ਕੰਟ੍ਰੈਕਟ ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਸੇਵਾ ਵਿਚ ਵਾਧਾ – ਸਰਕਾਰੀ ਹੁਕਮ ਜਾਰੀ
ਚੰਡੀਗੜ੍ਹ, 11 ਅਪ੍ਰੈਲ 2025 ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਦੇ ਪ੍ਰਸ਼ਾਸਨ ਵਿਭਾਗ ਵੱਲੋਂ ਇੱਕ ਮਹੱਤਵਪੂਰਨ ਹੁਕਮ ਜਾਰੀ ਕੀਤਾ ਗਿਆ ਹੈ, ਜਿਸ ਅਧੀਨ ਕਈ ਵਿਭਾਗਾਂ ਵਿੱਚ ਕੰਟ੍ਰੈਕਟ ਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਨੌਕਰੀ ਦੀ ਮਿਆਦ ਵਧਾ ਦਿੱਤੀ ਗਈ ਹੈ।
ਇਹ ਫੈਸਲਾ 19.06.2024 ਨੂੰ ਜਾਰੀ ਪਿਛਲੇ ਪੱਤਰ ਨੰਬਰ 12/57/2017-4ਪੀ.ਪੀ.3/383-386 ਦੀ ਪ੍ਰਕਿਰਿਆ ਅਧੀਨ ਲਿਆ ਗਿਆ ਹੈ। ਇਸ ਵਿਚ ਕਿਹਾ ਗਿਆ ਸੀ ਕਿ "ਜੇਕਰ ਅਜੇ ਵੀ ਕਿਸੇ ਵਿਭਾਗ ਵਿਚ ਕੰਟ੍ਰੈਕਟ ਤੇ ਕੰਮ ਕਰ ਰਹੇ ਕਰਮਚਾਰੀਆਂ ਦੀ ਨਵੀਂ ਭਰਤੀ ਭਰਤੀ ਕਰਨ ਲਈ ਸਮਾਂ ਲੱਗਦਾ ਹੋਵੇ ਅਤੇ ਵਿਭਾਗ ਦੀ ਕੰਟ੍ਰੈਕਟ ਤੇ ਕੰਮ ਕਰ ਰਹੇ ਕਰਮਚਾਰੀਆਂ/ਅਧਿਕਾਰੀਆਂ ਦੀ ਸੇਵਾਵਾਂ ਦੀ ਜ਼ਰੂਰਤ ਹੋਵੇ ਤਾਂ ਵਿਭਾਗ ਇਨ੍ਹਾਂ ਦੀ ਸੇਵਾਵਾਂ ਵਿੱਚ 31.03.2026 ਤੱਕ ਵਾਧਾ ਕਰ ਸਕਦਾ ਹੈ।"
ਇਸਦੇ ਨਾਲ ਹੀ 26.03.2025 ਨੂੰ ਜਾਰੀ ਕੀਤੇ ਹੋਰ ਪੱਤਰ ਨੰਬਰ 1/1063611/2025 ਵਿੱਚ ਦਿੱਤੀ ਗਈ ਸਿਫਾਰਸ਼ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਹੁਕਮ ਸਾਰੇ ਸੰਬੰਧਤ ਵਿਭਾਗਾਂ ਨੂੰ ਭੇਜ ਦਿੱਤੇ ਗਏ ਹਨ ਤਾਂ ਜੋ ਇਸ 'ਤੇ ਤੁਰੰਤ ਕਾਰਵਾਈ ਕੀਤੀ ਜਾ ਸਕੇ।
Sources: ਪੰਜਾਬ ਸਰਕਾਰ, ਪ੍ਰਸ਼ਾਸਨ ਵਿਭਾਗ