ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ 5 ਤੋਂ 7 ਅਕਤੂਬਰ ਤੱਕ ਤੇਜ਼ ਮੀਂਹ, ਗਰਜ-ਚਮਕ ਦੀ ਸੰਭਾਵਨਾ
ਚੰਡੀਗੜ੍ਹ, 2 ਅਕਤੂਬਰ 2025 (ਜਾਬਸ ਆਫ ਟੁਡੇ)
IMD ਚੰਡੀਗੜ੍ਹ ਵੱਲੋਂ ਜਾਰੀ ਨਾਓਕਾਸਟ (2 ਅਕਤੂਬਰ ਸਵੇਰੇ 7:30 ਵਜੇ) ਮੁਤਾਬਕ ਪੰਜਾਬ ਦੇ ਹੁਸ਼ਿਆਰਪੁਰ ਅਤੇ ਗੁਰਦਾਸਪੁਰ ਸਮੇਤ ਕੁਝ ਇਲਾਕਿਆਂ ਵਿੱਚ ਅੱਜ 2 ਅਕਤੂਬਰ ਨੂੰ 10: 30 ਵਜ਼ੇ ਤੱਕ ਗਰਜ-ਚਮਕ ਨਾਲ ਦਰਮਿਆਨੀ ਮੀਂਹ ਦੀ ਸੰਭਾਵਨਾ ਹੈ।
ਇਸਦੇ ਨਾਲ ਹੀ ਭਾਰਤੀ ਮੌਸਮ ਵਿਭਾਗ (IMD) ਨੇ ਚੇਤਾਵਨੀ ਜਾਰੀ ਕੀਤੀ ਹੈ ਕਿ 5 ਅਕਤੂਬਰ ਤੋਂ 7 ਅਕਤੂਬਰ 2025 ਤੱਕ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਗਰਜ-ਚਮਕ ਦੇ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ (30-40 ਕਿ.ਮੀ. ਪ੍ਰਤੀ ਘੰਟਾ) ਅਤੇ ਬਿਜਲੀ ਕੜਕਣ ਦੀ ਸੰਭਾਵਨਾ ਵੀ ਜਤਾਈ ਗਈ ਹੈ।
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਵੱਲੋਂ ਜਾਣਕਾਰੀ
- * 1 ਤੋਂ 4 ਅਕਤੂਬਰ ਤੱਕ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਸੰਭਾਵਨਾ।
- * 5 ਤੋਂ 7 ਅਕਤੂਬਰ ਦੌਰਾਨ ਪੱਛਮੀ ਵਿਘਨ (Western Disturbance) ਦੇ ਪ੍ਰਭਾਵ ਕਾਰਨ ਮੌਸਮੀ ਸਰਗਰਮੀਆਂ ਵਿੱਚ ਵਾਧਾ ਹੋਵੇਗਾ।
- * 5 ਅਤੇ 7 ਅਕਤੂਬਰ ਨੂੰ ਕਈ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼, ਜਦਕਿ 6 ਅਕਤੂਬਰ ਨੂੰ ਕਈ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਪੈ ਸਕਦੀ ਹੈ।
- * ਮੀਂਹ ਦੇ ਨਾਲ ਗਰਜ-ਚਮਕ, ਬਿਜਲੀ ਕੜਕਣਾ ਅਤੇ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ।
*
