Breaking news: ਸਾਲ ਦੇ ਆਖ਼ਰੀ ਦਿਨ, ਪੰਜਾਬ ਸਰਕਾਰ ਵੱਲੋਂ 7 ਅਧਿਕਾਰੀਆਂ ਨੂੰ ਕੀਤਾ ਮੁਅੱਤਲ

ਅੰਮ੍ਰਿਤਸਰ ਸੁਧਾਰ ਟਰੱਸਟ 'ਤੇ ਵੱਡੀ ਕਾਰਵਾਈ

ਭ੍ਰਿਸ਼ਟਾਚਾਰ ਵਿਰੁੱਧ ਵੱਡੀ ਕਾਰਵਾਈ: ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ 7 ਇੰਜੀਨੀਅਰ ਮੁਅੱਤਲ

ਮਿਤੀ: 31 ਦਸੰਬਰ, 2025

ਚੰਡੀਗੜ੍ਹ/ਅੰਮ੍ਰਿਤਸਰ: ਸਾਲ 2025 ਦੇ ਆਖ਼ਰੀ ਦਿਨ ਪੰਜਾਬ ਸਰਕਾਰ ਨੇ ਭ੍ਰਿਸ਼ਟਾਚਾਰ ਵਿਰੁੱਧ ਸਖ਼ਤ ਰੁਖ਼ ਅਖਤਿਆਰ ਕਰਦਿਆਂ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ (ਨਗਰ ਸੁਧਾਰ ਟਰੱਸਟ) ਦੇ ਸੱਤ ਅਧਿਕਾਰੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਇਹ ਕਾਰਵਾਈ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਤਹਿਤ ਕੀਤੀ ਗਈ ਹੈ।

52.80 ਕਰੋੜ ਦੇ ਟੈਂਡਰ ਘੁਟਾਲੇ ਦਾ ਮਾਮਲਾ

ਸੂਤਰਾਂ ਅਨੁਸਾਰ, ਇਹ ਸਾਰੀ ਕਾਰਵਾਈ ਟਰੱਸਟ ਵਿੱਚ ਹੋਏ ਲਗਭਗ 52.80 ਕਰੋੜ ਰੁਪਏ ਦੇ ਟੈਂਡਰ ਘੁਟਾਲੇ ਦੇ ਸਬੰਧ ਵਿੱਚ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸੇ ਮਾਮਲੇ ਵਿੱਚ ਪਹਿਲਾਂ ਵਿਜੀਲੈਂਸ ਦੇ ਐਸ.ਐਸ.ਪੀ. ਲਖਵੀਰ ਸਿੰਘ ਨੂੰ ਵੀ ਮੁਅੱਤਲ ਕੀਤਾ ਜਾ ਚੁੱਕਾ ਹੈ।

ਮੁਅੱਤਲ ਕੀਤੇ ਗਏ ਅਧਿਕਾਰੀਆਂ ਦੇ ਨਾਮ:

ਸਰਕਾਰੀ ਹੁਕਮਾਂ ਅਨੁਸਾਰ ਮੁਅੱਤਲ ਕੀਤੇ ਗਏ ਸਾਰੇ ਅਧਿਕਾਰੀ ਇੰਜੀਨੀਅਰਿੰਗ ਵਿੰਗ ਨਾਲ ਸਬੰਧਤ ਹਨ:

  • 1. ਸ਼੍ਰੀ ਸਤਭੂਸ਼ਣ ਸਚਦੇਵਾ - ਨਿਗਰਾਨ ਇੰਜੀਨੀਅਰ
  • 2. ਸ਼੍ਰੀ ਰਮਿੰਦਰਪਾਲ ਸਿੰਘ - ਟਰੱਸਟ ਇੰਜੀਨੀਅਰ
  • 3. ਸ਼੍ਰੀ ਬਿਕਰਮ ਸਿੰਘ - ਟਰੱਸਟ ਇੰਜੀਨੀਅਰ
  • 4. ਸ਼੍ਰੀ ਸੁਖਰੀਪਨਪਾਲ ਸਿੰਘ - ਸਹਾਇਕ ਟਰੱਸਟ ਇੰਜੀਨੀਅਰ
  • 5. ਸ਼੍ਰੀ ਸੁਭਮ ਪ੍ਰਿਪੇਸ਼ - ਸਹਾਇਕ ਟਰੱਸਟ ਇੰਜੀਨੀਅਰ
  • 6. ਸ਼੍ਰੀ ਮਨਪ੍ਰੀਤ ਸਿੰਘ - ਸਹਾਇਕ ਟਰੱਸਟ ਇੰਜੀਨੀਅਰ
  • 7. ਸ਼੍ਰੀ ਮਨਦੀਪ ਸਿੰਘ - ਜੂਨੀਅਰ ਇੰਜੀਨੀਅਰ

ਵਿਭਾਗੀ ਹੁਕਮ ਅਤੇ ਸ਼ਰਤਾਂ

ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਮਨਜੀਤ ਸਿੰਘ ਬਰਾੜ (IAS) ਵੱਲੋਂ ਜਾਰੀ ਹੁਕਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਮੁਅੱਤਲੀ ਦੌਰਾਨ ਇਹਨਾਂ ਅਧਿਕਾਰੀਆਂ ਦਾ ਹੈੱਡਕੁਆਰਟਰ ਚੰਡੀਗੜ੍ਹ ਸਥਿਤ ਮੁੱਖ ਦਫਤਰ ਹੋਵੇਗਾ। ਨਿਯਮਾਂ ਅਨੁਸਾਰ ਇਹਨਾਂ ਨੂੰ ਗੁਜ਼ਾਰਾ ਭੱਤਾ ਮਿਲੇਗਾ, ਪਰ ਇਹ ਬਿਨਾਂ ਇਜਾਜ਼ਤ ਹੈੱਡਕੁਆਰਟਰ ਨਹੀਂ ਛੱਡ ਸਕਣਗੇ।

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends