**ਲੋਕ ਹਿਤੈਸ਼ੀ ਕਾਫ਼ਲਾ ਫ਼ਗਵਾੜਾ ਨੇ ਜਨਮ ਦਿਹਾੜਾ ਮਨਾਉਂਦੇ ਹੋਏ ਸ.ਭਗਤ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਨ,ਸਮਝਣ ਅਤੇ ਅਮਲ ਕਰਨ 'ਤੇ ਦਿੱਤਾ ਜ਼ੋਰ**
ਫ਼ਗਵਾੜਾ:30 ਸਤੰਬਰ ( )
ਲ਼ੋਕ ਹਿਤੈਸ਼ੀ ਕਾਫ਼ਲਾ ਫ਼ਗਵਾੜਾ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਟਾਊਨ ਹਾਲ ਫ਼ਗਵਾੜਾ ਵਿਖ਼ੇ ਕਰਵਾਇਆ ਗਿਆ। ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੇ ਮੌਜ਼ੂਦਾ ਹਾਲਾਤ ਬਹੁਤ ਮਾੜੇ ਹਨ ਤਾਂ ਅਜਿਹੇ ਸਮੇਂ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਸਾਰਥਿਕਤਾ ਹੋਰ ਵਧ ਗਈ ਹੈ। ਸਾਨੂੰ ਓਹਨਾਂ ਦੇ ਵਿਚਾਰਾਂ ਨੂੰ ਪੜ੍ਹਨਾ, ਸਮਝਣਾ ਅਤੇ ਅਮਲ ਕਰਨਾ ਚਾਹੀਦਾ ਤਾਂ ਹੀ ਦੇਸ਼ ਦੇ ਹਾਲਾਤਾਂ ਨੂੰ ਠੀਕ ਕਰਨ ਲਈ ਅੱਗੇ ਵਧਿਆ ਜਾ ਸਕਦਾ ਹੈ। ਕਾਫਲੇ ਦੇ ਬੁਲਾਰਿਆਂ ਨੇ ਇਹ ਵੀ ਕਿਹਾ ਕਿ ਕੇਂਦਰ ਦੀ ਹਕੂਮਤ ਅਸਹਿਮਤੀ ਨੂੰ ਬਰਦਾਸ਼ਤ ਕਰਨ ਦੀ ਬਜਾਏ ਉਨ੍ਹਾਂ ਲੋਕਾਂ ਨੂੰ ਜੇਲਾਂ ਵਿੱਚ ਤੁੰਨ ਰਹੀ ਹੈ। ਇਹ ਵਰਤਾਰਾ ਕਿਸੇ ਵੀ ਤਰ੍ਹਾਂ ਨਾ ਲੋਕਾਂ ਦੇ ਹਿੱਤ ਵਿੱਚ ਅਤੇ ਨਾ ਹੀ ਦੇਸ਼ ਹਿੱਤ ਵਿੱਚ ਹੈ। ਇਸ ਸਮਾਗਮ ਦਾ ਹਾਸਲ ਬੇਟੀ ਸੁਕ੍ਰਿਤੀ ਸੀ ਜੋਂ ਮਾਸਟਰ ਡਿਗਰੀ ਕਰ ਰਹੀ ਹੈ। ਉਸ ਨੇ ਥੋੜ੍ਹੇ ਸ਼ਬਦਾਂ ਵਿੱਚ ਵੱਡੀ ਗੱਲ ਕਹੀ।
ਉਸ ਕਿਹਾ ਸਿਆਸੀ ਧਿਰਾਂ ਦਾ ਵੱਡਾ ਹਿੱਸਾ ਸ਼ਹੀਦ ਭਗਤ ਸਿੰਘ ਦੀ ਸ਼ਖ਼ਸੀਅਤ ਤੇ ਸ਼ਹਾਦਤ ਨੂੰ ਸਿਰਫ ਵਰਤ ਰਿਹਾ ਹੈ। ਜਦੋਂ ਕਿ ਥੋੜ੍ਹਾ ਹਿੱਸਾ ਹੀ ਉਹਨਾਂ ਦੀ ਵਿਚਾਰਧਾਰਾ ਨੂੰ ਸਮਝ ਰਿਹਾ ਅਤੇ ਅਮਲ ਕਰਨ ਦੇ ਰਾਹ ਤੇ ਚਲ ਵੀ ਰਿਹਾ ਹੈ। ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਉਹਨਾਂ ਕਿਹਾ ਕਿ ਜੇਕਰ ਅਸੀਂ ਭਗਤ ਸਿੰਘ ਨੂੰ ਜਾਣਨਾ ਚਾਹੁੰਦੇ ਹਾਂ ਤਾਂ ਸਾਨੂੰ ਉਸ ਨੂੰ ਪੜਨਾ, ਵਿਚਾਰਨਾ ਅਤੇ ਉਸ ਦੀ ਵਿਚਾਰਧਾਰਾ ਨੂੰ ਅਪਣਾਉਣਾ ਪਵੇਗਾ। ਆਖਰੀ ਬੁਲਾਰੇ ਨੇ ਕਿਹਾ ਸਾਨੂੰ ਸਰਕਾਰਾਂ ਦੀ ਭਰਾ ਮਾਰੂ ਸਾਜਿਸ਼ ਨੂੰ ਨਕਾਰਦੇ ਹੋਏ ਆਪਸੀ ਸਾਂਝ ਨੂੰ ਮਜ਼ਬੂਤ ਕਰਨਾ ਅਤੇ ਹੱਕੀ ਲੜਾਈ ਨੂੰ ਤੇਜ਼ ਕਰਨਾ ਚਾਹੀਦਾ ਹੈ। ਇਹ ਹੀ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
ਇਸ ਸਮਾਗਮ ਦੇ ਮੁੱਖ ਬੁਲਾਰਿਆਂ ਵਿੱਚ ਜਸਵਿੰਦਰ ਸਿੰਘ, ਸੁਖਦੇਵ ਸਿੰਘ, ਕੁਲਦੀਪ ਸਿੰਘ, ਗੁਰਮੁਖ ਸਿੰਘ, ਮਾ ਗਿਆਨ ਚੰਦ ਨਈਅਰ, ਐਸ ਐਲ ਵਿਰਦੀ ਐਡਵੋਕੇਟ, ਮਾ ਕਰਨੈਲ ਸਿੰਘ, ਪ੍ਰੋ ਜਸਕਰਨ ਸਿੰਘ, ਸੁਰਿੰਦਰਪਾਲ ਪੱਦੀ, ਹੰਸ ਰਾਜ ਬੰਗੜ ,ਸਾਥੀ ਪ੍ਰਮੋਦ ਕੁਮਾਰ ਅਤੇ ਹਰਜਿੰਦਰ ਸਿੰਘ ਤੋਂ ਇਲਾਵਾ ਪ੍ਰਿੰਸੀਪਲ ਮੋਹਨ ਲਾਲ, ਸ਼ਾਮ ਲਾਲ, ਤਾਰਾ ਸਿੰਘ ਬੀਕਾ ,ਬਲਵਿੰਦਰ ਪ੍ਰੀਤ,ਅਵਿਨਾਸ਼, ਬਲਬੀਰ ਦੋਸਾਂਝ, ਸੁਰਿੰਦਰਪਾਲ ਦੋਸਾਂਝ, ਕਾਮਰੇਡ ਅਮਰਜੀਤ, ਪ੍ਰੋ ਆਤਮਾ ਰਾਮ, ਹੇਮ ਰਾਜ ਬੀ ਡੀ ਪੀ ਓ, ਕਵੀ ਸੀਤਲ ਰਾਮ ਬੰਗਾ, ਕਵੀ ਹਰਚਰਨ ਭਾਰਤੀ, ਮਾ ਸੁਖਵਿੰਦਰ ਸਿੰਘ, ਡਾ ਦਰਸ਼ਨ ਕਟਾਰੀਆ, ਤਰਸੇਮ ਲਾਲ ਐਸ ਡੀ ਓ, ਪਰਮਿੰਦਰ ਸਿੰਘ, ਨੱਛਤਰ ਲਾਲ, ਮਾਸਟਰ ਰਾਜ ਕੁਮਾਰ, ਮੋਹਣ ਸਿੰਘ ਭੱਟੀ, ਹਰਭਜਨ ਲਾਲ ਕੌਲ, ਪ੍ਰਿੰਸੀਪਲ ਗੁਰਮੀਤ ਸਿੰਘ, ਡਾਕਟਰ ਧਰਮਪਾਲ,ਗੁਰਨਾਮ ਸਿੰਘ ਸੈਣੀ, ਸੁਖਦੇਵ ਸਿੰਘ ਗੰਡਵਾਂ, ਸਤਪਾਲ ਮਹਿਮੀ, ਹਰਭਜਨ ਲਾਲ, ਅਸ਼ਵਨੀ ਕੁਮਾਰ,ਸ਼ਿਵ ਦਾਸ, ਸੁਖਵਿੰਦਰ ਰਾਮ, ਰਤਨ ਸਿੰਘ,ਕਰਨੈਲ ਮਾਹਲਾਂ ਅਤੇ ਸੰਤੋਖ ਸਿੰਘ ਆਦਿ ਹਾਜ਼ਰ ਸਨ। ਇਹ ਜਾਣਕਾਰੀ ਲਿਖਤੀ ਬਿਆਨ ਰਾਹੀਂ ਲੋਕ ਹਿਤੈਸ਼ੀ ਕਾਫ਼ਲਾ ਦੇ ਆਗੂਆਂ ਸੁਖਦੇਵ ਸਿੰਘ ਅਤੇ ਕੁਲਦੀਪ ਸਿੰਘ ਕੌੜਾ ਨੇ ਪ੍ਰੈਸ ਨੂੰ ਜਾਰੀ ਕੀਤੀ।

