ਛਮਾਹੀ ਪਰੀਖਿਆ – 2024-25
ਜਮਾਤ – ਪੰਜਾਬੀ
ਵਿਸ਼ਾ – ਪੰਜਾਬੀ
ਸਮਾਂ: 3.00 ਘੰਟੇ
ਭਾਗ – (ਪੰਜਾਬੀ ਪਾਠ–ਪੁਸਤਕ)
I) ਬਹੁ–ਵਿਕਲਪੀ ਪ੍ਰਸ਼ਨ: (5 ਅੰਕ)
-
ਸ੍ਰੀ ਹਰਿਮੰਦਰ ਸਾਹਿਬ ਕਿਸ ਦਾ ਪ੍ਰਤੀਕ ਹੈ?
-
ਸਿਤਤਾਂ
-
ਸੇਵਾ
-
ਚਾਨਣ
-
-
ਦੀਪੂ ਦੇ ਪਾਪਾ ਉਸਨੂੰ ਕਿੱਥੇ ਲੈ ਕੇ ਗਏ?
-
ਦੁਕਾਨ
-
ਮੰਦਰ
-
ਪਾਰਕ
-
-
ਲੋਕ ਬਿਸਾਖੀ ਦੀ ਵਰਤੋਂ ਕਿਵੇਂ ਕਰਦੇ ਹਨ?
-
ਜਾਇਜ਼
-
ਨਾਜਾਇਜ਼
-
ਬਹੁਤ ਘੱਟ
-
-
ਟੇਨਾਲੀਰਾਮਨ ਦਾ ਅਸਲੀ ਨਾਮ ਕੀ ਸੀ?
-
ਰਾਮਨ
-
ਟੇਨਾਲੀ
-
ਮਾਧਵ
-
-
ਮਹਾਰਾਜਾ ਕੌਣ ਬਣਿਆ ਸੀ?
-
ਰਾਜਾ
-
ਰਾਜਗੁਰੂ
-
ਟੇਨਾਲੀਰਾਮਨ
-
II) ਖਾਲੀ ਥਾਂ ਭਰੋ: (5 ਅੰਕ)
-
ਵਿਜੇ ਨਗਰ __________ ਭਾਰਤ ਵਿੱਚ ਸਥਿਤ ਹੈ।
-
ਹਰਿਮੰਦਰ ਸਾਹਿਬ __________ ਵਿੱਚ ਸਥਿਤ ਹੈ।
-
__________ ਬਿਸਾਖੀ ਨਾਲ ਚਲਦੇ ਹਨ।
-
ਸ੍ਰੀ ਹਰਿਮੰਦਰ ਸਾਹਿਬ ਸਭ __________ ਦਾ ਸਾਂਝਾ ਹੈ।
-
ਦੀਪੂ ਨੇ ਤੋਤੇ ਨੂੰ __________ ਵਿੱਚ ਟੰਗ ਦਿੱਤਾ।
III) ਸਹੀ (√) ਅਤੇ ਗਲਤ (X) ਦਾ ਨਿਸ਼ਾਨ ਲਗਾਓ: (5 ਅੰਕ)
-
ਭਾਰਤ ਦਾ ਬੱਚਾ–ਬੱਚਾ ਆਲਸੀ ਹੈ।
-
ਸਾਨੂੰ ਚੰਗੇ ਦੋਸਤਾਂ ਦੀ ਤਲਾਸ਼ ਕਰਨੀ ਚਾਹੀਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਦੇ ਪੰਜ ਦਰਵਾਜ਼ੇ ਹਨ।
ਤੇਨਾਲੀਰਾਮਨ ਬਚਪਨ ਤੋਂ ਬਹੁਤ ਮੂਰਖ ਸੀ।
ਬਿਜਲੀ ਦੀ ਫ਼ਜੂਲ ਵਰਤੋਂ ਨਾ ਕਰੋ |
IV) ਛੋਟੇ ਉੱਤਰਾਂ ਵਾਲੇ ਪ੍ਰਸ਼ਨ: (8)
-
‘ਅੱਖਾਂ ਖੋਲ੍ਹ ਦੇਣਾ' ਦਾ ਅਰਥ ਕੀ ਹੈ?
-
ਸ੍ਰੀ ਹਰਿਮੰਦਰ ਸਾਹਿਬ ਕਿਸ ਵਿੱਚ ਬਣਿਆ ਹੋਇਆ ਹੈ?
-
ਪੰਜ ਸੌ ਵਾਲਾ ਤੋਤਾ ਪਰਿਵਾਰ ਨੂੰ ਕਿਉਂ ਚੰਗਾ ਲੱਗਿਆ?
-
ਤੇਨਾਲੀਰਾਮਨ ਸਭ ਨੂੰ ਕਿਵੇਂ ਹੈਰਾਨ ਕਰ ਦਿੰਦਾ ਸੀ?
V) ਵੱਡੇ ਉੱਤਰਾਂ ਵਾਲੇ ਪ੍ਰਸ਼ਨ: (4)
-
ਤੇਨਾਲੀਰਾਮਨ ਦੇ ਬਚਪਨ ਬਾਰੇ ਲਿਖੋ।
-
ਦੋਹਾਂ ਤੋਤਿਆਂ ਦੇ ਸੁਭਾਅ ਵਿੱਚ ਫ਼ਰਕ ਕਿਵੇਂ ਆਇਆ ਸੀ?
VI) ਵਾਕ ਬਣਾਓ: (3)
-
ਸੰਸਾਰ
-
ਖਪਤ
-
ਸਰੋਵਰ
VII) ਉਚਿਤ ਮਿਲਾਨ ਕਰੋ: (3)
| ਸ਼ਬਦ | ਮਿਲਾਨ |
|---|---|
| 1) ਪਵਿੱਤਰ | ਅ) ਪਾਕ |
| 2) ਸਬੂਤ | ੲ) ਪ੍ਰਮਾਣ |
| 3) ਕਮਜ਼ੋਰ | ੳ) ਪਤਲਾ |
VIII) ਸ਼ਬਦ ਅਰਥ: (2)
-
ਸੰਦੇਸ਼
-
ਹਰਜ਼
ਭਾਗ-ਅ (ਵਿਆਕਰਨ)
I) ਹੇਠਾਂ ਦਿੱਤੇ ਪ੍ਰਸ਼ਨਾਂ ਦੇ ਉੱਤਰ ਲਿਖੋ: (12)
-
ਪੰਜਾਬੀ ਦੀਆਂ ਦੋ ਉਪਭਾਸ਼ਾਵਾਂ ਦੇ ਨਾਂ ਲਿਖੋ।
-
ਗੁਰਮੁਖੀ ਲਿਪੀ ਕਿਸ ਨੂੰ ਆਖਦੇ ਹਨ?
-
ਪੜਨਾਂਵ ਦੀਆਂ ਕਿੰਨੀਆਂ ਕਿਸਮਾਂ ਹਨ? ਨਾਂ ਲਿਖੋ।
-
ਵਾਕ ਬੋਧ ਤੋਂ ਕੀ ਭਾਵ ਹੈ?
-
ਵਿਸ਼ੇਸ਼ਣ ਦੀ ਪਰਿਭਾਸ਼ਾ ਲਿਖੋ।
-
ਨਾਂਵ ਕਿਸ ਨੂੰ ਆਖਦੇ ਹਨ?
,II) ਖ਼ਾਲੀ ਥਾਂਵਾਂ ਭਰੋ: (3)
-
ਸ਼ਬਦਾਂ ਦੇ ਰੁਪਾਂਤਰ ਦਾ ਸਬੰਧ __________ ਨਾਲ ਹੁੰਦਾ ਹੈ।
-
ਵਿਸ਼ੇਸ਼ਣ ਪੜਨਾਵਂ ਤੋਂ __________ ਉਸਦੇ ਨਾਲ ਆਉਂਦਾ ਹੈ।
-
ਗੁਰਮੁਖੀ ਦੇ ਨਾਸਿਕੀ ਵਿਅੰਜਨਾਂ ਦੀ ਗਿਣਤੀ __________ ਹੈ।
III) ਹੇਠ ਲਿਖੇ ਸ਼ਬਦਾਂ ਦੇ ਸਮਾਨਅਰਥਕ ਸ਼ਬਦ ਲਿਖੋ: (4)
-
ਅਕਲ
-
ਸਜ਼ਾ
-
ਸਰੀਰ
-
ਇਕਰਾਰ
IV) ਹੇਠ ਲਿਖੇ ਸ਼ਬਦਾਂ ਦੇ ਵਿਰੋਧੀ ਸ਼ਬਦ ਲਿਖੋ: (4)
-
ਕਮਜ਼ੋਰ
-
ਇਮਾਨਦਾਰੀ
-
ਸੱਚ
-
ਆਦਰ
V) ਹੇਠ ਲਿਖੇ ਮੁਹਾਵਰਿਆਂ ਦੇ ਅਰਥ ਦੱਸ ਕੇ ਵਾਕ ਬਣਾਓ: (3)
-
ਊੱਲੂ ਬੋਲਣੇ
-
ਈਦ ਦਾ ਚੰਨ ਹੋਣਾ
-
ਸਿਰ ਮਾਰਨਾ
VI) ਲੰਬੇ ਉੱਤਰ ਵਾਲਾ ਪ੍ਰਸ਼ਨ: (8)
ਸ੍ਰੀ ਗੁਰੂ ਨਾਨਕ ਦੇਵ ਜੀ
(ਭੂਮਿਕਾ, ਜਨਮ ਤੇ ਮਾਤਾ-ਪਿਤਾ, ਪਤਨੀ-ਪੁੱਤਰ, ਸਿੱਖਿਆ, ਸੁਲਤਾਨਪੁਰ ਲੋਧੀ ਵਿਖੇ ਜਾਣਾ, ਵਿਆਹ ਤੇ ਸੰਤਾਨ, ਉਦਾਸੀਆਂ, ਜੋਤੀ-ਜੋਤਿ ਸਮਾਉਣਾ)
ਜਾਂ
ਸ਼ਹੀਦ ਭਗਤ ਸਿੰਘ
(ਭੂਮਿਕਾ, ਜਨਮ ਤੇ ਪਰਿਵਾਰ, ਸਿੱਖਿਆ, ਨੌਜਵਾਨ ਭਾਰਤ ਸਭਾ, ਸਾਈਮਨ ਕਮਿਸ਼ਨ, ਫਾਂਸੀ, ਸ਼ਹਾਦਤ)
VII) ਕੋਈ ਇੱਕ ਪੱਤਰ ਰਚਨਾ ਲਿਖੋ: (5)
-
ਆਪਣੇ ਪਿੰਡ ਵਿੱਚ ਡਿਸਪੈਂਸਰੀ ਖੋਲ੍ਹਣ ਲਈ ਸਿਹਤ ਮੰਤਰੀ, ਪੰਜਾਬ ਨੂੰ ਪੱਤਰ ਲਿਖੋ।
ਜਾਂ -
ਆਪਣੇ ਸਕੂਲ ਦੇ ਪ੍ਰਿੰਸੀਪਲ ਸਾਹਿਬ ਨੂੰ ਜੁਰਮਾਨਾ ਮੁਆਫ਼ੀ ਲਈ ਬਿਨੈ-ਪੱਤਰ ਲਿਖੋ।
VIII ( ਚਿੱਤਰ ਵਰਨਣ)
IX) ਅਣਡਿੱਠਾ ਪੈਰਾ: (5)
1928 ਈ. ਵਿੱਚ ਭਾਰਤ ਵਿੱਚ ਸਾਈਮਨ-ਕਮਿਸ਼ਨ ਆਇਆ) ਤਾਂ ਸਾਰੇ ਭਾਰਤੀਆਂ ਨੇ ਕਾਲੀਆਂ ਝੰਡੀਆਂ ਨਾਲ ਉਸ ਦਾ ਵਿਰੋਧ ਕੀਤਾ। ਇਸ ਅੰਦੋਲਨ ਦੀ ਅਗਵਾਈ ਲਾਲਾ ਲਾਜਪਤ ਰਾਏ ਕਰ ਰਹੇ ਸਨ। ਪੁਲਸ ਨੇ ਲੋਕਾਂ ਤੇ ਲਾਠੀਆਂ ਦਾ ਮੀਂਹ ਵਰ੍ਹਾ ਦਿੱਤਾ। ਲਾਲਾ ਜੀ ਵੀ ਪੁਲਸ ਦੀਆਂ ਲਾਠੀਆਂ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਤੇ ਕੁਝ ਦਿਨਾਂ ਬਾਅਦ ਸਦਾ ਦੀ ਨੀਂਦ ਸੌਂ ਗਏ। ਲਾਲਾ ਜੀ ਦੀ ਮੌਤ ਦੀ ਘਟਨਾ ਨੇ ਭਗਤ ਸਿੰਘ ਤੇ ਉਸ ਦੇ ਸਾਥੀਆਂ ਨੂੰ ਹਲੂਣ ਕੇ ਰੱਖ ਦਿੱਤਾ।
1) ਸਾਈਮਨ ਕਮਿਸ਼ਨ ਕਦੋਂ ਭਾਰਤ ਆਇਆ?
2) ਸਾਈਮਨ-ਕਮਿਸ਼ਨ ਦਾ ਵਿਰੋਧ ਕਿਸ ਤਰ੍ਹਾਂ ਕੀਤਾ ਗਿਆ?
3) ਅੰਦੋਲਨ ਦੀ ਅਗਵਾਈ ਕਿਸ ਨੇ ਕੀਤੀ?
4) ਕੌਣ ਕਿਸ ਤਰ੍ਹਾਂ ਜ਼ਖ਼ਮੀ ਹੋਇਆ ਸੀ?
5) ਕਿਹੜੀ ਘਟਨਾ ਨੇ ਕਿਨ੍ਹਾਂ ਨੂੰ ਹਲੂਣਿਆ?
