ਬਾਰਡਰ ਏਰੀਆ ਵਿੱਚ ਤਾਇਨਾਤ ਮੁਲਾਜ਼ਮਾਂ ਨੂੰ ਵਾਧੂ ਇੰਕਰੀਮੈਂਟ ਦੇਣ ਬਾਰੇ ਡਾਇਰੈਕਟਰ ਸਕੂਲ ਐਜੂਕੇਸ਼ਨ ਵੱਲੋਂ ਪੜਤਾਲ
ਚੰਡੀਗੜ੍ਹ 25 ਅਪ੍ਰੈਲ 2025( ਜਾਬਸ ਆਫ ਟੁਡੇ) : ਸਕੂਲ ਸਿੱਖਿਆ ਵਿਭਾਗ, ਪੰਜਾਬ ਦੇ ਡਾਇਰੈਕਟੋਰੇਟ ਵੱਲੋਂ ਬਾਰਡਰ ਏਰੀਆ ਵਿੱਚ ਸੇਵਾਵਾਂ ਨਿਭਾ ਰਹੇ ਕਰਮਚਾਰੀਆਂ ਨੂੰ ਸਾਲ 2018 ਵਿੱਚ ਬਣਾਏ ਗਏ ਨਿਯਮਾਂ ਅਨੁਸਾਰ ਦਿੱਤੇ ਜਾਣ ਵਾਲੇ ਇੱਕ ਵਾਧੂ ਇੰਕਰੀਮੈਂਟ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ (ਸੈਕੰਡਰੀ ਸਿੱਖਿਆ) ਤੋਂ ਰਿਪੋਰਟ ਤਲਬ ਕੀਤੀ ਗਈ ਹੈ।
NEW PAY SCALE AFTER 2020: ਪੰਜਾਬ ਸਰਕਾਰ ਵੱਲੋਂ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਤਨਖਾਹ ਸਕੇਲਾਂ ਸਬੰਧੀ ਗਾਈਡਲਾਈਨਜ਼
ਦਫ਼ਤਰ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ, ਐਸ.ਏ.ਐਸ. ਨਗਰ ਵੱਲੋਂ ਜਾਰੀ ਪੱਤਰ ਮਿਤੀ 25-04-2025 ਅਨੁਸਾਰ, ਅੰਮ੍ਰਿਤਸਰ, ਤਰਨਤਾਰਨ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ ਅਤੇ ਪਠਾਨਕੋਟ ਦੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਉਹ ਤਿੰਨ ਦਿਨਾਂ ਦੇ ਅੰਦਰ-ਅੰਦਰ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਕੰਮ ਕਰਦੇ ਨਾਨ-ਟੀਚਿੰਗ ਅਮਲੇ ਨੂੰ ਇੱਕ ਵਾਧੂ ਇੰਕਰੀਮੈਂਟ ਦਾ ਲਾਭ ਦਿੱਤਾ ਗਿਆ ਹੈ ਜਾਂ ਨਹੀਂ। ਜੇਕਰ ਇਹ ਲਾਭ ਦਿੱਤਾ ਗਿਆ ਹੈ, ਤਾਂ ਇਸ ਸਬੰਧੀ ਰਿਪੋਰਟ ਤੁਰੰਤ ਭੇਜੀ ਜਾਵੇ।
ਇਸ ਮਾਮਲੇ ਦੀ ਸ਼ੁਰੂਆਤ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਅੰਮ੍ਰਿਤਸਰ ਦੇ ਇੱਕ ਪੱਤਰ ਰਾਹੀਂ ਹੋਈ ਸੀ, ਜਿਸ ਵਿੱਚ ਬਾਰਡਰ ਏਰੀਏ ਦੇ ਰੂਲਾਂ ਅਨੁਸਾਰ ਇੱਕ ਵਾਧੂ ਇੰਕਰੀਮੈਂਟ ਦੇਣ ਸਬੰਧੀ ਅਗਵਾਈ ਮੰਗੀ ਗਈ ਸੀ।
- PGIMER B.SC. PARAMEDICAL & HEALTH COURSES 2025 TENTATIVE SCHEDULE, SEATS , DETAILS OF VACANCIES
- Punjab Health Department Recruitment 2025 OUT : APPLY FOR 343 VACANCIES
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਸਾਲ 2018 ਵਿੱਚ ਜਾਰੀ ਕੀਤੇ ਗਏ ਬਾਰਡਰ ਏਰੀਏ ਦੇ ਰੂਲਾਂ (The Punjab Education Department Ministerial Staff (Border Area) Group B Service Rules, 2018) ਦੇ ਨਿਯਮ 5 ਅਨੁਸਾਰ, ਬਾਰਡਰ ਏਰੀਏ ਵਿੱਚ ਕੰਮ ਕਰਦੇ ਕਰਮਚਾਰੀਆਂ ਨੂੰ ਇੱਕ ਵਾਧੂ ਇੰਕਰੀਮੈਂਟ ਦੇਣ ਦਾ ਪ੍ਰਬੰਧ ਹੈ। ਇਨ੍ਹਾਂ ਰੂਲਾਂ ਤਹਿਤ ਸੇਵਾ ਦੇ ਮੈਂਬਰ ਬਣਨ ਜਾਂ ਸਰਵਿਸ ਦੀ ਆਪਸ਼ਨ ਲੈਣ ਵਾਲੇ ਵਿਅਕਤੀ ਨਾਰਮਲ ਤਨਖਾਹ ਦੇ ਨਾਲ-ਨਾਲ ਇੱਕ ਵਾਧੂ ਇੰਕਰੀਮੈਂਟ ਦੇ ਹੱਕਦਾਰ ਹੋਣਗੇ। ਇਸ ਤੋਂ ਇਲਾਵਾ, ਉੱਚੇ ਅਹੁਦੇ 'ਤੇ ਤਰੱਕੀ ਮਿਲਣ 'ਤੇ ਵੀ ਨਾਰਮਲ ਲਾਭ ਤੋਂ ਇਲਾਵਾ ਇੱਕ ਹੋਰ ਵਾਧੂ ਇੰਕਰੀਮੈਂਟ ਦਿੱਤਾ ਜਾਵੇਗਾ।
TEACHER TRANSFER 2025: TEACHER TRANSFER POLICY 2019, 2022, 2024 ZONE WISE SCHOOL LISTS
ਸਰਕਾਰ ਵੱਲੋਂ ਇਸ ਸਬੰਧ ਵਿੱਚ ਇਹ ਪੁੱਛਿਆ ਗਿਆ ਹੈ ਕਿ ਕੀ ਇਨ੍ਹਾਂ ਰੂਲਾਂ ਦੇ ਲਾਗੂ ਹੋਣ ਤੋਂ ਬਾਅਦ ਬਾਰਡਰ ਏਰੀਏ ਦੇ ਕਿਸੇ ਵੀ ਅਮਲੇ ਨੂੰ ਇੱਕ ਵਾਧੂ ਇੰਕਰੀਮੈਂਟ ਦਾ ਲਾਭ ਦਿੱਤਾ ਗਿਆ ਹੈ। ਇਸੇ ਪ੍ਰੇਖਣ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੋਂ ਰਿਪੋਰਟ ਮੰਗੀ ਗਈ ਹੈ।
