ਸ਼ਹੀਦ ਭਗਤ ਸਿੰਘ ਨਗਰ ਵਿੱਚ ਕੁੜੀਆਂ ਦੀ ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿੱਪ ਬੰਗਾ ਬਲਾਕ ਨੇ ਜਿੱਤੀ

 *ਨਵਾਂਸ਼ਹਿਰ 09 ਨਵੰਬਰ (ਜਾਬਸ ਆਫ ਟੂਡੇ) - ਸ਼ਹੀਦ ਭਗਤ ਸਿੰਘ ਨਗਰ ਵਿੱਚ ਕੁੜੀਆਂ ਦੀ ਜ਼ਿਲ੍ਹਾ ਕਬੱਡੀ ਚੈਂਪੀਅਨਸ਼ਿੱਪ ਬੰਗਾ ਬਲਾਕ ਨੇ ਜਿੱਤੀ*


*ਬੀਤੇ ਦਿਨੀਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਾਇਮਰੀ ਸਕੂਲਾਂ ਦਾ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਮੁਕੰਦਪੁਰ ਵਿਖੇ ਸੰਪੰਨ ਹੋਇਆ, ਜਿਸ ਵਿੱਚ ਬੰਗਾ ਬਲਾਕ ਦੀਆਂ ਕੁੜੀਆਂ ਨੇ ਕਬੱਡੀ ਨੈਸ਼ਨਲ ਸਟਾਈਲ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹਾ ਚੈਂਪੀਅਨਸ਼ਿੱਪ ਜਿੱਤਣ ਦਾ ਮਾਣ ਹਾਸਲ ਕੀਤਾ। ਕਬੱਡੀ ਖਿਡਾਰੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਜਗਦੀਪ ਸਿੰਘ ਜੌਹਲ ਦੀ ਅਗਵਾਈ ਵਿੱਚ ਅਤੇ ਕੋਚ ਸ੍ਰੀ ਬਲਜਿੰਦਰ ਸਿੰਘ ਵੱਲੋਂ ਟੀਮ ਲਈ ਬਣਾਈ ਗਈ ਰਣਨੀਤੀ ਵਿਰੋਧੀ ਟੀਮਾਂ ਨੂੰ ਚਿੱਤ ਕਰਨ ਲਈ ਸਫ਼ਲ ਰਹੀ।  ਬੈਡਮਿੰਟਨ ਵਿੱਚ ਵੀ ਬੰਗਾ ਬਲਾਕ ਦੀਆਂ ਕੁੜੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਹਾਸਲ ਕੀਤਾ।



 ਬਲਾਕ ਦੀ ਅਵਨੀਤ ਕੌਰ ਨੇ ਗੋਲ਼ਾ ਸੁੱਟਣ ਵਿੱਚ ਸੋਨ ਤਗਮਾ, ਸੁਸ਼ੀਲ ਕੁਮਾਰ ਨੇ ਕੁਸ਼ਤੀ ਮੁਕਾਬਲੇ ਦੇ 25 ਕਿਲੋਗ੍ਰਾਮ ਭਾਰ ਵਰਗ ਵਿੱਚ ਸੋਨ ਤਗਮਾ ਅਤੇ ਸਿੱਖੀ ਸਰੂਪ ਵਿੱਚ ਦੌੜ ਰਹੇ ਕੈਵਿਨਪ੍ਰੀਤ ਸਿੰਘ ਨੇ 100 ਅਤੇ 200 ਮੀਟਰ ਦੌੜ ਵਿੱਚ  ਪਹਿਲਾ ਸਥਾਨ ਹਾਸਲ ਕਰਕੇ ਦੋ ਸੋਨ ਤਗਮਿਆਂ ਤੇ ਕਬਜ਼ਾ ਕੀਤਾ। ਲੱਕੀ ਨੇ ਵੀ 100 ਮੀਟਰ ਦੌੜ ਵਿੱਚੋਂ ਚਾਂਦੀ ਦਾ ਤਗਮਾ ਹਾਸਲ ਕੀਤਾ। ਬੱਚੀ ਖੁਸ਼ੀ ਨੇ ਲੰਬੀ ਛਾਲ਼ ਵਿੱਚੋਂ ਕਾਂਸੀ ਦਾ ਤਗਮਾ ਜਿੱਤਿਆ। ਇਸੇ ਤਰਾਂ 4×100 ਰਿਲੇਅ ਦੌੜਾਂ ਦੇ ਮੁਕਾਬਲਿਆਂ ਵਿੱਚੋਂ ਮੁੰਡੇ ਅਤੇ ਕੁੜੀਆਂ ਦੋਵਾਂ ਟੀਮਾਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ ਜ਼ਿਲ੍ਹੇ 'ਚੋਂ ਦੂਜਾ ਸਥਾਨ ਹਾਸਲ ਕੀਤਾ। ਰੱਸਾ-ਕਸ਼ੀ ਦੀ ਫਸਵੀਂ ਟੱਕਰ ਵਿੱਚ ਵੀ ਬੰਗਾ ਬਲਾਕ ਨੇ ਚਾਂਦੀ ਦਾ ਤਗਮਾ ਜਿੱਤ ਲਿਆ। 

 ਮੈਡਮ ਅਵਤਾਰ ਕੌਰ ਬੀਸਲਾ, ਭੁਪਿੰਦਰ ਕੌਰ ਸੰਧਵਾਂ, ਗੀਤਾ ਮਕਸੂਦਪੁਰ ਅਤੇ ਅਨੂੰ ਰਾਣੀ ਬੰਗਾ ਸੀ.ਐੱਚ.ਟੀ. ਦੀ ਅਗਵਾਈ ਵਿੱਚ ਗਏ ਹੋਏ ਖੇਡ ਦਲ ਦੇ ਪ੍ਰਤੀਨਿਧ ਅਧਿਆਪਕ ਵੀ ਪੱਬਾਂ ਭਾਰ ਰਹੇ ਹਰ ਮੈਚ ਪਿੱਛੋਂ ਬੱਚਿਆਂ ਨੂੰ ਫਲ਼-ਫਰੂਟ, ਪਾਣੀ ਅਤੇ ਖਾਣ-ਪੀਣ ਦਾ ਹੋਰ ਸਮਾਨ ਵੰਡਦੇ ਨਜ਼ਰੀਂ ਆਏ। ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸ੍ਰੀ ਜੌਹਲ ਅਨੁਸਾਰ ਬਲਾਕ ਦੇ ਅਧਿਅਪਕਾਂ ਸ੍ਰੀ ਹਰਪਾਲ ਸਿੰਘ, ਓਂਕਾਰ ਸਿੰਘ, ਸੁਖਵਿੰਦਰ ਸਿੰਘ, ਪਰਮਜੀਤ ਸਿੰਘ, ਜੁਗਰਾਜ ਸਿੰਘ, ਜਗਜੀਤ ਸਿੰਘ, ਰਵਿੰਦਰ ਸਿੰਘ,  ਗੁਰਸ਼ਰਨ ਸਿੰਘ, ਬਲਵਿੰਦਰ ਸਿੰਘ, ਸਤਵਿੰਦਰ ਸਿੰਘ, ਹਰਮੇਸ਼ ਲਾਲ, ਬਹਾਦਰ ਚੰਦ, ਮਨੋਜ ਕੁਮਾਰ, ਅਸ਼ੋਕ ਕੁਮਾਰ, ਭੁਪਿੰਦਰ ਕੁਮਾਰ, ਜੇ. ਪੀ. ਸਿੰਘ ਮੈਡਮ ਗੁਰਪ੍ਰੀਤ ਕੌਰ, ਨਛੱਤਰ ਕੌਰ, ਹਰਮੀਤ ਕੌਰ, ਮਨਦੀਪ ਕੌਰ ਖਾਲਸਾ, ਇੰਦਰਜੀਤ ਕੌਰ, ਤੇਜਵਿੰਦਰ ਕੌਰ, ਹਰਪ੍ਰੀਤ ਲਹਿਰੀ, ਰੀਨਾ ਸੂਦ, ਰਿੰਪੀ, ਮੈਡਮ ਮੀਨਾਕਸ਼ੀ ਆਦਿ ਦੀ ਭਰਵੀਂ ਸ਼ਮੂਲੀਅਤ, ਮਿਹਨਤ ਅਤੇ ਬੱਚਿਆਂ ਨੂੰ ਦਿੱਤੀ ਹੱਲਾ-ਸ਼ੇਰੀ ਸਦਕਾ ਬਲਾਕ ਬੰਗਾ ਦਾ ਪ੍ਰਦਰਸ਼ਨ ਉਤਸ਼ਾਹਿਤ ਕਰਨ ਵਾਲ਼ਾ, ਕਾਬਿਲ-ਏ-ਤਾਰੀਫ਼, ਅਤੇ ਜਿੱਤਾਂ ਹਾਸਲ ਕਰਨ ਵਾਲ਼ਾ ਰਿਹਾ।


 ਸਮੂਹ ਅਧਿਆਪਕਾਂ ਨੇ ਬਲਾਕ ਬੰਗਾ ਵੱਲੋਂ ਕੀਤੀਆਂ ਪ੍ਰਾਪਤੀਆਂ ਦਾ ਸਿਹਰਾ ਬੀ.ਪੀ.ਈ.ਓ. ਸ੍ਰੀ ਜਗਦੀਪ ਸਿੰਘ ਜੌਹਲ ਸਿਰ ਬੰਨ੍ਹਦਿਆਂ ਕਿਹਾ ਕਿ ਇਹ ਸਭ ਉਹਨਾਂ ਦੀ ਖੇਡਾਂ ਪ੍ਰਤੀ ਲਗਨ ਅਤੇ ਸਮਰਪਣ ਦੀ ਭਾਵਨਾ ਹੋਣ ਕਾਰਨ ਅਤੇ ਅਧਿਆਪਕਾਂ / ਬੱਚਿਆਂ ਦੀ ਹੌਸਲਾ ਅਫ਼ਜਾਈ ਕਰਨ ਕਰਕੇ ਹੀ ਸੰਭਵ ਹੋਇਆ ਹੈ। ਜ਼ਿਕਰਯੋਗ ਹੈ ਕਿ ਅਗਲੇ ਸਾਲ ਹੋਣ ਵਾਲੀਆਂ ਜ਼ਿਲ੍ਹਾ ਖੇਡਾਂ ਦੀ ਮੇਜ਼ਬਾਨੀ ਵੀ ਬਲਾਕ ਬੰਗਾ ਹੀ ਕਰ ਰਿਹਾ ਹੈ, ਇਸ ਲਈ ਬਲਾਕ ਸਿੱਖਿਆ ਅਫ਼ਸਰ ਵੱਲੋਂ ਅਧਿਆਪਕਾਂ ਨੂੰ ਹੁਣ ਤੋਂ ਹੀ ਤਕੜੇ ਰਹਿਣ ਲਈ ਕਹਿ ਦਿੱਤਾ ਗਿਆ ਹੈ।*

💐🌿Follow us for latest updates 👇👇👇

Featured post

PSEB Guess Papers 2026 – Class 8, 10 & 12 Question Papers | PB.JOBSOFTODAY.IN

PSEB Guess Papers 2026 – Class 8, 10 & 12 Question Papers | PB.JOBSOFTODAY.IN PSEB Guess Papers 2026 – Punjab Board...

RECENT UPDATES

Trends