URGENT: ਸਿੱਖਿਆ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ ਜਲਦੀ ਸੁਰਖਿਅਤ ਥਾਂਵਾਂ ਤੇ ਪਹੁੰਚੇ, ਭਾਖੜਾ ਡੈਮ ਦਾ ਪਾਣੀ ਨੂੰ ਲੈਕੇ ਵੱਡੀ ਅਪਡੇਟ

URGENT: ਸਿੱਖਿਆ ਮੰਤਰੀ ਵੱਲੋਂ ਲੋਕਾਂ ਨੂੰ ਅਪੀਲ ਜਲਦੀ ਸੁਰਖਿਅਤ ਥਾਂਵਾਂ ਤੇ ਪਹੁੰਚੇ, ਭਾਖੜਾ ਡੈਮ ਦਾ ਪਾਣੀ ਨੂੰ ਲੈਕੇ ਵੱਡੀ ਅਪਡੇਟ 

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਸੁਰੱਖਿਤ ਥਾਵਾਂ ਤੋਂ ਆ ਜਾਣ ਸਿੱਖਿਆ ਮੰਤਰੀ ਨੇ ਆਪਣੇ ਵੀਡੀਓ ਮੈਸੇਜ ਰਾਹੀਂ ਕਿਹਾ  " ਸਤਿ ਸ੍ਰੀ ਅਕਾਲ ਜੀ, ਮੈਂ ਹਰਜੋਤ ਸਿੰਘ ਬੈਂਸ,  ਸਿੱਖਿਆ ਮੰਤਰੀ, ਪੰਜਾਬ। ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਗੰਭੀਰ ਮੁੱਦੇ ਬਾਰੇ ਜਾਣਕਾਰੀ ਦੇਣ ਲਈ ਇੱਥੇ ਹਾਂ। ਪੰਜਾਬ ਵਿੱਚ ਬਹੁਤ ਹੀ ਭਿਆਨਕ  ਸਥਿਤੀ ਬਣੀ ਹੈ। ਅਸੀਂ ਸਭਨਾਂ ਨੇ ਮਿਲ ਕੇ ਇਸ ਮੁਸੀਬਤ ਨੂੰ ਹਲ ਕਰਨ ਦੀ ਲੋੜ ਹੈ। ਮੈਂ ਤੁਹਾਨੂੰ ਵੇਨਤੀ ਕਰਦਾ ਹਾਂ ਕਿ ਤੁਸੀਂ ਇਸ ਵੀਡੀਓ ਨੂੰ ਜਿੰਨੀ ਵਾਰ ਹੋ ਸਕੇ ਸ਼ੇਅਰ ਕਰੋ, ਤਾਂ ਜੋ ਹੋਰ ਲੋਕ ਵੀ ਇਸ ਬਾਰੇ ਜਾਣ ਸਕਣ ਅਤੇ ਸਾਡੀ ਮਦਦ ਕਰ ਸਕਣ।  ਪਰਮਾਤਮਾ ਹਰ ਘੜੀ ਸਾਡਾ ਇਮਤਿਹਾਨ ਲੈ ਰਿਹਾ ਹੈ, ਪਿਛਲੇ ਚਾਰ ਪੰਜ ਘੰਟਿਆਂ ਤੋਂ ਲਗਾਤਾਰ ਭਾਰੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਹੈ । 


ਭਾਖੜਾ ਡੈਮ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਵੱਲ ਵੱਧ ਰਿਹਾ ਹੈ,  ਭਾਖੜਾ ਡੈਮ ਦਾ ਪਾਣੀ 1678 ਫੁੱਟ ਤੱਕ ਪਹੁੰਚ ਗਿਆ ਹੈ ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਦੋ ਫੁੱਟ ਹੇਠਾਂ ਹੈ।  ਅਸੀਂ ਵੱਡੇ ਹਾਦਸੇ ਨੂੰ ਰੋਕਣ ਲਈ ਥੋੜਾ ਹੋਰ ਪਾਣੀ ਲਗਭਗ 5 ਹਜਾਰ ਕਿਊਸਿਕ ਫੁੱਟ ( ਕੰਟਰੋਲ ਰਿਲੀਜ਼) ਪਾਣੀ ਭਾਖੜਾ ਡੈਮ ਤੋਂ ਛੱਡਣ ਜਾ ਰਹੇ ਹਾਂ । ਸਿੱਖਿਆ ਮੰਤਰੀ ਨੇ ਕਿਹਾ ਅਸੀਂ ਕੱਲ ਵੀ  ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੁਰੱਖਿਤ ਥਾਵਾਂ ਤੇ ਆ ਜਾਣ।  ਲੇਕਿਨ ਹਾਲੇ  ਵੀ ਕੁਝ ਲੋਕ ਘਰਾਂ ਵਿੱਚ  ਹਨ,  ਸਾਡੀ ਬੇਨਤੀ ਹੈ ਕਿ ਇਹ ਲੋਕ ਜਲਦੀ ਤੋਂ ਜਲਦੀ ਸੁਰਖਿਅਤ ਥਾਂਵਾਂ ਤੇ ਆਉਣ । 


ਇਸ ਲਈ ਸਤਲੁਜ ਦੇ ਕੰਢੇ ਵਾਲੇ ਪਿੰਡ , ਨੰਗਲ, ਸ੍ਰੀ ਅਨੰਦਪੁਰ ਸਾਹਿਬ, ਰੋਪੜ , ਬੇਲੇ  ਅਤੇ ਹੋਰ ਪਿੰਡ ਦੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜਲਦ ਤੋਂ ਜਲਦ ਸਕੂਲਾਂ,  ਮੰਦਰਾ,  ਗੁਰਦੁਆਰਿਆਂ 'ਚ ਆ ਜਾਣ ਕਿਉਂਕਿ ਭਾਖੜਾ ਡੈਮ ਤੋਂ ਬਹੁਤ ਜਲਦ ਭਾਰੀ ਮਾਤਰਾ ਵਿੱਚ ਪਾਣੀ ਛੱਡਿਆ ਜਾ ਰਿਹਾ ਹੈ। ਹੋਰ ਜਾਣਕਾਰੀ ਲਈ ਵੀਡੀਓ ਦੇਖੋ ਧੰਨਵਾਦ।"

Watch  here : 

https://x.com/harjotbains/status/1963081274832388296?t=O8XIac00p86dptfEwNv9rw&s=19



ਹੜ੍ਹਾਂ ਦੇ ਸੰਬੰਧ ਵਿੱਚ ਜਰੂਰੀ ਸੂਚਨਾ:


ਹਿਮਾਚਲ ਪ੍ਰਦੇਸ਼ ਵਿਖੇ ਭਾਰੀ ਵਰਖਾ ਹੋਣ ਕਾਰਨ ਭਾਖੜਾ ਬੰਨ ਦੇ ਪਾਣੀ ਦਾ ਪੱਧਰ ਵਧਣ ਨਾਲ 68000 ਤੋਂ 

ਵਧਾ ਕੇ 75000 ਕਿਊਸਿਕ ਪਾਣੀ ਛੱਡਿਆ ਜਾਣਾ ਹੈ। ਜਿਸ ਲਈ ਸਾਰੇ ਪਟਵਾਰੀ ਸਾਹਿਬਾਨ ਨੂੰ ਨੰਗਲ ਦੇ 

ਹੇਠ ਲਿਖੇ ਪਿੰਡਾਂ ਵਿੱਚ ਮੁਨਿਆਦੀ ਕਰਵਾ ਦੇਣ ਲਈ ਕਿਹਾ ਜਾਂਦਾ ਹੈ:

 1. ਹਰਸਾ ਬੇਲਾ

 2. ਬੇਲਾ ਰਾਮਗੜ੍ਹ

 3. ਬੇਲਾ ਧਿਆਨੀ ਅੱਪਰ

 4. ਬੇਲਾ ਧਿਆਨੀ ਲੋਅਰ

 5. ਸੈਂਸੋਵਾਲ

 6. ਐਲਗਰਾ 

 7. ਬੇਲਾ ਸ਼ਿਵ ਸਿੰਘ

 8. ਭਲਾਣ 

 9. ਭਨਾਮ

 10. ਸਿੰਘਪੁਰਾ

 11. ਪਲਾਸੀ

 12. ਤਰਫ਼ ਮਜਾਰਾ

 13. ਮਜਾਰੀ


ਇਸ ਦੇ ਨਾਲ ਹੋ ਸਮੇਤ ਸ੍ਰੀ ਅਨੰਦਪੁਰ ਸਾਹਿਬ, ਰੋਪੜ ਤੇ ਸ੍ਰੀ ਚਮਕੌਰ ਸਾਹਿਬ ਦੇ ਸਾਰੇ ਪਿੰਡਾਂ ਦੇ ਲੋਕ ਜੋ ਸਤਲੁਜ ਕਿਨਾਰੇ ਰਹਿੰਦੇ ਹਨ ਉਹ ਆਪਣੇ ਘਰ ਤੋਂ ਦੂਜੀਆਂ ਸੁਰੱਖਿਅਤ ਥਾਵਾਂ ਉੱਤੇ ਚਲੇ ਜਾਣ। ਪ੍ਰਸ਼ਾਸਨ ਵੱਲੋਂ ਹਰ ਇਲਾਕੇ ਵਿੱਚ ਆਪ ਸਭ ਦੇ ਲਈ ਕੈਂਪ ਲਗਾਕੇ ਸਾਰੇ ਪ੍ਰਬੰਧ ਕੀਤੇ ਗਏ ਹਨ।

ਐਮਰਜੈਂਸੀ ਨੰਬਰ:01881-221157

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends