PSEB CLASS 10 SOCIAL SCIENCE SEPTEMBER QUESTION PAPER

 


Class 10th – Social Science

September Exam – 2025
Time: 3 Hours  Maximum Marks: 80


ਭਾਗ - A (12 ਅੰਕ)

ਵਸਤੂਨਿਸ਼ਠ ਪ੍ਰਸ਼ਨ (Objective Questions)

  1. ਭਾਰਤ ਦੇ ਕਿਸ ਰਾਜ ਵਿੱਚ ਜਨਸੰਖਿਆ ਸਭ ਤੋਂ ਘੱਟ ਹੈ ?
    a) ਸਿੱਕਿਮ b) ਗੋਆ c) ਮਿਜ਼ੋਰਮ d) ਤ੍ਰਿਪੁਰਾ
  2. ਪੱਛਮੀ ਬੰਗਾਲ ਵਿੱਚ ਤੂਫਾਨੀ ਚੱਕਰਵਾਤਾਂ ਨੂੰ ਕੀ ਕਿਹਾ ਜਾਂਦਾ ਹੈ ?
    a) ਮਾਨਸੂਨੀ ਵਰਖਾ b) ਮੋਹਲੇਧਾਰ ਵਰਖਾ c) ਕਾਲ ਵਿਸਾਖੀ d) ਮਾਨਸੂਨ ਦਾ ਫਟਣਾ
  3. ਕਿਸ ਰਾਜ ਵਿੱਚ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਹਨ ?
    a) ਅਰੁਣਾਚਲ ਪ੍ਰਦੇਸ਼ b) ਮੱਧ ਪ੍ਰਦੇਸ਼ c) ਤ੍ਰਿਪੁਰਾ d) ਅਸਾਮ
  4. ਜਦੋਂ ਇੱਕ ਦੇਸ਼ ਦੂਸਰੇ ਦੇਸ਼ ਤੋਂ ਵਸਤੂਆਂ ਅਤੇ ਸੇਵਾਵਾਂ ਮੰਗਵਾਉਂਦਾ ਹੈ ਤਾਂ ਇਸ ਨੂੰ ਕੀ ਕਿਹਾ ਜਾਂਦਾ ਹੈ ?
    a) ਆਯਾਤ b) ਨਿਰਯਾਤ c) ਉਤਪਾਦਨ d) ਆਮਦਨ
  5. ਬਫਰ ਸਟਾਕ ਦਾ ਕੀ ਉਦੇਸ਼ ਹੈ ?
    a) ਕੀਮਤਾਂ ਨੂੰ ਵਧਣ ਤੋਂ ਰੋਕਣਾ b) ਕੀਮਤਾਂ ਨੂੰ ਵਧਾਉਣਾ
    c) ਜਮਾਖੋਰੀ ਕਰਨਾ d) ਇਨ੍ਹਾਂ ਵਿੱਚੋਂ ਕੋਈ ਨਹੀਂ
  6. ਭਾਰਤ ਵਿੱਚ ਪਹਿਲੀ ਰੇਲਵੇ ਲਾਈਨ ਕਦੋਂ ਵਿਛਾਈ ਗਈ ?
    a) 1953 b) 1853 c) 1753 d) 1653
  7. ਲੋਧੀ ਵੰਸ਼ ਦੀ ਨੀਂਹ ਕਿਸ ਨੇ ਰੱਖੀ ?
    a) ਬਹਿਲੋਲ ਖ਼ਾਨ ਲੋਧੀ b) ਸਿਕੰਦਰ ਲੋਧੀ c) ਇਬਰਾਹਿਮ ਲੋਧੀ d) ਦੌਲਤ ਖ਼ਾਨ ਲੋਧੀ
  8. ਹੇਠਲੀਆਂ ਵਿੱਚੋਂ ਕਿਹੜੀ ਬਾਣੀ ਦੀ ਰਚਨਾ ਗੁਰੂ ਨਾਨਕ ਦੇਵ ਜੀ ਨੇ ਨਹੀਂ ਕੀਤੀ ?
    a) ਜਪੁ ਜੀ ਸਾਹਿਬ b) ਜਾਪੁ ਸਾਹਿਬ c) ਆਸਾ ਦੀ ਵਾਰ d) ਸਿੱਧ ਗੋਸਟ
  9. ਕਿਸ ਪ੍ਰਥਾ ਦਾ ਉਦੇਸ਼ ਸਿੱਖਾਂ ਕੋਲੋਂ ਭੇਟਾ ਇਕੱਠਾ ਕਰਨਾ ਅਤੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਸੀ ?
    a) ਸੰਗਤ ਪ੍ਰਥਾ b) ਪੰਗਤ ਪ੍ਰਥਾ c) ਲੰਗਰ ਪ੍ਰਥਾ d) ਮਸੰਦ ਪ੍ਰਥਾ
  10. ਰਾਜਪਾਲ ਦੀ ਨਿਯੁਕਤੀ ਕੌਣ ਕਰਦਾ ਹੈ ?
    a) ਮੁੱਖ ਮੰਤਰੀ b) ਪ੍ਰਧਾਨ ਮੰਤਰੀ c) ਰਾਸ਼ਟਰਪਤੀ d) ਉਪ ਰਾਸ਼ਟਰਪਤੀ
  11. ਰਾਸ਼ਟਰਪਤੀ ਰਾਜ ਸਭਾ ਵਿੱਚ ਕਿੰਨੇ ਮੈਂਬਰ ਨਾਮਜ਼ਦ ਕਰ ਸਕਦਾ ਹੈ ?
    a) 2 b) 12 c) 24 d) 6
  12. ਰਾਜ ਦੀ ਸਭ ਤੋਂ ਵੱਡੀ ਅਦਾਲਤ ਕਿਹੜੀ ਹੁੰਦੀ ਹੈ ?
    a) ਸੁਪਰੀਮ ਕੋਰਟ b) ਹਾਈ ਕੋਰਟ c) ਜ਼ਿਲ੍ਹਾ ਅਦਾਲਤ d) ਸੈਸ਼ਨ ਕੋਰਟ

ਭਾਗ - B (12 ਅੰਕ)

ਵਸਤੂਨਿਸ਼ਠ ਪ੍ਰਸ਼ਨ (True/False ਅਤੇ Fill in the blanks)

  1. ਬੰਗਾਲ ਦੀ ਦਿਹਾਤੀ ਕਿਸ ਬਨਸਪਤੀ ਨੂੰ ਕਿਹਾ ਜਾਂਦਾ ਹੈ ?
  2. ਭਾਰਤ ਵਿੱਚ ਬਿਹਾਰ ਰਾਜ ਸਾਖਰਤਾ ਦਰ ਵਿੱਚ ਪਹਿਲੇ ਸਥਾਨ ਤੇ ਹੈ (ਠੀਕ / ਗਲਤ)
  3. ਕਾਜ਼ੀਰੰਗਾ ਜੀਵ ਰਾਖਵ ਖੇਤਰ ………… ਰਾਜ ਵਿੱਚ ਹੈ।
  4. ਭਾਰਤ ਦੀ ਕੇਂਦਰੀ ਬੈਂਕ ………… ਹੈ।
  5. ਉਪਭੋਗਤਾ ਸੁਰੱਖਣ ਕਾਨੂੰਨ ਕਦੋਂ ਪਾਸ ਕੀਤਾ ਗਿਆ ?
  6. ਕਿਸੇ ਦੇਸ਼ ਵਿੱਚ ਗਰੀਬੀ ਮਾਪਣ ਦਾ ਇੱਕ ਉਪਾਅ ਗਰੀਬੀ ਰੇਖਾ ਦੀ ਧਾਰਨਾ ਹੈ (ਠੀਕ / ਗਲਤ)
  7. ਸਿੱਖਾਂ ਦੇ ਪੰਜਵੇਂ ਗੁਰੂ ……….. ਸਨ।
  8. ਦੌਲਤ ਖ਼ਾਨ ਲੋਧੀ ਨੇ ਬਾਬਰ ਨੂੰ ਭਾਰਤ ਉਪਰ ਹਮਲਾ ਕਰਨ ਦਾ ਸੱਦਾ ਦਿੱਤਾ (ਠੀਕ / ਗਲਤ)
  9. ਯੂਨਾਨੀਆਂ ਨੇ ਪੰਜਾਬ ਨੂੰ ………… ਨਾਮ ਦਿੱਤਾ।
  10. ਪੰਜਾਬ ਵਿਧਾਨ ਸਭਾ ਦੇ ਮੈਂਬਰਾਂ ਦੀ ਕੁੱਲ ਗਿਣਤੀ ਇੱਕ ਸੌ ਸਤਾਰਾਂ ਹੈ (ਠੀਕ / ਗਲਤ)
  11. ਸੁਪਰੀਮ ਕੋਰਟ ਦੇ ਜੱਜ ……… ਸਾਲ ਦੀ ਉਮਰ ਤਕ ਆਪਣੇ ਅਹੁਦੇ ਤੇ ਰਹਿ ਸਕਦੇ ਹਨ।
  12. ਭਾਰਤੀ ਸੰਵਿਧਾਨ ਵਿੱਚ ਕੁੱਲ ਕਿੰਨੇ ਮੌਲਿਕ ਅਧਿਕਾਰ ਦਰਜ ਹਨ ?

ਭਾਗ - C (24 ਅੰਕ)

ਛੋਟੇ ਉੱਤਰ ਵਾਲੇ ਪ੍ਰਸ਼ਨ (3 ਅੰਕ ਹਰੇਕ)

  1. ਅੰਬਾਂ ਦੀ ਵਾਛੜ ਤੋਂ ਕੀ ਭਾਵ ਹੈ ?
  2. ਡੈਲਟਾ ਕੀ ਹੁੰਦਾ ਹੈ ?
  3. ਪ੍ਰਤੀ ਵਿਅਕਤੀ ਆਮਦਨ ਦੀ ਪਰਿਭਾਸ਼ਾ ਲਿਖੋ।
  4. ਉਪਭੋਗਤਾ ਦੇ ਸੋਚਣ ਤੋਂ ਕੀ ਭਾਵ ਹੈ ?
  5. ਮੰਜੀ ਪ੍ਰਥਾ ਤੋਂ ਕੀ ਭਾਵ ਹੈ ? ਇਸ ਦੇ ਕੀ ਉਦੇਸ਼ ਸਨ ?
  6. ਅਕਾਲ ਤਖ਼ਤ ਬਾਰੇ ਤੁਸੀਂ ਕੀ ਜਾਣਦੇ ਹੋ ?
  7. ਮੁੱਖ ਮੰਤਰੀ ਦੀ ਨਿਯੁਕਤੀ ਕਿਵੇਂ ਅਤੇ ਕਿਸ ਦੁਆਰਾ ਕੀਤੀ ਜਾਂਦੀ ਹੈ ?
  8. ਸੰਸਦ ਵਿੱਚ ਇਕ ਬਿੱਲ ਕਾਨੂੰਨ ਕਿਵੇਂ ਬਣਦਾ ਹੈ ?

ਭਾਗ - D (16 ਅੰਕ)

ਵੱਡੇ ਉੱਤਰ ਵਾਲੇ ਪ੍ਰਸ਼ਨ (4 ਅੰਕ ਹਰੇਕ)

  1. ਕੁਦਰਤੀ ਬਨਸਪਤੀ ਦਾ ਦੇਸ਼ ਨੂੰ ਕੀ ਲਾਭ ਹੈ ?
  2. ਮੁਦਰਾ ਸਫੀਤੀ ਤੋਂ ਕੀ ਭਾਵ ਹੈ? ਇਸ ਦੀ ਵਿਆਖਿਆ ਕਰੋ।
  3. ਚਮਕੌਰ ਸਾਹਿਬ ਦੀ ਲੜਾਈ ਤੇ ਨੋਟ ਲਿਖੋ।
  4. ਮੰਤਰੀ ਮੰਡਲ ਦੇ ਚਾਰ ਕਾਰਜਾਂ ਦੀ ਵਿਆਖਿਆ ਕਰੋ।

ਭਾਗ - E (8 ਅੰਕ)

ਸਰੋਤ ਅਧਾਰਿਤ ਪ੍ਰਸ਼ਨ (Source Based Questions)

ਗੁਰੂ ਗੋਬਿੰਦ ਸਿੰਘ ਜੀ ਨੂੰ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਫ਼ਾਰਸੀ ਭਾਸ਼ਾ ਦਾ ਪੂਰਾ ਗਿਆਨ ਸੀ। ਉਹ ਉੱਚ ਕੋਟੀ ਦੇ ਕਵੀ ਸਨ। ਉਨ੍ਹਾਂ ਨੇ ਜਾਪ ਸਾਹਿਬ, ਬਿਚਿੱਤਰ ਨਾਟਕ, ਜ਼ਫਰਨਾਮਾ, ਅਕਾਲ ਉਸਤਤ, ਚੰਡੀ ਦੀ ਵਾਰ ਦੀ ਰਚਨਾ ਕੀਤੀ। ਬਿਚਿੱਤਰ ਨਾਟਕ ਉਨ੍ਹਾਂ ਦੀ ਸਵੈ ਜੀਵਨੀ ਹੈ। ਜ਼ਫਰਨਾਮਾ ਫ਼ਾਰਸੀ ਭਾਸ਼ਾ ਵਿੱਚ ਲਿਖਿਆ ਗਿਆ। ਪਾਂਟਾ ਸਾਹਿਬ ਵਿਖੇ ਆਪਣੇ ਬਵੰਜਾ ਕਵੀ ਰੱਖੇ ਹੋਏ ਸਨ। ਉਨ੍ਹਾਂ ਦੇ ਪ੍ਰਸਿੱਧ ਕਵੀ ਸੈਨਾਪਤੀ, ਨੰਦ ਲਾਲ, ਅਨੀ ਰਾਏ, ਸੁਖਦੇਵ, ਲਖਨ ਅਤੇ ਗੋਪਾਲ ਸਨ।

ਪ੍ਰਸ਼ਨ:

  1. ਗੁਰੂ ਗੋਬਿੰਦ ਸਿੰਘ ਜੀ ਦੀ ਸਵੈਜੀਵਨੀ ਦਾ ਨਾਮ ਕੀ ਸੀ ?
  2. ਗੁਰੂ ਗੋਬਿੰਦ ਸਿੰਘ ਜੀ ਦੇ ਕਵੀਆਂ ਦੇ ਨਾਮ ਦੱਸੋ।
  3. ਗੁਰੂ ਸਾਹਿਬ ਕਿਹੜੀਆਂ ਭਾਸ਼ਾਵਾਂ ਦੇ ਵਿਦਵਾਨ ਸਨ ?
  4. ਜ਼ਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ?

ਭਾਗ - F (8 ਅੰਕ)

ਨਕਸ਼ੇ ਸੰਬੰਧੀ ਪ੍ਰਸ਼ਨ (Map Based Questions)

  1. ਭਾਰਤ ਦੇ ਨਕਸ਼ੇ ਵਿੱਚ ਦਰਸਾਓ:
  • ਅਰਾਵਲੀ ਪਰਬਤ - ਤਾਮਿਲਨਾਡੂ - ਮਸੀਨਰਾਮ - ਡੈਲਟਾਈ ਬਨਸਪਤੀ
  1. ਪੰਜਾਬ ਦੇ ਨਕਸ਼ੇ ਵਿੱਚ ਦਰਸਾਓ:
  • ਆਨੰਦਪੁਰ ਸਾਹਿਬ - ਸਰਹੰਦ - ਭੰਗਾਣੀ - ਮੁਕਤਸਰ

 

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends