SUBJECT FAIRS : ਬਾਈਮੰਥਲੀ ਪ੍ਰੀਖਿਆਵਾਂ ਦੌਰਾਨ 10 ਅਤੇ 11 ਦਸੰਬਰ ਨੂੰ ਸਕੂਲਾਂ ਵਿੱਚ ਕਰਵਾਏ ਜਾਣਗੇ ਵਿਸ਼ਿਆਂ ਦੇ ਮੇਲੇ


ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ ਸਕੂਲਾਂ ਨੂੰ ਵਿਸ਼ਿਆਂ ਦੇ ਮੇਲੇ ਕਰਵਾਉਣ ਦੇ ਹੁਕਮ ਜਾਰੀ ਕੀਤੇ


ਚੰਡੀਗੜ੍ਹ, 2 ਦਸੰਬਰ (ਜਾਬਸ ਆਫ ਟੁਡੇ): ਪੰਜਾਬ ਸਰਕਾਰ ਨੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਸੁਧਾਰ ਲਿਆਉਣ ਲਈ ਇੱਕ ਨਵੀਂ ਪਹਿਲ ਸ਼ੁਰੂ ਕੀਤੀ ਹੈ। ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਨੇ ਸਾਰੇ ਸਕੂਲ ਮੁੱਖੀਆਂ ਨੂੰ ਹੁਕਮ ਜਾਰੀ ਕੀਤੇ ਹਨ ਕਿ ਉਹ ਆਪਣੇ ਸਕੂਲਾਂ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮੇਲੇ ਕਰਵਾਉਣ।


ਇਹ ਮੇਲੇ ਪੰਜਾਬ ਸਰਕਾਰ ਦੀ ਪਾਡ 2024-25 ਲਰਨਿੰਗ ਇੰਹਾਂਸਮੈਂਟ ਪ੍ਰੋਗਰਾਮ ਤਹਿਤ ਆਯੋਜਿਤ ਕੀਤੇ ਜਾ ਰਹੇ ਹਨ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਵਿੱਚ experiential learning ਨੂੰ ਪ੍ਰੋਤਸਾਹਿਤ ਕਰਨਾ ਅਤੇ ਉਹਨਾਂ ਵੱਲੋਂ ਔਖੇ ਸਮਝੇ ਜਾਣ ਵਾਲੇ ਵਿਸ਼ਿਆਂ ਵਿੱਚ ਰੁਚੀ ਪੈਦਾ ਕਰਨਾ ਹੈ।

ਮੇਲਿਆਂ ਦੀ ਸਮਾਂ ਸਾਰਣੀ:

10  ਦਸੰਬਰ 2024:ਗਣਿਤ ਅਤੇ ਵਿਗਿਆਨ ਦੇ ਮੇਲੇ (ਕਲਾਸ 6 ਤੋਂ 10ਵੀਂ , ਕਾਮਰਸ ਅਤੇ ਆਰਟਸ ਕਲਾਸ 11 ਅਤੇ 12)

11 ਦਸੰਬਰ 2024: ਅੰਗਰੇਜ਼ੀ ਅਤੇ ਸਮਾਜਿਕ ਵਿਗਿਆਨ ਦੇ ਮੇਲੇ (ਕਲਾਸ  6 ਤੋਂ 10) ਮੈਡੀਕਲ ਅਤੇ ਨਾਨ ਮੈਡੀਕਲ ਕਲਾਸ 11 ਅਤੇ 12

ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਹਨਾਂ ਮੇਲਿਆਂ ਵਿੱਚ ਜਿੰਨੇ ਜ਼ਿਆਦਾ ਵਿਦਿਆਰਥੀਆਂ ਨੂੰ ਸ਼ਾਮਲ ਕਰਨ, ਖ਼ਾਸ ਕਰਕੇ ਉਹਨਾਂ ਵਿਦਿਆਰਥੀਆਂ ਨੂੰ ਜਿਨ੍ਹਾਂ ਦੀ ਕਾਰਗੁਜ਼ਾਰੀ ਸਤੰਬਰ ਪ੍ਰੀਖਿਆ ਵਿੱਚ ਚੰਗੀ ਨਹੀਂ ਰਹੀ। ਵਿਦਿਆਰਥੀਆਂ ਨੂੰ 4-4 ਦੇ ਗਰੁੱਪ ਵਿੱਚ ਵੰਡਿਆ ਜਾ ਸਕਦਾ ਹੈ, ਪਰ ਇਹ ਯਕੀਨੀ ਬਣਾਇਆ ਜਾਵੇ ਕਿ ਹਰੇਕ ਗਰੁੱਪ ਵਿੱਚ ਵੱਖ-ਵੱਖ ਹੁਨਰ ਵਾਲੇ ਵਿਦਿਆਰਥੀ ਸ਼ਾਮਲ ਹੋਣ ਤਾਂ ਜੋ ਸਾਰੇ ਵਿਦਿਆਰਥੀਆਂ ਨੂੰ ਇਹਨਾਂ ਮੇਲਿਆਂ ਵਿੱਚ ਸ਼ਮੂਲੀਅਤ ਦਾ ਮੌਕਾ ਮਿਲੇ।


ਸਕੂਲ ਮੁੱਖੀਆਂ ਨੂੰ ਇਹਨਾਂ ਮੇਲਿਆਂ ਦੀ ਸਫਲ ਸੰਚਾਲਨਾ ਲਈ ਵਿਸ਼ਾ ਅਧਿਆਪਕਾਂ ਦੀ ਡਿਊਟੀ ਲਗਾਉਣ ਅਤੇ ਤਿਆਰੀ ਕਰਨ ਲਈ ਕਿਹਾ ਗਿਆ ਹੈ।







💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends