PUNJAB BOARD CLASS 9TH PUNJABI B GUESS PAPER MARCH 2025 ( FULL SYLLABUS)
ਕਲਾਸ - ਨੌਵੀਂ
ਵਿਸ਼ਾ - ਪੰਜਾਬੀ ਬੀ
ਲਿਖਤੀ ਅੰਕ = 65
ਸਮਾਂ = 3 ਘੰਟੇ
ਪ੍ਰਸ਼ਨ 1. ਵਸਤੂਨਿਸ਼ਠ ਪ੍ਰਸ਼ਨ: (10 x 1 = 10)
- ਵਿਆਕਰਨ ਦੇ ਕਿੰਨੇ ਅੰਗ ਹਨ?
- ਵਿਆਕਰਨ ਕਿਸ ਨੂੰ ਕਹਿੰਦੇ ਹਨ?
- ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ?
- ਵਿਆਕਰਨ ਦੇ ਕਿਸ ਭਾਗ ਅਧੀਨ ਸ਼ਬਦਾਂ ਦਾ ਅਧਿਐਨ ਕੀਤਾ ਜਾਂਦਾ ਹੈ?
- ਬੋਲੀ (ਭਾਸ਼ਾ) ਕਿੰਨੇ ਪ੍ਰਕਾਰ ਦੀ ਹੁੰਦੀ ਹੈ?
- ਪੰਜਾਬ ਦੀ ਰਾਜ ਭਾਸ਼ਾ ਕਿਹੜੀ ਹੈ?
- ਸਾਡੇ ਸੰਵਿਧਾਨ ਵਿੱਚ ਕਿੰਨੀਆਂ ਭਾਸ਼ਾਵਾਂ ਪ੍ਰਵਾਨਤ ਹਨ?
- ਗੁਰਮੁਖੀ ਲਿਪੀ ਦੇ ਕੁੱਲ ਅੱਖਰ ਕਿੰਨੇ ਹਨ?
- ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ?
- ਮਨੁੱਖ ਦੇ ਮਨ ਦੇ ਭਾਵਾਂ ਪ੍ਰਗਟ ਕਰਨ ਲਈ ਸਫ਼ਲ ਸਾਧਨ ਕਿਹੜਾ ਹੈ?
- ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ?
- ਪੰਜਾਬੀ ਭਾਸ਼ਾ ਵਿੱਚ ਸਵਰ ਕਿਹੜੇ ਹਨ?
ਪ੍ਰਸ਼ਨ 2. ਕਿਸੇ ਇੱਕ ਵਿਸ਼ੇ ਉੱਤੇ 200 ਸ਼ਬਦਾਂ ਵਿੱਚ ਲੇਖ ਲਿਖੋ:(10)
ਵਿਸ਼ਾਖੀ, ਪੰਦਰਾਂ ਅਗਸਤ, ਸ੍ਰੀ ਗੁਰੂ ਨਾਨਕ ਦੇਵ ਜੀ, ਸੰਚਾਰ ਦੇ ਸਾਧਨ
ਪ੍ਰਸ਼ਨ 3. ਹੇਠ ਲਿਖੇ ਪੱਤਰਾਂ ਵਿੱਚੋਂ ਕੋਈ ਇੱਕ ਪੱਤਰ ਲਿਖੋ:(6)
ਆਪਣੇ ਮਿੱਤਰ/ਸਹੇਲੀ ਨੂੰ ਚਿੱਠੀ ਲਿਖੋ ਕਿ ਉਹ ਪੜ੍ਹਾਈ ਅਤੇ ਖੇਡਾਂ ਵਿੱਚ ਬਰਾਬਰ ਦਿਲਚਸਪੀ ਲੈਣ।
ਵੱਖ-ਵੱਖ ਵਸਤਾਂ ਵਿੱਚ ਮਿਲਾਵਟ ਬਾਰੇ ਕਿਸੇ ਅਖ਼ਬਾਰ ਦੇ ਸੰਪਾਦਕ ਨੂੰ ਪੱਤਰ ਲਿਖੋ।
ਪ੍ਰਸ਼ਨ 4. ਕਿਸੇ ਇੱਕ ਵਿਸ਼ੇ ਉੱਪਰ ਪੈਰ੍ਹਾ ਰਚਨਾ ਲਿਖੋ:(6)
(ੳ) ਸੰਤੁਲਿਤ ਖੁਰਾਕ
(ਅ) ਸਿੱਖਿਆ ਸਾਧਨ ਵਜੋਂ ਕੰਪਿਊਟਰ
ਪ੍ਰਸ਼ਨ 5. ਕਿਸੇ ਤਿੰਨ ਮੁਹਾਵਰਿਆਂ ਨੂੰ ਵਾਕਾਂ ਵਿੱਚ ਵਰਤੋ:(3x2=6)
ਉਸਤਾਦੀ ਕਰਨੀ, ਅੱਗ ਨਾਲ ਖੇਡਣਾ, ਇੱਕ ਅੱਖ ਨਾਲ ਵੇਖਣਾ, ਉੱਚਾ-ਨੀਵਾਂ ਬੋਲਣਾ, ਸਿਰ ਨਾ ਚੁੱਕਣਾ, ਆਪਣੇ ਮੂੰਹੋਂ ਮੀਆਂ ਮਿੱਠੂ ਬਣਨਾ
ਪ੍ਰਸ਼ਨ 6. ਹੇਠ ਲਿਖੇ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ: (3)
(ੳ) ਉਸ ਨੇ ਮੇਹਨਤ ਕਰਕੇ ਆਪਣਾ ਵੇਹੜਾ ਸੋਹਣਾ ਬਣਾਇਆ।
(ਅ) ਵਿਦਿਆਰਥੀ ਦੁਪਹਿਰ ਨੂੰ ਪੜ੍ਹਦੇ ਹਨ।
(ੲ) ਤੁਹਾਨੂੰ ਇਹ ਸਮਝ ਲੈਣਾ ਚਾਹੀਦਾ ਹੈ।
ਪ੍ਰਸ਼ਨ 7. ਪ੍ਰਸ਼ਨਾਂ ਦੇ ਉੱਤਰ ਦਿਓ: (2+2+2=6)
- ਵਿਆਕਰਨ ਕਿਸ ਨੂੰ ਕਹਿੰਦੇ ਹਨ?
- ਵਿਆਕਰਨ ਦੀ ਪੜ੍ਹਾਈ ਕਿਉਂ ਜ਼ਰੂਰੀ ਹੈ?
- ਵਿਆਕਰਨ ਦੇ ਨਿਯਮਾਂ ਵਿੱਚ ਤਬਦੀਲੀ ਕਿਉਂ ਕਰਨੀ ਪੈਂਦੀ ਹੈ?
ਪ੍ਰਸ਼ਨ 8. ਸਵਰ ਕੀ ਹੁੰਦਾ ਹੈ? (2)
ਪ੍ਰਸ਼ਨ 9. ਹੇਠ ਲਿਖੇ ਸ਼ਬਦਾਂ ਪ੍ਰਸ਼ਨਾਂ ਦੇ ਉੱਤਰ ਦਿਓ: (2+2=4)
- ਸਮਾਸੀ ਸ਼ਬਦ ਦੀ ਪਰਿਭਾਸ਼ਾ ਲਿਖੋ।
- ਭਾਸ਼ਾ ਕਿਸ ਨੂੰ ਕਹਿੰਦੇ ਹਨ?
10. ਪੰਜਾਬੀ ਭਾਸ਼ਾ ਨੂੰ ਲਿਖਣ ਲਈ ਕਿਹੜੀ ਲਿਪੀ ਢੁਕਵੀਂ ਹੈ? (2)
11. ਹੇਠ ਲਿਖੇ ਸ਼ਬਦਾਂ ਦੇ ਵੱਖਰੇ-ਵੱਖਰੇ ਅਰਥਾਂ ਵਿੱਚ ਵਾਕ ਬਣਾਓ (2+2=4)
- ਹਾਰ
- ਉੱਤਰ
12. ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਲਿਖੋ: (2+2+2=6)
- ‘ਅਣ’ ਅਗੇਤਰ ਲਗਾ ਕੇ ਸ਼ਬਦ ਬਣਾਓ।
- ‘ਸਾਰ’ ਪਿਛੇਤਰ ਲਗਾ ਕੇ ਸ਼ਬਦ ਬਣਾਓ।
- ਵਿਸ਼ੇਸ਼ਣ ਸ਼ਬਦ ਠੰਡਾ ਤੋਂ ਨਾਂਵ ਸ਼ਬਦ ਬਣਾਓ।