URGENT: ਸਿੱਖਿਆ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ ਜਲਦੀ ਸੁਰਖਿਅਤ ਥਾਂਵਾਂ ਤੇ ਪਹੁੰਚੇ, ਭਾਖੜਾ ਡੈਮ ਦਾ ਪਾਣੀ ਨੂੰ ਲੈਕੇ ਵੱਡੀ ਅਪਡੇਟ
ਭਾਖੜਾ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ, ਭਾਖੜਾ ਡੈਮ ਦਾ ਪਾਣੀ 1678 ਫੁੱਟ ਤੱਕ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਫੁੱਟ ਹੇਠਾਂ ਹੈ। ਅਸੀਂ ਵੱਡੇ ਹਾਦਸੇ ਨੂੰ ਰੋਕਣ ਲਈ ਥੋੜਾ ਹੋਰ ਪਾਣੀ ਲਗਭਗ 5 ਹਜਾਰ ਕਿਊਸਿਕ ਫੁੱਟ ( ਕੰਟਰੋਲ ਰਿਲੀਜ਼) ਪਾਣੀ ਭਾਖੜਾ ਡੈਮ ਤੋਂ ਛੱਡਣ ਜਾ ਰਹੇ ਹਾਂ । ਸਿੱਖਿਆ ਮੰਤਰੀ ਨੇ ਕਿਹਾ ਅਸੀਂ ਕੱਲ ਵੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਤ ਥਾਵਾਂ ਤੇ ਆ ਜਾਣ। ਲੇਕਿਨ ਹਾਲੇ ਵੀ ਕੁਝ ਲੋਕ ਘਰਾਂ ਵਿੱਚ ਹਨ, ਸਾਡੀ ਬੇਨਤੀ ਹੈ ਕਿ ਇਹ ਲੋਕ ਜਲਦੀ ਤੋਂ ਜਲਦੀ ਸੁਰਖਿਅਤ ਥਾਂਵਾਂ ਤੇ ਆਉਣ ।
ਇਸ ਲਈ ਸਤਲੁਜ ਦੇ ਕੰਢੇ ਵਾਲੇ ਪਿੰਡ , ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੋਪੜ , ਬੇਲੇ ਅਤੇ ਹੋਰ ਪਿੰਡ ਦੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਸਕੂਲਾਂ, ਮੰਦਰਾ, ਗੁਰਦੁਆਰਿਆਂ 'ਚ ਆ ਜਾਣ ਕਿਉਂਕਿ ਭਾਖੜਾ ਡੈਮ ਤੋਂ ਬਹੁਤ ਜਲਦ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਵੀਡੀਓ ਦੇਖੋ ਧੰਨਵਾਦ।"
Watch here :
https://x.com/harjotbains/status/1963081274832388296?t=O8XIac00p86dptfEwNv9rw&s=19
ਹੜ੍ਹਾਂ ਦੇ ਸੰਬੰਧ ਵਿੱਚ ਜਰੂਰੀ ਸੂਚਨਾ:
ਹਿਮਾਚਲ ਪ੍ਰਦੇਸ਼ ਵਿਖੇ ਭਾਰੀ ਵਰਖਾ ਹੋਣ ਕਾਰਨ ਭਾਖੜਾ ਬੰਨ ਦੇ ਪਾਣੀ ਦਾ ਪੱਧਰ ਵਧਣ ਨਾਲ 68000 ਤੋਂ
ਵਧਾ ਕੇ 75000 ਕਿਊਸਿਕ ਪਾਣੀ ਛੱਡਿਆ ਜਾਣਾ ਹੈ। ਜਿਸ ਲਈ ਸਾਰੇ ਪਟਵਾਰੀ ਸਾਹਿਬਾਨ ਨੂੰ ਨੰਗਲ ਦੇ
ਹੇਠ ਲਿਖੇ ਪਿੰਡਾਂ ਵਿੱਚ ਮੁਨਿਆਦੀ ਕਰਵਾ ਦੇਣ ਲਈ ਕਿਹਾ ਜਾਂਦਾ ਹੈ:
1. ਹਰਸਾ ਬੇਲਾ
2. ਬੇਲਾ ਰਾਮਗੜ੍ਹ
3. ਬੇਲਾ ਧਿਆਨੀ ਅੱਪਰ
4. ਬੇਲਾ ਧਿਆਨੀ ਲੋਅਰ
5. ਸੈਂਸੋਵਾਲ
6. ਐਲਗਰਾ
7. ਬੇਲਾ ਸ਼ਿਵ ਸਿੰਘ
8. ਭਲਾਣ
9. ਭਨਾਮ
10. ਸਿੰਘਪੁਰਾ
11. ਪਲਾਸੀ
12. ਤਰਫ਼ ਮਜਾਰਾ
13. ਮਜਾਰੀ
ਇਸ ਦੇ ਨਾਲ ਹੋ ਸਮੇਤ ਸ੍ਰੀ ਅਨੰਦਪੁਰ ਸਾਹਿਬ, ਰੋਪੜ ਤੇ ਸ੍ਰੀ ਚਮਕੌਰ ਸਾਹਿਬ ਦੇ ਸਾਰੇ ਪਿੰਡਾਂ ਦੇ ਲੋਕ ਜੋ ਸਤਲੁਜ ਕਿਨਾਰੇ ਰਹਿੰਦੇ ਹਨ ਉਹ ਆਪਣੇ ਘਰ ਤੋਂ ਦੂਜੀਆਂ ਸੁਰੱਖਿਅਤ ਥਾਵਾਂ ਉੱਤੇ ਚਲੇ ਜਾਣ। ਪ੍ਰਸ਼ਾਸਨ ਵੱਲੋਂ ਹਰ ਇਲਾਕੇ ਵਿੱਚ ਆਪ ਸਭ ਦੇ ਲਈ ਕੈਂਪ ਲਗਾਕੇ ਸਾਰੇ ਪ੍ਰਬੰਧ ਕੀਤੇ ਗਏ ਹਨ।
ਐਮਰਜੈਂਸੀ ਨੰਬਰ:01881-221157
