੍ਰਸ਼ਨ ਨੰ. 19 ਤੋਂ 27 ਤੱਕ (ਕੁੱਲ 9 ਪ੍ਰਸ਼ਨ) — ਕਿਸੇ ਵੀ 7 ਦਾ ਉੱਤਰ।
- ਹਰ ਪ੍ਰਸ਼ਨ ਲਈ ਲਗਭਗ 30–50 ਸ਼ਬਦਾਂ ਵਿੱਚ ਉੱਤਰ।
- ਕੁੱਲ: 7 × 3 = 21 ਅੰਕ।
Section D: 5 ਅੰਕ ਦੇ ਪ੍ਰਸ਼ਨ
- ਪ੍ਰਸ਼ਨ ਨੰ. 28 ਤੋਂ 30 ਤੱਕ — ਤਿੰਨ ਪ੍ਰਸ਼ਨ, ਅੰਦਰੂਨੀ ਵਿਕਲਪ ਹੋਵੇਗਾ।
- ਕੁੱਲ: 3 × 5 = 15 ਅੰਕ।
ਅੰਕ ਵੰਡ (Mark Distribution by Chapter)
| ਪਾਠ ਨੰ. | ਪਾਠ ਦਾ ਨਾਂ (Chapter) | 1 ਅੰਕ ਪ੍ਰਸ਼ਨ | 2 ਅੰਕ ਪ੍ਰਸ਼ਨ | 3 ਅੰਕ ਪ੍ਰਸ਼ਨ | 5 ਅੰਕ ਪ੍ਰਸ਼ਨ | ਕੁੱਲ ਅੰਕ |
|---|---|---|---|---|---|---|
| 1 | ਰਸਾਇਣਕ ਕ੍ਰਿਆਵਾਂ ਅਤੇ ਸਮੀਕਰਨ (Chemical Reactions & Equations) | 1 | 1 | 1 | - | 6 |
| 2 | ਤੇਜ਼ਾਬ, ਖਾਰ ਅਤੇ ਲੂਣ (Acids, Bases & Salts) | 2 | 2 | - | - | 6 |
| 3 | ਧਾਤਾਂ ਅਤੇ ਅਧਾਤਾਂ (Metals & Non-metals) | 1 | 1 | - | 1 | 8 |
| 4 | ਕਾਰਬਨ ਅਤੇ ਇਸਦੇ ਯੋਗਿਕ (Carbon & Its Compounds) | 1 | 1 | 1 | - | 6 |
| 5 | ਜੀਵਕ ਪ੍ਰਕਿਰਿਆਵਾਂ (Life Processes) | 2 | 1 | 1 | - | 7 |
| 6 | ਨਿਯੰਤਰਣ ਅਤੇ ਤਾਲਮੇਲ (Control & Coordination) | 1 | 1 | 1 | - | 6 |
| 7 | ਜੀਵ ਪ੍ਰਜਣਨ (How do Organisms Reproduce) | 1 | 1 | - | 1 | 8 |
| 8 | ਅਨੁਵੰਸ਼ਿਕਤਾ (Heredity) | - | - | 1 | - | 3 |
| 9 | ਪ੍ਰਕਾਸ਼: ਪ੍ਰਤਿਬਿੰਬ ਅਤੇ ਅਪਵਰਤਨ (Light: Reflection & Refraction) | 2 | 1 | 1 | - | 7 |
| 10 | ਮਨੁੱਖੀ ਅੱਖ ਅਤੇ ਰੰਗੀਲਾ ਸੰਸਾਰ (Human Eye & Colourful World) | 2 | 2 | - | - | 6 |
| 11 | ਬਿਜਲੀ (Electricity) | 1 | 1 | - | 1 | 8 |
| 12 | ਬਿਜਲੀ ਧਾਰਾ ਦੇ ਚੁੰਬਕੀ ਪ੍ਰਭਾਵ (Magnetic Effects of Current) | 0 | 1 | 1 | - | 5 |
| 13 | ਸਾਡਾ ਵਾਤਾਵਰਣ (Our Environment) | 2 | 1 | - | - | 4 |
| ਕੁੱਲ (TOTAL) | 16 | 14 | 7 | 3 | 80 | |
| ਮਾਰਕਸ ਸਮਾਨ (MARKS EQUIVALENT) | 16×1 = 16 | 14×2 = 28 | 7×3 = 21 | 3×5 = 15 | 80 | |
PSEB CLASS 10 SCIENCE GUESS / MODEL QUESTION PAPER 2025
ਵਿਗਿਆਨ (2025-26)
ਸ਼੍ਰੇਣੀ – ਦਸਵੀਂ
ਸਮਾਂ: 3 ਘੰਟੇ
ਲਿਖਤੀ: 80 ਅੰਕ
ਆੰਤਿਰਕ ਮੁਲਾਂਕਣ: 20 ਅੰਕ
ਕੁੱਲ: 100 ਅੰਕ
ਪ੍ਰਸ਼ਨ 1. ਬਹੁ-ਵਿਕਲਪੀ ਪ੍ਰਸ਼ਨ (16×1 = 16 ਅੰਕ)
-
ਖੋਰਣ ਹੋਣ ਤੇ ਚਾਂਦੀ ਦੀ ਪਰਤ ਕਿਸ ਰੰਗ ਦੀ ਦਿਖਾਈ ਦਿੰਦੀ ਹੈ?
(ੳ) ਪੀਲੀ
(ਅ) ਹਰੀ
(ੲ) ਕਾਲੀ
(ਸ) ਸਲੇਟੀ -
ਕੀੜੀ ਦੇ ਡੰਗ ਵਿਚ ਕਿਹੜਾ ਤੇਜ਼ਾਬ ਹੁੰਦਾ ਹੈ?
(ੳ) ਲੈਕਟਿਕ ਐਸਿਡ
(ਅ) ਮੈਥਾਨਿਕ ਐਸਿਡ
(ੲ) ਈਥੈਨੋਇਕ ਐਸਿਡ
(ਸ) ਪ੍ਰੋਪਾਨੋਇਕ ਐਸਿਡ -
pH 14 ਵਾਲਾ ਘੋਲ ਕਿਸ ਤਰ੍ਹਾਂ ਦਾ ਹੋਵੇਗਾ?
(ੳ) ਸ਼ਕਤੀਸ਼ਾਲੀ ਤੇਜ਼ਾਬੀ
(ਅ) ਕਮਜ਼ੋਰ ਖਾਰੀ
(ੲ) ਸ਼ਕਤੀਸ਼ਾਲੀ ਖਾਰੀ
(ਸ) ਕਮਜ਼ੋਰ ਤੇਜ਼ਾਬੀ -
ਉਹ ਅਧਾਤ ਚੁਣੋ ਜੋ ਚਾਕੂ ਨਾਲ ਨਹੀਂ ਕੱਟੀ ਜਾ ਸਕਦੀ।
(ੳ) ਸੋਡੀਅਮ
(ਅ) ਪੋਟਾਸ਼ੀਅਮ
(ੲ) ਲਿਥੀਅਮ
(ਸ) ਆਇਓਡੀਨ -
ਆਕਸੀਜਨ ਦੇ ਪਰਮਾਣੂਆਂ ਵਿਚਕਾਰ ਕਿਹੜਾ ਬੰਧਨ ਹੁੰਦਾ ਹੈ?
(ੳ) ਇਕਹਿਰਾ
(ਅ) ਦੋਹਰਾ
(ੲ) ਤਿਹਰਾ
(ਸ) ਚੌਹਰਾ -
ਮਨੁੱਖ ਵਿਚ ਗੁਰਦੇ ਕਿਸ ਪ੍ਰਣਾਲੀ ਦਾ ਹਿੱਸਾ ਹਨ?
(ੳ) ਪੋਸ਼ਣ
(ਅ) ਸਾਹ ਪ੍ਰਕਿਰਿਆ
(ੲ) ਮਲ ਤਿਆਗ
(ਸ) ਪਰਿਵਹਨ -
ਅਚਾਨਕ ਕਿਸੇ ਕਿਰਿਆ ਦੇ ਹੋਣ ਨਾਲ ਮਾਸਪੇਸ਼ੀ ਵਿੱਚ ਅਕੜਾਅ ਕਿਉਂ ਆ ਜਾਂਦਾ ਹੈ?
(ੳ) ਲੈਕਟਿਕ ਐਸਿਡ
(ਅ) ਲੈਕਟੋਜ਼
(ੲ) ਲਸੀਕਾ
(ਸ) ਐਸੀਟਿਕ ਐਸਿਡ -
ਸੋਚਣ ਵਾਲਾ ਮੁੱਖ ਭਾਗ ਦਿਮਾਗ ਦੇ ਕਿਸ ਹਿੱਸੇ ਵਿੱਚ ਹੁੰਦਾ ਹੈ?
(ੳ) ਅੱਗਲਾ ਦਿਮਾਗ
(ਅ) ਮੱਧ ਦਿਮਾਗ
(ੲ) ਪਿੱਛਲਾ ਦਿਮਾਗ
(ਸ) ਸਪਾਈਨਲ ਕਾਰਡ -
ਹੇਠਾਂ ਦਿੱਤੇ ਵਿੱਚੋਂ ਕਿਸ ਵਿੱਚ ਕਲੀਕਰਨ (budding) ਹੁੰਦੀ ਹੈ?
(ੳ) ਪਲੇਨਰੀਆ
(ਅ) ਹਾਈਡਰਾ
(ੲ) ਪਲਾਜ਼ਮੋਡਿਅਮ
(ਸ) ਸਪਾਇਰੋਗਾਇਰਾ -
ਅਵਤਲ ਦਰਪਣ ਵਿੱਚ ਜੇ ਵਸਤੂ ‘ਤੇ’ ਹੋਵੇ ਤਾਂ ਪਤੀਬਿੰਬ ਕਿਹੋ ਜਿਹਾ ਬਣਦਾ ਹੈ?
(ੳ) ਵਾਸਤਵਿਕ ਅਤੇ ਸਿੱਧਾ
(ਅ) ਵਾਸਤਵਿਕ ਅਤੇ ਉਲਟਾ
(ੲ) ਅਭਾਸੀ ਅਤੇ ਸਿੱਧਾ
(ਸ) ਅਭਾਸੀ ਅਤੇ ਉਲਟਾ -
ਲੈਂਸ ਦੀ ਸ਼ਕਤੀ ਦੀ SI ਇਕਾਈ ਕਿਹੜੀ ਹੈ?
(ੳ) ਮੀਟਰ
(ਅ) ਮੀਟਰ⁻¹ (ਡਾਇਾਪਟਰ)
(ੲ) ਕਿਲੋਮੀਟਰ
(ਸ) ਮਿਲੀਮੀਟਰ -
ਇੱਕ ਸਧਾਰਣ ਅੱਖ ਕਿੱਥੋਂ ਤੱਕ ਵਸਤੂਆਂ ਨੂੰ ਸਪਸ਼ਟ ਦੇਖ ਸਕਦੀ ਹੈ?
(ੳ) 22 cm ਤੋਂ ਅਨੰਤ
(ਅ) 26 cm ਤੋਂ ਅਨੰਤ
(ੲ) 25 cm ਤੋਂ ਅਨੰਤ
(ਸ) 20 cm ਤੋਂ ਅਨੰਤ -
ਹੇਠ ਲਿਖਿਆਂ ਵਿੱਚੋਂ ਕਿਸ ਵਿੱਚ ਪ੍ਰਕਾਸ਼ ਨਹੀਂ ਖੰਡਰਦਾ?
(ੳ) ਖੂਨ
(ਅ) ਨਮਕੀਨ ਪਾਣੀ
(ੲ) ਦੁੱਧ
(ਸ) ਮਿੱਟੀ ਵਾਲਾ ਪਾਣੀ -
ਕਿਹੜਾ ਚਿੰਨ੍ਹ ਖੁੱਲਾ ਪਲੱਗ ਕੁੰਜੀ (switch) ਨੂੰ ਦਰਸਾਉਂਦਾ ਹੈ?
(ੳ) (.)
(ਅ) ( )
(ੲ) —
(ਸ) @ -
ਪੌਦੇ ਸੂਰਜੀ ਊਰਜਾ ਦਾ ਕਿੰਨਾ ਪ੍ਰਤੀਸ਼ਤ ਭਾਗ ਭੋਜਨ ਊਰਜਾ ਵਿੱਚ ਬਦਲਦੇ ਹਨ?
(ੳ) 0.1%
(ਅ) 0.01%
(ੲ) 0.0001%
(ਸ) 1% -
ਹੇਠਾਂ ਦਿੱਤੇ ਵਿੱਚੋਂ ਕਿਹੜਾ ਬੈਕਟੀਰੀਆ ਦੁਆਰਾ ਅਪਘਟਿਤ ਨਹੀਂ ਹੁੰਦਾ?
(ੳ) ਕਾਗਜ਼
(ਅ) ਪਲਾਸਟਿਕ
(ੲ) ਗੱਤਾ
(ਸ) ਲੱਕੜ
ਦੋ ਅੰਕ ਵਾਲੇ ਪ੍ਰਸ਼ਨ (ਕੋਈ 14 ਕਰੋ) (14×2 = 28 ਅੰਕ)
(ਉੱਤਰ 30–40 ਸ਼ਬਦਾਂ ਦੇ)
-
ਸੰਤੁਲਿਤ ਰਸਾਇਣਿਕ ਸਮੀਕਰਨ ਵਿੱਚ (g), (l), (aq), (s) ਦਾ ਕੀ ਭਾਵ ਹੈ?
-
ਪਿੱਤਲ ਅਤੇ ਤਾਂਬੇ ਦੇ ਬਰਤਨਾਂ ਵਿੱਚ ਦਹੀਂ ਜਾਂ ਖੱਟੀਆਂ ਚੀਜ਼ਾਂ ਕਿਉਂ ਨਹੀਂ ਰੱਖੀਆਂ ਜਾਂਦੀਆਂ?
-
ਪਾਣੀ ਦੀ ਅਣਹੋਂਦ ਵਿੱਚ ਤੇਜ਼ਾਬਾਂ ਦਾ ਵਿਵਹਾਰ ਤੇਜ਼ਾਬੀ ਕਿਉਂ ਨਹੀਂ ਹੁੰਦਾ?
-
ਧਾਤ ਨਾਲ ਤੇਜ਼ਾਬ ਦੀ ਕ੍ਰਿਆ ਨਾਲ ਕਿਹੜੀ ਗੈਸ ਬਣਦੀ ਹੈ? ਉਦਾਹਰਣ ਦਿਓ।
-
ਈਥੈਨੋਲ ਅਤੇ ਈਥੈਨੋਇਕ ਐਸਿਡ ਵਿੱਚ ਭੌਤਿਕ ਗੁਣਾਂ ਦੇ ਆਧਾਰ ‘ਤੇ ਅੰਤਰ।
-
ਕਿਸੇ ਵਸਤੂ ਦੇ ਜੀਵਤ ਹੋਣ ਦਾ ਨਿਰਣਾ ਕਿਵੇਂ ਕਰਦੇ ਹਾਂ?
-
ਆਇਓਡੀਨ ਯੁਕਤ ਲੂਣ ਦੀ ਸਲਾਹ ਕਿਉਂ ਦਿੱਤੀ ਜਾਂਦੀ ਹੈ?
-
ਮਾਂ ਦੇ ਸਰੀਰ ਵਿੱਚ ਭ੍ਰੂਣ ਪੋਸ਼ਣ ਕਿਵੇਂ ਲੈਂਦਾ ਹੈ?
-
-2.0 D ਸ਼ਕਤੀ ਵਾਲੇ ਲੈਂਸ ਦੀ ਫੋਕਸ ਦੂਰੀ ਪਤਾ ਕਰੋ।
-
ਤਾਰੇ ਕਿਉਂ ਟਿਮਟਿਮਾਉਂਦੇ ਹਨ?
-
ਪ੍ਰਕਾਸ਼ ਦਾ ਵਿਖੇਪਣ ਕੀ ਹੈ? ਕਿਹੜਾ ਰੰਗ ਸਭ ਤੋਂ ਵੱਧ ਤੇ ਕਿਹੜਾ ਘੱਟ ਮੁੜਦਾ ਹੈ?
-
ਬਿਜਲੀ ਹੀਟਰ ਦੀ ਡੋਰੀ ਕਿਉਂ ਨਹੀਂ ਚਮਕਦੀ ਪਰ ਕੁੰਡਲੀ ਚਮਕਦੀ ਹੈ?
-
ਚੁੰਬਕੀ ਖੇਤਰ ਰੇਖਾਵਾਂ ਦੇ ਗੁਣ ਲਿਖੋ।
-
ਜੇ ਅਸੀਂ ਇੱਕ ਅਹਾਰੀ ਪੱਧਰ ਦੇ ਸਾਰੇ ਜੀਵ ਮਾਰ ਦਈਏ ਤਾਂ ਕੀ ਹੋਵੇਗਾ?
-
ਜੈਵ-ਅਵਿਘਟਨਸ਼ੀਲ ਕਚਰੇ ਨਾਲ ਕੀ ਮੁਸ਼ਕਲਾਂ ਹੁੰਦੀਆਂ ਹਨ?
-
ਇੱਕ 2 cm ਵਸਤੂ 10 cm ਫੋਕਸ ਦੂਰੀ ਵਾਲੇ ਲੈਂਸ ਦੇ ਸਾਹਮਣੇ ਰੱਖੀ ਹੈ। ਬਿੰਬ ਦੀ ਸਥਿਤੀ 15 cm ਹੈ—ਬਿੰਬ ਦੀ ਪ੍ਰਕਿਰਤੀ ਅਤੇ ਸਥਿਤੀ ਲਿਖੋ।
-
ਤਾਪ-ਸੋਖੀ ਅਤੇ ਤਾਪ-ਨਿਕਾਸੀ ਕ੍ਰਿਆ ਦਾ ਭਾਵ ਉਦਾਹਰਨਾਂ ਨਾਲ।
ਤਿੰਨ ਅੰਕ ਵਾਲੇ ਪ੍ਰਸ਼ਨ (ਕੋਈ 7 ਕਰੋ) (7×3 = 21 ਅੰਕ)
(ਉੱਤਰ 30–50 ਸ਼ਬਦਾਂ ਦੇ)
-
ਫੈਰਸ ਸਲਫੇਟ ਨੂੰ ਗਰਮ ਕਰਨ ‘ਤੇ ਰੰਗ ਅਤੇ ਗੰਧ ਵਿੱਚ ਪਰਿਵਰਤਨ, ਅਤੇ ਕਿਹੜੀ ਕ੍ਰਿਆ ਹੈ? ਸਮੀਕਰਨ ਲਿਖੋ।
-
ਸਾਬਣ ਦੁਆਰਾ ਸਫਾਈ ਕਰਨ ਦੀ ਪ੍ਰਕਿਰਿਆ ਦੀ ਵਿਵਰਣਾ।
-
ਮਨੁੱਖ ਵਿੱਚ ਲਹੂ ਗਤੀ ਪ੍ਰਣਾਲੀ ਦਾ ਦੂਹਰਾ ਚੱਕਰ—ਵਿਆਖਿਆ ਅਤੇ ਮਹੱਤਤਾ।
-
ਪੌਦਿਆਂ ਵਿੱਚ ਪ੍ਰਕਾਸ਼-ਸੰਸ਼ਲੇਸ਼ਣ ਕਿਵੇਂ ਹੁੰਦਾ ਹੈ?
-
ਮਨੁੱਖ ਵਿੱਚ ਬੱਚੇ ਦਾ ਲਿੰਗ ਨਿਰਧਾਰਨ ਕਿਵੇਂ ਹੁੰਦਾ ਹੈ?
-
ਅਪਵਰਤਨ ਅੰਕ ਕੀ ਹੈ? ਕੈਰੋਸੀਨ ਪਾਣੀ ਨਾਲ ਸੰਘਣਾ ਕਿਉਂ ਹੁੰਦਾ ਹੈ?
-
ਘਰੇਲੂ ਸਰਕਟ ਵਿੱਚ ਓਵਰਲੋਡਿੰਗ ਤੋਂ ਬਚਾਅ ਲਈ ਸਾਵਧਾਨੀਆਂ।
-
ਕਠੋਰ ਪਾਣੀ ਨੂੰ ਸਾਬਣ ਨਾਲ ਮਿਲਾਉਣ ‘ਤੇ ਅਵਖੇਪ ਕਿਉਂ ਬਣਦਾ ਹੈ?
-
ਮਨੁੱਖੀ ਪਾਚਨ ਪ੍ਰਣਾਲੀ ਦਾ ਲੇਬਲ ਕੀਤ ਚਿੱਤਰ ਬਣਾਓ।
ਪੰਜ ਅੰਕ ਵਾਲੇ ਪ੍ਰਸ਼ਨ (3×5 = 15 ਅੰਕ)
-
ਫੁੱਲ ਦੀ ਲੰਬਾਤਮਕ ਕਾਟ ਦਾ ਚਿੱਤਰ ਬਣਾਓ
ਜਾਂ
(ੳ) ਮਹਾਵਾਰੀ ਕਿਉਂ ਹੁੰਦੀ ਹੈ?
(ਅ) ਪਰਾਗਣ ਅਤੇ ਨਿਸ਼ਚੇਣ ਵਿਚ ਅੰਤਰ।
(ੳ) ਲੋਹੇ ਨੂੰ ਜੰਗ ਤੋਂ ਬਚਾਉਣ ਦੇ ਦੋ ਢੰਗ ਲਿਖੋ।
(ਅ) ਨਿਸ਼ਕਰਸਣ ਦੌਰਾਨ ਕਾਰਬੋਨੇਟ/ਸਲਫਾਈਡ ਧਾਤਾਂ ਨੂੰ ਆਕਸਾਈਡਾਂ ਵਿੱਚ ਕਿਉਂ ਬਦਲਿਆ ਜਾਂਦਾ ਹੈ? ਉਦਾਹਰਣ ਸਮੇਤ।
ਜਾਂ
(ੳ) ਐਂਫੋਟੈਰਿਕ ਆਕਸਾਈਡ ਕੀ ਹੁੰਦੀ ਹੈ? ਉਦਾਹਰਣ ਲਿਖੋ।
(ਅ) ਸੋਡੀਅਮ ਅਤੇ ਮੈਗਨੀਸ਼ੀਅਮ ਦੀ ਇਲੈਕਟ੍ਰੌਨਿਕ ਸੰਰਚਨਾ ਲਿਖੋ।
-
12 V ਦੀ ਬੈਟਰੀ ਜੋੜਨ ‘ਤੇ 2.5 mA ਧਾਰਾ ਬਹਿੰਦੀ ਹੈ—ਪ੍ਰਤੀਰੋਧ ਗਣਨਾ ਕਰੋ।
ਜਾਂ
(ੳ) 6Ω ਪ੍ਰਤੀਰੋਧ ਵਾਲੇ ਤਿੰਨ ਰੋਧਕਾਂ ਨੂੰ ਕਿਵੇਂ ਜੋੜਿਆ ਜਾਵੇ ਕਿ ਕੁੱਲ ਰੋਧ 4Ω ਆਵੇ?